Solar Eclipse 2022 : ਇਸ ਸਾਲ ਕੱਤਕ ਦੀ ਮੱਸਿਆ ਤਿਥੀ 24 ਅਕਤੂਬਰ 2022 ਨੂੰ 05:29 ਤੋਂ ਸ਼ੁਰੂ ਹੋ ਕੇ ਅਗਲੇ ਦਿਨ 25 ਅਕਤੂਬਰ 2022 ਨੂੰ ਸ਼ਾਮ 04:20 ਤਕ ਰਹੇਗੀ। ਇਸ ਸਾਲ ਦੀਵਾਲੀ ਦਾ ਤਿਉਹਾਰ 24 ਅਕਤੂਬਰ ਨੂੰ ਮਨਾਇਆ ਜਾਵੇਗਾ। ਅਗਲੇ ਦਿਨ 25 ਅਕਤੂਬਰ ਨੂੰ ਸੂਰਜ ਗ੍ਰਹਿਣ ਲੱਗਣ ਵਾਲਾ ਹੈ। ਇਸ ਲਈ ਦੀਵਾਲੀ ਦੀ ਪੂਜਾ 'ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ। 25 ਅਕਤੂਬਰ ਨੂੰ ਭਾਰਤੀ ਸਮੇਂ ਅਨੁਸਾਰ ਸੂਰਜ ਗ੍ਰਹਿਣ 04:29 ਤੋਂ ਸ਼ੁਰੂ ਹੋ ਕੇ 05:24 ਤਕ ਰਹੇਗਾ। ਭਾਰਤ 'ਚ ਇਸ ਸੂਰਜ ਗ੍ਰਹਿਣ ਦਾ ਕੋਈ ਅਸਰ ਨਹੀਂ ਦਿਖੇਗਾ। ਇਸ ਸੂਰਜ ਗ੍ਰਹਿਣ ਲਈ ਸੂਤਕ ਦੀ ਮਿਆਦ ਵੀ ਯੋਗ ਨਹੀਂ ਹੋਵੇਗੀ। ਸੂਰਜ ਗ੍ਰਹਿਣ ਹਮੇਸ਼ਾ ਮੱਸਿਆ ਤਿਥੀ ਨੂੰ ਹੁੰਦਾ ਹੈ। ਦੀਵਾਲੀ ਵੀ ਮੱਸਿਆ ਤਿਥੀ 'ਤੇ ਆਉਂਦੀ ਹੈ। ਆਓ ਜਾਣਦੇ ਹਾਂ ਸੂਰਜ ਗ੍ਰਹਿਣ ਨਾਲ ਜੁੜੀਆਂ ਕੁਝ ਖਾਸ ਗੱਲਾਂ।

ਜਾਣੋ ਕਦੋਂ ਲੱਗੇਗਾ ਸੂਰਜ ਗ੍ਰਹਿਣ

ਤੁਹਾਨੂੰ ਦੱਸ ਦੇਈਏ ਕਿ ਇਸ ਸਾਲ 30 ਅਪ੍ਰੈਲ ਨੂੰ ਸੂਰਜ ਗ੍ਰਹਿਣ ਲੱਗਾ ਸੀ। 15 ਤੇ 16 ਮਈ ਨੂੰ ਚੰਦਰ ਗ੍ਰਹਿਣ ਲੱਗ ਚੁੱਕਾ ਹੈ। ਇਨ੍ਹਾਂ ਦੋਹਾਂ ਗ੍ਰਹਿਣਾਂ ਦਾ ਭਾਰਤ 'ਤੇ ਕੋਈ ਅਸਰ ਨਹੀਂ ਦੇਖਿਆ ਗਿਆ। ਇਸੇ ਤਰ੍ਹਾਂ 25 ਅਕਤੂਬਰ ਨੂੰ ਸਾਲ ਦਾ ਦੂਜਾ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ। 30 ਅਪ੍ਰੈਲ ਨੂੰ ਸੂਰਜ ਗ੍ਰਹਿਣ ਦੀ ਤਰ੍ਹਾਂ ਇਹ ਵੀ ਅੰਸ਼ਿਕ ਸੂਰਜ ਗ੍ਰਹਿਣ ਹੋਵੇਗਾ। ਇਸ ਦਾ ਵੀ ਭਾਰਤ 'ਤੇ ਕੋਈ ਅਸਰ ਨਹੀਂ ਪਵੇਗਾ। ਇਸ ਵਾਰ ਇਹ ਸੂਰਜ ਗ੍ਰਹਿਣ ਯੂਰਪ, ਦੱਖਣੀ, ਪੱਛਮੀ ਏਸ਼ੀਆ, ਉੱਤਰੀ ਪੂਰਬੀ ਅਫਰੀਕਾ ਅਤੇ ਐਟਲਾਂਟਿਕ ਵਿੱਚ ਦਿਖਾਈ ਦੇਵੇਗਾ।

ਇਸ ਦਿਨ ਲੱਗੇਗਾ ਆਖਰੀ ਚੰਦਰ ਗ੍ਰਹਿਣ

ਇਸ ਵਾਰ ਸਾਲ ਦਾ ਆਖ਼ਰੀ ਚੰਦਰ ਗ੍ਰਹਿਣ ਨਵੰਬਰ 'ਚ ਹੋਣ ਜਾ ਰਿਹਾ ਹੈ। ਇਹ ਪੂਰਨ ਚੰਦਰ ਗ੍ਰਹਿਣ ਹੋਵੇਗਾ। ਇਹ ਚੰਦਰ ਗ੍ਰਹਿਣ 7 ਤੇ 8 ਨਵੰਬਰ ਨੂੰ ਲੱਗੇਗਾ। ਤੁਹਾਨੂੰ ਦੱਸ ਦੇਈਏ ਕਿ ਸਾਲ 2021 'ਚ ਚਾਰ ਗ੍ਰਹਿਣ ਲੱਗੇ ਸਨ। ਇਨ੍ਹਾਂ ਗ੍ਰਹਿਣਾਂ 'ਚ ਦੋ ਸੂਰਜ ਅਤੇ ਦੋ ਚੰਦਰ ਗ੍ਰਹਿਣ ਸਨ। ਇਸ ਸਾਲ ਵੀ ਯਾਨੀ 2022 'ਚ ਚਾਰ ਗ੍ਰਹਿਣ ਲੱਗਣ ਵਾਲੇ ਹਨ। ਇਨ੍ਹਾਂ ਚਾਰ ਗ੍ਰਹਿਣਾਂ ਵਿੱਚ ਦੋ ਸੂਰਜ ਗ੍ਰਹਿਣ ਅਤੇ ਦੋ ਚੰਦ ਗ੍ਰਹਿਣ ਸ਼ਾਮਲ ਹਨ।

ਸੂਤਕ ਕਾਲ

ਤੁਹਾਨੂੰ ਦੱਸ ਦੇਈਏ ਕਿ ਸੂਰਜ ਗ੍ਰਹਿਣ ਦੇ ਸਬੰਧ 'ਚ ਇਕ ਨਿਯਮ ਹੈ ਕਿ ਗ੍ਰਹਿਣ ਸ਼ੁਰੂ ਹੋਣ ਤੋਂ 12 ਘੰਟੇ ਪਹਿਲਾਂ ਸੂਤਕ ਕਾਲ ਸ਼ੁਰੂ ਹੋ ਜਾਂਦਾ ਹੈ। ਇਸ ਲਈ ਇਸ ਵਾਰ ਸੂਰਜ ਗ੍ਰਹਿਣ ਦਾ ਸੂਤਕ ਕਾਲ 25 ਅਕਤੂਬਰ ਨੂੰ ਦੀਵਾਲੀ ਦੀ ਰਾਤ 02:30 ਤੋਂ ਸ਼ੁਰੂ ਹੋਵੇਗਾ। ਦੀਵਾਲੀ ਦੀ ਰਾਤ ਯੰਤਰ ਲਈ ਬਹੁਤ ਚੰਗੀ ਮੰਨੀ ਜਾਂਦੀ ਹੈ। ਇਸ ਸਮੇਂ ਮਾਂ ਕਾਲੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਤੰਤਰ ਸਾਧਨਾ ਵੀ ਕੀਤੀ ਜਾਂਦੀ ਹੈ। ਤੰਤਰ ਸਾਧਨਾ ਤੇ ਸਿੱਧੀ ਲਈ ਗ੍ਰਹਿਣ ਕਾਰਨ ਦੀਵਾਲੀ ਦੀ ਰਾਤ ਹੋਰ ਵੀ ਖਾਸ ਹੋ ਗਈ ਹੈ। ਇਸ ਰਾਤ ਜਾਗਰਣ ਤੋਂ ਬਾਅਦ ਦੇਵੀ ਲਕਸ਼ਮੀ ਦੇ ਮੰਤਰਾਂ ਦਾ ਜਾਪ ਕਰਨਾ ਬੇਹੱਦ ਲਾਭਕਾਰੀ ਹੋਵੇਗਾ।

Posted By: Seema Anand