Varuthini Ekadashi 2021 Puja Vidhi:ਅੱਜ ਵਰੂਥਿਨੀ ਇਕਾਦਸ਼ੀ ਦਾ ਵਰਤ ਹੈ। ਅੱਜ ਦੇ ਦਿਨ ਭਗਵਾਨ ਵਿਸ਼ਣੂ ਦੀ ਵਿਧੀ ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਦੀ ਪੂਜਾ ਨਾਲ ਦੁੱਖ ਦੂਰ ਹੁੰਦੇ ਹਨ। ਪਾਪਾਂ ਦਾ ਨਾਸ਼ ਹੁੰਦਾ ਹੈ ਅਤੇ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਅਤੇ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਵਿਸਾਖ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਇਕਾਦਸ਼ੀ ਨੂੰ ਵਰੂਥਿਨੀ ਇਕਾਦਸ਼ੀ ਕਿਹਾ ਜਾਂਦਾ ਹੈ। ਜਾਗਰਣ ਅਧਿਆਤਮ ਜ਼ਰੀਏ ਜਾਣਦੇ ਹਾਂ ਕਿ ਵਰੂਥਿਨੀ ਇਕਾਦਸ਼ੀ ਦੀ ਪੂਜਾ ਵਿਧੀ ਕੀ ਹੈ?

ਵਰੂਥਿਨੀ ਇਕਾਦਸ਼ੀ ਮਹੂੁਰਤ

ਹਿੰਦੂ ਕੈਲੰਡਰ ਮੁਤਾਬਕ ਵਿਸਾਖ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਇਕਾਦਸ਼ੀ ਮਿਤੀ ਦੀ ਸ਼ੁਰੂਆਤ ਕੱਲ੍ਹ 6 ਮਈ ਦਿਨ ਵੀਰਵਾਰ ਨੂੰ ਦੁਪਹਿਰ 2:10 ਵਜੇ ਤੋਂ ਹੋਈ। ਇਸ ਦੀ ਸਮਾਪਤੀ ਅੱਜ ਦੁਪਹਿਰ 3.32 ਵਜੇ ’ਤੇ ਹੋਣੀ ਹੈ।

ਵਰੂਥਿਨੀ ਇਕਾਦਸ਼ੀ ਪੂਜਾ ਵਿਧੀ

ਅੱਜ ਇਕਾਦਸ਼ੀ ਦੇ ਇਸ਼ਨਾਨ ਆਦਿ ਕਰਕੇ ਸਾਫ ਸੁਥਰੇ ਕੱਪੜੇ ਪਹਿਨੋ। ਫਿਰ ਪੂਜਾ ਸਥਾਨ ਦੀ ਸਾਫ ਸਫਾਈ ਕਰੋ। ਇਸ ਤੋਂ ਬਾਅਦ ਭਗਵਾਨ ਵਿਸ਼ਣੂ ਦੀ ਮੂੁਰਤੀ ਜਾਂ ਤਸਵੀਰ ਨੂੰ ਪੂਜਾ ਸਥਾਨ ’ਤੇ ਸਥਾਪਤ ਕਰੋ। ਇਸ ਤੋਂ ਬਾਅਦ ਭਗਵਾਨ ਵਿਸ਼ਣੂ ਦਾ ਜਲਅਭਿਸ਼ੇਕ ਕਰੋ। ਇਸ ਤੋਂ ਬਾਅਦ ਉਨ੍ਹਾਂ ਨੂੰ ਪੀਲੇ ਫੁੱਲ, ਧੂਫ, ਦੀਵਾ, ਗੰਧ, ਤੁਲਸੀ ਦਾ ਪੱਤਾ, ਚਰਨ ਅੰਮ੍ਰਿਤ ਆਦਿ ਅਰਪਿਤ ਕਰੋ। ਇਸ ਤੋਂ ਬਾਅਦ ਵਿਸ਼ਣੂ ਚਾਲੀਸਾ, ਵਿਸ਼ਣੂਸਹਸ੍ਰਨਾਮ ਦਾ ਪਾਠ ਕਰੋ। ਫਿਰ ਵਰੂਥਿਨੀ ਇਕਾਦਸ਼ੀ ਵਰਤ ਦੀ ਕਥਾ ਸੁਣੋ। ਅੰਤ ਵਿਚ ਭਗਵਾਨ ਵਿਸ਼ਣੂ ਦੀ ਆਰਤੀ ਕਰੋ।

ਦਿਨ ਭਰ ਫਲਾਹਾਰ ਰਹਿ ਕੇ ਭਗਵਾਨ ਵਿਸ਼ਣੂ ਦੀ ਅਰਾਧਨਾ ਵਿਚ ਮਨ ਲਾਓ। ਰਾਤ ਸਮੇਂ ਜਾਗਰਣ ਕਰੋ। ਫਿਰ ਅਗਲੇ ਦਿਨ ਇਸ਼ਨਾਨ ਕਰਕੇ ਭਗਵਾਨ ਵਿਸ਼ਣੂ ਦੀ ਪੂਜਾ ਕਰੋ ਅਤੇ ਬ੍ਰਾਹਮਣਾਂ ਨੂੰ ਦਾਨ ਕਰੋ। ਫਿਰ ਪਾਰਣ ਕਰਕੇ ਵਰਤ ਨੂੰ ਪੂਰਾ ਕਰੋ।

ਵਰੂਥਿਨੀ ਇਕਾਦਸ਼ੀ ਵਰਤ ਦੇ ਪਾਰਣ ਦਾ ਸਮਾਂ

ਵਰੂਥਿਨੀ ਇਕਾਦਸ਼ੀ ਵਰਤ ਦਾ ਪਾਰਣ 8 ਮਈ ਨੂੰ ਸਵੇਰੇ 5.35 ਵਜੇ ਤੋਂ ਸਵੇਰੇ 8:16 ਵਜੇ ਦੇ ਮੱਧ ਤਕ ਕਰ ਲੈਣਾ ਚਾਹੀਦਾ ਹੈ। ਦੁਆਦਸ਼ੀ ਮਿਤੀ ਦਾ ਸਮਾਪਨ 8 ਮਈ ਦੀ ਸ਼ਾਮ 5.20 ਵਜੇ ਹੋ ਰਿਹਾ ਹੈ।

Posted By: Tejinder Thind