ਚਿੰਤਨ ਦੀ ਨਜ਼ਰ
ਚਿੰਤਨ ਨਵੀਂ ਸਿਰਜਣਾਂ ਦੀ ਆਧਾਰਸ਼ਿਲਾ ਹੈ। ਸਿਰਜਣਾਤਮਕ ਸਮਰੱਥਾ ਦਾ ਵਿਕਾਸ ਤੇ ਸਮਾਜਿਕ ਗਤੀਸ਼ੀਲਤਾ ਮਨੁੱਖ ਦੀ ਚਿੰਤਨ ਦ੍ਰਿਸ਼ਟੀ ’ਤੇ ਨਿਰਭਰ ਕਰਦੀ ਹੈ। ਸੰਸਾਰ ’ਚ ਸਾਹਿਤ, ਸੰਗੀਤ ਕਲਾਵਾਂ ਦਾ ਵਿਕਾਸ ਅਤੇ ਵਿਗਿਆਨਕ ਖੋਜ ਮਨੁੱਖ ਦੀ ਚਿੰਤਨ ਦ੍ਰਿਸ਼ਟੀ ਦੇ ਨਤੀਜੇ ਹਨ। ਜਿੱਥੇ ਹਾਂ-ਪੱਖੀ, ਅਗਾਂਹਵਧੂ ਸੋਚ ਰਾਸ਼ਟਰ ਨਿਰਮਾਣ ਲਈ ਇਕ ਮਜ਼ਬੂਤ ਨੀਂਹ ਰੱਖਦੀ ਹੈ, ਉੱਥੇ ਰਚਨਾਤਮਕ ਸੋਚ ਨਵੀਨਤਾ ਨੂੰ ਜਨਮ ਦਿੰਦੀ ਹੈ।
Publish Date: Mon, 08 Jun 2026 09:58 PM (IST)
Updated Date: Tue, 09 Jun 2026 07:45 AM (IST)

ਤਨ ਜੀਵਨ ਦੀ ਨਿੱਜੀ ਅਤੇ ਇਕਲਾਪੇ ਵਾਲੀ ਕਿਰਿਆ ਹੈ, ਜੋ ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ ਨਾਲ ਚੱਲਦੀ ਹੈ। ਇਸ ਲਈ ਚਿੰਤਨਸ਼ੀਲ ਜੀਵੰਤ ਵਿਅਕਤੀ ਦੀ ਵਿਲੱਖਣ ਪਛਾਣ ਮੰਨੀ ਜਾਂਦੀ ਹੈ। ਚਿੰਤਨ ਦੀ ਦਸ਼ਾ ਮਨੁੱਖੀ ਸ਼ਖ਼ਸੀਅਤ ਨੂੰ ਤੈਅ ਕਰਦੀ ਹੈ, ਜੋ ਉਸ ਦੇ ਹਰੇਕ ਆਚਰਨ ਵਿਚ ਸਮੋਈ ਹੁੰਦੀ ਹੈ। ਜਿਵੇਂ ਚਿੰਤਨ’ਚ ਸਿਫ਼ਰ ਵਿਅਕਤੀ ਲਈ ਮਿੱਟੀ ਦਾ ਇਕ ਡਲਾ ਬੇਕਾਰ ਵਸਤੂ ਹੋ ਸਕਦੀ ਹੈ ਪਰ ਚਿੰਤਨਸ਼ੀਲ ਵਿਅਕਤੀ ਦੇ ਲਈ ਉਹੀ ਜੀਵਨ ਦਾ ਆਧਾਰ ਹੋਣ ਦੇ ਕਾਰਨ ਸੋਨੇ ਤੋਂ ਵੀ ਮਹਿੰਗੇ ਮੁੱਲ ਦੀ ਚੀਜ਼ ਹੋ ਸਕਦੀ ਹੈ। ਦਿਮਾਗ਼ ਨੂੰ ਗਤੀਸ਼ੀਲ ਬਣਾਉਣ ਦੇ ਕਾਰਨ ਚਿੰਤਨ ਮਨੁੱਖੀ ਦਿਮਾਗ਼ ਦਾ ਉੱਤਮ ਰਾਹ ਤੇ ਮੁਕੰਮਲ ਕਸਰਤ ਹੈ। ਜਦੋਂ ਦਿਮਾਗ਼ ਦੀ ਇਹ ਸਮਰੱਥਾ ਖ਼ਤਮ ਹੋ ਜਾਂਦੀ ਹੈ, ਉਦੋਂ ਵਿਅਕਤੀ ਜਿਉਂਦਾ ਹੁੰਦਾ ਹੋਇਆ ਵੀ ਮਰਿਆਂ ਬਰਾਬਰ ਹੋ ਜਾਂਦਾ ਹੈ। ਸ਼੍ਰੀਰਾਮਚਰਿਤਮਾਨਸ ਦੇ ਅੰਗਦ-ਰਾਵਣ ਸੰਵਾਦ ਵਿਚ ਗੋਸਵਾਮੀ ਤੁਲਸੀਦਾਸ ਜੀ ਨੇ ‘ਜੀਵਨ ਸਵ ਸਮ ਚੌਦਹ ਪ੍ਰਾਨੀ’ ਕਹਿ ਕੇ ਜਿਨ੍ਹਾਂ 14 ਜਿਉਂਦੇ ਪ੍ਰਾਣੀਆਂ ਨੂੰ ਲਾਸ਼ ਬਰਾਬਰ ਕਿਹਾ ਹੈ, ਉਨ੍ਹਾਂ ’ਚ ਚਿੰਤਨ ਪੱਖੋਂ ਜ਼ੀਰੋ ਵਿਅਕਤੀ ਮੁੱਖ ਹੈ, ਜਿਸ ਦੇ ਜੀਵਨ ਦਾ ਕੋਈ ਮੁੱਲ ਨਹੀਂ ਹੁੰਦਾ। ਪਸ਼ੂ-ਪੰਛੀ ਵੀ ਚਿੰਤਨ ਦੀ ਨਜ਼ਰ ਤੋਂ ਨਾ ਸਿਰਫ਼ ਬੱਚਿਆਂ ਦਾ ਪਾਲਨ ਕਰਦੇ ਹਨ, ਪਰ ਵਾਤਾਵਰਨ ਤੋਂ ਸੰਘਰਸ਼ ਦੀ ਸਮਰੱਥਾ ਵੀ ਵਿਕਸਤ ਕਰ ਲੈਂਦੇ ਹਨ। ਚਿੰਤਨ ਨਵੀਂ ਸਿਰਜਣਾਂ ਦੀ ਆਧਾਰਸ਼ਿਲਾ ਹੈ। ਸਿਰਜਣਾਤਮਕ ਸਮਰੱਥਾ ਦਾ ਵਿਕਾਸ ਤੇ ਸਮਾਜਿਕ ਗਤੀਸ਼ੀਲਤਾ ਮਨੁੱਖ ਦੀ ਚਿੰਤਨ ਦ੍ਰਿਸ਼ਟੀ ’ਤੇ ਨਿਰਭਰ ਕਰਦੀ ਹੈ। ਸੰਸਾਰ ’ਚ ਸਾਹਿਤ, ਸੰਗੀਤ ਕਲਾਵਾਂ ਦਾ ਵਿਕਾਸ ਅਤੇ ਵਿਗਿਆਨਕ ਖੋਜ ਮਨੁੱਖ ਦੀ ਚਿੰਤਨ ਦ੍ਰਿਸ਼ਟੀ ਦੇ ਨਤੀਜੇ ਹਨ। ਜਿੱਥੇ ਹਾਂ-ਪੱਖੀ, ਅਗਾਂਹਵਧੂ ਸੋਚ ਰਾਸ਼ਟਰ ਨਿਰਮਾਣ ਲਈ ਇਕ ਮਜ਼ਬੂਤ ਨੀਂਹ ਰੱਖਦੀ ਹੈ, ਉੱਥੇ ਰਚਨਾਤਮਕ ਸੋਚ ਨਵੀਨਤਾ ਨੂੰ ਜਨਮ ਦਿੰਦੀ ਹੈ। ਜਦੋਂ ਉੱਤਮ ਸੋਚ ‘ਆਤਮਵਤ ਸਰਵਭੂਤੇਸ਼ੁ’ (ਸਾਰੇ ਜੀਵਾਂ ਨੂੰ ਆਪਣੇ ਆਪ ਵਾਂਗ ਦੇਖਣਾ) ਦੀ ਪਵਿੱਤਰ ਭਾਵਨਾ ਤੋਂ ਉੱਭਰਦੀ ਹੈ, ਤਾਂ ਵਿਅਕਤੀ ਦਾ ਦ੍ਰਿਸ਼ਟੀਕੋਣ ਫੈਲਦਾ ਹੈ, ਸਾਰਿਆਂ ਦੀ ਭਲਾਈ ਵੱਲ ਵਧਦਾ ਹੈ।ਬਹੁਤ ਸਾਰੇ ਲੋਕਾਂ ਨੇ ਇਕ ਸੇਬ ਨੂੰ ਜ਼ਮੀਨ ’ਤੇ ਡਿੱਗਦੇ ਦੇਖਿਆ ਸੀ, ਫਿਰ ਵੀ ਇਹ ਨਿਊਟਨ ਦੀ ਚਿੰਤਨਸ਼ੀਲ ਦ੍ਰਿਸ਼ਟੀ ਸੀ ਜਿਸ ਨੇ ਗੁਰੂਤਾ ਸ਼ਕਤੀ ਦੇ ਸਿਧਾਂਤ ਨੂੰ ਜਨਮ ਦਿੱਤਾ। ਮਨੁੱਖ ਨੂੰ ਆਪਣੀ ਸੋਚ ਨੂੰ ਉੱਤਮ ਅਤੇ ਮਹਾਨ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।