ਆਹਾਰ, ਨੀਂਦ, ਭੈਅ ਅਤੇ ਮੈਥੁਨ ਦੀ ਬਿਰਤੀ ਮਨੁੱਖ ਅਤੇ ਪਸ਼ੂ ਵਿਚ ਇੱਕੋ ਜਿਹੀ ਹੋਣ ਕਾਰਨ ਅਚਾਰੀਆ ਕਹਿੰਦੇ ਹਨ ਕਿ ਆਮ ਤੌਰ ’ਤੇ ਇਨ੍ਹਾਂ ਦੋਵਾਂ ਵਿਚ ਕੋਈ ਫ਼ਰਕ ਨਹੀਂ ਹੁੰਦਾ ਪਰ ਕੁਦਰਤ-ਪੁਰਸ਼ ਨੇ ਕਿਰਪਾ ਕਰ ਕੇ ਮਨੁੱਖ ਨੂੰ ਜੋ ਵਿਵੇਕ ਬੁੱਧੀ ਦਿੱਤੀ ਹੈ, ਉਹ ਇਸ ਦੀ ਖ਼ਾਸੀਅਤ ਹੈ। ਇਸ ਦੇ ਉੱਚਿਤ ਤਜਰਬੇ ਕਰਨ ’ਤੇ ਮਨੁੱਖ ਪਸ਼ੂ ਦੇ ਮੁਕਾਬਲੇ ਖ਼ਾਸ ਹੋ ਜਾਂਦਾ ਹੈ। ਇਸ ਦੀ ਇਹ ਖ਼ਾਸੀਅਤ ਵੀ ਉਦੋਂ ਪ੍ਰਗਟ ਹੁੰਦੀ ਹੈ ਜਦ ਆਪਣੇ ਜੀਵਨ-ਵਿਵਹਾਰ ਵਿਚ ਸਦਾ ਸੱਚ ਦਾ ਸਾਥ ਦਿੰਦਾ ਹੈ। ਅਰਥਾਤ ਸੱਚ ਦਾ ਆਸਰਾ ਲੈ ਕੇ ਆਪਣਾ ਜੀਵਨ ਚਲਾਉਂਦਾ ਹੈ। ਸੱਚ ਅਰਥਾਤ ਜਿਹੋ-ਜਿਹਾ ਦੇਖਿਆ, ਜਿਸ ਤਰ੍ਹਾਂ ਸੁਣਿਆ ਅਤੇ ਜਿਵੇਂ ਅਨੁਭਵ ਕੀਤਾ, ਉਸ ਨੂੰ ਉਂਝ ਹੀ ਕਹਿਣਾ ਅਤੇ ਉਸੇ ਦੇ ਮੁਤਾਬਕ ਜੀਵਨ-ਚਲਾਉਣਾ ਸੱਚ ਦਾ ਤਜਰਬਾ ਹੈ। ਜਿਸ ਦੀ ਨਿਸ਼ਠਾ ਸੱਚ ਦੇ ਪ੍ਰਤੀ ਹੁੰਦੀ ਹੈ, ਉਸ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਹੁੰਦੀ ਹੈ। ਉਹ ਤਾਂ ਜੈਸਾ ਮਨ ਵਿਚ ਰੱਖਦਾ ਹੈ, ਵੈਸਾ ਹੀ ਬੋਲਦਾ ਹੈ ਅਤੇ ਉਸੇ ਦੇ ਮੁਤਾਬਕ ਆਪਣਾ ਜੀਵਨ ਵਿਵਹਾਰ ਵੀ ਕਰਦਾ ਹੈ। ਉਸ ਦੇ ਮਨ ਵਿਚ ਕੁਝ ਹੋਰ, ਕਥਨ ਵਿਚ ਕੁਝ ਹੋਰ ਅਤੇ ਵਿਵਹਾਰ ਵਿਚ ਕੁਝ ਹੋਰ ਨਹੀਂ ਹੁੰਦਾ। ਸੱਚ ਬੋਲੋ ਅਤੇ ਮਿੱਠਾ ਬੋਲੋ ਦੇ ਸਿਧਾਂਤ ਦੀ ਪਾਲਣਾ ਕਰਦੇ ਹੋਏ ਸੱਚ ਦੇ ਵਕਤਾ ਕਦੇ ਵੀ ਕਠੋਰ ਬਾਣੀ ਦਾ ਇਸਤੇਮਾਲ ਨਹੀਂ ਕਰਦਾ ਕਿਉਂਕਿ ਕੌੜੀ ਬੋਲ-ਬਾਣੀ ਬੋਲ ਕੇ ਕਿਸੇ ਦਾ ਮਨ ਦੁਖਾਉਣਾ ਉਸ ਦਾ ਮਕਸਦ ਨਹੀਂ ਹੁੰਦਾ। ਇਸੇ ਤਰ੍ਹਾਂ ਝੂਠ ਨੂੰ ਸੱਚ ਬਣਾ ਕੇ ਵੀ ਉਹ ਨਹੀਂ ਬੋਲਦਾ। ਸੰਸਾਰ ਦੇ ਵਿਵਹਾਰ ਵਿਚ ਆਮ ਤੌਰ ’ਤੇ ਮਨੁੱਖ ਭਾਈ-ਭਤੀਜਵਾਦ ਦੀ ਦ੍ਰਿਸ਼ਟੀ ਨਾਲ ਵਿਵਹਾਰ ਕਰਦਾ ਹੈ ਅਤੇ ਜੋ ਆਪਣੇ ਹੁੰਦੇ ਹਨ, ਉਨ੍ਹਾਂ ਦਾ ਪੱਖ ਲੈਂਦਾ ਹੈ। ਸੱਚ ਵਕਤਾ ਜਦ ਸੱਚ ਬੋਲਦਾ ਹੈ ਉਦੋਂ ਉਹ ਕਦੇ ਨਹੀਂ ਦੇਖਦਾ ਕਿ ਕੌਣ ਉਸ ਦਾ ਆਪਣਾ ਹੈ ਅਤੇ ਕੌਣ ਪਰਾਇਆ ਹੈ ਕਿਉਂਕਿ ‘ਧਰਮ ਨ ਦੂਸਰ ਸੱਤਿਆ ਸਮਾਨਾ’ ਮੁਤਾਬਕ ਉਸ ਨੂੰ ਇਹ ਪਤਾ ਹੁੰਦਾ ਹੈ ਕਿ ਸੱਚ ਦਾ ਇਸਤੇਮਾਲ ਕਰਨ ਤੋਂ ਵੱਧ ਕੇ ਕੋਈ ਦੂਜਾ ਧਰਮ ਨਹੀਂ ਹੈ ਅਤੇ ਧਰਮ ਧਾਰਨ ਕਰਨਾ ਹੀ ਮਨੁੱਖ ਦੇ ਜੀਵਨ ਦਾ ਕਲਿਆਣਕਾਰੀ ਮਾਰਗ ਹੈ। ਇਸ ਲਈ ਉਹ ਆਪਣੇ-ਪਰਾਏ ਦਾ ਵਿਚਾਰ ਕੀਤੇ ਬਿਨਾਂ ਨਿਰਭੈ ਹੋ ਕੇ ਸੱਚ ਦਾ ਕਥਨ ਕਰਦਾ ਹੈ। ਸੱਚਾ ਵਿਅਕਤੀ ਸਦਾ ਨਿਡਰ ਹੁੰਦਾ ਹੈ। ਕਿਹਾ ਵੀ ਗਿਆ ਹੈ ਕਿ ‘ਪੱਲੇ ਹੋਵੇ ਸੱਚ, ਕੋਠੇ ਚੜ੍ਹ’ ਕੇ ਨੱਚ। ਇਸੇ ਲਈ ਉਹ ਕਿਸੇ ਤੋਂ ਡਰਦਾ ਨਹੀਂ ਹੈ ਸਗੋਂ ਝੂਠਾ ਵਿਅਕਤੀ ਸੱਚੇ ਤੋਂ ਡਰਦਾ ਹੈ ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ।

-ਡਾ. ਗਦਾਧਰ ਤ੍ਰਿਪਾਠੀ

Posted By: Jatinder Singh