ਹਿੰਦੂ ਧਰਮ ’ਚ ਕਈ ਚੀਜ਼ਾਂ ਦਾ ਮਹੱਤਵ ਬਹੁਤ ਜ਼ਿਆਦਾ ਹੰੁਦਾ ਹੈ। ਇਨ੍ਹਾਂ ’ਚੋਂ ਹੀ ਇਕ ਸ਼ੰਖ ਹੈ। ਸ਼ੰਖ ਦਾ ਮਹੱਤਵ ਜੋਤਸ਼ੀ ਸ਼ਾਸਤਰ ’ਚ ਅਤਿ ਮਹੱਤਵਪੂਰਨ ਦੱਸਿਆ ਗਿਆ ਹੈ। ਕੁਝ ਮਿਥਿਹਾਸਕ ਮਾਨਤਾਵਾਂ ਅਨੁਸਾਰ ਜਦੋਂ ਅੰਮਿ੍ਰਤ ਪ੍ਰਾਪਤੀ ਲਈ ਸਮੰੁਦਰ ਮੰਥਨ ਕੀਤਾ ਗਿਆ ਸੀ, ਉਦੋਂ 14 ਰਤਨਾਂ ਦੀ ਪ੍ਰਾਪਤੀ ਹੋਈ ਸੀ। ਇਨ੍ਹਾਂ 14 ਰਤਨਾਂ ’ਚੋਂ ਸ਼ੰਖ ਵੀ ਸੀ। ਇਸ ਦੇ ਚੱਲਦਿਆਂ ਜਦੋਂ ਵੀ ਪੂਜਾ ਕੀਤੀ ਜਾਂਦੀ ਹੈ, ਉਦੋਂ ਸ਼ੰਖ ਦਾ ਪੂਜਾ ਘਰ ਜਾਂ ਮੰਦਰ ’ਚ ਹੋਣਾ ਬੇਹੱਦ ਜ਼ਰੂਰੀ ਹੰੁਦਾ ਹੈ। ਪੂਜਾ ਦੌਰਾਨ ਇਸ ਦਾ ਇਸਤੇਮਾਲ ਕਰਨਾ ਬੇਹੱਦ ਜ਼ਰੂਰੀ ਹੰੁਦਾ ਹੈ। ਮਾਨਤਾ ਹੈ ਕਿ ਜੇ ਸ਼ੰਖ ਦੀ ਵਰਤੋਂ ਕੀਤੀ ਜਾਵੇ ਤਾਂ ਵਿਅਕਤੀ ਨੂੰ ਕਈ ਤਰ੍ਹਾਂ ਦੇ ਲਾਭ ਹੰੁਦੇ ਹਨ।

- ਜੇ ਸੋਮਵਾਰ ਨੂੰ ਸ਼ਿਵਜੀ ਨੂੰ ਚੜ੍ਹਾਉਣ ਲਈ ਦੱੁਧ ਨੂੰ ਸ਼ੰਖ ’ਚ ਭਰ ਕੇ ਅਰਪਿਤ ਕਰਵਾਇਆ ਜਾਵੇ ਤਾਂ ਇਹ ਸ਼ੱੁਭ ਹੰੁਦਾ ਹੈ ਤੇ ਇਸ ਨਾਲ ਵਿਅਕਤੀ ਦਾ ਚੰਦਰਮਾ ਮਜ਼ਬੂਤ ਹੰੁਦਾ ਹੈ। ਦੱੁਧ ਨੂੰ ਚੰਦਰਮਾ ਦਾ ਦ੍ਰਵ ਮੰਨਿਆ ਜਾਂਦਾ ਹੈ।

- ਮੰਗਲਵਾਰ ਨੂੰ ਜੇ ਸ਼ੰਖ ਵਜਾ ਕੇ ਸੰੁਦਰਕਾਂਡ ਦਾ ਪਾਠ ਕੀਤਾ ਜਾਵੇ ਤਾਂ ਮੰਗਲ ਗ੍ਰਹਿ ਮਜ਼ਬੂਤ ਹੰੁਦਾ ਹੈ। ਇਸ ਨਾਲ ਮੰਗਲ ਦੇ ਅਸ਼ੱੁਭ ਸਥਿਤੀ ਨੂੰ ਸਹੀ ਕੀਤਾ ਜਾ ਸਕਦਾ ਹੈ।

- ਬੱੁਧਵਾਰ ਨੂੰ ਜੇ ਸ਼ੰਖ ’ਚ ਜਲ ਤੇ ਤੁਲਸੀ ਪਾ ਕੇ ਸ਼ਾਲੀਗ੍ਰਾਮ ਦਾ ਅਭਿਸ਼ੇਕ ਕੀਤਾ ਜਾਵੇ ਤਾਂ ਬੱੁਧ ਗ੍ਰਹਿ ਨੂੰ ਠੀਕ ਕੀਤਾ ਜਾ ਸਕਦਾ ਹੈ।

- ਵੀਰਵਾਰ ਦੇ ਦਿਨ ਜੇ ਸ਼ੰਖ ’ਤੇ ਕੇਸਰ ਦਾ ਤਿਲਕ ਲਾਇਆ ਜਾਵੇ ਤੇ ਸ਼੍ਰੀ ਹਰਿ ਦੀ ਪੂਜਾ ਕੀਤੀ ਜਾਵੇ ਤਾਂ ਇਸ ਨਾਲ ਵਿਅਕਤੀ ’ਤੇ ਕਿਰਪਾ ਬਣੀ ਰਹਿੰਦੀ ਹੈ।

- ਸ਼ੱੁਕਰਵਾਰ ਦੇ ਦਿਨ ਜੇ ਸ਼ੰਖ ਨੂੰ ਸਫੈਦ ਰੰਗ ਦੇ ਕੱਪੜੇ ’ਚ ਲੇਪਟ ਕੇ ਰੱਖਿਆ ਜਾਵੇ ਤਾਂ ਸ਼ੱੁਕਰ ਗ੍ਰਹਿ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।

- ਰਾਸ਼ੀ ’ਚ ਜੇ ਸੂਰਜ ਦੀ ਸਥਿਤੀ ਅਨੁਕੂਲ ਕਰਨੀ ਹੈ ਤਾਂ ਐਤਵਾਰ ਦੇ ਦਿਨ ਸ਼ੰਖ ’ਚ ਜਲ ਭਰ ਕੇ ਸੂਰਜ ਨੂੰ ਅਰਘ ਦੇਣਾ ਚਾਹੀਦਾ ਹੈ।

Posted By: Harjinder Sodhi