ਪਟਨਾ ਸਾਹਿਬ : ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਸੋਲਰ ਲਾਈਟ ਨਾਲ ਜਗਮਗ ਕੀਤਾ ਜਾਵੇਗਾ। ਇਸ ਲਈ ਕੰਪਨੀਆਂ ਤੋਂ ਤਜਵੀਜ਼ ਮੰਗੀ ਜਾ ਰਹੀ ਹੈ। ਸੂਰਜੀ ਊਰਜਾ ਵਿਵਸਥਾ ਲੱਗਣ ਨਾਲ ਬਿਜਲੀ ਮਦ 'ਚ ਹਰ ਮਹੀਨੇ ਖਰਚ ਹੋਣ ਵਾਲੀ 10 ਲੱਖ ਰੁਪਏ ਦੀ ਬੱਚਤ ਹੋਵੇਗੀ। ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਹਿੰਦਰ ਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਫੈਸਲਾ ਪ੍ਰਬੰਧਕ ਕਮੇਟੀ ਦੀ ਵੀਡੀਓ ਕਾਨਫਰੰਸਿੰਗ ਦੀ ਬੈਠਕ 'ਚ ਕੀਤਾ ਗਿਆ ਹੈ। ਤਖਤ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਨਾਲ ਗੱਲ ਕਰ ਕੇ ਸੋਲਰ ਸਿਸਟਮ ਲਗਵਾਉਣ ਦੀ ਪਹਿਲ ਕੀਤੀ ਹੈ।