Solar Eclipse Timing : ਸਾਲ 2021 ਦਾ ਪਹਿਲਾ ਸੂਰਜ ਗ੍ਰਹਿਣ (Solar Eclipse) 10 ਜੂਨ ਨੂੰ ਲੱਗੇਗਾ। ਬ੍ਰਿਖ ਰਾਸ਼ੀ ਵਿਚ ਲੱਗਣ ਵਾਲੇ ਇਸ ਸੂਰਜ ਗ੍ਰਹਿਣ ਦਾ ਅਸਰ ਮੇਖ ਤੋਂ ਮੀਨ ਰਾਸ਼ੀ ਦੇ ਜਾਤਕਾਂ 'ਤੇ ਜ਼ਿਆਦਾ ਪਵੇਗਾ। ਜੋਤਿਸ਼ ਵਿਗਿਆਨ ਮੁਤਾਬਿਕ ਸੂਰਜ ਗ੍ਰਹਿਣ ਦਾ ਅਸਰ ਰਾਸ਼ੀਆਂ 'ਤੇ ਅਲੱਗ-ਅਲੱਗ ਪੈਂਦਾ ਹੈ। ਆਓ ਜਾਣਦੇ ਹਾਂ ਸੂਰਜ ਗ੍ਰਹਿਣ ਦਾ ਰਾਸ਼ੀਆਂ 'ਤੇ ਕਿਵੇਂ ਅਸਰ ਪਵੇਗਾ-

ਸੂਰਜ ਗ੍ਰਹਿਣ ਦਾ ਰਾਸ਼ੀਆਂ 'ਤੇ ਅਸਰ Solar Eclipse Timing in India

ਮੇਖ

ਇਸ ਰਾਸ਼ੀ ਦੇ ਜਾਤਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਬਿਲਕੁਲ ਵੀ ਗੁੱਸਾ ਨਾ ਕਰੋ। ਪੈਸੇ ਦੀ ਗ਼ਲਤ ਵਰਤੋਂ ਨੁਕਸਾਨ ਪਹੁੰਚਾ ਸਕਦੀ ਹੈ। ਗ਼ਲਤ ਕਦਮਾਂ ਨਾਲ ਬਦਨਾਮੀ ਦਾ ਵੀ ਖ਼ਤਰਾ ਹੈ।

ਬ੍ਰਿਖ

ਆਪਣੀ ਊਰਜਾ ਨੂੰ ਸਹੀ ਤੇ ਸਕਾਰਾਤਮਕ ਦਿਸ਼ਾ ਵਿਚ ਵਰਤੋਂ ਕਰਨ ਦਾ ਯਤਨ ਕਰਾਂਗੇ ਤਾਂ ਕੀਤਾ ਗਿਆ ਕੰਮ ਵੀ ਸਫਲ ਹੋਵੇਗਾ। ਰਾਹੂ ਬ੍ਰਿਖ ਰਾਸ਼ੀ 'ਚ ਗੋਚਰ ਕਰ ਰਿਹਾ ਹੈ, ਇਸ ਲਈ ਸੂਰਜ ਗ੍ਰਹਿਣ ਦੌਰਾਨ ਵਿਸ਼ੇਸ਼ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਸਿਹਤ ਦਾ ਖਾਸ ਖਿਆਲ ਰੱਖੋ। 10 ਜੂਨ ਨੂੰ ਸੂਰਜ ਗ੍ਰਹਿਣ ਇਸ ਰਾਸ਼ੀ ਵਿਚ ਹੀ ਲੱਗਣ ਵਾਲਾ ਹੈ।

ਮਿਥੁਨ

ਗ਼ਲਤ ਸੰਗਤ 'ਚ ਪੈਣ 'ਤੇ ਨੁਕਸਾਨ ਉਠਾਉਣਾ ਪੈ ਸਕਦਾ ਹੈ। ਗ਼ਲਤ ਕੰਮਾਂ ਤੋਂ ਦੂਰੀ ਬਣਾ ਕੇ ਰੱਖੋਗੇ ਤਾਂ ਫਾਇਦੇ 'ਚ ਰਹੋਗੇ। ਅਚਾਨਕ ਲਾਭ ਜਾਂ ਹਾਨੀ ਦੀ ਸਥਿਤੀ ਪੈਦਾ ਹੋ ਸਕਦਾ ਹੈ। ਧਨ ਦੇ ਖ਼ਰਚ 'ਚ ਵੀ ਸਾਵਧਾਨੀ ਵਰਤੋ। ਸਬੰਧਾਂ ਨੂੰ ਬਿਹਤਰ ਬਣਾਈ ਰੱਖਣ ਦਾ ਯਤਨ ਕਰੋ।

ਕਰਕ

ਮਨ ਨੂੰ ਹਮੇਸ਼ਾ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ। ਮਿੱਠੇ ਬੋਲਾਂ ਨਾਲ ਹੀ ਕਈ ਇਤਰਾਜ਼ ਦੂਰ ਕੀਤੇ ਜਾ ਸਕਦੇ ਹਨ। ਵਿਵਾਦ ਦੀ ਸਥਿਤੀ 'ਚ ਹੌਸਲਾ ਬਣਾ ਕੇ ਰੱਖੋ। ਆਪਣੇ ਦੁਸ਼ਮਣਾਂ ਪ੍ਰਤੀ ਹਮੇਸ਼ਾ ਚੌਕਸ ਰਹੋ।

ਸਿੰਘ

ਗ਼ਰੀਬਾਂ ਦੀ ਮਦਦ ਕਰਨ ਦਾ ਯਤਨ ਕਰੋ। ਕਿਸੇ ਦਾ ਵੀ ਅਹਿੱਤ ਕਰਨ ਦਾ ਵਿਚਾਰ ਮੁਸੀਬਤ ਵਿਚ ਪਾ ਸਕਦਾ ਹੈ। ਧਾਰਮਿਕ ਕਾਰਜਾਂ 'ਚ ਰੁਚੀ ਵਧੇਗੀ।

ਕੰਨਿਆ

ਇਸ ਰਾਸ਼ੀ ਦੇ ਜਾਤਕਾਂ ਨੂੰ ਆਪਣੀ ਸਿਹਤ ਸਬੰਧੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਕਰਜ਼ ਲੈਣ ਤੇ ਦੇਣ ਦੀ ਸਥਿਤੀ ਤੋਂ ਪਰਹੇਜ਼ ਕਰਨਾ ਚਾਹੀਦਾ, ਇਸ ਕਾਰਨ ਤੋਂ ਵਿਵਾਦ ਦੀ ਸਥਿਤੀ ਪੈਦਾ ਹੋ ਸਕਦੀ ਹੈ। ਪਰਿਵਾਰਕ ਮੈਂਬਰਾਂ ਨਾਲ ਸਬੰਧਾਂ ਨੂੰ ਮਜ਼ਬੂਤ ਤੇ ਗੂੜ੍ਹਾ ਬਣਾਉਣ ਦਾ ਯਤਨ ਕਰੋ। ਪਰਿਵਾਰਕ ਪ੍ਰੇਮ ਨਾਲ ਹਰ ਮੁਸ਼ਕਲ ਦੂਰ ਹੋਵੇਗੀ।

ਤੁਲਾ

ਕੋਈ ਵੀ ਮੁਸ਼ਕਲ ਆਉਣ ਦੀ ਸੂਰਤ 'ਚ ਜਲਦਬਾਜ਼ੀ ਵਿਚ ਕੋਈ ਫ਼ੈਸਲਾ ਨਾ ਲਓ। ਆਪਣੇ ਜੀਵਨ ਸਾਥੀ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖੋ। ਤਣਾਅ ਤੇ ਕਲੇਸ਼ ਦੀ ਸਥਿਤੀ ਦੂਰ ਕਰਨ ਦੀ ਕੋਸ਼ਿਸ਼ ਕਰੋ। ਗ਼ਰੀਬ ਤੇ ਲੋਡ਼ਵੰਦ ਲੋਕਾਂ ਦੀ ਮਦਦ ਕਰਨ 'ਤੇ ਸੂਰਜ ਗ੍ਰਹਿਣ ਦੇ ਮਾਡ਼ੇ ਪ੍ਰਭਾਵਾਂ ਨੂੰ ਦੂਰ ਕਰ ਸਕਦੇ ਹੋ।

ਬ੍ਰਿਸ਼ਚਕ

ਮਨ ਵਿਚ ਹਮੇਸ਼ਾ ਸਕਾਰਾਤਮਕ ਵਿਚਾਰ ਲਿਆਓ। ਨਕਾਰਾਤਮਕ ਵਿਚਾਰ ਨੁਕਸਾਨ ਪਹੁੰਚਾ ਸਕਦੇ ਹਨ। ਕਿਸੇ ਦਾ ਅਪਮਾਨ ਨਾ ਕਰੋ ਤੇ ਮਿੱਠਡ਼ੇ ਬੋਲ ਬੋਲੋ। ਸੰਤਾਨ ਦੀ ਸਿਹਤ ਸਬੰਧੀ ਚਿੰਤਾ ਹੋ ਸਕਦੀ ਹੈ ਇਸ ਲਈ ਸਾਵਧਾਨੀ ਵਰਤੋ। ਆਪਣੇ ਪਰਿਵਾਰਕ ਮੈਂਬਰਾਂ ਦੀ ਸਿਹਤ ਦਾ ਖਿਆਲ ਰੱਖੋ। ਸਵੱਛਤਾ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰੋ।

ਧਨੂ

ਗਿਆਨ ਤੇ ਸਿੱਖਿਆ ਅਰਜਿਤ ਕਰਨ ਨਾਲ ਸ਼ੁੱਭ ਲਾਭ ਪਾਇਆ ਜਾ ਸਕਦਾ ਹੈ। ਵਿਦਿਆਰਥੀਆਂ ਨੂੰ ਮਿਹਨਤ ਕਰਨੀ ਪਵੇਗੀ। ਧਨ ਦੀ ਬਚਤ ਕਰੋ, ਭਵਿੱਖ ਦੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਨਿਵੇਸ਼ ਕਰਨ ਦਾ ਵਿਚਾਰ ਕਰੋ। ਮਿਹਨਤ ਦਾ ਫਲ਼ ਜ਼ਰੂਰ ਮਿਲੇਗਾ।

ਮਕਰ

ਮਕਰ ਰਾਸ਼ੀ ਵਾਲਿਆਂ 'ਚ ਸ਼ਨੀ ਗ੍ਰਹਿ ਵੱਕਰੀ ਹੋ ਕੇ ਗੋਚਰ ਕਰ ਰਹੇ ਹਨ, ਇਸ ਕਾਰਨ ਸਿਹਤ ਦਾ ਖਾਸ ਖ਼ਿਆਲ ਰੱਖੋ। ਲੋਕਾਂ ਦਾ ਸਨਮਾਨ ਕਰੋ ਤੇ ਫ਼ੈਸਲਾ ਲੈਣ ਤੋਂ ਪਹਿਲਾਂ ਸਾਰੇ ਪਹਿਲੂਆਂ 'ਤੇ ਵਿਚਾਰ ਜ਼ਰੂਰ ਕਰੋ।

ਕੁੰਭ

ਕ੍ਰੋਧ ਤੇ ਹੰਕਾਰ 'ਤੇ ਕਾਬੂ ਰੱਖੋ ਨਹੀਂ ਤਾਂ ਦੁਸ਼ਮਣ ਤੁਹਾਨੂੰ ਹਾਨੀ ਪਹੁੰਚਾ ਸਕਦੇ ਹਨ। ਆਪਣੀਆਂ ਯੋਜਨਾਵਾਂ ਸਬੰਧੀ ਚੌਕਸੀ ਵਰਤੋ। ਆਪਣੇ ਮਾਤਾ-ਪਿਤਾ ਦੀ ਵੱਧ ਤੋਂ ਵੱਧ ਸੇਵਾ ਕਰੋ। ਆਪਣੇ ਮਨ ਵਿਚ ਨਕਾਰਾਤਮਕ ਵਿਚਾਰ ਨਾ ਆਉਣ ਦਿਉ, ਨਹੀਂ ਤਾਂ ਮੁਸ਼ਕਲਾਂ ਵੇਲੇ ਕਮਜ਼ੋਰ ਹੋ ਜਾਓਗੇ।

ਮੀਨ

ਤੁਹਾਡੇ ਹੌਸਲੇ ਵਿਚ ਵਾਧਾ ਹੋਵੇਗਾ। ਕੋਈ ਵੀ ਵੱਡਾ ਫ਼ੈਸਲਾ ਲੈਣ ਤੋਂ ਪਹਿਲਾਂ ਪਰਿਵਾਰ ਦੇ ਬਜ਼ੁਰਗਾਂ ਨਾਲ ਵਿਚਾਰ-ਵਟਾਂਦਰਾ ਜ਼ਰੂਰ ਕਰੋ। ਨਾਲ ਹੀ ਵਿਸ਼ੇਸ਼ ਮਾਹਰਾਂ ਦੀ ਸਲਾਹ ਜ਼ਰੂਰ ਲਓ। ਗ਼ਲਤ ਫ਼ੈਸਲੇ ਵੀ ਹੋ ਸਕਦੇ ਹਨ, ਇਸ ਲਈ ਸਾਵਧਾਨ ਰਹੋ। ਆਪਣੇ ਜੀਵਨ ਸਾਥੀ ਦੀ ਸਿਹਤ ਦਾ ਧਿਆਨ ਰੱਖੋ।

ਜਾਣੋ ਕਦੋਂ ਹੈ ਸੂਰਜ ਗ੍ਰਹਿਣ

ਸੂਰਜ ਗ੍ਰਹਿਣ 10 ਜੂਨ ਵੀਰਵਾਰ ਨੂੰ ਹੈ ਤੇ ਇਹ ਜੇਠ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਮੱਸਿਆ ਦੀ ਤਿਥੀ ਨੂੰ ਲਗ ਰਿਹਾ ਹੈ। 10 ਜੂਨ ਨੂੰ ਸ਼ਨੀ ਜੈਅੰਤੀ ਵੀ ਹੈ। ਇਸ ਸੂਰਜ ਗ੍ਰਹਿਣ ਦਾ ਸਭ ਤੋਂ ਜ਼ਿਆਦਾ ਅਸਰ ਬ੍ਰਿਖ ਰਾਸ਼ੀ 'ਤੇ ਦਿਖਾਈ ਦੇਵੇਗਾ ਕਿਉਂਕਿ ਸੂਰਜ ਗ੍ਰਹਿਣ ਇਸ ਰਾਸ਼ੀ 'ਚ ਹੀ ਲੱਗਣ ਵਾਲਾ ਹੈ। ਪੰਚਾਂਗ ਅਨੁਸਾਰ ਸੂਰਜ ਗ੍ਰਹਿਣ ਦੌਰਾਨ ਨਕਸ਼ੱਤਰ ਮ੍ਰਿਗਸ਼ਿਰਾ ਰਹੇਗਾ, ਇਸਲਈ ਅਜਿਹੇ ਜਾਤਕ ਜਿਨ੍ਹਾਂ ਦਾ ਜਨਮ ਬ੍ਰਿਖ ਰਾਸ਼ੀ 'ਚ ਮ੍ਰਿਗਸ਼ਿਰਾ ਨਕਸ਼ੱਤਰ 'ਚ ਹੋਇਆ ਹੈ, ਉਨ੍ਹਾਂ ਨੂੰ ਵਿਸ਼ੇਸ਼ ਸਾਵਧਾਨ ਰਹਿਣਾ ਪਵੇਗਾ।

ਭਾਰਤ 'ਚ ਅੰਸ਼ਕ ਰੂਪ 'ਚ ਦਿਸੇਗਾ ਸੂਰਜ ਗ੍ਰਹਿਣ

ਸੂਰਜ ਗ੍ਰਹਿਣ 10 ਜੂਨ ਨੂੰ ਭਾਰਤ 'ਚ ਹੀ ਨਜ਼ਰ ਆਵੇਗਾ, ਪਰ ਇਹ ਅੰਸ਼ਕ ਰੂਪ 'ਚ ਹੀ ਨਜ਼ਰ ਆਵੇਗਾ। ਭਾਰਤ ਤੋਂ ਇਲਾਵਾ ਇਹ ਸੂਰਜ ਗ੍ਰਹਿਣ ਕੈਨੇਡਾ, ਰੂਸ, ਗ੍ਰੀਨਲੈਂਡ, ਯੂਰਪ, ਏਸ਼ੀਆ ਤੇ ਉੱਤਰੀ ਅਮਰੀਕਾ 'ਚ ਵੀ ਨਜ਼ਰ ਆਵੇਗਾ। 10 ਜੂਨ ਵੀਰਵਾਰ ਨੂੰ ਸੂਰਜ ਗ੍ਰਹਿਣ ਦੁਪਹਿਰੇ 1.42 ਮਿੰਟ ਤੋਂ ਸ਼ਾਮ ਦੇ 6.41 ਮਿੰਟ ਤਕ ਰਹੇਗਾ।


Posted By: Seema Anand