ਜੇਐੱਨਐੱਨ, ਨਵੀਂ ਦਿੱਲੀ : Tulsi Vivah 2019 Katha : ਹਰ ਸਾਲ ਕੱਤਕ ਮਹੀਨੇ ਦੇ ਸ਼ੁਕਲ ਪੱਖ ਦੀ ਏਕਾਦਸ਼ੀ ਨੂੰ ਭਗਵਾਨ ਵਿਸ਼ਨੂੰ ਦੇ ਸਰੂਪ ਭਗਵਾਨ ਸ਼ਾਲੀਗ੍ਰਾਮ ਤੇ ਤੁਲੀ ਦਾ ਵਿਆਹ ਕਰਵਾਉਣ ਦਾ ਵਿਧਾਨ ਹੈ। ਇਸ ਸਾਲ ਤੁਲਸੀ ਵਿਆਹ 8 ਨਵੰਬਰ 2019 ਦਿਨ ਸ਼ੁੱਕਰਵਾਰ ਨੂੰ ਹੈ। ਇਸ ਦਿਨ ਕੱਤਕ ਸ਼ੁਕਲ ਏਕਾਦਸ਼ੀ ਹੈ। ਇਸ ਦਿਨ ਸ਼ੁੱਭ ਮਹੂਰਤ 'ਚ ਤੁਲਸੀ ਤੇ ਭਗਵਾਨ ਸ਼ਾਲੀਗ੍ਰਾਮ ਦਾ ਵਿਧੀਪੂਰਵਕ ਵਿਆਹ ਹੁੰਦਾ ਹੈ, ਇਸ ਵਿਆਹ ਦੀ ਪਿੱਠਭੂਮੀ ਇਕ ਪੌਰਾਣਿਕ ਕਥਾ ਹੈ ਜਿਸ ਨੂੰ ਪੜ੍ਹ ਕੇ ਜਾਂ ਸੁਣ ਕੇ ਤੁਸੀਂ ਜਾਣ ਸਕੋਗੇ ਕਿ ਤੁਲਸੀ ਕੌਣ ਸੀ ਤੇ ਭਗਵਾਨ ਵਿਸ਼ਨੂੰ ਨੂੰ ਸ਼ਾਲੀਗ੍ਰਾਮ ਸਰੂਪ ਕਿਵੇਂ ਪ੍ਰਾਪਤ ਹੋਇਆ। ਆਓ ਜਾਣਦੇ ਹਾਂ ਤੁਲਸੀ ਵਿਆਹ ਦੀ ਕਥਾ।

ਤੁਲਸੀ ਵਿਆਹ ਕਥਾ

ਨਾਰਦ ਪੁਰਾਣ 'ਚ ਦੱਸਿਆ ਗਿਆ ਹੈ ਕਿ ਇਕ ਸਮੇਂ ਪ੍ਰਾਚੀਨ ਕਾਲ 'ਚ ਅਸੁਰਾਂ ਦੇ ਰਾਜਾ ਜਲੰਧਰ ਦਾ ਤਿੰਨੋ ਲੋਕ 'ਚ ਜ਼ੁਲਮ ਵਧ ਗਿਆ ਸੀ। ਉਸ ਦੇ ਜ਼ੁਲਮਾਂ ਤੋਂ ਰਿਸ਼ੀ-ਮੁਨੀ, ਦੇਵਤੇ ਤੇ ਮਨੁੱਖ ਕਾਫ਼ੀ ਪਰੇਸ਼ਾਨ ਤੇ ਦੁਖੀ ਸਨ। ਜਲੰਧੜ ਬੜਾ ਹੀ ਵੀਰ ਤੇ ਪਰਾਕਰਮੀ ਸੀ, ਇਸਦਾ ਸਭ ਤੋਂ ਵੱਡਾਕ ਾਰਨ ਸੀ ਉਸ ਦੀ ਪਤਨੀ ਵਰਿੰਦਾ ਦਾ ਪਤੀਵਰਤਾ ਧਰਮ। ਇਸ ਕਾਰਨ ਉਹ ਕਦੀ ਹਾਰਦਾ ਨਹੀਂ ਸੀ।

ਇਕ ਵਾਰ ਦੇਵਤਾ ਉਸ ਦੇ ਜ਼ੁਲਮਾਂ ਤੋਂ ਤੰਗ ਹੋ ਕੇ ਭਗਵਾਨ ਵਿਸ਼ਨੂੰ ਦੀ ਸ਼ਰਨ 'ਚ ਰੱਖਿਆ ਲਈ ਗਏ। ਉਦੋਂ ਭਗਵਾਨ ਵਿਸ਼ਨੂੰ ਨੇ ਵਰਿੰਦਾ ਦਾ ਪਤੀਵਰਤਾ ਧਰਮ ਭੰਗ ਕਰਨ ਦਾ ਉਪਾਅ ਸੋਚਿਆ। ਉਨ੍ਹਾਂ ਮਾਇਆ ਨਾਲ ਜਲੰਧਰ ਦਾ ਰੂਪ ਧਾਰਨ ਕਰ ਲਿਆ ਤੇ ਵਰਿੰਦਾ ਨੂੰ ਸਪਰਸ਼ ਕਰ ਦਿੱਤਾ। ਵਰਿੰਦਾ ਦਾ ਪਤੀਵਰਤਾ ਧਰਮ ਭੰਗ ਹੁੰਦਿਆਂ ਹੀ ਜਲੰਧਰ ਦੇਵਤਿਆਂ ਨਾਲ ਯੁੱਧ 'ਚ ਮਾਰਿਆ ਗਿਆ।

ਵਰਿੰਦਾ ਨੇ ਦਿੱਤਾ ਸੀ ਭਗਵਾਨ ਵਿਸ਼ਨੂੰ ਨੂੰ ਸਰਾਪ

ਜਦੋਂ ਵਰਿੰਦਾ ਨੂੰ ਭਗਵਾਨ ਵਿਸ਼ਨੂੰ ਦੇ ਧੋਖੇ ਬਾਰੇ ਪਤਾ ਚੱਲਿਆ ਤਾਂ ਉਸ ਨੇ ਗੁੱਸੇ 'ਚ ਆ ਕੇ ਸ਼੍ਰੀਹਰਿ ਨੂੰ ਸਰਾਪ ਦਿੱਤਾ ਕਿ ਜਿਸ ਤਰ੍ਹਾਂ ਉਨ੍ਹਾਂ ਧੋਖੇ ਨਾਲ ਉਸ ਨੂੰ ਪਤੀ ਦਾ ਵਿਛੋੜਾ ਦਿੱਤਾ ਹੈ, ਠੀਕ ਉਸੇ ਤਰ੍ਹਾਂ ਤੁਹਾਡੀ ਪਤਨੀ ਦਾ ਧੋਖੇ ਨਾਲ ਹਰਨ ਹੋਵੇਗਾ ਤੇ ਤੁਹਾਨੂੰ ਪਤਨੀ ਦਾ ਵਿਛੋੜਾ ਸਹਿਣ ਲਈ ਧਰਤੀ ਲੋਕ 'ਚ ਜਨਮ ਲੈਣਾ ਪਵੇਗਾ। ਇਹ ਸਰਾਪ ਦੇ ਕੇ ਵਰਿੰਦਾ ਆਪਣੇ ਪਤੀ ਨਾਲ ਸਤੀ ਹੋ ਗਈ। ਵਰਿੰਦਾ ਜਿੱਥੇ ਸਤੀ ਹੋਈ ਸੀ, ਉੱਥੇ ਤੁਲਸੀ ਦਾ ਪੌਦਾ ਉੱਗ ਆਇਆ ਸੀਥ ਉੱਥੇ ਹੀ ਇਕ ਹੋਰ ਕਥਾ 'ਚ ਵਰਿੰਦਾ ਦੇ ਦੂਸਰੇ ਸਰਾਪ ਦਾ ਜ਼ਿਕਰ ਮਿਲਦਾ ਹੈ। ਵਰਿੰਦਾ ਨੇ ਭਗਵਾਨ ਵਿਸ਼ਨੂੰ ਨੂੰ ਸਰਾਪ ਦਿੱਤਾ ਸੀ ਕਿ ਜਿਸ ਤਰ੍ਹਾਂ ਉਨ੍ਹਾਂ ਪਤੀਵਰਤਾ ਧਰਮ ਤੋੜਿਆ ਹੈ ਉਸੇ ਤਰ੍ਹਾਂ ਤੁਸੀਂ ਪੱਥਰ (ਸ਼ਾਲੀਗ੍ਰਾਮ) ਦੇ ਹੋ ਜਾਓਗੇ।

ਤੁਲਸੀ-ਸ਼ਾਲੀਗ੍ਰਾਮ ਵਿਆਹ

ਵਰਿੰਦਾ ਦੇ ਪਤੀਵਰਤਾ ਧਰਮ ਨੂੰ ਤੋੜ ਕੇ ਭਗਵਾਨ ਵਿਸ਼ਨੂੰ ਨੂੰ ਕਾਫ਼ੀ ਪਛਤਾਵਾ ਹੋਇਆ। ਉਨ੍ਹਾਂ ਕਿਹਾ ਕਿ ਉਹ ਵਰਿੰਦਾ ਦੇ ਪਤੀਵਰਤਾ ਧਰਮ ਦਾ ਸਨਮਾਨ ਕਰਦੇ ਹਨ, ਇਸ ਲਈ ਵਰਿੰਦਾ ਤੁਲਸੀ ਸਰੂਪ 'ਚ ਉਨ੍ਹਾਂ ਦੇ ਨਾਲ ਰਹੇਗੀ। ਉਨ੍ਹਾਂ ਵਰਿੰਦਾ ਨੂੰ ਵਰਦਾਨ ਦਿੱਤਾ ਕਿ ਕੱਤਕ ਸ਼ੁਕਲ ਏਕਾਦਸ਼ੀ ਨੂੰ ਜੋ ਵੀ ਉਨ੍ਹਾਂ ਦਾ ਵਿਆਹ ਤੁਲਸੀ ਨਾਲ ਕਰਵਾਏਗਾ, ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰਨ ਹੋਣਗੀਆਂ। ਭਗਵਾਨ ਵਿਸ਼ਨੂੰ ਦੀ ਪੂਜਾ 'ਚ ਤੁਲਸੀ ਦਾ ਬੜਾ ਮਹੱਤਵ ਹੈ, ਇਸ ਦੇ ਬਿਨਾਂ ਪੂਜਾ ਅਧੂਰੀ ਮੰਨੀ ਜਾਂਦੀ ਹੈ। ਸ਼ਾਲੀਗ੍ਰਾਮ ਤੇ ਤੁਲਸੀ ਦਾ ਵਿਆਹ ਕਰਵਾਉਣ ਨਾਲ ਵਿਅਕਤੀ ਨੂੰ ਪਰਮ ਧਾਮ ਵੈਕੁੰਠ ਦੀ ਪ੍ਰਾਪਤੀ ਹੁੰਦੀ ਹੈ।

Posted By: Seema Anand