ਆਪਣੇ ਅੰਨ੍ਹੇਪਣ ਨੂੰ ਛੁਪਾਉਣ ਲਈ ਉਨ੍ਹਾਂ ਨੇ ਇਹ ਤਰੀਕਾ ਕੱਢਿਆ ਹੈ ਕਿ ਕੁਝ ਛੁਪੇ ਰਹੱਸ ਹਨ ਜੋ ਸਾਰਿਆਂ ਲਈ ਉਪਲਬਧ ਨਹੀਂ ਹਨ। ਜਾਂ ਉਹ ਹੀ ਮਹਾਨ ਲੋਕ ਇਨ੍ਹਾਂ ਨੂੰ ਜਾਣ ਸਕਦੇ ਹਨ ਜੋ ਹਿਮਾਲਿਆ ਵਿਚ ਰਹਿੰਦੇ ਹਨ ਜਾਂ ਉਹ ਜੋ ਆਪਣੇ ਸਰੀਰ ਵਿਚ ਨਹੀਂ ਹਨ, ਜੋ ਆਪਣੇ ਸੂਖਮ ਸਰੀਰ ਵਿਚ ਰਹਿੰਦੇ ਹਨ ਤੇ ਆਪਣੇ ਚੁਣੇ ਹੋਏ ਲੋਕਾਂ ਨੂੰ ਹੀ ਦਿਖਾਈ ਦਿੰਦੇ ਹਨ।

ਜੀਵਨ ਵਿਚ ਕੋਈ ਰਹੱਸ ਹੈ ਹੀ ਨਹੀਂ। ਤੁਸੀਂ ਕਹਿ ਸਕਦੇ ਹੋ ਕਿ ਜੀਵਨ ਖੁੱਲ੍ਹਾ ਰਹੱਸ ਹੈ। ਸਭ ਕੁਝ ਉਪਲਬਧ ਹੈ, ਕੁਝ ਵੀ ਲੁਕਿਆ ਹੋਇਆ ਨਹੀਂ ਹੈ। ਤੁਹਾਡੇ ਕੋਲ ਦੇਖਣ ਦੀ ਕਲਾ ਹੋਣੀ ਚਾਹੀਦੀ ਹੈ। ਇਹ ਅਜਿਹਾ ਹੀ ਹੈ ਜਿਵੇਂ ਅੰਨ੍ਹਾ ਆਦਮੀ ਪੁੱਛੇ ਕਿ ‘ਮੈਂ ਪ੍ਰਕਾਸ਼ ਦੇ ਰਹੱਸ ਜਾਣਨਾ ਚਾਹਾਂਗਾ।’ ਉਸ ਨੂੰ ਇੰਨਾ ਹੀ ਚਾਹੀਦਾ ਹੈ ਕਿ ਉਹ ਆਪਣੀਆਂ ਅੱਖਾਂ ਦਾ ਇਲਾਜ ਕਰਵਾਏ ਤਾਂ ਕਿ ਉਹ ਪ੍ਰਕਾਸ਼ ਦੇਖ ਸਕੇ। ਪ੍ਰਕਾਸ਼ ਉਪਲਬਧ ਹੈ, ਇਹ ਰਹੱਸ ਨਹੀਂ ਹੈ।
ਪਰ ਉਹ ਅੰਨ੍ਹਾ ਹੈ, ਉਸ ਲਈ ਕੋਈ ਪ੍ਰਕਾਸ਼ ਨਹੀਂ ਹੈ ਕਿਉਂਕਿ ਹਨੇਰੇ ਨੂੰ ਦੇਖਣ ਲਈ ਵੀ ਅੱਖਾਂ ਦੀ ਜ਼ਰੂਰਤ ਹੁੰਦੀ ਹੈ। ਇਕ ਅੰਨ੍ਹਾ ਵਿਅਕਤੀ ਹਨੇਰਾ ਵੀ ਨਹੀਂ ਦੇਖ ਸਕਦਾ। ਜੇ ਤੁਸੀਂ ਹਨੇਰੇ ਨੂੰ ਦੇਖ ਸਕਦੇ ਹੋ ਤਾਂ ਤੁਸੀਂ ਪ੍ਰਕਾਸ਼ ਵੀ ਦੇਖ ਸਕਦੇ ਹੋ। ਇਹ ਇਕ ਸਿੱਕੇ ਦੇ ਦੋ ਪਹਿਲੂ ਹਨ। ਅਸੀਂ ਅੰਨ੍ਹੇ ਵਿਅਕਤੀ ਦੀ ਮਦਦ ਕਰ ਸਕਦੇ ਹਾਂ, ਉਸ ਦੀਆਂ ਅੱਖਾਂ ਠੀਕ ਕਰ ਕੇ। ਪ੍ਰਕਾਸ਼ ਬਾਰੇ ਵੱਡੀਆਂ-ਵੱਡੀਆਂ ਗੱਲਾਂ ਕਹਿ ਕੇ ਨਹੀਂ, ਉਹ ਅਰਥਹੀਣ ਹੋਣਗੀਆਂ।
ਜਿਸ ਪਲ ਹੰਕਾਰ ਵਿਦਾ ਹੋ ਜਾਂਦਾ ਹੈ, ਉਸੇ ਪਲ ਸਾਰੇ ਰਹੱਸ ਖੁੱਲ੍ਹ ਜਾਂਦੇ ਹਨ। ਜੀਵਨ ਬੰਦ ਮੁੱਠੀ ਦੀ ਤਰ੍ਹਾਂ ਨਹੀਂ ਹੈ, ਇਹ ਤਾਂ ਖੁੱਲ੍ਹਾ ਹੱਥ ਹੈ। ਪਰ ਲੋਕ ਇਸ ਗੱਲ ਦਾ ਮਜ਼ਾ ਲੈਂਦੇ ਹਨ ਕਿ ਜੀਵਨ ਇਕ ਰਹੱਸ ਹੈ-ਛੁਪਿਆ ਰਹੱਸ। ਆਪਣੇ ਅੰਨ੍ਹੇਪਣ ਨੂੰ ਛੁਪਾਉਣ ਲਈ ਉਨ੍ਹਾਂ ਨੇ ਇਹ ਤਰੀਕਾ ਕੱਢਿਆ ਹੈ ਕਿ ਕੁਝ ਛੁਪੇ ਰਹੱਸ ਹਨ ਜੋ ਸਾਰਿਆਂ ਲਈ ਉਪਲਬਧ ਨਹੀਂ ਹਨ। ਜਾਂ ਉਹ ਹੀ ਮਹਾਨ ਲੋਕ ਇਨ੍ਹਾਂ ਨੂੰ ਜਾਣ ਸਕਦੇ ਹਨ ਜੋ ਹਿਮਾਲਿਆ ਵਿਚ ਰਹਿੰਦੇ ਹਨ ਜਾਂ ਉਹ ਜੋ ਆਪਣੇ ਸਰੀਰ ਵਿਚ ਨਹੀਂ ਹਨ, ਜੋ ਆਪਣੇ ਸੂਖਮ ਸਰੀਰ ਵਿਚ ਰਹਿੰਦੇ ਹਨ ਤੇ ਆਪਣੇ ਚੁਣੇ ਹੋਏ ਲੋਕਾਂ ਨੂੰ ਹੀ ਦਿਖਾਈ ਦਿੰਦੇ ਹਨ।
ਇਸ ਤਰ੍ਹਾਂ ਦੀਆਂ ਗੱਲਾਂ ਸਦੀਆਂ ਤੋਂ ਦੱਸੀਆਂ ਜਾ ਰਹੀਆਂ ਹਨ। ਸਿਰਫ਼ ਇਸ ਲਈ ਕਿ ਤੁਸੀਂ ਇਹ ਦੇਖਣ ਤੋਂ ਬਚ ਸਕੋ ਕਿ ਤੁਸੀਂ ਅੰਨ੍ਹੇ ਹੋ। ਜੀਵਨ ਕਿਸੇ ਵੀ ਤਰ੍ਹਾਂ ਗੂੜ੍ਹਾ ਰਹੱਸ ਨਹੀਂ ਹੈ। ਇਹ ਹਰ ਪੇੜ-ਪੌਦੇ ਦੇ ਇਕ-ਦੂਜੇ ਪੱਤੇ ’ਤੇ ਲਿਖਿਆ ਹੈ, ਸਾਗਰ ਦੀ ਇਕ-ਇਕ ਲਹਿਰ ’ਤੇ ਲਿਖਿਆ ਹੈ।
ਸੂਰਜ ਦੀ ਹਰ ਕਿਰਨ ਵਿਚ ਇਹ ਸਮਾਇਆ ਹੈ-ਜੀਵਨ ਦੇ ਹਰ ਸੁੰਦਰ ਆਯਾਮ ਵਿਚ। ਜੀਵਨ ਤੁਹਾਡੇ ਤੋਂ ਡਰਦਾ ਨਹੀਂ ਹੈ, ਇਸ ਲਈ ਉਸ ਨੂੰ ਲੁਕਾਉਣ ਦੀ ਜ਼ਰੂਰਤ ਹੀ ਕੀ ਹੈ? ਸੱਚ ਤਾਂ ਇਹ ਹੈ ਕਿ ਤੁਸੀਂ ਲੁਕ ਰਹੇ ਹੋ ਕਿਉਂਕਿ ਤੁਸੀਂ ਜੀਵਨ ਤੋਂ ਡਰਦੇ ਹੋ। ਜੀਣ ਲਈ ਹਰ ਪਲ ਅਤੀਤ ਪ੍ਰਤੀ ਮਰਨਾ ਹੁੰਦਾ ਹੈ। ਅਤੀਤ ਤੋਂ ਬਾਹਰ ਹੋ ਜਾਓ, ਇਹ ਸਮਾਪਤ ਹੋ ਚੁੱਕਾ ਹੈ। ਜੀਵਨ ਤੁਹਾਨੂੰ ਉਪਲਬਧ ਹੈ। ਵਰਤਮਾਨ ਦੇ ਦੁਆਰ ਵਿਚ ਪ੍ਰਵੇਸ਼ ਕਰੋ ਅਤੇ ਸਭ ਕੁਝ ਪ੍ਰਗਟ ਹੋ ਜਾਵੇਗਾ।
-ਓਸ਼ੋ