ਸੂਰਜ ਮਘਾ ਨਛੱਤਰ 'ਚ ਆ ਗਿਆ ਹੈ। ਇਸ ਤੋਂ ਪਹਿਲਾਂ ਇਹ ਗ੍ਰਹਿ ਅਸ਼ਲੇਸ਼ਾ ਨਛੱਤਰ 'ਚ ਸੀ। 31 ਅਗਸਤ ਤਕ ਸੂਰਜ ਇਸ ਨਛੱਤਰ 'ਚ ਹੀ ਰਹੇਗਾ। ਹੁਣ ਮਘਾ ਨਛੱਤਰ 'ਚ ਬੁੱਧ ਤੇ ਸੂਰਜ ਦੋਵੇਂ ਆ ਗਏ ਹਨ। ਮਘਾ ਨਛੱਤਰ ਦਾ ਨਛੱਤਰ ਮੰਡਲ 'ਚ 10ਵਾਂ ਸਥਾਨ ਹੈ। ਮਘਾ ਨਛੱਤਰ ਦੇ ਚਾਰੋਂ ਪੜਾਅ ਸਿੰਘ ਰਾਸ਼ੀ 'ਚ ਆਉਂਦੇ ਹਨ। ਇਸ ਨਛੱਤਰ ਦਾ ਸਵਾਮੀ ਕੇਤੂ ਹੈ। ਰਾਸ਼ੀ ਸਵਾਮੀ ਸੂਰਜ ਹੈ। ਸੂਰਜ ਦੇ ਨਛੱਤਰ ਪਰਿਵਰਤਨ ਨਾਲ ਮੌਸਮ 'ਚ ਅਚਾਨਕ ਤਬਦੀਲੀ ਹੋ ਸਕਦੀ ਹੈ। ਇਸ ਕਾਰਨ ਦੇਸ਼ ਦੇ ਕਈ ਹਿੱਸਿਆਂ 'ਚ ਤੇਜ਼ ਬਾਰਿਸ਼ ਦੀ ਸੰਭਾਵਨਾ ਹੈ। ਸੂਰਜ ਦੇ ਨਛੱਤਰ ਪਰਿਵਰਤਨ ਕਰਨ ਨਾਲ ਦੇਸ਼ 'ਚ ਮਹਿੰਗਾਈ ਵੱਧ ਸਕਦੀ ਹੈ। ਦੇਸ਼ 'ਚ ਜਿਹੜੇ ਲੋਕ ਵੱਡੇ ਅਹੁਦਿਆਂ 'ਤੇ ਹਨ, ਉਨ੍ਹਾਂ ਦੀ ਸਿਹਤ ਵਿਗੜ ਸਕਦੀ ਹੈ। ਉਨ੍ਹਾਂ ਦੇ ਆਤਮ-ਵਿਸ਼ਵਾਸ 'ਚ ਕਮੀ ਆ ਸਕਦੀ ਹੈ। ਪ੍ਰਸ਼ਾਸਨਿਕ ਤਬਦੀਲੀਆਂ ਹੋਣ ਦੀ ਸੰਭਾਵਨਾ ਬਣ ਰਹੀ ਹੈ।

ਜੋਤਸ਼ੀ ਅਨੀਸ਼ ਵਿਆਸ ਨੇ ਦੱਸਿਆ ਕਿ ਵਿਸ਼ ਨਛੱਤਰ ਹੋਣ ਨਾਲ ਦੇਸ਼ 'ਚ ਸੰਕ੍ਰਮਿਤ ਬਿਮਾਰੀਆਂ ਦੇ ਵਧਣ ਦਾ ਖ਼ਤਰਾ ਰਹੇਗਾ। ਕੀੜੇ-ਮਕੌੜਿਆਂ ਤੇ ਜੰਗਲੀ ਜਾਨਵਰਾਂ ਨਾਲ ਜੁੜੀਆਂ ਘਟਨਾਵਾਂ ਸਾਹਮਣੇ ਆਉਣਗੀਆਂ। ਇਸ ਨਛੱਤਰ ਦਾ ਸ਼ੁੱਭ ਪ੍ਰਭਾਵ ਖੇਤੀ 'ਤੇ ਪਵੇਗਾ, ਜਿਸ ਨਾਲ ਫ਼ਸਲਾਂ ਵਧੀਆ ਹੋਣਗੀਆਂ। ਸੂਰਜ ਦੇ ਨਛੱਤਰ ਬਦਲਣ ਨਾਲ ਮਿਥੁਨ, ਕਰਕ, ਸਿੰਘ, ਤੁਲਾ, ਬ੍ਰਿਸ਼ਚਕ ਤੇ ਧਨੁ ਰਾਸ਼ੀ ਵਾਲੇ ਲੋਕਾਂ ਲਈ ਸਮਾਂ ਸ਼ੁੱਭ ਰਹੇਗਾ। ਇਨ੍ਹਾਂ ਤੋਂ ਇਲਾਵਾ ਬ੍ਰਿਸ਼ ਤੇ ਮੀਨ ਰਾਸ਼ੀ ਵਾਲੇ ਲੋਕਾਂ ਲਈ ਮਿਲਿਆ-ਜੁਲਿਆ ਸਮਾਂ ਰਹੇਗਾ। ਉਥੇ ਹੀ ਮੇਖ, ਕੰਨਿਆ, ਮਕਰ ਤੇ ਕੁੰਭ ਰਾਸ਼ੀ ਵਾਲੇ ਲੋਕਾਂ ਨੂੰ ਸੰਭਲ ਕੇ ਰਹਿਣਾ ਪਵੇਗਾ।

ਤੁਲਾ ਸਮੇਤ 6 ਰਾਸ਼ੀਆਂ ਲਈ ਵਧੀਆ ਸਮਾਂ

ਕੁੰਡਲੀ ਮਾਹਿਰ ਅਨੀਸ਼ ਵਿਆਸ ਨੇ ਦੱਸਿਆ ਕਿ ਮਿਥੁਨ, ਕਰਕ, ਸਿੰਘ, ਤੁਲਾ, ਬ੍ਰਿਸ਼ਚਕ ਤੇ ਧਨੁ ਰਾਸ਼ੀ ਵਾਲੇ ਲੋਕਾਂ ਲਈ ਸਮਾਂ ਵਧੀਆ ਰਹੇਗਾ। ਇਨ੍ਹਾਂ ਰਾਸ਼ੀ ਵਾਲੇ ਲੋਕਾਂ ਨੂੰ ਕਿਸਮਤ ਦਾ ਸਾਥ ਮਿਲੇਗਾ। ਪ੍ਰਾਪਰਟੀ ਤੇ ਆਰਥਿਕ ਮਾਮਲਿਆਂ 'ਚ ਫ਼ਾਇਦਾ ਮਿਲ ਸਕਦਾ ਹੈ। ਨੌਕਰੀ ਤੇ ਬਿਜ਼ਨਸ 'ਚ ਤਰੱਕੀ ਮਿਲ ਸਕਦੀ ਹੈ। ਸਿਹਤ ਲਈ ਵੀ ਸਮਾਂ ਵਧੀਆ ਰਹੇਗਾ।

ਕੁੰਭ ਸਮੇਤ 4 ਰਾਸ਼ੀਆਂ ਲਈ ਅਸ਼ੁੱਭ ਸਮਾਂ

ਸੂਰਜ ਦੇ ਮਘਾ ਨਛੱਤਰ 'ਚ ਆਉਣ ਨਾਲ ਮੇਖ, ਕੰਨਿਆ, ਮਕਰ ਤੇ ਕੁੰਭ ਰਾਸ਼ੀ ਵਾਲੇ ਲੋਕਾਂ ਲਈ ਮੁਸ਼ਕਲਾਂ ਵੱਧ ਸਕਦੀਆਂ ਹਨ। ਸ਼ਨੀ ਤੇ ਸੂਰਜ ਦਾ ਯੋਗ ਬਣਨ ਨਾਲ 4 ਰਾਸ਼ੀ ਵਾਲੇ ਲੋਕਾਂ ਨੂੰ ਸੰਭਲ ਕੇ ਰਹਿਣਾ ਹੋਵੇਗਾ। ਕੰਮਕਾਜ 'ਚ ਰੁਕਵਾਟਾਂ ਆ ਸਕਦੀਆਂ ਹਨ। ਵਿਵਾਦ ਹੋਣ ਦੀ ਸੰਭਾਵਨਾ ਹੈ। ਧਨ ਹਾਨੀ ਤੇ ਸਿਹਤ ਸਬੰਧੀ ਪਰੇਸ਼ਾਨੀਆਂ ਵੀ ਹੋ ਸਕਦੀਆਂ ਹਨ। ਨਵੇਂ ਕੰਮ ਦੀ ਸ਼ੁਰੂਆਤ ਕਰਨ ਤੋਂ ਬਚਣਾ ਹੋਵੇਗਾ। ਕਰਜ਼ ਨਾ ਲਵੋ। ਕੰਮਕਾਜ 'ਚ ਲਾਪਰਵਾਹੀ ਤੇ ਜਲਦਬਾਜ਼ੀ ਕਰਨ ਤੋਂ ਵੀ ਬਚਣਾ ਚਾਹੀਦਾ ਹੈ।

ਅਸ਼ੁੱਭ ਪ੍ਰਭਾਵ ਤੋਂ ਬਚਣ ਲਈ

ਮਘਾ ਨਛੱਤਰ 'ਦੇ ਸਵਾਮੀ ਪਿੱਤਰ ਹੁੰਦੇ ਹਨ। ਇਸ ਲਈ ਸੂਰਜ ਦੇ ਇਸ ਨਛੱਤਰ 'ਚ ਆਉਣ 'ਤੇ ਅਸ਼ੁੱਭ ਪ੍ਰਭਾਵ ਤੋਂ ਬਚਣ ਲਈ ਬਰਗਦ ਤੇ ਪਿੱਪਲ ਦੇ ਦਰੱਖ਼ਤ ਨੂੰ ਪਾਣੀ ਪਾਉਣਾ ਚਾਹੀਦਾ ਹੈ। ਕੱਚਾ ਦੁੱਧ ਤੇ ਪਾਣੀ ਮਿਲਾ ਕੇ ਪਿੱਪਲ ਦੇ ਦਰੱਖ਼ਤ ਨੂੰ ਚੜ੍ਹਾਉਣ ਨਾਲ ਸੂਰਜ ਦੇ ਅਸ਼ੁੱਭ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ। ਲਾਲ ਚੰਦਨ ਪੀਸ ਕੇ ਪਾਣੀ 'ਚ ਕੁਝ ਬੂੰਦਾਂ ਪਾ ਕੇ ਨਹਾਓ। ਰੋਜ਼ ਸੂਰਜ ਚੜ੍ਹਨ ਤੋਂ ਪਹਿਲਾਂ ਨਹਾਓ ਤੇ ਚੜ੍ਹਦੇ ਸੂਰਜ ਨੂੰ ਪ੍ਰਣਾਮ ਕਰੋ।

Posted By: Harjinder Sodhi