ਨਈ ਦੁੁਨੀਆ, ਨਵੀਂ ਦਿੱਲੀ : 17 ਅਕਤੂਬਰ ਤੋਂ ਸ਼ੁਰੂ ਹੋ ਰਹੇ ਸ਼ਕਤੀ ਦੀ ਅਰਾਧਨਾ ਦੇ ਤਿਉਹਾਰ ਤੋਂ ਪਹਿਲਾਂ ਮਾਂ ਵੈਸ਼ਨੋ ਦੇਵੀ ਦੇ ਭਗਤਾਂ ਨੂੰ ਵੱਡੀ ਸੌਗਾਤ ਮਿਲੀ ਹੈ। ਹੁਣ ਮਾਤਾ ਦੇ ਭਗਤ ਘਰ ਬੈਠੇ ਦਰਸ਼ਨ ਕਰ ਸਕਣਗੇ। ਇਸਲਈ ਸ੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ (Shrine Board) ਨੇ ਮੋਬਾਈਲ ਐਪ ਲਾਂਚ (Mobile App Launch) ਕੀਤਾ ਹੈ, ਜਿਸ ਨੂੰ 'ਮਾਤਾ ਵੈਸ਼ਨੋ ਦੇਵੀ' ( Mata Vaishno Devi) ਨਾਂ ਦਿੱਤਾ ਗਿਆ ਹੈ। ਇਸ ਐਪ ਨੂੰ ਪਲੇਅਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇੱਥੇ ਆਰਤੀ ਵੀ ਲਾਈਵ ਦੇਖੀ ਜਾ ਸਕੇਗੀ। ਇੰਨਾ ਹੀ ਨਹੀਂ ਯਾਤਰਾ 'ਤੇ ਜਾਣ ਲਈ ਇਸੇ ਐਪ ਰਾਹੀਂ ਆਨਲਾਈਨ ਰਜਿਸਟ੍ਰੇਸ਼ਨ ਕਰਵਾਇਆ ਜਾ ਸਕੇਗਾ। ਵੀਰਵਾਰ ਨੂੰ ਉਪ ਰਾਜਪਾਲ ਤੇ ਸ੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਦੇ ਚੇਅਰਮੈਨ ਮਨੋਜ ਸਿੰਨ੍ਹਾ ਨੇ ਐਪ ਸ਼ਰਧਾਲੂਆਂ ਨੂੰ ਸਮਰਪਿਤ ਕੀਤਾ।

ਅਜੇ ਇਹ ਐਪ ਸਿਰਫ਼ ਗੂਗਲ ਪਲੇਅ ਸਟੋਰ 'ਤੇ ਮੌਜੂਦ ਹੈ। ਆਉਣ ਵਾਲੇ ਦਿਨਾਂ 'ਚ ਇਸ ਦਾ ਆਈਓਐੱਸ ਵਰਜ਼ਨ ਵੀ ਉਪਲਬੱਧ ਕਰਵਾਇਆ ਜਾਵੇਗਾ। ਇਸ ਨਾਲ ਦੁਨੀਆਭਰ 'ਚ ਸ਼ਰਧਾਲੂਆਂ ਨੂੰ ਮਾਂ ਦੇ ਦਰਸ਼ਨਾਂ ਦਾ ਲਾਭ ਲੈਣ ਤੋਂ ਇਲਾਵਾ ਹੋਰ ਸੁਵਿਧਾਵਾਂ ਘਰ ਬੈਠੇ ਮਿਲਣਗੀਆਂ।

Mata Vaishno Devi Darshan App, ਜਾਣੋ ਤੇ ਕੀ ਹੈ ਖ਼ਾਸ

ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਮੇਸ਼ ਕੁਮਾਰ ਮੁਤਾਬਿਕ, Mata Vaishno Devi ਐਪ 'ਚ ਪੰਜ ਲਿੰਕ ਹਨ ਜਿਸ 'ਚ ਅੱਜ ਦੇ ਦਰਸ਼ਨ, ਆਰਤੀ ਦਾ ਸਿੱਧਾ ਪ੍ਰਸਾਰਨ, ਯਾਤਰਾ ਪੰਜੀਕਰਨ ਪਰਚੀ, ਪੂਜਾ ਪ੍ਰਸਾਦ ਹੋਮ ਡਿਲਵਰੀ ਤੇ ਆਨਲਾਈਨ ਦਾਨ ਦੀ ਸੁਵਿਧਾ ਹੋਵੇਗੀ। ਦਰਸ਼ਨ ਲਿੰਕ 'ਤੇ ਸ਼ਰਧਾਲੂ ਪਵਿੱਤਰ ਪਿਡੀਆਂ ਦਾ ਸਵੇਰ-ਸ਼ਾਮ ਦਰਸ਼ਨ ਕਰ ਸਕਦੇ ਹਨ। ਇਹ ਦਰਸ਼ਨ ਸਵੇਰ ਆਰਤੀ ਤੋਂ ਬਾਅਦ 8 ਵਜੇ ਤੋਂ ਤੇ ਸ਼ਾਮ ਨੂੰ ਆਰਤੀ ਤੋਂ ਬਾਅਦ ਰਾਤ 9 ਵਜੇ ਹੀ ਹੋਣਗੇ। ਆਰਤੀ ਦਾ ਸਿੱਧਾ ਪ੍ਰਸਾਰਨ ਐਪ 'ਤੇ ਸਵੇਰ 6.20 ਵਜੇ ਤੋਂ ਸਵੇਰ 8.05 ਵਜੇ ਤਕ ਤੇ ਸ਼ਾਮ ਨੂੰ 7.20 ਤੋਂ ਰਾਤ 9.05 ਵਜੇ ਤਕ ਰੁਜ਼ਾਨਾ ਦੇਖਣ ਨੂੰ ਮਿਲੇਗਾ।

Vaishno Devi ਐਪ ਤੇ ਆਨਲਾਈਨ ਦਾਨ ਦੀ ਸੁਵਿਧਾ ਵੀ ਦਿੱਤੀ ਗਈ ਹੈ। ਬੈਟਰੀ ਕਾਰ, ਹੈਲੀਕਾਪਟਰ ਸੇਵਾ, ਹੋਟਲ ਬੁਕਿੰਗ, ਆਨਲਾਈਨ ਹਵਨ ਆਦਿ ਸੁਵਿਧਾਵਾਂ ਜਲਦ ਐਪ 'ਤੇ ਉਪਲਬੱਧ ਕਰਵਾਈ ਜਾਵੇਗੀ।

Posted By: Amita Verma