ਵਾਸੰਤਿਕ ਨਰਾਤਿਆਂ ਦੇ ਦੂਜੇ ਦਿਨ ਭਗਵਤੀ ਦੁਰਗਾ ਦੀਆਂ ਨੌਂ ਸ਼ਕਤੀਆਂ ਦੇ ਦੂਜੇ ਸਰੂਪ ਮਾਂ ਬ੍ਰਹਮਚਾਰਿਣੀ ਦੇ ਦਰਸ਼ਨ-ਪੂਜਨ ਦਾ ਵਿਧਾਨ ਹੈ। ਦੇਵੀ ਬ੍ਰਹਮਚਾਰਿਣੀ ਦਾ ਸਰੂਪ ਪੂਰੀ ਤਰ੍ਹਾਂ ਜੋਤਿਰਮਯ ਤੇ ਕਾਫ਼ੀ ਵੱਡਾ ਹੈ। ਇਨ੍ਹਾਂ ਦੇ ਸੱਜੇ ਹੱਥ ਵਿਚ ਜਪ ਦੀ ਮਾਲਾ ਤੇ ਖੱਬੇ ਹੱਥ 'ਚ ਕਮੰਡਲ ਹੈ। ਭਗਵਤੀ ਦੇ ਇਸ ਸਰੂਪ ਦੀ ਅਰਾਧਨਾ ਨਾਲ ਤਪ ਸ਼ਕਤੀ, ਤਿਆਗ, ਸਦਾਚਾਰ, ਸੰਜਮ ਤੇ ਵੈਰਾਗ 'ਚ ਵਾਧੇ ਦੇ ਨਾਲ-ਨਾਲ ਜੇਤੂ ਪ੍ਰਾਪਤੀ ਹੁੰਦੀ ਹੈ। ਨਰਾਤਿਆਂ ਦੇ ਦੂਜੇ ਦਿਨ ਦੇਵੀ ਬ੍ਰਹਮਚਾਰਿਣੀ ਦਾ ਧਿਆਨ ਕਰਦੇ ਹੋਏ 'ਸਰਵਸ ਬੁੱਧੀਰੂਪੇਣ ਜਨਸਯ ਹਰਿਦੀ ਸੰਸਿਥਤੇ, ਸਵਰਗਾਪਵਰਗਦੇ ਦੇਵੀ ਨਾਰਾਯਣਿ ਨਮੋਸਤੁਤੇ'। ਮੰਤਰ ਨਾਲ ਤਿੰਨ ਸਾਲ ਦੀ ਕੰਨਿਆ ਦੇ ਪੂਜਨ ਦਾ ਵਿਧਾਨ ਹੈ।

ਗੌਰੀ ਦਰਸ਼ਨ ਯਾਤਰਾ : ਗੌਰੀ ਦਰਸ਼ਨ ਯਾਤਰਾ ਦੀ ਲੜੀ 'ਚ ਅੱਜ ਦੇ ਦਿਨ ਜੇਠਾ ਗੌਰੀ ਦੇ ਦਰਸ਼ਨ ਦਾ ਵਿਧਾਨ ਹੈ।

ਅੱਜ ਦਾ ਸੰਦੇਸ਼ : ਦੇਵੀ ਸਰੂਪ ਲਕਸ਼ ਪ੍ਰਾਪਤੀ ਲਈ ਲਗਾਤਾਰ ਯਤਨਸ਼ੀਲ ਰਹਿਣ ਦਾ ਸੰਦੇਸ਼ ਦਿੰਦਾ ਹੈ।

Posted By: Jagjit Singh