Tulsi Plant : ਹਿੰਦੂ ਧਰਮ 'ਚ ਤੁਲਸੀ ਦੇ ਪੌਦੇ ਦਾ ਖ਼ਾਸ ਮਹੱਤਵ ਹੁੰਦਾ ਹੈ ਤੇ ਜ਼ਿਆਦਾਤਰ ਘਰਾਂ 'ਚ ਤੁਲਸੀ ਦਾ ਪੌਦਾ ਦੇਖਣ ਨੂੰ ਮਿਲੇਗਾ। ਤੁਲਸੀ ਦੇ ਪੌਦੇ ਦਾ ਧਾਰਮਿਕ ਮਹੱਤਵ ਏਨਾ ਜ਼ਿਆਦਾ ਹੈ ਕਿ ਘਰਾਂ 'ਚ ਤੁਲਸੀ ਦੀ ਪੂਜਾ ਕੀਤੀ ਜਾਂਦੀ ਹੈ। ਲੋਕ ਨਿਯਮਤ ਤੌਰ 'ਤੇ ਸਵੇਰੇ-ਸ਼ਾਮ ਤੁਲਸੀ ਅੱਗੇ ਦੀਵਾ ਜਗਾਉਂਦੇ ਹਨ ਤੇ ਸ਼ਰਧਾ-ਭਾਵ ਨਾਲ ਪੂਜਾ-ਆਰਤੀ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਘਰ ਵਿਚ ਤੁਲਸੀ ਦੇ ਪੌਦੇ ਨੂੰ ਕਿਹੜੀ ਦਿਸ਼ਾ ਵਿਚ ਰੱਖਣਾ ਚਾਹੀਦੈ? ਕਿਉਂਕਿ ਵਾਸਤੂ ਸ਼ਾਸਤਰ ਅਨੁਸਾਰ ਤੁਲਸੀ ਦੇ ਪੌਦੇ ਨੂੰ ਰੱਖਣ ਦੀ ਇਕ ਸਹੀ ਜਗ੍ਹਾ ਤੇ ਦਿਸ਼ਾ ਹੋਣੀ ਚਾਹੀਦੀ ਹੈ। ਨਾਲ ਹੀ ਜੇਕਰ ਤੁਹਾਡੇ ਘਰ ਵਿਚ ਤੁਲਸੀ ਦਾ ਪੌਦਾ ਹੈ ਤਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਤੁਲਸੀ ਦਾ ਪੌਦਾ ਔਸ਼ਧੀ ਗੁਣਾਂ ਨਾਲ ਭਰਪੂਰ ਹੋਣ ਦੇ ਨਾਲ ਹੀ ਆਸਥਾ ਦਾ ਵੀ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਤੁਹਾਨੂੰ ਇਹ ਪਤਾ ਹੋਣਾ ਚਾਹੀਦੈ ਕਿ ਵਾਸਤੂ ਸ਼ਾਸਤਰ ਅਨੁਸਾਰ ਤੁਲਸੀ ਦਾ ਪੌਦਾ ਕਿਸ ਦਿਸ਼ਾ ਵਿਚ ਰੱਖਣਾ ਚਾਹੀਦੈ। ਵਾਸਤੂ ਸ਼ਾਸਤਰ ਮੁਤਾਬਕ ਜੇਕਰ ਤੁਹਾਡੇ ਘਰ ਵਿਚ ਤੁਲਸੀ ਦਾ ਪੌਦਾ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਪੌਦੇ ਨੂੰ ਘਰ ਦੀ ਬਾਲਕੋਨੀ ਜਾਂ ਖਿੜਕੀ ਦੀ ਉੱਤਰ ਜਾਂ ਉੱਤਰ-ਪੂਰਬੀ ਦਿਸ਼ਾ ਵਿਚ ਲਗਾਉਣਾ ਚਾਹੀਦੈ। ਇਨ੍ਹਾਂ ਦਿਸ਼ਾਵਾਂ ਵਿਚ ਦੇਵੀ-ਦੇਵਤਿਆਂ ਦਾ ਵਾਸ ਮੰਨਿਆ ਜਾਂਦਾ ਹੈ ਤੇ ਇਨ੍ਹਾਂ ਥਾਵਾਂ 'ਤੇ ਤੁਲਸੀ ਦੇ ਪੌਦੇ ਨੂੰ ਰੱਖਣਾ ਸ਼ੁੱਭ ਹੁੰਦਾ ਹੈ।

ਪੌਦਾ ਲਗਾਉਣ ਵਾਲੇ ਇਨ੍ਹਾਂ ਗੱਲਾਂ ਦਾ ਰੱਖੋ ਖ਼ਿਆਲ

  • ਤੁਲਸੀ ਦਾ ਪੌਦਾ ਹਿੰਦੂ ਧਰਮ 'ਚ ਆਸਥਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਇਸ ਲਈ ਤੁਲਸੀ ਦਾ ਪੌਦਾ ਘਰ ਵਿਚ ਲਗਾਉਣ ਤੋਂ ਪਹਿਲਾਂ ਕੁਝ ਗੱਲਾਂ ਨੂੰ ਧਿਆਨ ਵਿਚ ਰੱਖਣਾ ਬੇਹੱਦ ਜ਼ਰੂਰੀ ਹੈ।
  • ਧਿਆਨ ਰੱਖੋ ਤੁਲਸੀ ਦੇ ਨਾਲ ਕਦੀ ਵੀ ਕੈਕਟਸ ਤੇ ਕੰਡਿਆਲੇ ਪੌਦੇ ਨੂੰ ਕਦੀ ਨਹੀਂ ਰੱਖਣੇ ਚਾਹੀਦੇ।
  • ਮਾਨਤਾ ਹੈ ਕਿ ਮੱਸਿਆ, ਦ੍ਵਾਦਸ਼ੀ ਤੇ ਚਤੁਰਦਸ਼ੀ ਤਿਥੀ ਨੂੰ ਤੁਲਸੀ ਦੇ ਪੱਤਿਆਂ ਨੂੰ ਭੁੱਲ ਕੇ ਵੀ ਨਹੀਂ ਤੋੜਣਾ ਚਾਹੀਦੈ।
  • ਐਤਵਾਰ ਵਾਲੇ ਦਿਨ ਤੁਲਸੀ ਪੂਜਾ ਨਹੀਂ ਕੀਤੀ ਜਾਂਦੀ ਤੇ ਨਾ ਹੀ ਜਲ ਚੜ੍ਹਾਉਣਾ ਚਾਹੀਦੈ। ਧਿਆਨ ਰੱਖੋ ਐਤਵਾਰ ਵਾਲੇ ਦਿਨ ਤੁਲਸੀ ਦੇ ਪੱਤੇ ਨਹੀਂ ਤੋੜਨੇ ਚਾਹੀਦੇ।
  • ਕਿਹਾ ਜਾਂਦਾ ਹੈ ਕਿ ਤੁਲਸੀ ਦੇ ਪੌਦੇ ਨੂੰ ਕਦੀ ਨਹੁੰਆਂ ਨਾਲ ਨਹੀਂ ਤੋੜਨਾ ਚਾਹੀਦੈ।
  • ਤੁਲਸੀ ਦਾ ਪੌਦਾ ਸੁੱਕ ਗਿਆ ਹੈ ਤਾਂ ਉਸ ਨੂੰ ਗਮਲੇ 'ਚੋਂ ਕੱਢ ਕੇ ਨਦੀ 'ਚ ਪ੍ਰਵਾਹ ਦਿਉ।
  • ਮਾਨਤਾ ਹੈ ਕਿ ਪੂਜਾ ਦੌਰਾਨ ਦੇਵੀ-ਦੇਵਤਿਆਂ ਨੂੰ ਤੁਲਸੀ ਪੱਤਰ ਅਰਪਿਤ ਕਰਨ ਨਾਲ ਸ਼ੁੱਭ ਫਲ ਦੀ ਪ੍ਰਾਪਤੀ ਹੁੰਦੀ ਹੈ।
  • ਯਾਦ ਰੱਖੋ ਕਿ ਗਣੇਸ਼ ਜੀ ਦੀ ਪੂਜਾ 'ਚ ਤੁਲਸੀ ਦੇ ਪੱਤਿਆਂ ਨੂੰ ਭੁੱਲ ਕੇ ਵੀ ਸ਼ਾਮਲ ਨਹੀਂ ਕਰਨਾ ਚਾਹੀਦੈ।

Posted By: Seema Anand