ਨਵੀਂ ਦਿੱਲੀ, ਧਰਮ ਡੈਸਕ : ਜੋਤਿਸ਼ ਸ਼ਾਸਤਰ ਵਿਅਕਤੀ ਦੇ ਜਨਮ, ਮੁਲਾਂਕ ਦੇ ਆਧਾਰ 'ਤੇ ਕਾਫੀ ਹੱਦ ਤਕ ਭਵਿੱਖ ਬਾਰੇ ਜਾਣਿਆ ਜਾ ਸਕਦਾ ਹੈ। ਇਸੇ ਤਰ੍ਹਾਂ ਰਾਸ਼ੀਆਂ ਦੇ ਆਧਾਰ 'ਤੇ ਵੀ ਵਿਅਕਤੀ ਦੇ ਸੁਭਾਅ ਬਾਰੇ ਜਾਣਿਆ ਜਾ ਸਕਦਾ ਹੈ। ਹਰੇਕ ਰਾਸ਼ੀ 'ਤੇ ਕਿਸੇ ਨਾ ਕਿਸੇ ਗ੍ਰਹਿ ਦਾ ਅਸਰ ਰਹਿੰਦਾ ਹੈ ਜਿਸ ਕਾਰਨ ਹਰ ਰਾਸ਼ੀ ਦੇ ਲੋਕ ਗ੍ਰਹਿਆਂ ਦੇ ਸੁਭਾਅ ਵਾਂਗ ਪ੍ਰਵਿਰਤੀ ਵਾਲੇ ਹੁੰਦੇ ਹਨ। ਜਾਣੋ ਅਜਿਹੀਆਂ ਪੰਜ ਰਾਸ਼ੀਆਂ ਬਾਰੇ ਜਿਹੜੇ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਦਿੰਦੀ ਹੈ। ਇਨ੍ਹਾਂ ਰਾਸ਼ੀਆਂ ਦੇ ਲੋਕ ਪਹਿਲੀ ਮੁਲਾਕਾਤ 'ਚ ਹੀ ਹਰ ਕਿਸੇ ਨੂੰ ਆਪਣਾ ਮੁਰੀਦ ਬਣਾਉਣ ਦੀ ਤਾਕਤ ਰੱਖਦੇ ਹਨ।

ਬ੍ਰਿਖ ਰਾਸ਼ੀ : ਜੋਤਿਸ਼ ਸ਼ਾਸਤਰ ਅਨੁਸਾਰ, ਇਸ ਰਾਸ਼ੀ ਦੇ ਜਾਤਕ ਆਪਣੀ ਪਰਸਨੈਲਿਟੀ ਨਾਲ ਹਰ ਕਿਸੇ ਨੂੰ ਆਕਰਸ਼ਿਤ ਕਰ ਲੈਂਦੇ ਹਨ। ਪਹਿਲੀ ਮੁਲਾਕਾਤ 'ਚ ਹਰ ਕਿਸੇ ਨੂੰ ਆਪਣਾ ਮੁਰੀਦ ਬਣਾ ਦਿੰਦੇ ਹਨ ਕਿਉਂਕਿ ਇਸ ਰਾਸ਼ੀ ਦੇ ਸਵਾਮੀ ਸ਼ੁੱਕਰ ਦੇਵ ਹਨ ਜੋ ਉਨ੍ਹਾਂ ਨੂੰ ਖਾਸ ਬਣਾਉਣ 'ਚ ਮਦਦ ਕਰਦੇ ਹਨ।

ਮਿਥੁਨ ਰਾਸ਼ੀ : ਇਸ ਰਾਸ਼ੀ ਦੇ ਜਾਤਕਾਂ ਦਾ ਸੁਭਾਅ ਕਾਫੀ ਕੋਮਲ ਪ੍ਰਵਿਰਤੀ ਦਾ ਹੁੰਦਾ ਹੈ। ਇਹ ਆਪਣੀਆਂ ਗੱਲਾਂ ਦੀ ਕਲਾ ਨਾਲ ਹਰ ਕਿਸੇ ਨੂੰ ਮੋਹਿਤ ਕਰ ਲੈਂਦੇ ਹਨ। ਇਹ ਆਪਣੀਆਂ ਗੱਲਾਂ ਨਾਲ ਲੋਕਾਂ ਨੂੰ ਇੰਝ ਫਸਾ ਲੈਂਦੇ ਹਨ ਕਿ ਹਰ ਕੋਈ ਸੱਚ ਮੰਨਣ 'ਚ ਮਜਬੂਰ ਹੋ ਜਾਂਦਾ ਹੈ ਪਰ ਆਪਣੀ ਪ੍ਰਤਿਭਾ ਨਾਲ ਹਰ ਖੇਤਰ 'ਚ ਝੰਡੇ ਗੱਡਦੇ ਹਨ।

ਸਿੰਘ ਰਾਸ਼ੀ : ਇਸ ਰਾਸ਼ੀ ਦੇ ਜਾਤਕ ਆਪਣੇ ਹੁਨਰ ਕਾਰਨ ਜਾਣੇ ਜਾਂਦੇ ਹਨ। ਜਿੱਥੇ ਇਹ ਹਰ ਰਿਸ਼ਤੇ ਨੂੰ ਤਵੱਜੋ ਦਿੰਦੇ ਹਨ ਤੇ ਕੋਸ਼ਿਸ਼ ਕਰਦੇ ਹਨ ਕਿ ਕਿਸੇ ਵੀ ਤਰ੍ਹਾਂ ਨਾਲ ਰਿਸ਼ਤਿਆਂ 'ਚ ਖਟਾਸ ਨਾ ਪਵੇ। ਉੱਥੇ ਹੀ ਆਪਣੀਆਂ ਗੱਲਾਂ ਨਾਲ ਹਰ ਕਿਸੇ ਨੰ ਬੰਨ੍ਹ ਕੇ ਰੱਖਦੇ ਹਨ।

ਧਨੂ ਰਾਸ਼ੀ : ਇਸ ਰਾਸ਼ੀ ਦੇ ਲੋਕ ਹਸਮੁਖ ਪ੍ਰਵਿਰਤੀ ਦੇ ਹੁੰਦੇ ਹਨ। ਇਹ ਲੋਕ ਆਪਣੇ ਬੋਲਣ ਦੀ ਕਲਾ ਨਾਲ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਦਿੰਦੇ ਹਨ। ਇਸੇ ਕਾਰਨ ਇਹ ਹਰ ਜਗ੍ਹਾ ਆਕਰਸ਼ਣ ਦਾ ਕੇਂਦਰ ਹੁੰਦੇ ਹਨ। ਆਪਣੀ ਖੁਸ਼ਮਿਜ਼ਾਜ ਪ੍ਰਵਿਰਤੀ ਨਾਲ ਲੋਕਾਂ ਨੂੰ ਖੁਸ਼ ਰੱਖਦੇ ਹਨ ਤੇ ਹਰ ਕੋਈ ਇਨ੍ਹਾਂ ਦਾ ਦੋਸਤ ਬਣਨ ਦੀ ਕੋਸ਼ਿਸ਼ ਕਰਦਾ ਹੈ।

ਮਕਰ ਰਾਸ਼ੀ : ਇਸ ਰਾਸ਼ੀ ਦੇ ਲੋਕ ਆਪਣੀ ਕਿਸਮਤ ਨਾਲੋਂ ਜ਼ਿਆਦਾ ਕਰਮਾਂ 'ਚ ਵਿਸ਼ਵਾਸ ਰੱਖਦੇ ਹਨ। ਹਰੇਕ ਕੰਮ ਨੂੰ ਬੜੇ ਹੀ ਧਿਆਨ ਤੇ ਸ਼ਾਲੀਨਤਾ ਨਾਲ ਕਰਨਾ ਪਸੰਦ ਕਰਦੇ ਹਨ। ਇਹ ਆਪਣੀਆਂ ਗੱਲਾਂ ਨਾਲ ਹਰ ਕਿਸੇ ਨੂੰ ਆਪਣਾ ਬਣਾ ਲੈੰਦੇ ਹਨ।

Pic Credit - Freepik

Posted By: Seema Anand