ਨਈ ਦੁਨੀਆ, ਊਜੈਨ : ਬਸੰਤ ਪੰਚਮੀ 'ਤੇ 14 ਸਾਲ ਬਾਅਦ ਸੁਖਮਈ ਗ੍ਰਹਿਸਥ ਜੀਵਨ ਦਾ ਸਭ ਤੋਂ ਉਤਮ ਯੋਗ ਆ ਰਿਹਾ ਹੈ। ਇਸ ਦਿਨ ਅਭਿਜੀਤ ਮਹੂਰਤ ਵਿਚ ਸਾਢੇ ਅੱਠ ਰੇਖਾ ਦਾ ਸ੍ਰੇਸ਼ਠ ਲਗਨ ਹੈ। ਗੋਧੂਲ ਬੇਲਾ ਅਤੇ ਮੱਧ ਰਾਤ ਦੀ ਪੂਜਾ ਦੇ ਲਗਨ ਵਿਚ ਸ਼ੁੱਭ ਦੱਸੇ ਜਾ ਰਹੇ ਹਨ। ਅਜਿਹੇ ਵਿਚ ਸਵੇਰ ਤੋਂ ਰਾਤ ਤਕ ਵਿਆਹ ਹੋਣਗੇ। ਗ੍ਰਹਿ ਪ੍ਰਵੇਸ਼, ਘਰ ਦਾ ਆਰੰਭ, ਨਵੇਂ ਕਾਰਜ ਦਾ ਆਰੰਭ, ਸੋਨੇ ਚਾਂਦੀ ਦੀ ਖਰੀਦ ਲਈ ਇਹ ਦਿਨ ਉਤਮ ਹੈ। ਜੋਤਿਸ਼ ਅਚਾਰੀਆ ਪੰ. ਅਮਰ ਡੱਬਾਵਾਲਾ ਮੁਤਾਬਕ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਬਸੰਤ ਪੰਚਮੀ 30 ਜਨਵਰੀ ਦਿਨ ਵੀਰਵਾਰ ਉਤਰਾ ਭੱਦਰਾਪਦ ਨੂੰ ਆ ਰਹੀ ਹੈ। ਨਾਲ ਹੀ ਸਿੱਧ ਯੋਗ ਅਤੇ ਮੀਨ ਰਾਸ਼ੀ ਵਿਚ ਚੰਦਰਮਾ ਵੀ ਰਹਿਣਗੇ। ਵੀਰਵਾਰ ਵਾਲੇ ਦਿਨ ਰੇਵਤੀ ਨਛੱਤਰ ਹੋਣ ਕਾਰਨ ਸਭ ਤੋਂ ਉਤਮ ਯੋਗ ਦਾ ਨਿਰਮਾਣ ਹੋਵੇਗਾ।

ਰਾਜਾ ਦੇ ਵਿਹੜੇ ਵਿਚ ਝੂਮੇਗੀ ਬਸੰਤ

ਵਿਸ਼ਵ ਜੋਤੀਲਿੰਗ ਮਹਾਕਾਲ ਮੰਦਰ ਵਿਚ ਬਸੰਤ ਪੰਚਮੀ 'ਤੇ ਬਸੰਤ ਦਾ ਤਿਉਹਾਰ ਮਨਾਇਆ ਜਾਏਗਾ। ਸਵੇਰੇ 4 ਵਜੇ ਭਸਮਾਰਤੀ ਵਿਚ ਭਗਵਾਨ ਦਾ ਬਸੰਤੀ ਫੁੱਲਾਂ ਨਾਲ ਸ਼ਿੰਗਾਰ ਕਰ ਬਸੰਤ ਭੇਂਟ ਕੀਤਾ ਜਾਏਗਾ। ਇਸ ਦਿਨ ਤੋਂ ਭਗਵਾਨ ਨੂੰ ਗੁਲਾਲ ਅਰਪਿਤ ਕਰਨ ਦੀ ਸ਼ੁਰੂਆਤ ਹੋਵੇਗੀ। ਹੋਲੀ ਤਕ ਹਰ ਰੋਜ਼ ਵੱਖ ਵੱਖ ਆਰਤੀ ਵਿਚ ਭਗਵਾਨ ਨੂੰ ਗੁਲਾਲ ਚੜਾਇਆ ਜਾਵੇਗਾ।

40 ਦਿਨ ਦਾ ਫੱਗਣ ਤਿਉਹਾਰ ਦੀ ਸ਼ੁਰੂਆਤ ਹੋਵੇਗੀ

ਵੈਸ਼ਵ ਮੰਦਰਾਂ ਵਿਚ ਬਸੰਤ ਪੰਚਮੀ ਤੋਂ 40 ਦਿਨਾਂ ਫੱਗਣ ਤਿਉਹਾਰ ਦੀ ਸ਼ੁਰੂਆਤ ਹੋਵੇਗੀ। ਹਰ ਰੋਜ਼ ਰਾਜਭੋਗ ਆਰਤੀ ਵਿਚ ਮੁਖੀਆ ਜੀ ਠਾਕੁਰ ਜੀ ਨੂੰ ਅਬੀਲ ਗੁਲਾਲ ਨਾਲ ਹੋਲੀ ਖਵਾਈ ਜਾਵੇਗੀ।

Posted By: Tejinder Thind