Sun Transit 2021 : ਜੋਤਿਸ਼ ਸ਼ਾਸਤਰ ਅਨੁਸਾਰ ਸੂਰਜ ਦੇਵ ਨੂੰ ਸਾਰੇ ਗ੍ਰਹਿਆਂ ਦਾ ਰਾਜਾ ਮੰਨਿਆ ਜਾਂਦਾ ਹੈ। ਸੂਰਜ ਦੇਵ ਹਰ ਮਹੀਨੇ ਆਪਣੇ ਰਾਸ਼ੀ ਬਦਲਦੇ ਹਨ। ਜਿਸ ਦਿਨ ਸੂਰਜ ਦੇਵਤਾ ਆਪਣੀ ਰਾਸ਼ੀ ਬਦਲਦੇ ਹਨ, ਉਸ ਨੂੰ ਸੰਕ੍ਰਾਂਤੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵੇਲੇ ਸੂਰਜ ਦੇਵ ਸਿੰਘ ਰਾਸ਼ੀ ਵਿਚ ਬਿਰਾਜਮਾਨ ਹਨ ਤੇ 17 ਸਤੰਬਰ ਵਾਲੇ ਦਿਨ ਰਾਸ਼ੀ ਬਦਲ ਕੇ ਸੂਰਜ ਦੇਵ ਕੰਨਿਆ ਰਾਸ਼ੀ 'ਚ ਪ੍ਰਵੇਸ਼ ਕਰਨਗੇ। ਸਿੰਘ ਰਾਸ਼ੀ 'ਚ ਰਹਿਣ ਦੌਰਾਨ ਕੁਝ ਰਾਸ਼ੀ ਦੇ ਲੋਕਾਂ 'ਤੇ ਸੂਰਜ ਦੇਵ ਦੀ ਕਿਰਪਾ ਬਣੀ ਹੋਈ ਹੈ ਤੇ ਇਨ੍ਹਾਂ ਨੂੰ ਲਾਭ ਮਿਲ ਰਿਹਾ ਹੈ। ਇੱਥੇ ਅਸੀਂ ਇਨ੍ਹਾਂ ਰਾਸ਼ੀਆਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ 'ਤੇ ਭਗਵਾਨ ਸੂਰਜ ਦੇਵ 17 ਸਤੰਬਰ ਤਕ ਮਿਹਰਬਾਨ ਰਹਿਣਗੇ।

ਮੇਖ ਰਾਸ਼ੀ

ਮੇਖ ਰਾਸ਼ੀ ਦੇ ਲੋਕਾਂ 'ਤੇ ਸੂਰਜ ਦੇਵ ਦੀ ਕਿਰਪਾ ਬਣੀ ਹੋਈ ਹੈ। ਇਨ੍ਹਾਂ ਲੋਕਾਂ ਦਾ ਪਰਿਵਾਰਕ ਜੀਵਨ ਸੁਖਮਈ ਹੋਵੇਗਾ ਤੇ ਸੰਤਾਨ ਵੱਲੋਂ ਕੋਈ ਸ਼ੁੱਭ ਸਮਾਚਾਰ ਮਿਲ ਸਕਦਾ ਹੈ। ਪਰਿਵਾਰਕ ਜੀਵਨ ਵੀ ਸੁਖੀ ਰਹੇਗਾ ਤੇ ਪਰਿਵਾਰਕ ਮੈਂਬਰਾਂ ਦਾ ਸਹਿਯੋਗ ਪ੍ਰਾਪਤ ਹੋਵੇਗਾ। ਧਨ ਲਾਭ ਵੀ ਮਿਲੇਗਾ।

ਮਿਥੁਨ ਰਾਸ਼ੀ

ਵਪਾਰ 'ਚ ਲਾਭ ਦੇ ਯੋਗ ਬਣਨਗੇ। ਭੈਣ-ਭਰਾ ਤੋਂ ਮਦਦ ਮਿਲ ਸਕਦੀ ਹੈ। ਮਾਣ-ਸਨਮਾਨ 'ਚ ਵਾਧਾ ਹੋਵੇਗਾ ਤੇ ਤਰੱਕੀ ਮਿਲੇਗੀ। ਜੀਵਨ ਸਾਥੀ ਦੇ ਨਾਲ ਸਮਾਂ ਬਤੀਤ ਕਰਨ ਦਾ ਮੌਕਾ ਮਿਲੇਗਾ।

ਸਿੰਘ ਰਾਸ਼ੀ

ਆਤਮ ਵਿਸ਼ਵਾਸ ਵਧਣ ਨਾਲ ਸਮਾਜ 'ਚ ਮਾਣ-ਸਨਮਾਨ ਵਧੇਗਾ। ਸਿਹਤ ਬਿਹਤਰ ਹੋਵੇਗੀ ਪਰਿਵਾਰ ਦਾ ਸਹਿਯੋਗ ਪ੍ਰਾਪਤ ਹੋਵੇਗਾ। ਨਿਵੇਸ਼ ਲਈ ਚੰਗਾ ਸਮਾਂ ਹੈ। ਲੈਣ-ਦੇਣ ਨਾਲ ਲਾਭ ਪ੍ਰਾਪਤ ਹੋ ਸਕਦਾ ਹੈ।

ਤੁਲਾ ਰਾਸ਼ੀ

ਕੰਮ 'ਚ ਤਰੱਕੀ ਮਿਲੇਗੀ। ਸਰਕਾਰੀ ਖੇਤਰਾਂ 'ਚ ਕੰਮ ਕਰ ਰਹੇ ਲੋਕਾਂ ਨੂੰ ਲਾਭ ਮਿਲੇਗਾ। ਆਰਥਿਕ ਸਮੱਸਿਆਵਾਂ ਦੂਰ ਹੋਣਗੀਆਂ। ਇਹ ਸਮਾਂ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਲੈਣ-ਦੇਣ ਲਈ ਢੁਕਵਾਂ ਸਮਾਂ ਹੈ। ਨਿਵੇਸ਼ ਕੀਤਾ ਜਾ ਸਕਦਾ ਹੈ। ਨਵਾਂ ਵਾਹਨ ਜਾਂ ਮਕਾਨ ਖਰੀਦ ਸਕਦੇ ਹੋ।

ਬ੍ਰਿਸ਼ਚਕ ਰਾਸ਼ੀ

ਸ਼ੁੱਭ ਨਤੀਜੇ ਪ੍ਰਾਪਤ ਹੋਣਗੇ। ਨੌਕਰੀ ਦੀ ਤਲਾਸ਼ ਪੂਰੀ ਹੋਵੇਗੀ। ਪ੍ਰਮੋਸ਼ਨ ਜਾਂ ਆਰਥਿਕ ਲਾਭ ਦੇ ਯੋਗ ਬਣਨਗੇ। ਕਿਸੇ ਨਵੇਂ ਕੰਮ ਦੀ ਸ਼ੁਰੂਆਤ ਲਈ ਸਹੀ ਸਮਾਂ ਹੈ। ਸਿੱਖਿਆ ਦੇ ਖੇਤਰ ਨਾਲ ਜੁੜੇ ਲੋਕਾਂ ਲਈ ਅਤੇ ਲੈਣ-ਦੇਣ ਲਈ ਸ਼ੁੱਭ ਸਮਾਂ ਹੈ।

ਧਨੂ ਰਾਸ਼ੀ

ਅਨੁਕੂਲ ਨਤੀਜੇ ਪ੍ਰਾਪਤ ਹੋਣਗੇ। ਔਲਾਦ ਦੀ ਉੱਨਤੀ ਹੋਣ ਨਾਲ ਮਾਨਸਿਕ ਸ਼ਾਂਤੀ ਵੀ ਮਿਲੇਗੀ। ਵਿਆਹੁਤਾ ਜੀਵਨ ਸੁਖਮਈ ਰਹੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਨਿਵੇਸ਼ ਲਈ ਢੁਕਵਾਂ ਸਮਾਂ ਹੈ।

Posted By: Seema Anand