ਜੇਐੱਨਐੱਨ, ਨਵੀਂ ਦਿੱਲੀ : ਮਨੁੱਖੀ ਜੀਵਨ 'ਚ ਕਈ ਉਤਰਾਅ-ਚੜ੍ਹਾਅ ਆਉਂਦੇ ਹਨ। ਸੁੱਖ ਤੇ ਦੁੱਖ ਮਨੁੱਖੀ ਜੀਵਨ 'ਚ ਧੁੱਪ ਤੇ ਛਾਂਅ ਵਾਂਗ ਰਹਿੰਦੇ ਹਨ। ਕੁੰਡਲੀ 'ਚ ਨੌਂ ਗ੍ਰਹਿਆਂ ਦੀ ਸਥਿਤੀ ਨਾਲ ਮਨੁੱਖਾ ਜੀਵਨ ਚੱਲਦਾ ਹੈ ਤੇ ਉਸ ਦੀ ਦਸ਼ਾ ਤੇ ਦਿਸ਼ਾ ਤੈਅ ਹੁੰਦੀ ਹੈ। ਕੁੰਡਲੀ 'ਚ ਹਰੇਕ ਗ੍ਰਹਿ ਦਾ ਅਲੱਗ-ਅਲੱਗ ਮਹੱਤਵ ਹੈ, ਇਨਸਾਨੀ ਭਾਗਿਆ ਦਾ ਨਿਰਧਾਰਨ ਕਰਦੇ ਹਨ। ਗ੍ਰਹਿਆਂ ਦੇ ਸ਼ੁੱਭ ਤੇ ਵਧੀਆ ਹੋਣ 'ਤੇ ਉਹ ਸੁੱਭ ਨਤੀਜੇ ਦਿੰਦੇ ਹਨ ਤਾਂ ਅਸ਼ੁੱਭ ਹੋਣ 'ਤੇ ਉਹ ਅਸ਼ੁੱਭ ਪ੍ਰਭਾਵ ਦੇ ਕੇ ਮਨੁੱਖ ਦੀਆਂ ਤਕਲੀਫ਼ਾਂ 'ਚ ਇਜ਼ਾਫ਼ਾ ਕਰਦੇ ਹਨ। ਕੁੰਡਲੀ ਦਾ ਇਕ ਅਜਿਹਾ ਹੀ ਗ੍ਰਹਿ ਸੂਰਜ ਹੈ ਜੋ ਇਨਸਾਨ ਦੇ ਜੀਵਨ ਨੂੰ ਧਨ ਤੋਂ ਲੈ ਕੇ ਸਿਹਤ ਤਕ 'ਚ ਪ੍ਰਭਾਵਿਤ ਕਰਦਾ ਹੈ।

ਸੂਰਜ ਦੇ ਕਮਜ਼ੋਰ ਹੋਣ ਦੇ ਲੱਛਣ

ਸੂਰਜ ਜੇਕਰ ਮਨੁੱਖ ਦੀ ਕੁੰਡਲੀ 'ਚ ਕਮਜ਼ੋਰ ਹੈ ਤਾਂ ਉਸ ਵਿਅਕਤੀ ਨੂੰ ਯਸ਼, ਕੀਰਤੀ ਤੇ ਮਾਣ-ਸਨਮਾਨ ਮਿਲਣ 'ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਤਾ ਨਾਲ ਸਬੰਧ ਵਧੀਆ ਨਹੀਂ ਰਹਿੰਦੇ ਹਨ ਤੇ ਪਿਤਾ ਦਾ ਸਾਥ ਵੀ ਖੁੰਝ ਸਕਦਾ ਹੈ। ਕਾਰਜਾਂ 'ਚ ਅਕਸਰ ਰੁਕਾਵਟਾਂ ਆਉਂਦੀਆਂ ਹਨ ਤੇ ਨੌਕਰੀ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਹ। ਚੋਰੀ ਹੋਣ ਦੀ ਸੰਭਾਵਨਾ ਰਹਿੰਦੀ ਹੈ ਤੇ ਸੋਨਾ ਜਾਂ ਸੋਨੇ ਦੀ ਜਿਊਲਰੀ ਗੁਆਚ ਸਕਦੀ ਹੈ। ਰੋਗ ਸਰੀਰ ਨੂੰ ਲੱਗ ਜਾਂਦੇ ਹਨ, ਇਨ੍ਹਾਂ ਵਿਚ ਦਿਲ ਦੀਆਂ ਬਿਮਾਰੀਆਂ, ਪੇਟ ਤੇ ਅੱਖਾਂ ਦੇ ਰੋਗ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਸਰੀਰ ਆਲਸੀ ਬਣਿਆ ਰਹਿੰਦਾ ਹੈ। ਕਾਨੂੰਨੀ ਵਿਵਾਦ ਚੱਲਦੇ ਰਹਿੰਦੇ ਹਨ ਤੇ ਆਪਣੇ ਤੋਂ ਜ਼ਿਆਦਾ ਕੱਦਾਵਰ ਸ਼ਖ਼ਸ ਨਾਲ ਝਗੜਾ ਹੋ ਸਕਦਾ ਹੈ।

ਇੰਝ ਕਰੋ ਸੂਰਜ ਨੂੰ ਮਜ਼ਬੂਤ

ਸੂਰਜ ਗ੍ਰਹਿ ਨੂੰ ਮਜ਼ਬੂਤ ਕਰਨ ਲਈ ਸਭ ਤੋਂ ਪਹਿਲਾਂ ਘਰ ਦੀ ਪੂਰਬ ਦਿਸ਼ਾ ਨੂੰ ਸਾਫ਼-ਸੁਧਰਾ ਕਰੋ। ਪਿਤਾ ਤੇ ਪਿਤਾ ਸਮਾਨ ਵਿਅਕਤੀਆਂ ਦਾ ਸਨਮਾਨ ਕਰੋ, ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣ ਦੀ ਆਦਤ ਪਾਓ। ਕਪਿਲਾ ਗਾਂ ਤੇ ਬਾਂਦਰਾਂ ਨੂੰ ਖਾਣਾ ਖੁਆਓ। ਐਤਵਾਰ ਦਾ ਵਰਤ ਰੱਖੋ, ਇਸ ਦਿਨ ਸਰ੍ਹੋਂ ਦਾ ਤੇਲ ਤੇ ਨਮਕ ਤਿਆਗ ਦਿਉ। ਰੋਜ਼ਾਨਾ ਸੂਰਜ ਚੜ੍ਹਨ ਵੇਲੇ ਉੱਗਦੇ ਹੋਏ ਸੂਰਜ ਨੂੰ ਅਰਘ ਦਿਉ। ਸੂਰਜ ਦੀ ਅਰਾਧਨਾ 'ਚ ਸੂਰਜ ਮੰਤਰਾਂ ਦੇ ਜਾਪ ਨਾਲ ਕਾਫ਼ੀ ਫਾਇਦਾ ਮਿਲਦਾ ਹੈ। ਆਦਿਤਿਆਹਿਰਦੇਸਰੋਤ ਦਾ ਪਾਠ ਕਰਨ ਨਾਲ ਸੂਰਜ ਦੀ ਖ਼ਾਸ ਕਿਰਪਾ ਪ੍ਰਾਪਤ ਹੁੰਦੀ ਹੈ। ਇਸ ਦੇ ਨਾਲ ਹੀ ਸੂਰਜ ਨੂੰ ਅਰਘ ਦਿੰਦੇ ਸਮੇਂ ਜਲ ਵਿਚ ਕੁਮਕੁਮ, ਹਲਦੀ, ਲਾਲ ਫੁੱਲਾਂ 'ਚੋਂ ਕੋਈ ਇਕ ਸਮੱਗਰੀ ਪਾ ਕੇ ਅਰਘ ਦੇਣ ਨਾਲ ਵਿਸ਼ੇਸ਼ ਫਲ਼ ਦੀ ਪ੍ਰਾਪਤੀ ਹੁੰਦੀ ਹੈ।

Posted By: Seema Anand