Vastu Shastra for Mirror : ਹਰ ਘਰ ਵਿਚ ਸ਼ੀਸ਼ਾ ਹੁੰਦਾ ਹੈ। ਇਹ ਸ਼ੀਸ਼ਾ ਨਾ ਸਿਰਫ ਘਰ ਦੀ ਸਜਾਵਟ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ ਸਗੋਂ ਤੁਹਾਡੀ ਸ਼ਖਸੀਅਤ ਨੂੰ ਨਿਖਾਰਨ 'ਚ ਵੀ ਮਦਦ ਕਰਦਾ ਹੈ। ਵਾਸਤੂ ਸ਼ਾਸਤਰ ਵਿਚ ਇਸ ਨੂੰ ਰੱਖਣ ਦੀ ਸਹੀ ਦਿਸ਼ਾ ਦੱਸੀ ਗਈ ਹੈ। ਜੇਕਰ ਇਸ ਸ਼ੀਸ਼ੇ ਨੂੰ ਸਹੀ ਦਿਸ਼ਾ 'ਚ ਨਾ ਰੱਖਿਆ ਜਾਵੇ ਤਾਂ ਤੁਹਾਨੂੰ ਇਸ ਦਾ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਸਹੀ ਦਿਸ਼ਾ ਵਿਚ ਸਹੀ ਚੀਜ਼ ਰੱਖਣੀ ਚਾਹੀਦੀ ਹੈ। ਇਸ ਨਾਲ ਘਰ 'ਚ ਸੁੱਖ, ਸ਼ਾਂਤੀ ਤੇ ਖੁਸ਼ਹਾਲੀ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਆਸ਼ੀਰਵਾਦ ਵੀ ਆਉਂਦਾ ਹੈ। ਸਹੀ ਦਿਸ਼ਾ ਵਿਚ ਲਗਾਇਆ ਗਿਆ ਸ਼ੀਸ਼ਾ ਕਿਸਮਤ ਦੇ ਦਰਵਾਜ਼ੇ ਖੋਲ੍ਹਦਾ ਹੈ। ਦੂਜੇ ਪਾਸੇ ਗਲਤ ਦਿਸ਼ਾ 'ਚ ਸ਼ੀਸ਼ਾ ਲਗਾਉਣ ਨਾਲ ਘਰ 'ਚ ਗਰੀਬੀ ਆਉਂਦੀ ਹੈ। ਵਾਸਤੂ ਸ਼ਾਸਤਰ ਮੁਤਾਬਕ ਘਰ 'ਚ ਸ਼ੀਸ਼ੇ ਲਗਾਉਂਦੇ ਸਮੇਂ ਵੀ ਵਾਸਤੂ ਨਾਲ ਜੁੜੀਆਂ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਲੇਖ ਵਿਚ ਅਸੀਂ ਇਸ ਬਾਰੇ ਜਾਣਾਂਗੇ।

ਸ਼ੀਸ਼ੇ ਨਾਲ ਜੁ ੜੇ ਵਾਸਤੂ ਨਿਯਮ

  • ਵਾਸਤੂ ਸ਼ਾਸਤਰ ਅਨੁਸਾਰ ਘਰ ਵਿਚ ਸ਼ੀਸ਼ਾ ਸਹੀ ਦਿਸ਼ਾ ਵਿੱਚ ਲਗਾਉਣਾ ਚਾਹੀਦਾ ਹੈ। ਇਸ ਨੂੰ ਕਦੇ ਵੀ ਪੱਛਮ ਜਾਂ ਦੱਖਣ ਦਿਸ਼ਾ ਦੀ ਕੰਧ 'ਤੇ ਨਹੀਂ ਲਗਾਉਣਾ ਚਾਹੀਦਾ। ਇਸ ਦਿਸ਼ਾ 'ਚ ਸ਼ੀਸ਼ਾ ਲਗਾਉਣ ਨਾਲ ਘਰ ਦੇ ਮੈਂਬਰਾਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਘਰੇਲੂ ਕਲੇਸ਼ ਬਣਿਆ ਰਹਿੰਦਾ ਹੈ।
  • ਘਰ ਵਿੱਚ ਸ਼ੀਸ਼ਾ ਟੁੱਟਾ, ਨੁਕੀਲਾ, ਧੁੰਦਲਾ ਜਾਂ ਗੰਦਾ ਨਹੀਂ ਰੱਖਣਾ ਚਾਹੀਦਾ। ਜੇਕਰ ਅਜਿਹਾ ਹੈ ਤਾਂ ਤੁਹਾਨੂੰ ਤੁਰੰਤ ਇਸ ਤਰ੍ਹਾਂ ਦੇ ਸ਼ੀਸ਼ੇ ਘਰ ਤੋਂ ਬਾਹਰ ਕੱਢਣੇ ਚਾਹੀਦੇ ਹਨ। ਅਜਿਹਾ ਸ਼ੀਸ਼ਾ ਰੱਖਣ ਨਾਲ ਘਰ ਵਿੱਚ ਗਰੀਬੀ ਆਉਂਦੀ ਹੈ ਅਤੇ ਤਰੱਕੀ ਰੁਕ ਜਾਂਦੀ ਹੈ।
  • ਵਾਸਤੂ ਸ਼ਾਸਤਰਾਂ ਅਨੁਸਾਰ, ਘਰ ਦੇ ਸਟੋਰ ਰੂਮ ਵਿਚ ਕਦੇ ਵੀ ਸ਼ੀਸ਼ੇ ਨਹੀਂ ਲਗਾਉਣੇ ਚਾਹੀਦੇ। ਘਰ ਦੇ ਮੈਂਬਰਾਂ ਨੂੰ ਇਸ ਜਗ੍ਹਾ 'ਤੇ ਸ਼ੀਸ਼ਾ ਲਗਾਉਣ ਨਾਲ ਹਮੇਸ਼ਾ ਮਾਨਸਿਕ ਤਣਾਅ ਰਹਿੰਦਾ ਹੈ। ਉਹ ਸਹੀ ਫੈਸਲਾ ਵੀ ਨਹੀਂ ਲੈ ਪਾਉਂਦੇ।
  • ਘਰ ਦੀ ਰਸੋਈ ਵਿਚ ਸ਼ੀਸ਼ਾ ਨਹੀਂ ਹੋਣਾ ਚਾਹੀਦਾ। ਇਸ ਤੋਂ ਨਿਕਲਣ ਵਾਲੀ ਨਕਾਰਾਤਮਕ ਊਰਜਾ ਘਰ ਦੇ ਮੈਂਬਰਾਂ ਦੀ ਸਿਹਤ ਨੂੰ ਖਰਾਬ ਕਰਦੀ ਹੈ।
  • ਬੈੱਡਰੂਮ ਵਿਚ ਸ਼ੀਸ਼ਾ ਨਹੀਂ ਹੋਣਾ ਚਾਹੀਦਾ। ਬਿਸਤਰੇ ਦਾ ਪ੍ਰਤੀਬਿੰਬ ਸ਼ੀਸ਼ੇ ਵਿਚ ਦਿਖਾਈ ਨਹੀਂ ਦੇਣਾ ਚਾਹੀਦਾ। ਇਸ ਕਾਰਨ ਬੈੱਡਰੂਮ ਦੇ ਸ਼ੀਸ਼ੇ 'ਚ ਖੁਦ ਨੂੰ ਦੇਖ ਕੇ ਪਰੇਸ਼ਾਨੀ ਦੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਕੋਈ ਵਿਕਲਪ ਨਹੀਂ ਹੈ ਤਾਂ ਸ਼ੀਸ਼ੇ 'ਤੇ ਹਲਕਾ ਪਰਦਾ ਰੱਖੋ।
  • ਘਰ ਦੇ ਮੁੱਖ ਦਰਵਾਜ਼ੇ 'ਤੇ ਸ਼ੀਸ਼ਾ ਨਾ ਲਗਾਓ। ਘਰ ਦੇ ਮੁੱਖ ਦਰਵਾਜ਼ੇ 'ਤੇ ਸ਼ੀਸ਼ਾ ਲਗਾਉਣ ਨਾਲ ਮਾਂ ਲਕਸ਼ਮੀ ਘਰ ਨਹੀਂ ਆਉਂਦੀ। ਮੁੱਖ ਦਰਵਾਜ਼ੇ 'ਤੇ ਸ਼ੀਸ਼ਾ ਲਗਾ ਕੇ ਤਰੱਕੀ ਰੁਕ ਜਾਂਦੀ ਹੈ।
  • ਬਾਥਰੂਮ 'ਚ ਪੂਰਬ ਜਾਂ ਉੱਤਰ ਦਿਸ਼ਾ ਦੀਆਂ ਕੰਧਾਂ 'ਤੇ ਸ਼ੀਸ਼ੇ ਲਗਾਓ। ਇਸ ਨਾਲ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ।
  • ਸ਼ੀਸ਼ਾ ਲਗਾਉਣ ਲਈ ਪੂਰਬ ਤੇ ਉੱਤਰ ਦਿਸ਼ਾਵਾਂ ਨੂੰ ਸ਼ੁਭ ਮੰਨਿਆ ਜਾਂਦਾ ਹੈ। ਉੱਤਰ ਦਿਸ਼ਾ ਧਨ ਦੇ ਦੇਵਤਾ ਭਗਵਾਨ ਕੁਬੇਰ ਦਾ ਕੇਂਦਰ ਹੈ, ਇਸ ਲਈ ਇਸ ਦਿਸ਼ਾ 'ਚ ਸ਼ੀਸ਼ਾ ਲਗਾਉਣ ਨਾਲ ਘਰ 'ਚ ਸਕਾਰਾਤਮਕ ਊਰਜਾ ਆਉਂਦੀ ਹੈ।

Posted By: Seema Anand