Solar Eclipse 2021 : ਇਸ ਸਾਲ ਦਾ ਆਖਰੀ ਸੂਰਜ ਗ੍ਰਹਿਣ 4 ਦਸੰਬਰ ਨੂੰ ਲੱਗਣ ਜਾ ਰਿਹਾ ਹੈ, ਇਹ ਸੂਰਜ ਗ੍ਰਹਿਣ ਭਾਰਤ 'ਚ ਨਜ਼ਰ ਨਹੀਂ ਆਵੇਗਾ, ਜਿਸ ਕਾਰਨ ਇਸ ਦਾ ਸੂਤਕ ਕਾਲ ਵੀ ਨਹੀਂ ਮੰਨਿਆ ਜਾਵੇਗਾ। ਧਰਮ ਅਤੇ ਜੋਤਿਸ਼ ਅਨੁਸਾਰ ਸੂਰਜ ਗ੍ਰਹਿਣ ਦੀ ਸੂਤਕ ਮਿਆਦ ਬੇਸ਼ਕ ਨਹੀਂ ਮੰਨੀ ਜਾਵੇਗੀ ਪਰ ਇਹ ਸਾਰੀਆਂ 12 ਰਾਸ਼ੀਆਂ ਨੂੰ ਪ੍ਰਭਾਵਿਤ ਕਰਦਾ ਹੈ। ਗ੍ਰਹਿ ਨਕਸ਼ੱਤਰਾਂ ਦੀ ਸਥਿਤੀ ਅਨੁਸਾਰ, ਸੂਰਜ ਗ੍ਰਹਿਣ ਦਾ ਪ੍ਰਭਾਵ ਵੀ ਹਰ ਰਾਸ਼ੀ 'ਤੇ ਵੱਖ-ਵੱਖ ਹੁੰਦਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਇਨ੍ਹਾਂ ਰਾਸ਼ੀਆਂ 'ਤੇ ਇਸ ਸੂਰਜ ਗ੍ਰਹਿਣ ਦਾ ਪ੍ਰਭਾਵ ਲਾਭਦਾਇਕ ਰਹੇਗਾ।

ਬ੍ਰਿਖ ਰਾਸ਼ੀ

ਇਹ ਸੂਰਜ ਗ੍ਰਹਿਣ ਬ੍ਰਿਖ ਰਾਸ਼ੀ ਵਾਲਿਆਂ ਲਈ ਬਹੁਤ ਸ਼ੁਭ ਹੋਵੇਗਾ। ਇਸ ਰਾਸ਼ੀ ਦੇ ਲੋਕਾਂ ਲਈ ਗ੍ਰਹਿਣ ਮਾਣ-ਸਨਮਾਨ ਲੈ ਕੇ ਆਵੇਗਾ। ਤੁਹਾਨੂੰ ਨੌਕਰੀ 'ਚ ਤਰੱਕੀ ਮਿਲੇਗੀ। ਵਪਾਰ 'ਚ ਲਾਭ ਹੋਵੇਗਾ। ਕੁੱਲ ਮਿਲਾ ਕੇ ਇਹ ਸਮਾਂ ਪੈਸੇ ਅਤੇ ਕਰੀਅਰ ਦੇ ਲਿਹਾਜ਼ ਨਾਲ ਚੰਗਾ ਰਹੇਗਾ। ਇਨ੍ਹਾਂ ਲੋਕਾਂ ਨੂੰ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਪਵੇਗਾ।

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਲੋਕਾਂ ਨੂੰ ਇਹ ਸਮਾਂ ਪੁਰਾਣੇ ਵਿਵਾਦਾਂ ਤੋਂ ਮੁਕਤੀ ਦਿਵਾਏਗਾ। ਇਸ ਤੋਂ ਇਲਾਵਾ ਉਨ੍ਹਾਂ ਦੀ ਕੋਈ ਮਨੋਕਾਮਨਾ ਪੂਰੀ ਹੋਣ ਦੀ ਵੀ ਸੰਭਾਵਨਾ ਹੈ। ਤੁਹਾਨੂੰ ਚੰਗੀ ਖ਼ਬਰ ਮਿਲ ਸਕਦੀ ਹੈ। ਆਰਥਿਕ ਲਾਭ ਹੋ ਸਕਦਾ ਹੈ।

ਸਿੰਘ ਰਾਸ਼ੀ

ਇਹ ਸੂਰਜ ਗ੍ਰਹਿਣ ਸਿੰਘ ਰਾਸ਼ੀ ਦੇ ਜਾਤਕਾਂ ਲਈ ਲਾਭਦਾਇਕ ਸਾਬਿਤ ਹੋਵੇਗਾ। ਪੁਰਾਣੇ ਮਸਲੇ ਹੱਲ ਹੋ ਸਕਦੀਆਂ ਹਨ। ਰੁਕੇ ਹੋਏ ਕੰਮ ਪੂਰੇ ਹੋਣ ਲੱਗਣਗੇ। ਯਾਤਰਾ ਦੇ ਯੋਗ ਬਣ ਸਕਦੇ ਹਨ। ਪਰਿਵਾਰ 'ਚ ਸ਼ਾਂਤੀ ਰਹੇਗੀ ਤੇ ਬੱਚਿਆਂ ਤੋਂ ਖੁਸ਼ਖਬਰੀ ਮਿਲ ਸਕਦੀ ਹੈ।

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਜਾਤਕਾਂ 'ਤੇ ਸੂਰਜ ਗ੍ਰਹਿਣ ਦਾ ਸ਼ੁਭ ਪ੍ਰਭਾਵ ਪਵੇਗਾ। ਇਨ੍ਹਾਂ ਲੋਕਾਂ ਨੂੰ ਵਿੱਤੀ ਲਾਭ ਮਿਲੇਗਾ। ਪੁਰਾਣੇ ਲੰਬਿਤ ਕਾਨੂੰਨੀ ਮਾਮਲਿਆਂ 'ਚ ਸਫਲਤਾ ਮਿਲੇਗੀ। ਹਿੰਮਤ ਤੇ ਪਰਾਕਰਮ 'ਚ ਵਾਧਾ ਹੋ ਸਕਦਾ ਹੈ। ਪੁਰਾਣੇ ਰੋਗ ਠੀਕ ਹੋ ਜਾਣਗੇ।

ਮਕਰ ਰਾਸ਼ੀ

ਮਕਰ ਰਾਸ਼ੀ ਦੇ ਲੋਕਾਂ ਲਈ ਵਪਾਰ 'ਚ ਤਰੱਕੀ ਦੇ ਮੌਕੇ ਹੋਣਗੇ। ਨੌਕਰੀਪੇਸ਼ਾ ਲੋਕਾਂ ਨੂੰ ਕਰੀਅਰ 'ਚ ਨਵੇਂ ਮੌਕੇ ਮਿਲ ਸਕਦੇ ਹਨ। ਕੁੱਲ ਮਿਲਾ ਕੇ ਆਮਦਨ ਦੇ ਸਰੋਤਾਂ ਦੇ ਸਬੰਧ 'ਚ ਲਾਭ ਦੀ ਸਥਿਤੀ ਬਣੀ ਰਹੇਗੀ। ਵਿਆਹ ਹੋ ਸਕਦਾ ਹੈ। ਪਿਆਰ ਵਿੱਚ ਵੀ ਸਫਲਤਾ ਮਿਲੇਗੀ।

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਲੋਕਾਂ ਲਈ ਵੀ ਸੂਰਜ ਗ੍ਰਹਿਣ ਸ਼ੁਭ ਹੋਵੇਗਾ। ਇਸ ਸਮੇਂ ਦੌਰਾਨ ਅਚਾਨਕ ਵਿੱਤੀ ਲਾਭ ਹੋ ਸਕਦਾ ਹੈ। ਸਿਹਤ 'ਚ ਸੁਧਾਰ ਹੋਵੇਗਾ। ਸਹੁਰੇ ਪੱਖ ਤੋਂ ਵੀ ਸਹਿਯੋਗ ਮਿਲੇਗਾ। ਯਾਤਰਾ ਦੇ ਯੋਗ ਬਣ ਸਕਦੇ ਹਨ। ਦੋਸਤਾਂ ਦਾ ਸਹਿਯੋਗ ਵੀ ਮਿਲੇਗਾ। ਅਧੂਰੇ ਕੰਮ ਪੂਰੇ ਹੋਣਗੇ।

ਡਿਸਕਲੇਮਰ

ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ/ਸਮੱਗਰੀ/ਗਣਨ ਦੀ ਪ੍ਰਮਾਣਿਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਸੂਚਨਾ ਦੇ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਧਾਰਮਿਕ ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਤਰ ਕਰ ਕੇ ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਸਿਰਫ਼ ਸੂਚਨਾ ਪਹੁੰਚਾਉਣਾ ਹੈ, ਪਾਠਕ ਜਾਂ ਵਰਤੋਂਕਾਰ ਇਸ ਨੂੰ ਸਿਰਫ਼ ਸੂਚਨਾ ਸਮਝਣ। ਇਸ ਤੋਂ ਇਲਾਵਾ ਇਸ ਦੀ ਕਿਸੇ ਵੀ ਤਰ੍ਹਾਂ ਦੀ ਵਰਤੋਂ ਦੀ ਜ਼ਿੰਮੇਵਾਰੀ ਖ਼ੁਦ ਪਾਠਕ ਦੀ ਹੋਵੇਗੀ।

Posted By: Seema Anand