ਜੇਐੱਨਐੱਨ, ਜਲੰਧਰ : ਸਾਲ ਦਾ ਆਖਰੀ ਸੂਰਜ ਗ੍ਰਹਿਣ 26 ਦਸੰਬਰ ਨੂੰ ਲੱਗੇਗਾ। ਇਸ ਤੋਂ ਪਹਿਲਾਂ ਸੂਰਜ ਗ੍ਰਹਿਣ ਛੇ ਜਨਵਰੀ ਤੇ ਦੋ ਜੁਲਾਈ ਨੂੰ ਜੁਲਾਈ ਨੂੰ ਲੱਗਿਆ ਸੀ। ਹਾਲਾਂਕਿ, 26 ਦਸੰਬਰ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਸਪਸ਼ਟ ਰੂਪ ਨਾਲ ਕੇਰਲ ਤੋਂ ਇਲਾਵਾ ਪੂਰਵੀ ਯੂਰਪ ਤੇ ਏਸ਼ੀਆਈ ਦੇਸ਼ਾਂ 'ਚ ਦੇਖਿਆ ਜਾ ਸਕਦਾ ਹੈ।

ਸੂਰਜ ਦੀਆਂ ਕਿਰਨਾਂ ਦਾ ਅਸਰ ਸਾਰੇ ਪਾਸੇ ਹੋਣ ਕਾਰਨ ਇਕ ਦਿਨ ਪਹਿਲਾਂ ਸੂਤਕ ਲੱਗਦੇ ਹੀ ਮੰਦਰਾਂ ਦੇ ਕਪਾਟ ਸ਼ਾਮ 5.32 ਵਜੇ ਬੰਦ ਕਰ ਦਿੱਤੇ ਜਾਣਗੇ, ਜੋ ਅਗਲੇ ਦਿਨ ਸਵੇਰੇ 10.57 ਵਜੇ ਤੋਂ ਬਾਅਦ ਹੀ ਖੁੱਲ੍ਹਣਗੇ।

ਇਸ ਬਾਰੇ ਸ਼੍ਰੀ ਹਰਿ ਦਰਸ਼ਨ ਮੰਦਰ, ਅਸ਼ੋਕ ਨਗਰ ਜਲੰਧਰ ਦੇ ਮੁੱਖ ਪੁਜਾਰੀ ਤੇ ਜੋਤਸ਼ੀ ਮੰਡਤ ਪ੍ਰਮੋਦ ਸ਼ਾਸਤਰੀ ਦੱਸਦੇ ਹਨ ਕਿ ਇਸ ਗ੍ਰਹਿਣ ਦਾ ਰਾਸ਼ੀ ਅਨੁਸਾਰ ਦੀ ਅਸਰ ਹੋਵੇਗਾ। ਗ੍ਰਹਿਣ ਵੇਲੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਤੇ ਇਸ ਦੇ ਖਤਮ ਹੁੰਦੇ ਹੀ ਦਾਨ ਦਾ ਖਾਸ ਮਹੱਤਵ ਹੈ।

ਰਾਸ਼ੀ ਮੁਤਾਬਿਕ ਇਹ ਪਵੇਗਾ ਅਸਰ

ਮੇਖ

ਚਿੰਤਾ ਤੇ ਮਾਨਸਿਕ ਪਰੇਸ਼ਾਨੀ ਰਹੇਗੀ। ਰਾਸ਼ੀ ਦੇ 9ਵੇਂ ਭਾਗ 'ਚ ਸੂਰਜ ਗ੍ਰਹਿਣ ਹੋਣ ਕਾਰਨ ਸੰਤਾਨ ਦੇ ਕਸ਼ਟ ਦੀ ਵੀ ਸੰਭਾਵਨਾ ਰਹੇਗੀ। ਸਿਹਤ 'ਤੇ ਵੀ ਅਸਰ ਪੈ ਸਕਦਾ ਹੈ।

ਬ੍ਰਿਖ

ਦੁਸ਼ਮਣ ਦਾ ਡਰ ਸਤਾਏਗਾ। ਰਾਸ਼ੀ ਦੇ 8ਵੇਂ ਭਾਗ 'ਚ ਸੂਰਜ ਗ੍ਰਹਿਣ ਹੋਣ ਕਾਰਨ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿਹਤ ਪ੍ਰਤੀ ਵੀ ਚੁਕੰਨੇ ਰਹਿਣ ਪਵੇਗਾ।

ਮਿਥੁਨ

ਵਿਆਹੁਤਾ ਜੀਵਨ ਲਈ ਬਿਹਤਰ ਨਹੀਂ ਹੈ। ਸਿਹਤ ਨੂੰ ਵੀ ਪ੍ਰਭਾਵਿਤ ਕਰੇਗਾ। ਕਾਰੋਬਾਰ 'ਚ ਮੁਸ਼ਕਲਾਂ ਤੇ ਨੌਕਰੀ ਨੂੰ ਲੈ ਕੇ ਚਿੰਤਾ ਬਰਕਰਾਰ ਰਹੇਗੀ।

ਕਰਕ

ਸੂਰਜ ਗ੍ਰਹਿਣ ਦਾ ਔਸਤ ਅਸਰ ਰਹੇਗਾ। ਦੁਸ਼ਮਣਾਂ ਤੋਂ ਦੂਰੀ ਵਧੇਗੀ ਪਰ ਗੁਪਤ ਚਿੰਤਾ ਮਨ ਨੂੰ ਪਰੇਸ਼ਾਨ ਕਰੇਗੀ। ਜੀਵਨ ਸਾਥੀ ਦੀ ਸਿਹਤ ਦਾ ਧਿਆਨ ਰੱਖਣਾ ਪਵੇਗਾ।

ਸਿੰਘ

ਇਸ ਰਾਸ਼ੀ ਦੇ ਸਵਾਮੀ ਸੂਰਜ ਨੂੰ ਗ੍ਰਹਿਣ ਲੱਗ ਰਿਹਾ ਹੈ। ਇਸ ਕਾਰਨ ਖ਼ਰਚ ਵਧੇਗਾ। ਨਾਲ ਹੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰੇਮ ਸਬੰਧਾਂ 'ਚ ਕੁੜੱਤਣ ਪੈਦਾ ਹੋ ਸਕਦੀ ਹੈ।

ਕੰਨਿਆ

ਸੂਰਜ ਗ੍ਰਹਿਣ ਦਾ ਔਸਤ ਅਸਰ ਰਹੇਗਾ ਜਿਸ ਵਿਚ ਕਾਰਜ ਸਿੱਧੀ ਦੇ ਯੋਗ ਹਨ। ਇਸ ਦੇ ਨਾਲ ਹੀ ਖ਼ੁਦ ਤੇ ਪਰਿਵਾਰ ਦੇ ਬਜ਼ੁਰਗਾਂ ਦੀ ਸਿਹਤ ਪ੍ਰਤੀ ਜਾਗਰੂਕ ਰਹਿਣਾ ਪਵੇਗਾ। ਕੰਮ ਨੂੰ ਧਿਆਨ ਨਾਲ ਪੂਰਾ ਕਰੋ।

ਤੁਲਾ

ਸੂਰਜ ਗ੍ਰਹਿਣ ਇਸ ਰਕਮ ਲਈ ਧਨ ਲਾਭ ਵਾਲਾ ਹੈ। ਇਸ ਦੌਰਾਨ ਪ੍ਰਬੂ ਸਿਮਰਨ ਤੇ ਧਿਆਨ ਲਗਾ ਕੇ ਕਾਰਜ ਕਰਨ 'ਚ ਸਫ਼ਲਤਾ ਮਿਲੇਗੀ।

ਬ੍ਰਿਸ਼ਚਕ

ਆਰਥਿਕ ਸਥਿਤੀ ਖ਼ਰਾਬ ਰਹੇਗੀ। ਪਰਿਵਾਰ 'ਚ ਝਗੜਾ ਤੇ ਆਰਥਿਕ ਨੁਕਸਾਨ ਹੋ ਸਕਦਾ ਹੈ। ਬਿਮਾਰੀ ਸਬੰਧੀ ਸਚੇਤ ਰਹਿਣ ਦੀ ਜ਼ਰੂਰਤ ਹੈ।

ਧਨੂ

ਸੂਰਜ ਗ੍ਰਹਿਣ ਗੰਭੀਰ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਇਸ ਮਿਆਦ 'ਚ ਮਾਨਸਿਕ ਚਿੰਤਾਵਾਂ ਵਧਣਗੀਆਂ ਤੇ ਆਰਥਿਕ ਕਮਜ਼ੋਰੀ ਦਾ ਯੋਗ ਬਣ ਰਿਹਾ ਹੈ। ਸੰਜਮ ਬਣਾਈ ਰੱਖਣ ਦੀ ਜ਼ਰੂਰਤ ਹੈ।

ਮਕਰ

ਆਮਦਨ ਦੇ ਉਲਟ ਖ਼ਰਚ ਜ਼ਿਆਦਾ ਰਹੇਗਾ। ਦੁਸ਼ਮਣ ਹਾਵੀ ਹੋ ਸਕਦਾ ਹੈ। ਘਰ 'ਚ ਟਕਰਾਅ ਦੇ ਹਾਲਾਤ ਤੋਂ ਬਚਣ ਦੀ ਕੋਸ਼ਿਸ਼ ਕਰੋ।

ਕੁੰਭ

ਸੂਰਜ ਗ੍ਰਹਿਣ ਇਸ ਰਾਸ਼ੀ ਲਈ ਸ਼ੁੱਭ ਰਹੇਗਾ। ਆਮਦਨ 'ਚ ਵਾਧੇ ਦੇ ਨਾਲ-ਨਾਲ ਆਪਣਿਆਂ ਤੋਂ ਲਾਭ ਹੋਵੇਗਾ। ਇਸ ਮਿਆਦ 'ਚ ਸ਼ੁੱਭ ਸਮਾਚਾਰ ਵੀ ਮਿਲ ਸਕਦਾ ਹੈ।

ਮੀਨ

ਕਾਰੋਬਾਰ ਤੇ ਸਰਵਿਸ ਵਾਲਿਆਂ ਲਈ ਨੁਕਸਾਨਦੇਹ ਰਹੇਗਾ। ਰੋਗ ਪਰੇਸ਼ਾਨੀ ਦੇ ਸਕਦਾ ਹੈ। ਗੁਪਤ ਡਰ ਕਾਰਨ ਮਾਨਸਿਕ ਪੇਰਸ਼ਾਨੀ ਪੈਦਾ ਹੋ ਸਕਦੀ ਹੈ।

Posted By: Seema Anand