Vastu Shastra Tips : ਖਾਣੇ 'ਚ ਸਵਾਦ ਵਧਾਉਣ ਲਈ ਲੂਣ ਦਾ ਇਸੇਤਮਾਲ ਕੀਤਾ ਜਾਂਦਾ ਹੈ। ਹਾਲਾਂਕਿ ਲੂਣ ਦੀ ਹੋਰ ਵਰਤੋਂ ਵੀ ਹੈ। ਇਹ ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਦਾ ਹੈ, ਉੱਥੇ ਹੀ ਬੁਰੀ ਨਜ਼ਰ ਉਤਾਰਨ 'ਚ ਕੰਮ ਆਉਂਦਾ ਹੈ। ਏਨਾ ਹੀ ਨਹੀਂ ਲੂਣ ਘਰ ਦੇ ਵਾਸਤੂ ਦੋਸ਼ ਤੇ ਰਾਹੂ-ਕੇਤੂ ਦੇ ਅਸ਼ੁੱਭ ਪ੍ਰਭਾਵਾਂ ਨੂੰ ਦੂਰ ਕਰਦਾ ਹੈ। ਇਸ ਵਿਚ ਕਈ ਪਰੇਸ਼ਾਨੀਆਂ ਨੂੰ ਦੂਰ ਕਰਨ ਦੀ ਸ਼ਕਤੀ ਹੈ। ਆਓ ਜਾਣਦੇ ਹਾਂ ਜੋਤਿਸ਼ ਅਨੁਸਾਰ ਲੂਣ ਦੇ ਫਾਇਦਿਆਂ ਬਾਰੇ...

1. ਜੇਕਰ ਘਰ ਵਿਚ ਵਾਸਤੂ ਦੋਸ਼ ਕਾਰਨ ਪਰੇਸ਼ਾਨੀਆਂ ਖੜ੍ਹੀਆਂ ਹੁੰਦੀਆਂ ਹਨ। ਉਦੋਂ ਇਕ ਕੱਚ ਦੇ ਬਰਤਨ 'ਚ ਲੂਣ ਭਰ ਕੇ ਬਾਥਰੂਮ 'ਚ ਰੱਖ ਦਿਉ। ਇਸ ਵਿਚ ਵਾਸਤੂ ਨਾਲ ਜੁੜੇ ਦੋਸ਼ ਖ਼ਤਮ ਹੁੰਦੇ ਹਨ। ਸਮੇਂ-ਸਮੇਂ 'ਤੇ ਇਸ ਦਾ ਲੂਣ ਬਦਲਦੇ ਰਹੋ।

2. ਨਾਲ ਹੀ ਵੀਰਵਾਰ ਨੂੰ ਛੱਡ ਕੇ ਬਾਕੀ ਦਿਵਸ ਲੂਣ ਦੇ ਪਾਣੀ ਨਾਲ ਪੋਚਾ ਲਗਾਓ।

3. ਜੇਕਰ ਘਰ ਵਿਚ ਨਕਾਰਾਤਮਕ ਊਰਜਾ ਦਾ ਅਹਿਸਾਸ ਹੋਵੇ ਤਾਂ ਲੂਣ ਨੂੰ ਕੱਚ ਦੇ ਬਰਤਨ 'ਚ ਭਰ ਕੇ ਘਰ ਦੇ ਕਿਸੇ ਕੋਨੇ ਵਿਚ ਰੱਖ ਦਿਉ।

4. ਘਰ 'ਚ ਆਰਥਿਕ ਖੁਸ਼ਹਾਲੀ ਲਈ ਕੱਚ ਦੇ ਗਿਲਾਸ 'ਚ ਪਾਣੀ ਅਤੇ ਲੂਣ ਮਿਲਾ ਕੇ ਦੱਖਣੀ-ਪੱਛਮੀ ਦੇ ਮੱਧ ਸਥਾਨ 'ਚ ਰੱਖ ਦਿਉ। ਪਾਣੀ ਸੁੱਕਣ 'ਤੇ ਦੁਬਾਰਾ ਲੂਣ ਤੇ ਪਾਣੀ ਭਰ ਕੇ ਰੱਖ ਦਿਉ।

5. ਵਪਾਰ ਵਧਾਉਣ ਲਈ ਖੜ੍ਹੇ ਲੂਣ ਨੂੰ ਲਾਲ ਕੱਪੜੇ 'ਚ ਬੰਨ੍ਹ ਕੇ ਤਿਜੌਰੀ ਦੇ ਉੱਪਰ ਲਟਕਾ ਦਿਉ।

6. ਲੰਬੇ ਸਮੇਂ ਤੋਂ ਬਿਮਾਰ ਸ਼ਖ਼ਸ ਦੇ ਉੱਪਰੋਂ ਸੱਤ ਵਾਰ ਖੜ੍ਹਾ ਲੂਣ ਉਤਾਰ ਕੇ ਵਗਦੇ ਪਾਣੀ 'ਚ ਪ੍ਰਵਾਹਿਤ ਕਰ ਦਿਉ। ਇਸ ਨਾਲ ਕਾਫੀ ਆਰਾਮ ਮਿਲੇਗਾ।

7. ਗੁਣਗੁਣੇ ਪਾਣੀ 'ਚ ਚੁਟਕੀ ਭਰ ਲੂਣ ਮਿਲਾ ਕੇ ਨਹਾਉਣ ਨਾਲ ਰਾਹੂ ਦੀ ਦਸ਼ਾ ਘਟ ਹੁੰਦੀ ਹੈ।

Posted By: Seema Anand