ਸਮਾਜ ਵਿਚ ਸ਼ਾਹੂਕਾਰ ਉਸ ਨੂੰ ਮੰਨਦੇ ਹਾਂ ਜੋ ਭੌਤਿਕ ਸੰਪਦਾ ਨਾਲ ਭਰਪੂਰ ਹੁੰਦਾ ਹੈ। ਉਹ ਰੁਪਏ-ਪੈਸੇ ਲੋਕਾਂ ਵਿਚ ਵੰਡਦਾ ਹੈ ਅਤੇ ਵਿਆਜ ਵੀ ਲੈਂਦਾ ਹੈ। ਇਸੇ ਤਰ੍ਹਾਂ ਬੈਂਕ ਵੀ ਕਰਜ਼ਾ ਵੰਡਦੇ ਹਨ। ਕਈ ਵਾਰ ਸ਼ਾਹੂਕਾਰ ਕਰਜ਼ਾ ਵਾਪਸੀ ਲਈ ਮਾੜੇ ਤੌਰ-ਤਰੀਕਿਆਂ ਦਾ ਇਸਤੇਮਾਲ ਕਰਦੇ ਹਨ। ਬੈਂਕ ਵੀ ਕਾਨੂੰਨੀ ਕਾਰਵਾਈ ਕਰ ਕੇ ਕਰਜ਼ਾ ਲੈਣ ਵਾਲੇ ਦੀ ਜ਼ਮੀਨ-ਜਾਇਦਾਦ ਅਤੇ ਹੋਰ ਚੱਲ ਸੰਪਤੀ ਲੈ ਲੈਂਦੇ ਹਨ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕਰਜ਼ਾ ਲੈਣ ਵਾਲਾ ਉਸ ਦੀ ਅਦਾਇਗੀ ਨਹੀਂ ਕਰ ਪਾਉਂਦਾ ਹੈ ਤਾਂ ਉਸ ਕੋਲ ਆਪਣੀ ਜੋ ਕੁਝ ਸੰਪਤੀ ਪਹਿਲਾਂ ਤੋਂ ਜਾਂ ਪੂਰਵਜਾਂ ਦੇ ਜ਼ਮਾਨੇ ਤੋਂ ਸੀ, ਉਸ ਤੋਂ ਵੀ ਉਸ ਨੂੰ ਹੱਥ ਧੋਣਾ ਪੈਂਦਾ ਹੈ। ਇਸ ਦ੍ਰਿਸ਼ਟਾਂਤ ਦੀ ਵਰਤੋਂ ਰੂਹਾਨੀ ਖੇਤਰ ਵਿਚ ਕਰ ਕੇ ਦੇਖੀ ਜਾਵੇ ਤਾਂ ਕਿਸੇ ਤੋਂ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਲੈ ਕੇ ਕੋਈ ਵਿਅਕਤੀ ਧਨ-ਸੰਪਦਾ ਵਿਚ ਵਾਧਾ ਕਰਦਾ ਹੈ ਜਾਂ ਜਸ ਖੱਟਣ ਲੱਗਦਾ ਹੈ ਜਾਂ ਹੋਰ ਕਿਸੇ ਤਰ੍ਹਾਂ ਦੀ ਉਪਲਬਧੀ ਹਾਸਲ ਕਰਦਾ ਹੈ ਅਤੇ ਬਦਲੇ ਵਿਚ ਜਿਸ ਨੇ ਮਦਦ ਕੀਤੀ ਹੈ, ਉਸ ਦੇ ਸਹਿਯੋਗ ਨੂੰ ਭੁੱਲ ਜਾਂਦਾ ਹੈ, ਵਕਤ ’ਤੇ ਉਸ ਦੀ ਮਦਦ ਦੇ ਬਦਲੇ ਮਦਦ ਕਰਨਾ ਤਾਂ ਦੂਰ, ਉਸ ਦੀ ਥਾਂ-ਥਾਂ ਨਿੰਦਾ ਕਰਦਾ ਹੈ ਤਾਂ ਸਹਿਯੋਗ ਲੈਣ ਵਾਲਾ ਆਪਣੇ ਪੁੰਨ ਦੀ ਪੂੰਜੀ ਗੁਆ ਦਿੰਦਾ ਹੈ। ਇਸ ਨਾਲ ਸਹਿਯੋਗ ਦੇਣ ਵਾਲੇ ਦਾ ਪੁੰਨ-ਪ੍ਰਤਾਪ ਵਧਣ ਲੱਗਦਾ ਹੈ। ਸਮਾਜ ਵਿਚ ਸਹਿਯੋਗ ਦੇਣ ਵਾਲਿਆਂ ਨੂੰ ਚਾਹੀਦਾ ਹੈ ਕਿ ਬਿਨਾਂ ਝਿਜਕੇ ਉਹ ਸਹਿਯੋਗ ਦੇ ਰਸਤੇ ’ਤੇ ਚੱਲਦੇ ਰਹਿਣ। ਭਗਵਾਨ ਸ਼ੰਕਰ ਨੇ ਭਸਮਾਸੁਰ ਨੂੰ ਵਰਦਾਨ ਦਿੱਤਾ ਅਤੇ ਭਸਮਾਸੁਰ ਉਨ੍ਹਾਂ ਨੂੰ ਹੀ ਮਾਰਨ ਦੀ ਕੋਸ਼ਿਸ਼ ਕਰਨ ਲੱਗਾ। ਇਹ ਭਸਮਾਸੁਰ ਦਾ ਮਾੜਾ ਭਾਵ ਸੀ। ਰਿਸ਼ੀਆਂ-ਮੁਨੀਆਂ ਨੇ ਇੱਥੋਂ ਤਕ ਕਿਹਾ ਹੈ ਕਿ ਕਿਸੇ ਦੀ ਹੱਤਿਆ ਕਰਨ ਵਾਲੇ ਨੂੰ ਤਾਂ ਮਾਫ਼ੀ ਦੀ ਵਿਵਸਥਾ ਹੈ ਪਰ ਅਕ੍ਰਿਤਘਣ ਵਿਅਕਤੀ ਲਈ ਮਾਫ਼ੀ ਦੀ ਵਿਵਸਥਾ ਨਹੀਂ ਹੈ। ਸਮਾਜ ਵਿਚ ਉਦਾਰ ਮਨ ਵਾਲੇ ਅਤੇ ਵੱਡਾ ਜਿਗਰਾ ਰੱਖਣ ਵਾਲੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਹਿਯੋਗ ਦਾ ਭਾਵ ਕੁਝ ਅਕ੍ਰਿਤਘਣ ਲੋਕਾਂ ਕਾਰਨ ਬੰਦ ਨਾ ਕਰਨ। ਉਨ੍ਹਾਂ ਦੀ ਰੂਹਾਨੀਅਤ ਵਾਲੀ ਪੂੰਜੀ ਨਿਰੰਤਰ ਵਧਦੀ ਰਹਿੰਦੀ ਹੈ ਜਦਕਿ ਅਕ੍ਰਿਤਘਣ ਵਿਅਕਤੀ ਦਾ ਪੁੰਨ ਖੁਰਦਾ ਰਹਿੰਦਾ ਹੈ ਅਤੇ ਜਦ ਪੁੰਨ ਪੂਰੀ ਤਰ੍ਹਾਂ ਨਸ਼ਟ ਹੋ ਜਾਂਦਾ ਹੈ ਤਾਂ ਕਿਸੇ ਨਾ ਕਿਸੇ ਦਿਨ ਅਕ੍ਰਿਤਘਣ ਵਿਅਕਤੀ ਭਾਰੀ ਸੰਕਟ ਵਿਚ ਫਸ ਜਾਂਦਾ ਹੈ।

-ਸਾਕੇਤ ਪਾਂਡੇ।

Posted By: Jagjit Singh