- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਸ਼ਯ ਨਕਸ਼ੱਤਰ 'ਚ ਸ਼ੁੱਕਰਦੇਵ ਦਾ ਇਹ ਭ੍ਰਮਣ ਸਾਡੇ ਕਰੀਅਰ, ਵਿੱਤ ਤੇ ਨਿੱਜੀ ਸਬੰਧਾਂ ਲਈ ਬਹੁਤ ਸਹਾਇਕ ਸਿੱਧ ਹੋਵੇਗਾ। ਸ਼ੁੱਕਰਦੇਵ ਦੇ ਪੁਸ਼ਯ ਨਕਸ਼ੱਤਰ 'ਚ ਗੋਚਰ ਕਰਨ ਨਾਲ ਕਰੀਅਰ 'ਚ ਸਫਲਤਾ ਮਿਲੇਗੀ ਅਤੇ ਜੀਵਨ ਨੂੰ ਨਵੀਂ ਦਿਸ਼ਾ ਮਿਲੇਗੀ। ਅਜਿਹੀ ਸਥਿਤੀ 'ਚ ਆਓ ਐਸਟ੍ਰੋਲੋਜਰ ਆਨੰਦ ਸਾਗਰ ਪਾਠਕ ਤੋਂ ਜਾਣਦੇ ਹਾਂ ਕਿ ਸ਼ੁੱਕਰਦੇਵ ਦੇ ਨਕਸ਼ੱਤਰ ਪਰਿਵਰਤਨ (Shukra Nakshatra Gochar 2026) ਨਾਲ ਕਿਹੜੀਆਂ ਰਾਸ਼ੀਆਂ ਦੀ ਕਿਸਮਤ ਚਮਕੇਗੀ।

ਆਨੰਦ ਸਾਗਰ ਪਾਠਕ, ਐਸਟ੍ਰੋਪੱਤਰੀ : 11 ਜੂਨ 2026 ਨੂੰ ਸ਼ੁੱਕਰਦੇਵ ਪੁਸ਼ਯ ਨਕਸ਼ੱਤਰ 'ਚ ਪ੍ਰਵੇਸ਼ ਕਰਨਗੇ। ਸ਼ੁੱਕਰਦੇਵ ਦਾ ਇਹ ਗੋਚਰ ਬੇਹੱਦ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਗੋਚਰ ਦਾ ਇਹ ਸਮਾਂ ਅਲਪਕਾਲੀ ਸੁੱਖ ਦੀ ਬਜਾਏ ਦੀਰਘਕਾਲੀ ਖੁਸ਼ੀਆਂ ਤੇ ਪਰਿਵਾਰ ਦੀ ਸਥਿਰਤਾ 'ਤੇ ਧਿਆਨ ਕੇਂਦਰਿਤ ਕਰਨ ਦਾ ਹੈ।
ਪੁਸ਼ਯ ਨਕਸ਼ੱਤਰ 'ਚ ਸ਼ੁੱਕਰਦੇਵ ਦਾ ਇਹ ਭ੍ਰਮਣ ਸਾਡੇ ਕਰੀਅਰ, ਵਿੱਤ ਤੇ ਨਿੱਜੀ ਸਬੰਧਾਂ ਲਈ ਬਹੁਤ ਸਹਾਇਕ ਸਿੱਧ ਹੋਵੇਗਾ। ਸ਼ੁੱਕਰਦੇਵ ਦੇ ਪੁਸ਼ਯ ਨਕਸ਼ੱਤਰ 'ਚ ਗੋਚਰ ਕਰਨ ਨਾਲ ਕਰੀਅਰ 'ਚ ਸਫਲਤਾ ਮਿਲੇਗੀ ਅਤੇ ਜੀਵਨ ਨੂੰ ਨਵੀਂ ਦਿਸ਼ਾ ਮਿਲੇਗੀ। ਅਜਿਹੀ ਸਥਿਤੀ 'ਚ ਆਓ ਐਸਟ੍ਰੋਲੋਜਰ ਆਨੰਦ ਸਾਗਰ ਪਾਠਕ ਤੋਂ ਜਾਣਦੇ ਹਾਂ ਕਿ ਸ਼ੁੱਕਰਦੇਵ ਦੇ ਨਕਸ਼ੱਤਰ ਪਰਿਵਰਤਨ (Shukra Nakshatra Gochar 2026) ਨਾਲ ਕਿਹੜੀਆਂ ਰਾਸ਼ੀਆਂ ਦੀ ਕਿਸਮਤ ਚਮਕੇਗੀ।
ਸ਼ੁੱਕਰਦੇਵ ਤੁਹਾਡੇ ਦਸਵੇਂ ਭਾਵ 'ਚ ਬਿਰਾਜਮਾਨ ਹੋਣਗੇ। ਇਹ ਕਰੀਅਰ ਤੇ ਕਰਮ ਦੇ ਖੇਤਰ 'ਚ ਨਵੀਂ ਚਮਕ ਲਿਆਉਣ ਵਾਲਾ ਸਮਾਂ ਹੈ। ਤੁਹਾਨੂੰ ਕੰਮ ਵਾਲੀ ਥਾਂ 'ਤੇ ਵਿਸ਼ੇਸ਼ ਪਛਾਣ ਮਿਲੇਗੀ ਤੇ ਤੁਹਾਡੀ ਮਿਹਨਤ ਦੀ ਸ਼ਲਾਘਾ ਹੋਵੇਗੀ। ਆਪਣੀ ਚਤੁਰਾਈ ਤੇ ਮਿੱਠਬੋਲੜੇ ਸੁਭਾਅ ਨਾਲ ਤੁਸੀਂ ਮੁਸ਼ਕਿਲ ਪਰਿਸਥਿਤੀਆਂ ਨੂੰ ਵੀ ਆਪਣੇ ਅਨੁਕੂਲ ਬਣਾਉਣ 'ਚ ਸਫਲ ਰਹੋਗੇ। ਕਾਰੋਬਾਰੀ ਵਰਗ ਨੂੰ ਨਵੇਂ ਲਾਭਦਾਇਕ ਸੌਦੇ ਮਿਲ ਸਕਦੇ ਹਨ।
ਉਪਾਅ: ਆਪਣੇ ਕੰਮ ਨੂੰ ਪੂਰੇ ਮਨ ਤੇ ਨਿਸ਼ਠਾ ਨਾਲ ਕਰੋ। ਇਮਾਨਦਾਰੀ ਨਾਲ ਕੀਤਾ ਗਿਆ ਕਾਰਜ ਹੀ ਤੁਹਾਨੂੰ ਸਫਲਤਾ ਦੀਆਂ ਪੌੜੀਆਂ 'ਤੇ ਲੈ ਜਾਵੇਗਾ।
ਸ਼ੁੱਕਰਦੇਵ ਤੁਹਾਡੇ ਨੌਵੇਂ ਭਾਵ ਯਾਨੀ ਕਿਸਮਤ ਦੇ ਘਰ ਵਿਚ ਹਨ। ਕਿਸਮਤ ਦਾ ਸਿਤਾਰਾ ਬੁਲੰਦ ਹੋਵੇਗਾ ਤੇ ਉਹ ਤੁਹਾਡੇ ਹਰ ਮਹੱਤਵਪੂਰਨ ਫੈਸਲੇ 'ਚ ਤੁਹਾਡਾ ਸਾਥ ਦੇਵੇਗਾ। ਕੋਈ ਸੁਖਦ ਯਾਤਰਾ ਜਾਂ ਕਿਸੇ ਤਜਰਬੇਕਾਰ ਗੁਰੂ ਦੀ ਸੰਗਤ ਤੁਹਾਨੂੰ ਜੀਵਨ ਦੀ ਨਵੀਂ ਦਿਸ਼ਾ ਦਿਖਾ ਸਕਦੀ ਹੈ। ਤੁਹਾਡੀ ਵਿਚਾਰਿਕ ਸਮਰੱਥਾ ਦਾ ਵਿਸਤਾਰ ਹੋਵੇਗਾ ਅਤੇ ਤੁਸੀਂ ਨਵੀਆਂ ਚੀਜ਼ਾਂ ਨੂੰ ਸਿੱਖਣ ਲਈ ਉਤਸੁਕ ਰਹੋਗੇ।
ਉਪਾਅ: ਵੱਡੇ-ਬਜ਼ੁਰਗਾਂ ਤੇ ਗੁਰੂਜਨਾਂ ਦਾ ਆਸ਼ੀਰਵਾਦ ਲੈਣਾ ਨਾ ਭੁੱਲੋ। ਉਨ੍ਹਾਂ ਦੇ ਸ਼ਬਦ ਤੁਹਾਡੇ ਲਈ ਮਾਰਗਦਰਸ਼ਕ ਸਿੱਧ ਹੋਣਗੇ।
ਸ਼ੁੱਕਰਦੇਵ ਤੁਹਾਡੇ ਅੱਠਵੇਂ ਭਾਵ 'ਚ ਆ ਰਹੇ ਹਨ। ਇਹ ਸਮਾਂ ਸੋਚ-ਸਮਝ ਕੇ ਤੇ ਸੁਚੇਤ ਹੋ ਕੇ ਅੱਗੇ ਵਧਣ ਦਾ ਹੈ। ਧਨ ਦੇ ਮਾਮਲਿਆਂ 'ਚ ਬਹੁਤ ਸਾਵਧਾਨੀ ਵਰਤੋਂ ਤੇ ਕਿਸੇ ਵੀ ਵਿਸ਼ੇ 'ਤੇ ਗੱਲ ਕਰਦੇ ਸਮੇਂ ਜਲਦਬਾਜ਼ੀ ਨਾ ਕਰੋ। ਧੀਰਜ ਹੀ ਤੁਹਾਡੀ ਸਫਲਤਾ ਦੀ ਕੁੰਜੀ ਹੈ। ਜੇਕਰ ਤੁਸੀਂ ਸ਼ਾਂਤ ਰਹਿ ਕੇ ਕੰਮ ਕਰੋਗੇ ਤਾਂ ਭਵਿੱਖ ਵਿਚ ਇਸਦੇ ਬਹੁਤ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ।
ਉਪਾਅ: ਕਿਸੇ ਨੂੰ ਵੀ ਬਿਨਾਂ ਸੋਚੇ-ਸਮਝੇ ਧਨ ਉਧਾਰ ਨਾ ਦਿਓ। ਭਾਵੁਕਤਾ ਦੀ ਬਜਾਏ ਹੋਸ਼ ਨਾਲ ਕਾਰਜ ਕਰਨਾ ਹੀ ਸ਼ਲਾਘਾਯੋਗ ਹੈ।
ਸ਼ੁੱਕਰਦੇਵ ਤੁਹਾਡੇ ਸੱਤਵੇਂ ਭਾਵ 'ਚ ਗੋਚਰ ਕਰਨਗੇ ਜੋ ਕਿ ਭਾਈਵਾਲੀ (ਸਾਂਝੇਦਾਰੀ) ਤੇ ਰਿਸ਼ਤਿਆਂ ਦਾ ਘਰ ਹੈ। ਇਹ ਗੋਚਰ ਤੁਹਾਡੇ ਪ੍ਰੇਮ ਅਤੇ ਵਿਵਾਹਕ ਜੀਵਨ ਵਿੱਚ ਨਵੀਂ ਮਿਠਾਸ ਭਰ ਦੇਵੇਗਾ। ਜੇਕਰ ਤੁਸੀਂ ਆਪਣੇ ਜੀਵਨਸਾਥੀ ਜਾਂ ਪਾਰਟਨਰ ਨਾਲ ਕਿਸੇ ਗੱਲ 'ਤੇ ਮਨਮੁਟਾਵ ਮਹਿਸੂਸ ਕਰ ਰਹੇ ਸੀ, ਤਾਂ ਹੁਣ ਉਹ ਦੂਰ ਹੋਵੇਗਾ। ਤਾਲਮੇਲ ਵਧੇਗਾ ਅਤੇ ਤੁਸੀਂ ਇੱਕ-ਦੂਜੇ ਨੂੰ ਬਿਹਤਰ ਸਮਝ ਸਕੋਗੇ। ਵਪਾਰ ਵਿੱਚ ਵੀ ਚੰਗੇ ਸੌਦੇ ਹੱਥ ਆ ਸਕਦੇ ਹਨ।
ਉਪਾਅ: ਰਿਸ਼ਤਿਆਂ 'ਚ ਧੀਰਜ ਰੱਖੋ ਅਤੇ ਇੱਕ-ਦੂਜੇ ਦੀ ਗੱਲ ਨੂੰ ਸ਼ਾਂਤੀ ਨਾਲ ਸੁਣੋ। ਆਪਸੀ ਗੱਲਬਾਤ ਹੀ ਮਿਠਾਸ ਵਧਾਏਗੀ।
ਸ਼ੁੱਕਰਦੇਵ ਤੁਹਾਡੇ ਛੇਵੇਂ ਭਾਵ ਵਿਚ ਹੋਣਗੇ। ਇਹ ਸਮਾਂ ਆਪਣੀ ਮਿਹਨਤ ਨੂੰ ਇੱਕ ਨਵੀਂ ਲੈਅ ਅਤੇ ਅਨੁਸ਼ਾਸਨ ਦੇਣ ਦਾ ਹੈ। ਕੰਮ ਦਾ ਬੋਝ ਵਧ ਸਕਦਾ ਹੈ, ਪਰ ਅਨੁਸ਼ਾਸਨ ਅਤੇ ਸੰਜਮ ਨਾਲ ਤੁਸੀਂ ਸਭ ਕੁਝ ਸੰਭਾਲ ਲਵੋਗੇ। ਆਪਣੀ ਰੂਟੀਨ ਨੂੰ ਵਿਵਸਥਿਤ ਰੱਖੋ ਅਤੇ ਆਪਣੀ ਸਿਹਤ ਦਾ ਵਿਸ਼ੇਸ਼ ਖਿਆਲ ਰੱਖੋ। ਲੋਕਾਂ ਨਾਲ ਮਿਲ-ਜੁਲ ਕੇ ਰਹਿਣ ਨਾਲ ਕੰਮ ਵਾਲੀ ਥਾਂ 'ਤੇ ਵੀ ਮਾਹੌਲ ਸਕਾਰਾਤਮਕ ਰਹੇਗਾ।
ਉਪਾਅ: ਦਫ਼ਤਰ ਜਾਂ ਕੰਮ ਦੀ ਜਗ੍ਹਾ 'ਤੇ ਕਿਸੇ ਨਾਲ ਵਿਵਾਦ ਨਾ ਕਰੋ ਅਤੇ ਆਪਣੀ ਸਿਹਤ 'ਤੇ ਧਿਆਨ ਦਿਓ। ਸੰਜਮ ਹੀ ਸਫਲਤਾ ਦੇਵੇਗਾ।
ਸ਼ੁੱਕਰਦੇਵ ਤੁਹਾਡੇ ਪੰਜਵੇਂ ਭਾਵ 'ਚ ਆ ਰਹੇ ਹਨ ਜੋ ਵਿੱਦਿਆ, ਰਚਨਾਤਮਕਤਾ ਅਤੇ ਪ੍ਰੇਮ ਦਾ ਸਥਾਨ ਹੈ। ਇਹ ਸਮਾਂ ਬਹੁਤ ਹੀ ਸੁਹਾਵਣਾ ਤੇ ਉਤਸ਼ਾਹਜਨਕ ਹੈ। ਵਿਦਿਆਰਥੀਆਂ ਦਾ ਪੜ੍ਹਾਈ 'ਚ ਖ਼ੂਬ ਮਨ ਲੱਗੇਗਾ ਅਤੇ ਉਨ੍ਹਾਂ ਦੀ ਇਕਾਗਰਤਾ ਵਧੇਗੀ। ਜੋ ਲੋਕ ਪ੍ਰੇਮ ਦੇ ਬੰਧਨ 'ਚ ਹਨ, ਉਨ੍ਹਾਂ ਲਈ ਇਹ ਸੁਨਹਿਰੀ ਘੜੀ ਹੈ। ਰਚਨਾਤਮਕ ਕਾਰਜਾਂ ਨਾਲ ਜੁੜੇ ਲੋਕਾਂ ਨੂੰ ਸਫਲਤਾ ਮਿਲੇਗੀ ਅਤੇ ਸੁਖਦ ਸਮਾਚਾਰ ਪ੍ਰਾਪਤ ਹੋਣਗੇ।
ਉਪਾਅ: ਜੀਵਨ ਵਿੱਚ ਜੋ ਵੀ ਸੁਖਦ ਹੈ, ਉਸਦੇ ਲਈ ਮਨੋਂ ਆਭਾਰ ਪ੍ਰਗਟ ਕਰੋ ਅਤੇ ਹਰ ਪਰਿਸਥਿਤੀ 'ਚ ਸਕਾਰਾਤਮਕ ਬਣੇ ਰਹਿਣ ਦਾ ਯਤਨ ਕਰੋ।
ਲੇਖਕ: ਸ਼੍ਰੀ ਆਨੰਦ ਸਾਗਰ ਪਾਠਕ, astropatri.com, ਫੀਡਬੈਕ ਲਈ ਲਿਖੋ: hello@astropatri.com