ਰੱਖਿਆ ਮੰਤਰ ਹੀ ਦੇਸ਼, ਸਮਾਜ ਅਤੇ ਮਨੁੱਖ ਨੂੰ ਸੁਰੱਖਿਅਤ ਰੱਖਣ ਵਿਚ ਸਮਰੱਥ ਹੈ। ਰੱਖਿਆ ਮੰਤਰ ਸਦਾ ਰੱਖੜੀ ਦੇ ਮੂਲ ਉਦੇਸ਼ ਵਿਚ ਸ਼ਾਮਲ ਹੈ। ਰੱਖਿਆ ਦਾ ਟੀਚਾ ਅਤੇ ਤੰਤਰ ਭਾਵਨਾ ਦੇ ਆਧਾਰ ’ਤੇ ਜਵਾਬਦੇਹੀ ਦੇ ਆਕਾਸ਼ ਵਿਚ ਸਥਿਰ ਹੁੰਦਾ ਹੈ। ਨਿੱਜੀ ਸੁਰੱਖਿਆ ਦੇ ਰਸਤੇ ਦੇਸ਼ ਦੀ ਸੁਰੱਖਿਆ ਦਾ ਉਤਸਵ ਰੱਖੜੀ ਮਨਾਇਆ ਜਾਵੇ। ਇਹ ਸੱਭਿਆਚਾਰਕ ਅਤੇ ਨੈਤਿਕ ਸੰਸਕਾਰ ਵੀ ਹੈ। ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਹੀ ਤਾਂ ਜੀਵਨ ਦਾ ਆਧਾਰ ਹਨ। ਮਨੁੱਖਤਾ ਦਾ ਰੱਖਿਆ ਮੰਤਰ ਧਰਮ ਅਤੇ ਨੀਤੀ ਦਾ ਖ਼ਾਸ ਮੰਤਰ ਹੈ। ਯੁਗਾਂ-ਯੁਗਾਂਤਰਾਂ ਤੋਂ ਰੱਖਿਆ ਦੇ ਮੰਤਰ ਦੇ ਜੇਤੂ ਰੱਥ ਨੇ ਸਮੁੱਚੇ ਲੋਕਾਂ ਵਿਚ ਸ਼ਾਂਤੀ ਤੇ ਸਦਭਾਵਨਾ ਦਾ ਝੰਡਾ ਲਹਿਰਾਇਆ ਹੈ। ਭਾਰਤ ਨੇ ਤਾਂ ਇਸ ਰੱਖਿਆ ਮੰਤਰ ਨੂੰ ਦਸਾਂ ਦਿਸ਼ਾਵਾਂ ਵਿਚ ਫੈਲਾਇਆ ਹੈ। ਸੰਸਕ੍ਰਿਤੀ, ਸੰਸਕਾਰ, ਸਦਭਾਵਨਾ, ਸੰਵੇਦਨਾ, ਸਦਗੁਣ, ਨੇਕ ਕਰਮ, ਸੱਭਿਅਤਾ ਅਤੇ ਤਾਲਮੇਲ ਰੱਖਿਆ ਮੰਤਰ ਦੇ ਵਿਅੰਜਨਾਂ ਵਾਂਗ ਹਨ। ਭਗਤੀ ਅਤੇ ਸ਼ਕਤੀ ਦੀ ਇਕਰੂਪਤਾ ਇਸ ਦੇ ਸੁਰ ਹਨ। ਦੇਸ਼ ਵਿਚ ਇਹ ਪ੍ਰਾਚੀਨ ਪਰੰਪਰਾ ਹੈ ਕਿ ਮੰਤਰਾਂ ਦੀ ਵਰਤੋਂ ਪਵਿੱਤਰਤਾ ਅਤੇ ਪ੍ਰਾਰਥਨਾ ਤਹਿਤ ਹੋਵੇ, ਅਸ਼ੁੱਧ ਆਚਰਣ ਜਾਂ ਵਿਚਾਰ ਨਾਲ ਇਸ ਦੀ ਕਦੇ ਵੀ ਦੁਰਵਰਤੋਂ ਨਾ ਕੀਤੀ ਜਾਵੇ। ਵਿਅਕਤੀ ਹੋਵੇ, ਸਮਾਜ ਹੋਵੇ ਜਾਂ ਦੇਸ਼ ਹੋਵੇ, ਰੱਖਿਆ ਦੀ ਡੋਰ ਅੰਤਰ-ਆਤਮਾ ਨਾਲ ਜੁੜੀ ਹੋਵੇ। ਇਸੇ ਲਈ ਰੱਖੜੀ ਦਾ ਤਿਉਹਾਰ ਸੰਕੇਤਕ ਹੈ। ਭੈਣ ਆਪਣੇ ਭਰਾ ਨੂੰ, ਸ਼ਿਸ਼ ਆਪਣੇ ਗੁਰੂ ਨੂੰ, ਭਗਤ ਆਪਣੇ ਭਗਵਾਨ ਨੂੰ ਅਤੇ ਨਾਗਰਿਕ ਆਪਣੇ ਸੈਨਿਕਾਂ ਨੂੰ ਰੱਖਿਆ ਸੂਤਰ (ਰੱਖੜੀ) ਬੰਨ੍ਹ ਕੇ ਰੱਖਿਆ ਦਾ ਤਿਉਹਾਰ ਮਨਾਉਂਦੇ ਆ ਰਹੇ ਹਨ। ਜੋ ਸ਼ਕਤੀਸ਼ਾਲੀ ਹੈ, ਉਹ ਕਮਜ਼ੋਰ ਦੀ ਰੱਖਿਆ ਕਰਦਾ ਹੈ। ਧਨਵਾਨ ਹੈ ਤਾਂ ਗ਼ਰੀਬ ਦੀ ਸਹਾਇਤਾ ਕਰਦਾ ਹੈ। ਨਿਰੋਗੀ ਜ਼ਰੂਰ ਹੀ ਰੋਗੀ ਦੀ ਸੇਵਾ ਕਰਦਾ ਹੈ ਅਤੇ ਪੁੰਨ ਆਤਮਾ ਪਾਪੀ ਦਾ ਸਹਾਰਾ ਬਣਦੀ ਹੈ। ਜੀਵਨ ਦਾ ਸੂਤਰ ਵੀ ਇਹੀ ਰੱਖਿਆ ਮੰਤਰ ਹੈ। ਰੱਖੜੀ ਬਿਨਾਂ ਸ਼ੱਕ ਸੰਕਲਪ ਦਾ ਮੌਕਾ ਹੈ। ਇਹ ਭਾਰਤੀ ਉਪ-ਮਹਾਦੀਪ ਵਿਚ ਭਾਈ-ਭੈਣ ਦਾ ਅਦਭੁਤ ਤਿਉਹਾਰ ਹੈ। ਇਹ ਤਿਉਹਾਰ ਸੰਸਾਰ ਦਾ ਸਭ ਤੋਂ ਵੱਡਾ ਧਾਰਮਿਕ ਸਦਭਾਵ ਤੇ ਸੰਪ੍ਰਦਾਇਕ ਏਕਤਾ ਦਾ ਮਹਾ-ਉਤਸਵ ਹੋਣਾ ਚਾਹੀਦਾ ਹੈ ਜਿਸ ਵਿਚ ਰੱਖਿਆ ਸੂਤਰ ਨਾਲ ਇਕ-ਦੂਜੇ ਦਾ ਸਨਮਾਨ ਕਰਨ, ਪ੍ਰੇਮ, ਵਿਵਹਾਰ ਅਤੇ ਹਿੱਤ-ਲਾਭ ਦਾ ਭਰੋਸਾ ਹੋਵੇ। ਇਸੇ ਲਈ ਇਸ ਨੂੰ ਰਾਸ਼ਟਰੀ ਸੁਰੱਖਿਆ ਦੇ ਸਬੰਧ ਵਿਚ ਦੇਖਿਆ ਜਾਵੇ।

-ਡਾ. ਰਾਘਵੇਂਦਰ ਸ਼ੁਕਲ।

Posted By: Jagjit Singh