ਜੇਐੱਨਐੱਨ, ਦੇਹਰਾਦੂਨ : ਕੋਰੋਨਾ ਸੰਕਟ ਦੇ ਸਾਏ 'ਚ ਹਰਿਦੁਆਰ 'ਚ ਹੋਣ ਜਾ ਰਹੇ ਕੁੰਭ ਦੇ ਪ੍ਰੋਗਰਾਮ ਦੀ ਤਸਵੀਰ ਸਾਫ਼ ਹੋ ਗਈ ਹੈ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਮਾਘ ਪੂਰਨਿਮਾ 'ਤੇ 27 ਫਰਵਰੀ ਤੋਂ ਕੁੰਭ ਮੇਲੇ ਦੀ ਸ਼ੁਰੂਆਤ ਹੋਵੇਗੀ। ਇਸ ਤੋਂ ਇਕ ਹਫ਼ਤਾ ਪਹਿਲਾਂ 20 ਫਰਵਰੀ ਦੇ ਆਲੇ ਦੁਆਲੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਹ ਵੀ ਸਾਫ਼ ਹੋ ਗਿਆ ਹੈ ਕਿ ਕੁੰਭ ਮੇਲੇ ਦੀ ਮਿਆਦ ਦੋ ਮਹੀਨੇ ਹੋਵੇਗੀ। ਪਹਿਲਾਂ ਇਹ 48 ਦਿਨ ਰੱਖਣ ਦੀ ਤਜਵੀਜ਼ ਸੀ। 27 ਅਪ੍ਰਰੈਲ ਤੱਕ ਚੱਲਣ ਵਾਲੇ ਕੁੰਭ ਦੌਰਾਨ ਚਾਰ ਸ਼ਾਹੀ ਇਸ਼ਨਾਨ ਹੋਣਗੇ।

ਹਰਿਦੁਆਰ 'ਚ ਕੁੰਭ ਦੇ ਵੱਡੇ ਪ੍ਰਰੋਗਰਾਮ ਦੇ ਹਿਸਾਬ ਨਾਲ ਸਰਕਾਰ ਤਿਆਰੀਆਂ 'ਚ ਲੱਗੀ ਹੈ, ਪਰ ਕੋਰੋਨਾ ਦੇ ਮਾਮਲਿਆਂ ਨੇ ਦਿੱਕਤ ਵਧਾ ਦਿੱਤੀ ਹੈ। ਸਰਕਾਰ ਦੀ ਸਭ ਤੋਂ ਵੱਡੀ ਚਿੰਤਾ ਕੁੰਭ 'ਚ ਕੋਰੋਨਾ ਇਨਫੈਕਸ਼ਨ ਦੀ ਰੋਕਥਾਮ ਹੈ। ਇਸ ਹਿਸਾਬ ਨਾਲ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ, ਪਰ ਲੱਖਾਂ ਦੀ ਗਿਣਤੀ 'ਚ ਆਉਣ ਵਾਲੀ ਸ਼ਰਧਾਲੂਆਂ ਦੀ ਭੀੜ ਲਈ ਕੋਰੋਨਾ ਨੇ ਨਜ਼ਰੀਏ ਤੋਂ ਵਿਵਸਥਾ ਸੌਖਾ ਕੰਮ ਨਹੀਂ ਹੈ।

ਹਰਿਦੁਆਰ 'ਚ ਆਮ ਤੌਰ 'ਤੇ ਕੁੰਭ ਦਾ ਨੋਟੀਫਿਕੇਸ਼ਨ ਦਸੰਬਰ 'ਚ ਹੁੰਦਾ ਸੀ ਤੇ ਜਨਵਰੀ ਤੋਂ ਇਸ ਦੀ ਸ਼ੁਰੂਆਤ ਮੰਨੀ ਜਾਂਦੀ ਸੀ। ਇਸ ਵਾਰ ਬਦਲੇ ਹਾਲਾਤ ਦੇ ਮੱਦੇਨਜ਼ਰ ਪਹਿਲਾਂ ਕੁੰਭ ਮੇਲੇ ਦੀ ਮਿਆਦ 48 ਦਿਨ ਕਰਨ ਦੀ ਤਜਵੀਜ਼ ਰੱਖੀ ਗਈ ਸੀ। ਨਾਲ ਹੀ ਸਰਕਰਾ ਨੇ ਸਪਸ਼ਟ ਕੀਤਾ ਸੀ ਕਿ ਉਹ ਫਰਵਰੀ ਦੇ ਅਖ਼ੀਰ 'ਚ ਕੁੰਭ ਦਾ ਨੋਟੀਫਿਕੇਸ਼ਨ ਜਾਰੀ ਕਰੇਗੀ।

ਹੁਣ ਜਦੋਂ ਕੋਰੋਨਾ ਦੇ ਮਾਮਲਿਆਂ 'ਚ ਕਮੀ ਆਉਣ ਨਾਲ ਟੀਕਾਕਰਨ ਸ਼ੁਰੂ ਹੋ ਗਿਆ ਹੈ ਤੇ ਸਰਕਾਰ ਦਾ ਮਨੋਬਲ ਵਧਿਆ ਹੈ। ਇਸ ਨੂੰ ਦੇਖਦਿਆਂ ਕੁੰਭ ਮੇਲੇ ਦੀ ਮਿਆਦ ਦੋ ਮਹੀਨੇ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸਕੱਤਰ ਸ਼ਹਿਰੀ ਵਿਕਾਸ ਸ਼ੈਲੇਸ਼ ਬਗੌਲੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੁੰਭ ਮੇਲਾ 27 ਫਰਵਰੀ ਤੋਂ ਸ਼ੁਰੂ ਹੋ ਕੇ 27 ਅਪ੍ਰਰੈਲ ਤੱਕ ਚੱਲੇਗਾ। 20 ਫਰਵਰੀ ਤੇ ਨੇੜੇ-ਤੇੜੇ ਕੁੰਭ ਮੇਲੇ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।

----------

ਸੰਤਾਂ ਦੇ ਮਾਰਗਦਰਸ਼ਨ 'ਚ ਕੁੰਭ ਦੇ ਪ੍ਰਰੋਗਰਾਮ ਲਈ ਸਰਕਾਰ ਪ੍ਰਤੀਬੱਧ ਹੈ। ਫਰਵਰੀ ਤੇ ਤੀਜੇ ਹਫ਼ਤੇ ਦੇ ਸ਼ੁਰੂ 'ਚ ਕੁੰਭ ਮੇਲੇ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਕੁੰਭ 'ਚ ਚਾਰ ਸ਼ਾਹੀ ਇਸ਼ਨਾਨ ਹੋਣਗੇ। ਕੁੰਭ ਦੇ ਮੱਦੇਨਜ਼ਰ ਹਰਿਦੁਆਰ 'ਚ ਤਿਆਰੀਆਂ ਸ਼ਿਕਰ 'ਤੇ ਹਨ। ਸਥਾਈ ਬਿਰਤੀ ਦੇ ਵਧੇਰੇ ਕੰਮ ਹੋ ਚੁੱਕੇ ਹਨ। ਜਿਹੜੇ ਬਾਕੀ ਹਨ ਉਹ ਇਸ ਮਹੀਨੇ ਦੇ ਅਖ਼ੀਰ ਤਕ ਹਰ ਹਾਲ 'ਚ ਪੂਰੇ ਹੋ ਜਾਣਗੇ।

-ਮਦਨ ਕੌਸ਼ਿਕ, ਸਰਕਾਰ ਦੇ ਤਰਜਮਾਨ ਤੇ ਸ਼ਹਿਰੀ ਵਿਕਾਸ ਮੰਤਰੀ