ਹਿੰਦੂ ਕੈਲੰਡਰ ਮੁਤਾਬਕ ਜੇਠ ਮਹੀਨੇ ਵਿਚ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਮੱਸਿਆ ਵਾਲੇ ਦਿਨ 10 ਜੂਨ ਨੂੰ ਲੱਗ ਰਿਹਾ ਹੈ। ਇਸ ਵਾਰ ਲੱਗਣ ਵਾਲੇ ਸੂਰਜ ਗ੍ਰਹਿਣ ਦੌਰਾਨ ਸੂਤਕ ਕਾਲ ਨਹੀਂ ਲੱਗੇਗਾ, ਇਸ ਲਈ ਧਾਰਮਕ ਕੰਮਾਂ ’ਤੇ ਕੋਈ ਮਨਾਹੀ ਨਹੀਂ ਹੈ। ਹਾਲਾਂਕਿ ਬਹੁਤ ਸਾਰੀਆਂ ਗੱਨਾਂ ਤੋਂ ਮਨਾਹੀ ਵੀ ਹੈ। ਖਾਸ ਕਰਕੇ ਗਰਭਵਤੀ ਔਰਤਾਂ ਲਈ। ਧਾਰਮਕ ਮਾਨਤਾਵਾਂ ਮੁਤਾਬਕ ਕਿਸੇ ਵੀ ਗ੍ਰਹਿਣ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਗਰਭਵਤੀ ਔਰਤਾਂ ’ਤੇ ਪੈਣ ਦੀ ਸੰਭਾਵਨਾ ਰਹਿੰਦੀ ਹੈ। ਆਓ ਜਾਣਦੇ ਹਾਂ ਕਿ ਸੂਰਜ ਗ੍ਰਹਿਣ ਸਮੇਂ ਗਰਭਵਤੀ ਔਰਤਾਂ ਨੂੰ ਕਿਹਡ਼ੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਸੂਰਜ ਗ੍ਰਹਿਣ ਵਿਚ ਕੀ ਨਾ ਕਰਨ ਗਰਭਵਤੀ ਔਰਤਾਂ

1. ਗਰਭਵਤੀ ਔਰਤਾਂ ਨੂੰ ਗ੍ਰਹਿਣ ਕਾਲ ਵਿਚ ਨੰਗੀ ਅੱਖ ਨਾਲ ਸੂਰਜ ਗ੍ਰਹਿਣ ਦਾ ਪ੍ਰਭਾਵ ਗਰਭਵਤੀ ਔਰਤ ਅਤੇ ਉਸ ਦੇ ਗਰਭ ’ਤੇ ਵੀ ਪ ਸਕਦਾ ਹੈ।

2. ਗਰਭਵਤੀ ਔਰਤਾਂ ਨੂੰ ਗ੍ਰਹਿਣ ਦੌਰਾਨ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਇਸ ਨਾਲ ਗਰਭਵਤੀ ਔਰਤ ਅਤੇ ਉਸ ਦੇ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ। ਗ੍ਰਹਿਣ ਦਾ ਪਰਛਾਵਾ ਗਰਭ ਵਿਚ ਪਲ ਰਹੇ ਬੱਚੇ ਲਈ ਅਸ਼ੁੱਭ ਮੰਨਿਆ ਜਾਂਦਾ ਹੈ।

3. ਸੂਰਜ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਚਾਕੂ, ਪਿੰਨ ਅਤੇ ਸੂਈ ਵਰਗੀ ਤਿੱਖੀ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਹੈ। ਕਥਾਵਾਂ ਮੁਤਾਬਕ ਇਸ ਦੀ ਵਰਤੋਂ ਨਾਲ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗ੍ਰਹਿਣ ਦੌਰਾਨ ਕਈ ਵੀ ਚੀਜ਼ ਕੱਟਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

4. ਸੂਰਜ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਸਿਰਫ਼ ਫਲ ਆਦਿ ਖਾਣੇ ਚਾਹੀਦੇ ਹਨ। ਗ੍ਰਹਿਣ ਦੌਰਾਨ ਖਾਣਾ ਖਾਣ ਦੀ ਮਨਾਹੀ ਹੁੰਦੀ ਹੈ।

5. ਇਸ ਕਾਲ ਦੌਰਾਨ ਗਰਭਵਤੀ ਔਰਤਾਂ ਨੂੰ ਸੌਣ ਦੀ ਸਲਾਹ ਨਹੀਂ ਦਿੱਤੀ ਜਾਂਦੀ। ਉਨ੍ਹਾਂ ਨੂੰ ਫਰਸ਼ ’ਤੇ ਫੈਲੀ ਘਾਹ ’ਤੇ ਬੈਠਣਾ ਚਾਹੀਦਾ ਹੈ।

6. ਸੂਰਜ ਗ੍ਰਹਿਣ ਤੋਂ ਪਹਿਲਾਂ ਅਤੇ ਖਤਮ ਹੋਣ ਤੋਂ ਬਾਅਦ ਗਰਭਵਤੀ ਔਰਤਾਂ ਨੂੰ ਇਕ ਵਾਰ ਜ਼ਰੂਰ ਇਸ਼ਨਾਨ ਕਰਨਾ ਚਾਹੀਦਾ ਹੈ। ਇਸ ਨਾਲ ਗ੍ਰਹਿਣ ਦੀਆਂ ਦੂਸ਼ਿਤ ਤਰੰਗਾਂ ਦਾ ਅਸਰ ਨਹੀਂ ਪੈਂਦਾ।


Posted By: Tejinder Thind