ਨਈ ਦੁਨੀਆ, ਨਵੀਂ ਦਿੱਲੀ : ਸੂਰਜ ਨੂੰ ਨੌਂ ਗ੍ਰਹਿਆਂ ਦਾ ਰਾਜਾ ਮੰਨਿਆ ਗਿਆ ਹੈ। ਸੂਰਜ ਦੇ ਕੁੰਡਲੀ 'ਚ ਸ਼ੁੱਭ ਹੋਣ ਕਾਰਨ ਮਾਣ-ਸਨਮਾਨ 'ਚ ਵਾਧਾ ਹੁੰਦਾ ਹੈ ਤੇ ਆਤਮਵਿਸ਼ਵਾਸ ਵੀ ਵਧਦਾ ਹੈ। ਸੂਰਜ 16 ਦਸੰਬਰ 2019, ਸੋਮਵਾਰ ਦੁਪਹਿਰੇ 3:10 ਮਿੰਟ 'ਤੇ ਧਨੂ ਰਾਸ਼ੀ 'ਚ ਗੋਚਰ ਕਰਨਗੇ। ਸੂਰਜ ਧਨੂ ਰਾਸ਼ੀ 'ਚ 15 ਜਨਵਰੀ 2020, ਬੁੱਧਵਾਰ ਨੂੰ ਰਾਤ 1 ਵਜ ਕੇ 54 ਮਿੰਟ ਤਕ ਰਹਿਣਗੇ। ਆਓ ਜਾਣਦੇ ਹਾਂ ਵੱਖ-ਵੱਖ ਰਾਸ਼ੀਆਂ 'ਤੇ ਇਸ ਦਾ ਕੀ ਅਸਰ ਪਵੇਗਾ।

ਮੇਖ ਰਾਸ਼ੀ

ਇਸ ਰਾਸ਼ੀ ਵਾਲਿਆਂ ਲਈ ਇਸ ਦੌਰਾਨ ਉੱਚ ਪੱਧਰੀ ਸਿੱਖਿਆ ਦੀ ਪ੍ਰਾਪਤੀ ਤੇ ਵਿਦੇਸ਼ ਯਾਤਰਾ ਦੇ ਯੋਗ ਬਣ ਰਹੇ ਹਨ। ਅਧਿਆਤਮਕ ਕਾਰਜਾਂ ਵੱਲ ਰੁਝਾਨਾ ਰਹੇਗਾ ਤੇ ਪਿਤਾ ਦੇ ਮਾਣ-ਸਨਮਾਨ 'ਚ ਵਾਧਾ ਹੋਵੇਗਾ। ਕਾਰੋਬਾਰ 'ਚ ਮੁਨਾਫ਼ੇ ਦੇ ਨਾਲ ਵਿਸਤਾਰ ਵੀ ਹੋਵੇਗਾ।

ਬ੍ਰਿਖ ਰਾਸ਼ੀ

ਇਸ ਰਾਸ਼ੀ ਵਾਲਿਆਂ ਨੂੰ ਇਸ ਦੌਰਾਨ ਮਾਤਾ-ਪਿਤਾ ਦੀ ਸਹਿਤ ਦਾ ਖ਼ਾਸ ਖ਼ਿਆਲ ਰੱਖਣ ਦੀ ਜ਼ਰੂਰਤ ਹੈ। ਪ੍ਰੇਮ ਸਬੰਧਾਂ ਤੇ ਵਿਆਹੁਤਾ ਜੋੜਿਆਂ ਲਈ ਇਹ ਸਮਾਂ ਸ਼ੁੱਭ ਹੈ। ਪਰਿਵਾਰ 'ਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਸਕਦਾ ਹੈ।

ਮਿਥੁਨ ਰਾਸ਼ੀ

ਨੌਕਰੀ 'ਚ ਪ੍ਰਮੋਸ਼ਨ ਮਿਲਣ ਦੇ ਯੋਗ ਹਨ। ਸਿਹਤ ਸਬੰਧੀ ਸਾਵਧਾਨ ਰਹੋ। ਕਾਰੋਬਾਰ ਬਾਰੇ ਚੌਕਸ ਰਹੋ। ਕਾਰੋਬਾਰੀ ਪਾਰਟਨਰ ਨਾਲ ਮਤਭੇਦਾਂ ਨੂੰ ਟਾਲੋ। ਬਾਣੀ 'ਤੇ ਸੰਜਮ ਰੱਖਣ ਨਾਲ ਫਾਇਦਾ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ।

ਕਰਕ ਰਾਸ਼ੀ

ਤੁਹਾਡੇ ਕੀਤੇ ਗਏ ਕੰਮ ਦੀ ਤੁਹਾਡੇ ਮਾਤਾ-ਪਿਤਾ ਵੱਲੋਂ ਸ਼ਲਾਘਾ ਕੀਤੀ ਜਾਵੇਗੀ। ਸਹਿਕਰਮੀ ਤੁਹਾਡੇ ਕੰਮ 'ਚ ਅੜਿੱਕਾ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ ਪਰ ਤੁਸੀਂ ਚਲਾਕੀ ਨਾਲ ਇਸ ਸਮੱਸਿਆ ਤੋਂ ਬੱਚ ਨਿਕਲੋਗੇ। ਘਰ ਦੇ ਮੁੜ ਨਿਰਮਾਣ ਜਾਂ ਉਸ ਦੇ ਸੁੰਦਰੀਕਰਨ ਦਾ ਕੰਮ ਕਰਵਾ ਸਕਦੇ ਹੋ।

ਸਿੰਘ ਰਾਸ਼ੀ

ਧਾਰਮਿਕ ਕਾਰਜਾਂ 'ਚ ਮਨ ਲੱਗ ਸਕਦਾ ਹੈ। ਕਿਸੇ ਧਾਰਮਿਕ ਯਾਤਰਾ 'ਤੇ ਵੀ ਜਾ ਸਕਦੇ ਹੋ। ਪ੍ਰੇਮ ਸਬੰਧਾਂ ਲਈ ਇਹ ਸਮਾਂ ਠੀਕ ਨਹੀਂ ਹੈ। ਪਰਿਵਾਰਕ ਮਾਹੌਲ ਠੀਕ ਰਹੇਗਾ। ਬੱਚਿਆਂ ਦੀ ਸਿਹਤ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਸਿਹਤ ਦਾ ਖ਼ਾਸ ਖ਼ਿਆਲ ਰੱਖੋ।

ਕੰਨਿਆ ਰਾਸ਼ੀ

ਇਸ ਵੇਲੇ ਪਰਿਵਾਰਕ ਤੇ ਕਾਰਜ ਖੇਤਰ 'ਚ ਤਾਲਮੇਲ ਬਣਾ ਕੇ ਚੱਲਣ ਦੀ ਜ਼ਰੂਰਤ ਹੈ। ਆਰਥਿਕ ਪੱਧਰ 'ਤੇ ਤੁਹਾਨੂੰ ਵਿਸ਼ੇਸ਼ ਲਾਭ ਮਿਲਣ ਦੇ ਯੋਗ ਹਨ। ਧਨ ਪ੍ਰਾਪਤੀ ਦੇ ਦੂਸਰੇ ਸ੍ਰੋਤ ਮਿਲ ਸਕਦੇ ਹਨ। ਜੀਵਨਸਾਥੀ ਨੂੰ ਸਫ਼ਲਤਾ ਮਿਲਣ ਦੇ ਯੋਗ ਹਨ।

ਤੁਲਾ ਰਾਸ਼ੀ

ਕਾਰਜ ਖੇਤਰ 'ਚ ਕੀਤੀ ਗਈ ਮਿਹਨਤ ਤੇ ਲਗਨ ਦਾ ਅਸਰ ਨਜ਼ਰ ਆਉਣ ਲੱਗੇਗਾ। ਆਤਮਵਿਸ਼ਵਾਸ 'ਚ ਇਜ਼ਾਫ਼ਾ ਹੋਵੇਗਾ ਤੇ ਪਰਿਵਾਰ ਦਾ ਸੁੱਖ ਪ੍ਰਾਪਤ ਹੋਵੇਗਾ। ਸਿਹਤ ਸਬੰਧੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਮਾਨਸਿਕ ਤਣਾਅ ਤੋਂ ਬਚੋ।

ਬ੍ਰਿਸ਼ਚਕ ਰਾਸ਼ੀ

ਪ੍ਰੇਮ ਸਬੰਧਾਂ 'ਚ ਸੰਤੁਲਨ ਬਣਾ ਕੇ ਚੱਲਣ ਨਾਲ ਫਾਇਦਾ ਹੋਵੇਗਾ। ਨੌਕਰੀਪੇਸ਼ਾ ਲਈ ਇਹ ਗੋਚਰ ਸ਼ੁੱਭ ਨਤੀਜੇ ਦੇਣ ਵਾਲਾ ਹੋਵੇਗਾ। ਇਸ ਵੇਲੇ ਸਹਿਯੋਗੀਆਂ ਦਾ ਸਹਿਯੋਗ ਮਿਲੇਗਾ ਤੇ ਕੰਮ ਦਾ ਫਲ਼ ਵੀ ਪ੍ਰਾਪਤ ਹੋਵੇਗਾ। ਜੀਵਨਸਾਥੀ ਨਾਲ ਮਤਭੇਦ ਉੱਭਰ ਸਕਦੇ ਹਨ।

ਧਨੂ ਰਾਸ਼ੀ

ਇਸ ਮਿਆਦ 'ਚ ਸਿਹਤ ਸੰਬਧੀ ਅਣਦੇਖੀ ਹਾਨੀਕਾਰਕ ਹੋ ਸਕਦੀ ਹੈ। ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਫਾਇਦਾ ਹੋਵੇਗਾ। ਇਸ ਦੌਰਾਨ ਉਮੀਦ ਤੋਂ ਜ਼ਿਆਦਾ ਲਾਭ ਹੋ ਸਕਦਾ ਹੈ। ਭੌਤਿਕ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਤੇ ਬਿਹਤਰ ਜੀਵਨ ਬੀਤੇਗਾ।

ਮਕਰ ਰਾਸ਼ੀ

ਪ੍ਰੇਮ ਸਬੰਧਾਂ 'ਚ ਇਕ-ਦੂਸਰੇ ਨੂੰ ਸਮਝ ਕੇ ਅੱਗੇ ਵਧਣਾ ਬੇਹੱਦ ਲਾਭਕਾਰੀ ਹੋਵੇਗਾ। ਕਾਰਜਖੇਤਰ 'ਚ ਮਿਹਨਤ ਦਾ ਫਲ਼ ਮਿਲੇਗਾ। ਇਸ ਦੌਰਾਨ ਸੰਜਮ ਵਰਤੋ ਤੇ ਆਪਣੇ 'ਚ ਕਾਬੂ ਰੱਖੋ ਨਹੀਂ ਤਾਂ ਮਾਣ-ਸਨਮਾਨ ਗੁਆ ਸਕਦੇ ਹੋ। ਗ਼ਲਤ ਸੰਗਤ ਤੋਂ ਬੱਚ ਕੇ ਰਹੋ।

ਕੁੰਭ ਰਾਸ਼ੀ

ਲੰਬੇ ਸਮੇਂ ਤੋਂ ਜਿਹੜੀ ਉਪਲੱਬਧੀ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹ ਇਸ ਵੇਲੇ ਹਾਸਿਲ ਹੋ ਸਕਦੀ ਹੈ। ਨੌਕਰੀ 'ਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਬਿਹਤਰ ਪ੍ਰਦਰਸ਼ਨ ਨਾਲ ਮਾਣ-ਸਨਮਾਨ ਦੀ ਪ੍ਰਾਪਤੀ ਹੋਵੇਗੀ। ਵਿਆਹੁਤਾ ਜੀਵਨ ਬਿਹਤਰ ਹੋਵੇਗਾ।

ਮੀਨ ਰਾਸ਼ੀ

ਕਿਸੀ ਗੱਲ ਨੂੰ ਲੈ ਕੇ ਪਿਤਾ ਨਾਲ ਮਤਭੇਦ ਹੋ ਸਕਦੇ ਹਨ। ਬਾਣੀ 'ਤੇ ਸੰਜਮ ਰੱਖਣਾ ਜ਼ਰੂਰੀ ਹੈ। ਪਿਤਾ ਨੂੰ ਤੁਹਾਡੇ ਵਿਵਹਾਰ ਤੋਂ ਤਕਲੀਫ਼ ਹੋ ਸਕਦੀ ਹੈ। ਨੌਕਰੀ 'ਚ ਸਮਾਂ ਚੰਗਾ ਹੈ ਪਰ ਸਹਿਯੋਗੀਆਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ।

Posted By: Seema Anand