ਇਸ ਵਾਰ ਰੱਖੜੀ ਦਾ ਤਿਉਹਾਰ 15 ਅਗਸਤ ਵੀਰਵਾਰ ਨੂੰ ਮਨਾਇਆ ਜਾਵੇਗਾ। ਰੱਖੜੀ ਦਾ ਤਿਉਹਾਰ ਵੀਰਵਾਰ ਵਾਲੇ ਦਿਨ ਆਉਣ ਨਾਲ ਇਸ ਦਾ ਮਹੱਤਵ ਕਾਫ਼ੀ ਵਧ ਗਿਆ ਹੈ। ਜੋਤਿਸ਼ ਅਨੁਸਾਰ ਇਹ ਦਿਨ ਗੁਰੂ ਬ੍ਰਹਿਸਪਤੀ ਨੂੰ ਸਮਰਪਿਤ ਹੁੰਦਾ ਹੈ, ਇਸ ਕਾਰਨ ਇਸ ਦਾ ਮਹੱਤਵਾ ਕਾਫ਼ੀ ਵਧ ਗਿਆ ਹੈ। ਇਸ ਵਾਰ ਤਿਉਹਾਰ ਭਦਰਾ ਤੇ ਗ੍ਰਹਿਣ ਤੋਂ ਮੁਕਤ ਹੈ, ਇਸ ਲਈ ਇਕੱਠੇ ਬਹੁਤ ਸਾਰੇ ਮਹੂਰਤ ਤੇ ਸੰਯੋਗ ਇਸ ਦਿਨ ਬਣ ਰਹੇ ਹਨ। ਇਸ ਖ਼ਬਰ ਜ਼ਰੀਏ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਰਾਸ਼ੀ ਅਨੁਸਾਰ ਤੁਹਾਨੂੰ ਕਿਹੜੇ ਰੰਗ ਦੀ ਰੱਖੜੀ ਬੰਨ੍ਹਣੀ ਚਾਹੀਦੀ ਹੈ।

ਮੇਖ

ਜੇਕਰ ਤੁਹਾਡੇ ਭਰਾ ਦੀ ਰਾਸ਼ੀ ਮੇਖ ਹੈ ਤਾਂ ਸਮਝ ਲਓ ਕਿ ਉਸ ਦੀ ਰਾਸ਼ੀ ਦਾ ਸਵਾਮੀ ਮੰਗਲ ਹੈ। ਇਸ ਰਾਸ਼ੀ ਦੇ ਲੋਕਾਂ ਨੂੰ ਲਾਲ ਰੰਗ ਦੀ ਰੱਖੜੀ ਬੰਨ੍ਹਣੀ ਚਾਹੀਦੀ ਹੈ। ਇਸ ਨਾਲ ਭਰਾ ਦੇ ਜੀਵਨ 'ਚ ਊਰਜਾ ਤੇ ਖ਼ੁਸ਼ੀਆਂ ਬਣੀਆਂ ਰਹਿਣਗੀਆਂ।

ਬ੍ਰਿਖ

ਇਸ ਰਾਸ਼ੀ ਦਾ ਸਵਾਮੀ ਸ਼ੁੱਕਰ ਹੈ। ਇਸ ਰਾਸ਼ੀ ਦੇ ਭਰਾਵਾਂ ਨੂੰ ਨੀਲੇ ਰੰਗ ਦੀ ਰੱਖੜੀ ਬੰਨ੍ਹੋ। ਇਸ ਨਾਲ ਭਰਾ ਤੇ ਭੈਣ ਦੋਨਾਂ ਦੇ ਜੀਵਨ 'ਚ ਖ਼ੁਸ਼ੀਆਂ ਆਉਣਗੀਆਂ।

ਮਿਥੁਨ

ਇਸ ਰਾਸ਼ੀ ਦਾ ਸਵਾਮੀ ਬੁੱਧ ਹੈ। ਇਸ ਰਾਸ਼ੀ ਦੇ ਭਰਾਵਾਂ ਨੂੰ ਹਰੇ ਰੰਗ ਦੀ ਰੱਖੜੀ ਬੰਨ੍ਹਣੀ ਚਾਹੀਦੀ ਹੈ। ਹਰੇ ਰੰਗ ਦੀ ਰੱਖੜੀ ਨਾਲ ਭਰਾ ਦੇ ਜੀਵਨ 'ਚ ਖ਼ੁਸ਼ਹਾਲੀ ਤੇ ਉਸ ਦੀ ਉਮਰ ਲੰਬੀ ਹੋਵੇਗੀ।

ਕਰਕ

ਇਸ ਰਾਸ਼ੀ ਦੇ ਜਾਤਕਾਂ ਦਾ ਸਵਾਮੀ ਚੰਦਰਮਾ ਹੁੰਦਾ ਹੈ, ਇਸ ਲਈ ਅਜਿਹੇ ਲੋਕਾਂ ਨੂੰ ਪੀਲੇ ਰੰਗ ਦੀ ਰੱਖੜੀ ਬੰਨ੍ਹਣਾ ਸ਼ੁੱਭ ਹੁੰਦਾ ਹੈ। ਇਸ ਨਾਲ ਉਸ ਦੇ ਜੀਵਨ 'ਚ ਖ਼ੁਸ਼ਹਾਲੀ ਤੇ ਖ਼ੁਸ਼ੀਆਂ ਵਧਣਗੀਆਂ।

ਸਿੰਘ

ਇਸ ਰਾਸ਼ੀ ਦਾ ਸਵਾਮੀ ਸੂਰਜ ਹੈ। ਇਸ ਰਾਸ਼ੀ ਵਾਲੇ ਭਰਾਵਾਂ ਨੂੰ ਲਾਲ-ਪੀਲੇ ਧਾਗੇ ਵਾਲੀ ਰੱਖੜੀ ਬੰਨ੍ਹਣੀ ਚਾਹੀਦੀ ਹੈ। ਇਸ ਤੋਂ ਇਲਾਵਾ ਭੈਣਾਂ ਚਾਹੁਣ ਤਾਂ ਭਰਾ ਨੂੰ ਸੁਨਹਿਰੀ ਰੰਗ ਦੀ ਰੱਖੜੀ ਵੀ ਬੰਨ੍ਹ ਸਕਦੇ ਹਾਂ। ਇਸ ਨਾਲ ਭਰਾ 'ਤੇ ਸੂਰਜ ਦੇਵਾ ਦੀ ਕਿਰਪਾ ਹੋਵੇਗੀ ਅਤੇ ਉਹ ਰੋਗਾਂ ਤੋਂ ਮੁਕਤ ਲੰਬੀ ਉਮਰ ਵਾਲਾ ਬਣੇਗਾ।

ਕੰਨਿਆ

ਕੰਨਿਆ ਰਾਸ਼ੀ ਵਾਲਿਆਂ ਦਾ ਸਵਾਮੀ ਬੁੱਧ ਹੁੰਦਾ ਹੈ। ਇਸ ਰਾਸ਼ੀ ਦੇ ਭਰਾਵਾਂ ਨੂੰ ਹਰੇ ਰੰਗ ਦੀ ਰੱਖੜੀ ਬੰਨ੍ਹਣੀ ਚੀਹੀਦ ਹੈ ਕਿਉਂਕਿ ਇਸ ਨਾਲ ਭੈਣ-ਭਰਾ ਵਿਚਕਾਰ ਪ੍ਰੇਮ ਬਣਿਆ ਰਹਿੰਦਾ ਹੈ ਅਤੇ ਗ੍ਰਹਿ ਦੋਸ਼ ਦੂਰ ਹੁੰਦੇ ਹਨ।

ਤੁਲਾ

ਤੁਲਾ ਰਾਸ਼ੀ ਦਾ ਸਵਾਮੀ ਸ਼ੁੱਕਰ ਹੈ। ਇਸ ਰਾਸ਼ੀ ਵਾਲਿਆਂ ਲਈ ਸਫ਼ੈਦ ਜਾਂ ਫਿਰ ਨੀਲੇ ਰੰਗ ਦੀ ਰੱਖੜੀ ਸਭ ਤੋਂ ਵਧੀਆ ਰਹੇਗੀ। ਜ਼ਿਆਦਾ ਸ਼ੁੱਭ ਫਲ਼ ਲਈ ਸਫੈਦ ਤੇ ਨੀਲੇ ਰੰਗ ਦੀ ਰੱਖੜੀ ਹੀ ਖਰੀਦੋ।

ਬ੍ਰਿਸ਼ਚਕ

ਇਸ ਰਾਸ਼ੀ ਦੇ ਜਾਤਕਾਂ ਨੂੰ ਰੱਖੜੀ ਲਾਲ ਜਾਂ ਗੁਲਾਬੀ ਰੰਗ ਦੀ ਬੰਨ੍ਹਣੀ ਚਾਹੀਦੀ ਹੈ। ਇਸ ਰਾਸ਼ੀ ਦਾ ਸਵਾਮੀ ਮੰਗਲ ਹੈ, ਇਸੇ ਕਾਰਨ ਉਨ੍ਹਾਂ ਲਈ ਇਹ ਰੰਗ ਸਰਬੋਤਮ ਹੈ।

ਧਨੂ

ਧਨੂ ਰਾਸ਼ੀ ਦਾ ਸਵਾਮੀ ਬ੍ਰਹਿਸਪਤੀ ਹੈ। ਇਸ ਰਾਸ਼ੀ ਦੇ ਭਰਾਵਾਂ ਨੂੰ ਪੀਲੇ ਜਾਂ ਚੰਦਨ ਸਮਾਨ ਰੰਗ ਵਾਲੀ ਰੱਖੜੀ ਹੀ ਬੰਨ੍ਹੋ। ਇਹ ਰੰਗ ਧਨੂ ਰਾਸ਼ੀ ਵਾਲਿਆਂ ਲਈ ਬਹੁਤ ਹੀ ਸ਼ੁੱਭ ਮੰਨਿਆ ਗਿਆ ਹੈ।

ਮਕਰ

ਇਸ ਰਾਸ਼ੀ ਦੇ ਸਵਾਮੀ ਸ਼ਨੀਦੇਵ ਹਨ। ਭੈਣਾ ਰੱਖੜੀ ਵਾਲੇ ਦਿਨ ਆਪਣੇ ਭਰਾ ਨੂੰ ਗੂੜ੍ਹੇ ਨੀਲੇ ਰੰਗ ਦੀ ਰੱਖੜੀ ਬੰਨ੍ਹਣ, ਇਹ ਰੰਗ ਭਰਾ ਦੇ ਜੀਵਨ 'ਚ ਸ਼ੁੱਭ ਫਲ਼ ਲਿਆਵੇਗਾ। ਇਸ ਨਾਲ ਭਰਾ-ਭੈਣ ਦੇ ਰਿਸ਼ਤੇ 'ਚ ਅਟੁੱਟ ਪ੍ਰੇਮ ਬਣਿਆ ਰਹੇਗਾ।

ਕੁੰਭ

ਕੁੰਭ ਰਾਸ਼ੀ ਦਾ ਸਵਾਮੀ ਸ਼ਨੀਦੇਵ ਹੈ। ਇਸ ਲਈ ਭੈਣਾਂ ਰੱਖੜੀ ਵਾਲੇ ਦਿਨ ਆਪਣੇ ਭਰਾ ਨੂੰ ਗੂੜ੍ਹੇ ਹਰੇ ਰੰਗ ਦੀ ਰੱਖੜੀ ਬੰਨ੍ਹਣ ਜਾਂ ਫਿਰ ਰੁਦਰਾਕਸ਼ ਨਾਲ ਬਣੀ ਮਾਲਾ ਭੇਟ ਕਰਨ। ਇਸ ਨਾਲ ਭਰਾ ਦੇ ਜੀਵਨ 'ਚ ਖ਼ੁਸ਼ੀਆਂ ਬਣੀਆਂ ਰਹਿਣਗੀਆਂ।

ਮੀਨ

ਮੀਨ ਰਾਸ਼ੀ ਦਾ ਸਵਾਮੀ ਬ੍ਰਹਿਸਪਤੀ ਹੈ। ਇਸ ਰਾਸ਼ੀ ਦੇ ਭਰਾਵਾਂ ਲਈ ਸੁਨਹਿਰਾ ਪੀਲਾ ਰੰਗ ਬਹੁਤ ਹੀ ਸ਼ੁੱਭ ਮੰਨਿਆ ਗਿਆ ਹੈ। ਇਸ ਨਾਲ ਭੈਣ-ਭਰਾ ਦੇ ਜੀਵਨ 'ਚ ਖ਼ੁਸ਼ੀਆਂ ਬਣੀਆਂ ਰਹਿਣਗੀਆਂ।

Posted By: Seema Anand