Solar Eclipse 2021 Date : ਸਾਲ 2021 ਦਾ ਆਖਰੀ ਚੰਦਰ ਗ੍ਰਹਿਣ ਜਿੱਥੇ 19 ਨਵੰਬਰ, 2021 ਨੂੰ ਖ਼ਤਮ ਹੋਇਆ, ਉੱਥੇ ਹੀ ਹੁਣ ਆਖਰੀ ਸੂਰਜ ਗ੍ਰਹਿਣ 4 ਦਸੰਬਰ, 2021 ਨੂੰ ਲੱਗਣ ਵਾਲਾ ਹੈ। ਇਹ ਇਕ ਕੁੰਡਲਾਕਾਰ ਗ੍ਰਹਿਣ ਹੋਵੇਗਾ, ਜਿਸ ਨੂੰ ਆਮਤੌਰ 'ਤੇ ਅੰਸ਼ਕ ਗ੍ਰਹਿਣ ਦੇ ਰੂਪ 'ਚ ਜਾਣਿਆ ਜਾਂਦਾ ਹੈ। ਇਹ ਉਹ ਗ੍ਰਹਿਣ ਹੈ ਜਿਸ ਵਿਚ ਅਕਾਸ਼ 'ਚ 'ਰਿੰਗ ਆਫ ਫਾਇਰ' ਦਿਖਾਈ ਦਿੰਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਚੰਦਰਮਾ ਸੂਰਜ ਨੂੰ ਢਕ ਲੈਂਦਾ ਹੈ, ਪਰ ਪੂਰੀ ਤਰ੍ਹਾਂ ਨਾਲ ਨਹੀਂ। ਅਸੀਂ ਇਸ ਸਾਲ ਪਹਿਲਾਂ ਹੀ ਅਲੱਗ-ਅਲੱਗ ਗ੍ਰਹਿਣ ਦੇਖੇ ਹਨ ਜਿਨ੍ਹਾਂ ਵਿਚ ਮਈ 'ਚ ਹੋਣ ਵਾਲਾ ਪੂਰਨ ਚੰਦਰ ਗ੍ਰਹਿਣ ਤੇ ਜੂਨ 'ਚ ਦਿਖਾਈ ਦੇਣ ਵਾਲਾ 'ਰਿੰਗ ਆਫ ਫਾਇਰ' ਸੂਰਜ ਗ੍ਰਹਿਣ ਸ਼ਾਮਲ ਰਿਹਾ ਹੈ। ਇਸ ਸਾਲ 4 ਦਸੰਬਰ, ਸ਼ਨਿਚਰਵਾਰ ਨੂੰ ਮੁਕੰਮਲ ਸੂਰਜ ਗ੍ਰਹਿਣ ਨਜ਼ਰ ਆਵੇਗਾ। ਪਹਿਲਾਂ ਨਜ਼ਰ ਆਉਣ ਵਾਲੇ ਅੰਸ਼ਕ ਸੂਰਜ ਗ੍ਰਹਿਣਾਂ ਵਿਚਕਾਰ ਦਾ ਅੰਤਰ ਇਹ ਹੈ ਕਿ ਚੰਦਰਮਾ ਸੂਰਜ ਨੂੰ ਪੂਰੀ ਤਰ੍ਹਾਂ ਨਾਲ ਢਕ ਲਵੇਗਾ ਕਿਉਂਕਿ ਉਹ ਇਕ-ਦੂਸਰੇ ਕੋਲੋਂ ਲੰਘਦੇ ਹਨ। ਇਹ ਗ੍ਰਹਿ 'ਤੇ ਇਕ ਛਾਇਆ ਬਣਾਏਗਾ ਤੇ ਸੂਰਜ ਦੇ ਕੋਰੋਨਾ ਨੂੰ ਉਜਾਗਰ ਕਰੇਗਾ, ਜੋ ਸੂਰਜ ਦੇ ਵਾਤਾਵਰਨ ਦਾ ਸਭ ਤੋਂ ਬਾਹਰੀ ਹਿੱਸਾ ਹੈ।

ਇੱਥੇ ਨਜ਼ਰ ਆਵੇਗਾ ਗ੍ਰਹਿਣ

4 ਦਸੰਬਰ, 2021 ਨੂੰ ਮਾਰਗਾਸ਼ੀਸ਼ ਮਹੀਨੇ ਦੀ ਮੱਸਿਆ ਯਾਨੀ ਕ੍ਰਿਸ਼ਨ ਪੱਖ ਤਿਥੀ ਨੂੰ ਆਖਰੀ ਸੂਰਜ ਗ੍ਰਹਿਣ ਦੱਖਣੀ ਅਫਰੀਕਾ, ਅੰਟਾਰਕਟਿਕਾ, ਆਸਟ੍ਰੇਲੀਆ, ਦੱਖਣੀ ਅਮਰੀਕਾ ਤੇ ਅਟਲਾਂਟਿਕ ਦੇ ਦੱਖਣੀ ਹਿੱਸੇ ਦੇ ਨਿਵਾਸੀਆਂ ਨੂੰ ਨਜ਼ਰ ਆਵੇਗਾ। ਭਾਰਤ 'ਚ ਇਸ ਦਾ ਅਸਰ ਜ਼ਿਆਦਾ ਨਹੀਂ ਹੋਵੇਗਾ। ਸੂਰਜ ਗ੍ਰਹਿਣ ਉਦੋਂ ਹੁੰਦੈ ਜਦੋਂ ਚੰਦਰਮਾ ਸੂਰਜ ਤੇ ਧਰਤੀ ਵਿਚਕਾਰ ਆ ਜਾਂਦਾ ਹੈ।

ਬਾਹਰੀ ਇਲਾਕਿਆਂ 'ਚ ਅੰਸ਼ਕ ਸੂਰਜ ਗ੍ਰਹਿਣ

ਕੁੱਲ ਸੂਰਜ ਗ੍ਰਹਿਣ ਤੋਂ ਇਲਾਵਾ ਬਾਹਰੀ ਖੇਤਰਾਂ 'ਚ ਅੰਸ਼ਕ ਸੂਰਜ ਗ੍ਰਹਿਣ ਦਾ ਅਨੁਭਵ ਹੋਵੇਗਾ ਕਿਉਂਕਿ ਚੰਦਰਮਾ ਪੁਲਾੜ 'ਚ ਉਨ੍ਹਾਂ ਹਿੱਸਿਆਂ ਨੂੰ ਪੂਰੀ ਤਰ੍ਹਾਂ ਨਾਲ ਕਵਰ ਨਹੀਂ ਕਰੇਗਾ। ਹਾਲਾਂਕਿ, ਸੂਰਜ ਅਤੇ ਚੰਦਰਮਾ ਹਾਲੇ ਵੀ ਇਸ ਦੁਨੀਆ ਤੋਂ ਬਾਹਰ ਦਾ ਦ੍ਰਿਸ਼ ਬਣਾਉਣ ਲਈ ਪਥ ਪਾਰ ਕਰਨਗੇ ਜਿਸ ਨੂੰ ਅਸੀਂ ਧਰਤੀ ਤੋਂ ਦੇਖ ਸਕਦੇ ਹਾਂ। ਬੱਸ ਯਾਦ ਰੱਖੋ ਕਿ ਇਨ੍ਹਾਂ ਘਟਨਾਵਾਂ ਨੂੰ ਦੇਖਦੇ ਸਮੇਂ ਸੁਰੱਖਿਆਤਮਕ ਆਈ ਗਿਅਰ ਪਾਉਣਾ ਜ਼ਰੂਰੀ ਹੈ। ਅੰਸ਼ਕ ਸੂਰਜ ਗ੍ਰਹਿਣ 5.29 UTC ਜਾਂ 13:29 HKT ਤੋਂ 9.30 UTC ਜਾਂ 17.37 HKT ਤਕ 4 ਦਸੰਬਰ ਨੂੰ ਸ਼ੁਰੂ ਹੋਵੇਗਾ। ਗ੍ਰਹਿਣ ਨੂੰ ਆਪਣੇ ਸਿਖਰ 'ਤੇ ਦੇਖਣ ਦਾ ਸਮਾਂ 7.33 UTC ਜਾਂ 15.33 HKT ਹੋਵੇਗਾ। ਪੂਰਨ ਗ੍ਰਹਿਣ 8.06 UTC ਜਾਂ 16.06 HKT 'ਤੇ ਖ਼ਤਮ ਹੋਵੇਗਾ।

ਸੈਲਾਨੀ ਇਸ ਨੂੰ ਇੰਝ ਦੇਖਣ

ਪੂਰਨ ਸੂਰਜ ਗ੍ਰਹਿਣ ਦੇਖਣ ਦਾ ਇਕੋ-ਇਕ ਤਰੀਕਾ ਅੰਟਾਰਕਟਿਕਾ ਦੇ ਤੱਟ 'ਤੇ ਆਪਣਾ ਰਸਤਾ ਬਣਾਉਣਾ ਹੈ। ਇਹ ਇਕ ਦੂਰ ਸਥਿਤ ਖੇਤਰ ਹੈ ਹਾਲਾਂਕਿ ਇਸ ਨੂੰ ਪੂਰਨ ਰੂਪ 'ਚ ਦੇਖਣਲ ਈ ਧਰਤੀ ਦੇ ਤਲ ਨੇੜੇ ਜਾਣਾ ਹਾਲੀ ਵੀ ਸੰਭਵ ਹੈ। ਅਸਲ ਵਿਚ ਅੰਟਾਰਕਟਿਕ ਮਹਾਦੀਪ, ਸੰਘ ਗਲੇਸ਼ੀਅਰ ਤੇ ਵੇਡੇਲ ਸਾਗਰ ਸਮੇਤ ਉਸ ਖੇਤਰ 'ਚ ਸੈਲਾਨੀਆਂ ਲਈ ਖਾਸ ਸਥਾਨ ਹੈ। ਇਸ ਨੂੰ ਦੁਨੀਆ ਦੇ ਕੁਝ ਹਿੱਸਿਆਂ 'ਚ ਮੁੱਖ ਰੂਪ 'ਚ ਆਸਟ੍ਰੇਲੀਆ, ਨਿਊਜ਼ੀਲੈਂਡ, ਅਫਰੀਕਾ ਤੇ ਦੱਖਣੀ ਅਮਰੀਕਾ ਦੇ ਦੱਖਣੀ ਹਿੱਸਿਆਂ 'ਚ ਦੇਖਿਆ ਜਾ ਸਕਦਾ ਹੈ।

ਉਹ ਗੱਲਾਂ ਜਿਨ੍ਹਾਂ ਦਾ ਤੁਹਾਨੂੰ ਸੂਰਜ ਗ੍ਰਹਿਣ ਦੌਰਾਨ ਕਰਨਾ ਚਾਹੀਦੈ ਪਾਲਣ

  • ਨੈਸ਼ਨਲ ਏਅਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (NASA) ਅਨੁਸਾਰ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦੈ ਤੇ ਆਪਣੀਆਂ ਅੱਖਾਂ ਦੀ ਸੁਰੱਖਿਆ ਲਈ 'ਐਕਲਿਪਸ ਗਲਾਸ' ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਿੱਧੇ ਸੂਰਜ ਵੱਲ ਨਾ ਦੇਖਣ।
  • ਲੋਕਾਂ ਨੂੰ ਚਾਹੀਦੈ ਕਿ ਉਹ ਘਰ ਦੇ ਬਣੇ ਫਿਲਟਰ ਜਾਂ ਰਵਾਇਤੀ ਧੁੱਪ ਵਾਲੇ ਚਸ਼ਮੇ ਦਾ ਇਸਤੇਮਾਲ ਨਾ ਕਰਨ, ਨਹੀਂ ਤਾੰ ਉਨ੍ਹਾਂ ਦੀਆਂ ਅੱਖਾਂ ਖਰਾਬ ਹੋ ਸਕਦੀਆਂ ਹਨ।
  • ਜੇਕਰ ਤੁਸੀਂ ਆਪਣੇ ਕੈਮਰਿਆਂ ਨਾਲ 'ਰਿੰਗ ਆਫ ਫਾਇਰ' ਨੂੰ ਕੈਦ ਕਰਨ ਦੇ ਉਤਸੁਕ ਹੋ ਤਾਂ ਅਜਿਹਾ ਨਾ ਕਰੋ। ਇਹ ਨੁਕਸਾਨਦਾਇਕ ਹੋ ਸਕਦਾ ਹੈ।
  • ਨਿਰਧਾਰਤ ਚਮਸ਼ੇ ਵਾਲੇ ਲੋਕ ਇਸ ਘਟਨਾ ਨੂੰ ਦੇਖਣ ਲਈ ਆਪਣੇ ਚਮਸ਼ੇ ਦੇ ਉੱਪਰ ਆਪਣਾ ਗ੍ਰਹਿਣ ਚਸ਼ਮਾ ਪਹਿਣ ਸਕਦੇ ਹਨ।
  • ਜਿਹੜੇ ਬੱਚੇ ਗ੍ਰਹਿਣ ਦੇਖਣਾ ਚਾਹੁੰਦੇ ਹਨ, ਉਹ ਮਾਤਾ-ਪਿਤਾ ਦੀ ਦੇਖ-ਰੇਖ 'ਚ ਅਜਿਹਾ ਕਰ ਸਕਦੇ ਹਨ।
  • ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹੈੱਡਲਾਈਟ ਜਗਾ ਕੇ ਵਾਹਨ ਚਲਾਉਣ ਤੇ ਰਫ਼ਤਾਰ ਨੂੰ ਕਾਬੂ 'ਚ ਰੱਖਣ।
  • ਲੋਕਾਂ ਨੂੰ ਹੋਰ ਵਾਹਨਾਂ ਤੋਂ ਚੰਗੀ ਦੂਰੀ ਬਣਾਈ ਰੱਖਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ।

ਡਿਸਕਲੇਮਰ

ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ/ਸਮੱਗਰੀ/ਗਣਨ ਦੀ ਪ੍ਰਮਾਣਿਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਸੂਚਨਾ ਦੇ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਧਾਰਮਿਕ ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਤਰ ਕਰ ਕੇ ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਸਿਰਫ਼ ਸੂਚਨਾ ਪਹੁੰਚਾਉਣਾ ਹੈ, ਪਾਠਕ ਜਾਂ ਵਰਤੋਂਕਾਰ ਇਸ ਨੂੰ ਸਿਰਫ਼ ਸੂਚਨਾ ਸਮਝਣ। ਇਸ ਤੋਂ ਇਲਾਵਾ ਇਸ ਦੀ ਕਿਸੇ ਵੀ ਤਰ੍ਹਾਂ ਦੀ ਵਰਤੋਂ ਦੀ ਜ਼ਿੰਮੇਵਾਰੀ ਖ਼ੁਦ ਪਾਠਕ ਦੀ ਹੋਵੇਗੀ।

Posted By: Seema Anand