ਉਪਕਾਰ ਅਰਥਾਤ ਭਲਾਈ ਕਰਨਾ ਅਤਿਅੰਤ ਸ੍ਰੇਸ਼ਠ ਕਰਮ ਹੈ। ਹਾਲਾਂਕਿ ਕੁਝ ਭਲੇ ਲੋਕ ਹੀ ਭਲਾਈ ਵਰਗੇ ਸ੍ਰੇਸ਼ਠ ਕਰਨ ਕਰ ਕੇ ਪੁੰਨ ਦੀ ਸੱਚੀ ਕਮਾਈ ਕਰਨ ਵਿਚ ਸਮਰੱਥ ਹੋ ਪਾਉਂਦੇ ਹਨ। ਕਿਸੇ ਤੋਂ ਕੁਝ ਲੈਣ ਦੀ ਖ਼ਾਹਿਸ਼ ਅਤੇ ਮਾਨਸਿਕਤਾ ਦਾ ਮਕਸਦ ਪਾਪ ਕਰਮ, ਅਪਰਾਧ, ਭੀਖ ਦੀ ਸ਼੍ਰੇਣੀ ਵਿਚ ਗਿਣਿਆ ਜਾਂਦਾ ਹੈ। ਓਥੇ ਹੀ ਕਿਸੇ ਨੂੰ ਕੁਝ ਦੇਣ ਦੀ ਖ਼ਾਹਿਸ਼ ਵਰਗੀ ਮਨੁੱਖੀ ਸ਼ਾਨਦਾਰ ਸੋਚ ਭਲਾਈ ਕਰਨ ਵਰਗਾ ਪੁੰਨ ਕਰਮ ਹੈ।

ਪੁੰਨ ਦੇ ਕੰਮ ਕਰਨੇ ਆਮ ਤੌਰ 'ਤੇ ਸਾਰੇ ਲੋਕਾਂ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇਹ ਪਿਛਲੇ ਜਨਮਾਂ ਦੇ ਇਕੱਠੇ ਕੀਤੇ ਕਰਮਾਂ ਦਾ ਨਤੀਜਾ ਹੁੰਦੇ ਹਨ। ਅਜਿਹੇ ਵਿਅਕਤੀ ਮਨੁੱਖੀ ਜਾਮੇ ਵਿਚ ਭਲਾਈ ਕਰਨ ਲਈ ਹੀ ਆਉਂਦੇ ਹਨ। ਬੁਰੇ ਅਤੇ ਭਲੇ ਵਿਅਕਤੀਆਂ ਦੀ ਕਮੀ ਇਸ ਧਰਤੀ 'ਤੇ ਨਹੀਂ ਹੈ। ਬੁਰਾ ਵਿਅਕਤੀ ਬੁਰੇ ਕਰਮ ਵਿਚ ਮਸਤ ਰਹਿੰਦਾ ਹੈ ਅਤੇ ਭਲਾ ਵਿਅਕਤੀ ਭਲਾਈ ਦੇ ਕੰਮ ਕਰ ਕੇ ਜਗ ਵਿਚ ਅਦੁੱਤੀ ਮਿਸਾਲ ਪੇਸ਼ ਕਰਦਾ ਹੈ।

ਧਰਮ, ਅਰਥ, ਕਾਮ ਤੇ ਮੁਕਤੀ ਦੀ ਪ੍ਰਾਪਤੀ ਮਨੁੱਖੀ ਜੀਵਨ ਵਿਚ ਜ਼ਰੂਰੀ ਹੈ। ਚੰਗੇ ਕੰਮਾਂ ਰਾਹੀਂ ਅਸੀਂ ਉਨ੍ਹਾਂ ਦੀ ਪ੍ਰਾਪਤੀ ਕਰ ਪਾਉਂਦੇ ਹਾਂ। ਚੰਗੀ ਸੋਚ, ਚੰਗੇ ਕਰਮ ਦਾ ਫ਼ਲ ਸੁੱਖ, ਸ਼ਾਂਤੀ ਅਤੇ ਮੁਕਤੀ ਦੇ ਰੂਪ ਵਿਚ ਪ੍ਰਾਪਤ ਹੁੰਦਾ ਹੈ ਅਤੇ ਮਾੜਾ ਚਿੰਤਨ, ਮਾੜੇ ਕਰਮ ਦਾ ਫ਼ਲ ਰੱਬੀ ਵਿਧਾਨ ਮੁਤਾਬਕ ਪਾਪ, ਦੁੱਖ, ਨਰਕੀ ਦੁੱਖ-ਤਕਲੀਫ਼ਾਂ ਅਤੇ ਬੰਧਨ ਦੇ ਰੂਪ ਵਿਚ ਹੁੰਦਾ ਹੈ। ਮਨੁੱਖ ਪੂਰੀ ਤਰ੍ਹਾਂ ਸੁਤੰਤਰ ਹੈ ਕਿ ਉਹ ਕਿਸੇ ਦੀ ਭਲਾਈ ਕਰੇ ਜਾਂ ਬੁਰਾਈ।

ਸਵਰਗ ਅਤੇ ਨਰਕ ਦਾ ਰਾਹ ਸਭ ਦੇ ਸਾਹਮਣੇ ਹੈ। ਚੰਗੀ ਬੁੱਧੀ ਹੋਵੇ ਤਾਂ ਲੋਕ ਸਵਰਗ ਦਾ ਰਾਹ ਅਪਣਾਉਂਦੇ ਹਨ ਅਤੇ ਮੰਦੀ ਬੁੱਧੀ ਹੋਵੇ ਤਾਂ ਨਰਕ ਦਾ ਦੁਆਰ ਖੁੱਲ੍ਹਾ ਹੈ। ਭਲਾਈ ਕਰ ਕੇ ਵਿਅਕਤੀ ਅਸਲ ਵਿਚ ਸਵਰਗੀ ਸੁੱਖ ਅਤੇ ਆਨੰਦ ਇਸੇ ਜੀਵਨ ਵਿਚ ਮਾਣ ਕੇ ਸੰਤੁਸ਼ਟ ਹੋ ਸਕਦਾ ਹੈ। ਇਹ ਜੀਵਨ ਦਾ ਸੁਭਾਗ ਹੈ ਪਰ ਬਦਕਿਸਮਤੀ ਨਾਲ ਮਨੁੱਖ ਬੁਰੇ ਰਸਤੇ ਦੀ ਚੋਣ ਕਰ ਕੇ ਜੀਵਨ ਦੀ ਦੁਰਗਤੀ ਕਰ ਬੈਠਦਾ ਹੈ ਅਤੇ ਜਗ ਵਿਚ ਨਿੰਦਣਯੋਗ ਬਣ ਜਾਂਦਾ ਹੈ। ਭਲਾਈ ਦਾ ਕੰਮ ਕਰਨ ਵਾਲਾ ਸਦਾ ਜਗਤ ਵਿਚ ਪੂਜਨੀਕ ਬਣਿਆ ਰਹਿੰਦਾ ਹੈ।

ਭਲਾਈ ਅਰਥਾਤ ਪਰਾਇਆ ਹਿੱਤ। ਰਮਾਇਣ ਵਿਚ ਹੋਰਾਂ ਦੇ ਹਿੱਤ ਦੇ ਕੰਮ ਕਰਨ ਨੂੰ ਧਰਮ ਅਤੇ ਹੋਰਾਂ ਨੂੰ ਪੀੜਾ ਦੇਣ ਨੂੰ ਅਧਰਮ ਦੱਸਿਆ ਗਿਆ ਹੈ। ਦੁਖੀ, ਪੀੜਤ ਨੂੰ ਦੇਖ ਕੇ ਹਿਰਦਾ ਪਿਘਲਣਾ ਅਤੇ ਭਲਾਈ ਕਰਨ ਦੀ ਇੱਛਾ ਜਾਗ੍ਰਿਤੀ, ਦੇਵਤਿਆਂ ਵਰਗੇ ਗੁਣਾਂ ਦੀ ਜਾਗ੍ਰਿਤੀ ਦਾ ਸੰਕੇਤ ਤੇ ਸੂਚਕ ਹੈ।

-ਮੁਕੇਸ਼ ਰਿਸ਼ੀ।

Posted By: Sunil Thapa