Tulsi Vivah 2020 : ਕੱਤਕ ਮਹੀਨੇ ਦੇ ਸ਼ੁਕਲ ਪੱਖ ਦੀ ਏਕਾਦਸ਼ੀ ਨੂੰ ਤੁਲਸੀ ਵਿਆਹ ਕੀਤਾ ਜਾਂਦਾ ਹੈ। ਇਸ ਨੂੰ ਦੇਵਉਠਨੀ ਏਕਾਦਸ਼ੀ ਦੇ ਰੂਪ 'ਚ ਵੀ ਮਨਾਇਆ ਜਾਂਦਾ ਹੈ। ਇਸ ਸਾਲ ਇਹ ਏਕਾਦਸ਼ੀ 25 ਨਵੰਬਰ ਨੂੰ ਮਨਾਈ ਜਾ ਰਹੀ ਹੈ। ਇਸ ਦਿਨ ਮਾਤਾ ਤੁਲਸੀ ਦਾ ਵਿਆਹ ਭਗਵਾਨ ਸ਼ਾਲੀਗ੍ਰਾਮ ਨਾਲ ਕੀਤਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜਿਹੜਾ ਵਿਅਕਤੀ ਤੁਲਸੀ ਵਿਆਹ ਦਾ ਯੱਗ ਕਰਦਾ ਹੈ, ਉਸ ਨੂੰ ਓਨਾ ਹੀ ਪੁੰਨ ਪ੍ਰਾਪਤ ਹੁੰਦਾ ਹੈ ਜਿੰਨਾ ਕੰਨਿਆਦਾਨ ਨਾਲ ਮਿਲਦਾ ਹੈ। ਸ਼ਾਲੀਗ੍ਰਾਮ, ਵਿਸ਼ਨੂੰ ਜੀ ਦਾ ਇਕ ਅਵਤਾਰ ਮੰਨੇ ਜਾਂਦੇ ਹਨ। ਇਸ ਦੇ ਪਿੱਛੇ ਪੌਰਾਣਿਕ ਕਥਾ ਪ੍ਰਚੱਲਿਤ ਹੈ। ਆਓ ਪੜ੍ਹਦੇ ਹਾਂ ਇਹ ਕਥਾ।

ਪੌਰਾਣਿਕ ਕਥਾ ਅਨੁਸਾਰ, ਇਕ ਵਾਰ ਤੁਲਸੀ ਨੇ ਵਿਸ਼ਨੂੰ ਜੀ ਨੂੰ ਗੁੱਸੇ ਵਿਚ ਆ ਕੇ ਸਰਾਪ ਦੇ ਦਿੱਤਾ ਸੀ ਜਿਸ ਕਾਰਨ ਉਹ ਪੱਥਰ ਦੇ ਬਣ ਗਏ ਸਨ। ਇਸ ਸਰਾਪ ਤੋਂ ਮੁਕਤ ਹੋਣ ਲਈ ਵਿਸ਼ਨੂੰ ਜੀ ਨੇ ਸ਼ਾਲੀਗ੍ਰਾਮ ਦਾ ਅਵਤਾਰ ਲਿਆ। ਇਸ ਤੋਂ ਬਾਅਦ ਉਨ੍ਹਾਂ ਮਾਤਾ ਤੁਲਸੀ ਨਾਲ ਵਿਆਹ ਕੀਤਾ। ਅਜਿਹਾ ਕਿਹਾ ਜਾਂਦਾ ਹੈ ਕਿ ਮਾਤਾ ਲਕਸ਼ਮੀ ਦਾ ਅਵਤਾਰ ਮਾਤਾ ਤੁਲਸੀ ਹੈ। ਕਈ ਥਾਈਂ ਦਵਾਦਸ਼ੀ ਵਾਲੇ ਦਿਨ ਤੁਲਸੀ ਵਿਆਹ ਕੀਤਾ ਜਾਂਦਾ ਹੈ। ਆਓ ਜਾਣਦੇ ਹਾਂ ਸ਼ੁੱਭ ਮਹੂਰਤ ਤੇ ਵਿਆਹ ਦੀ ਪੂਜਨ ਵਿਧੀ।

ਵਿਆਹ ਦੀ ਪੂਜਨ ਵਿਧੀ

ਤੁਲਸੀ ਵਿਆਹ ਲਈ ਤੁਲਸੀ ਦੇ ਪੌਦਿਆਂ ਦੇ ਚੁਫੇਰੇ ਮੰਡਪ ਬਣਾਉਣਾ ਪਵੇਗਾ। ਫਿਰ ਤੁਲਸੀ ਦੇ ਪੌਦਿਆਂ ਨੂੰ ਇਕ ਲਾਲ ਚੁੰਨੀ ਚੜ੍ਹਾਓ। ਨਾਲ ਹੀ ਸਾਰੇ ਸ਼ਿੰਗਾਰ ਦੀਆਂ ਚੀਜ਼ਾਂ ਵੀ ਭੇਟ ਕਰੋ। ਇਸ ਤੋਂ ਬਾਅਦ ਗਣੇਸ਼ ਜੀ ਤੇ ਸ਼ਾਲੀਗ੍ਰਾਮ ਭਗਵਾਨ ਦੀ ਪੂਜਾ ਕਰੋ। ਸ਼ਾਲੀਗ੍ਰਾਮ ਭਗਵਾਨ ਦੀ ਮੂਰਤੀ ਦਾ ਸਿੰਘਾਸਨ ਹੱਥ ਲਓ। ਫਿਰ ਇਨ੍ਹਾਂ ਦੀ ਸੱਤ ਪਰਿਕਰਮਾ ਤੁਲਸੀ ਜੀ ਦੇ ਨਾਲ ਕਰਵਾਓ। ਆਰਤੀ ਕਰੋ ਤੇ ਵਿਆਹ ਦੇ ਮੰਗਲਗੀਤ ਜ਼ਰੂਰ ਗਾਓ।

ਤੁਲਸੀ ਵਿਆਹ ਦਾ ਸ਼ੁੱਭ ਮਹੂਰਤ

ਏਕਾਦਸ਼ੀ ਤਿਥੀ ਆਰੰਭ : 25 ਨਵੰਬਰ, ਬੁੱਧਵਾਰ ਸਵੇਰੇ 2:42 ਵਜੇ ਤੋਂ

ਏਕਾਦਸ਼ੀ ਤਿਥੀ ਸਮਾਪਤ : 26 ਨਵੰਬਰ, ਵੀਰਵਾਰ, ਸਵੇਰੇ 5.20 ਵਜੇ ਤਕ

ਦਵਾਦਸ਼ੀ ਤਿਥੀ ਆਰੰਭ : 26 ਨਵੰਬਰ, ਵੀਰਵਾਰ, ਸਵੇਰੇ 5.10 ਵਜੇ ਤੋਂ ਆਰੰਭ

ਦਵਾਦਸ਼ੀ ਤਿਥੀ ਸਮਾਪਤ : 27 ਨਵੰਬਰ, ਸ਼ੁੱਕਰਵਾਰ, ਸਵੇਰੇ 7.46 ਵਜੇ ਤਕ

Posted By: Seema Anand