Shukra Rashi Parivartan 2021 : ਜੋਤਿਸ਼ ਵਿਗਿਆਨ ’ਚ ਰਾਸ਼ੀ ਪਰਿਵਰਤਨ ਦਾ ਵੱਡਾ ਮਹੱਤਵ ਹੈ। ਜਦੋਂ ਵੀ ਕੋਈ ਗ੍ਰਹਿ ਆਪਣੀ ਚਾਲ ਬਦਲਦਾ ਹੈ, ਇਸ ਦਾ ਅਸਰ ਵੀ ਰਾਸ਼ੀਆਂ ’ਤੇ ਪੈਂਦਾ ਹੈ। ਤਾਜ਼ਾ ਖ਼ਬਰ ਇਹ ਹੈ ਕਿ ਅੱਜ 17 ਤਰੀਕ ਨੂੰ ਸ਼ੁੱਕਰ ਦੇਵ ਨੇ ਆਪਣੀ ਚਾਲ ਬਦਲ ਲਈ ਹੈ। ਅੱਜ ਬੁੱਧਵਾਰ ਨੂੰ ਸ਼ੁੱਕਰ ਨੇ ਮੀਨ ਰਾਸ਼ੀ ’ਚ ਪ੍ਰਵੇਸ਼ ਕਰ ਲਿਆ ਅਤੇ 10 ਅਪ੍ਰੈਲ 2021 ਤਕ ਇਸੇ ਸਥਿਤੀ ’ਚ ਰਹਿਣਗੇ। ਸ਼ੁੱਕਰ ਦਾ ਇਹ ਰਾਸ਼ੀ ਪਰਿਵਰਤਨ ਸਾਰੀਆਂ ਰਾਸ਼ੀਆਂ ’ਤੇ ਮਿਲਿਆ-ਜੁਲਿਆ ਅਸਰ ਪਾਵੇਗਾ। ਕੁਝ ਰਾਸ਼ੀਆਂ ਨੂੰ ਫਾਇਦਾ ਹੋਵੇਗਾ ਤਾਂ ਕੁਝ ਨੂੰ ਸਤਰਕ ਰਹਿਣ ਦੀ ਜ਼ਰੂਰਤ ਹੋਵੇਗੀ।

ਜਾਣੋ Shukra Rashi Parivartan ਦਾ ਰਾਸ਼ੀਆਂ ’ਤੇ ਹੋਣ ਵਾਲਾ ਅਸਰ

- ਮੇਖ ਰਾਸ਼ੀ ਵਾਲਿਆਂ ਨੂੰ ਇਸ ਸਮੇਂ ਦੌਰਾਨ ਸਤਰਕ ਰਹਿਣ ਦੀ ਜ਼ਰੂਰਤ ਹੈ। ਖ਼ਰਚ ਵਧੇਗਾ। ਯਾਤਰਾ ’ਤੇ ਜਾਣਾ ਪਾ ਸਕਦਾ ਹੈ। ਸਿਹਤ ਪ੍ਰਤੀ ਸੁਚੇਤ ਰਹੋ। ਮੁਸ਼ਕਲਾਂ ਦਾ ਡਟ ਕੇ ਸਾਹਮਣਾ ਕਰਨ ਤੋਂ ਬਾਅਦ ਉੱਤਮ ਫਲ਼ ਮਿਲੇਗਾ।

- ਬਿ੍ਰਖ ਰਾਸ਼ੀ ਵਾਲਿਆਂ ਲਈ ਇਹ ਰਾਸ਼ੀ ਪਰਿਵਰਤਨ ਖੁਸ਼ਹਾਲੀ ਲੈ ਕੇ ਆ ਰਿਹਾ ਹੈ। ਆਮਦਨ ’ਚ ਵਾਧਾ ਹੋਵੇਗਾ। ਨੌਕਰੀ ’ਚ ਪ੍ਰਮੋਸ਼ਨ ਦੇ ਯੋਗ ਬਣ ਰਹੇ ਹਨ। ਜੀਵਨਸਾਥੀ ਨਾਲ ਚੰਗਾ ਸਮਾਂ ਬਿਤਾਓਗੇ। ਪਰਿਵਾਰ ’ਚ ਖੁਸ਼ਹਾਲੀ ਆਵੇਗੀ।

- ਮਿਥੁਨ ਰਾਸ਼ੀ ਵਾਲੇ ਜੋ ਜਾਤਕ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ, ਉਨ੍ਹਾਂ ਦਾ ਇੰਤਜ਼ਾਰ ਖ਼ਤਮ ਹੋਣ ਜਾ ਰਿਹਾ ਹੈ। ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿਓ। ਨੌਕਰੀ ਕਰਨ ਵਾਲਿਆਂ ਲਈ ਚੰਗਾ ਸਮਾਂ ਹੈ। ਹਰ ਜ਼ਿੰਮੇਵਾਰੀ ਚੰਗੀ ਤਰ੍ਹਾਂ ਪੂਰੀ ਕਰੋਗੇ। ਜੀਵਨਸ਼ੈਲੀ ’ਚ ਥੋੜ੍ਹਾ ਬਦਲਾਅ ਆ ਸਕਦਾ ਹੈ।

- ਕਰਕ ਰਾਸ਼ੀ ਵਾਲਿਆਂ ਲਈ ਵੀ ਇਹ ਬਦਲਾਅ ਸਤਰਕ ਰਹੇਗਾ। ਹਰ ਕੋਸ਼ਿਸ਼ ਸਫਲ ਰਹੇਗੀ। ਕਿਸਮਤ ਪੂਰੀ ਤਰ੍ਹਾਂ ਸਾਥ ਦੇਵੇਗੀ। ਯਾਤਰਾ ਦੇ ਯੋਗ ਬਣ ਸਕਦੇ ਹਨ। ਰਿਸ਼ਤਿਆਂ ’ਚ ਮਧੁਰਤਾ ਆਵੇਗੀ। ਪਰਿਵਾਰ ਦੇ ਮੈਂਬਰਾਂ ਨਾਲ ਚੰਗਾ ਸਮਾਂ ਬਿਤਾਓਗੇ।

- ਸਿੰਘ ਰਾਸ਼ੀ ਵਾਲਿਆਂ ਨੂੰ ਇਸ ਦੌਰਾਨ ਆਪਣੀ ਸਿਹਤ ’ਤੇ ਧਿਆਨ ਦੇਣਾ ਹੋਵੇਗਾ। ਖ਼ਰਚ ’ਤੇ ਕੰਟਰੋਲ ਰੱਖੋ। ਕਿਤੇ ਨਿਵੇਸ਼ ਦੀ ਯੋਜਨਾ ਬਣਾ ਰਹੇ ਹੋ ਤਾਂ ਸੋਚ-ਸਮਝ ਕੇ ਕਰੋ। ਹਾਲਾਂਕਿ ਜੀਵਨ ਸਾਥੀ ਨੂੰ ਆਰਥਿਕ ਲਾਭ ਹੋਣ ਦੇ ਯੋਗ ਹਨ। ਆਪਸੀ ਵਿਵਾਦ ’ਚ ਨਾ ਪਓ। ਮਨ ’ਚ ਸ਼ਾਂਤੀ ਬਣਾਏ ਰੱਖੋ।

- ਕੰਨਿਆ ਰਾਸ਼ੀ ਵਾਲਿਆਂ ਦੀ ਨਿੱਜੀ ਜ਼ਿੰਦਗੀ ਇਸ ਦੌਰਾਨ ਖੁਸ਼ਹਾਲ ਰਹੇਗੀ। ਜੋ ਨੌਜਵਾਨ ਪ੍ਰੇਮ ਪ੍ਰਸੰਗ ’ਚ ਹਨ, ਉਨ੍ਹਾਂ ਨੂੰ ਸਫ਼ਲਤਾ ਮਿਲੇਗੀ। ਮਾਨ-ਸਨਮਾਨ ਵਧੇਗਾ। ਸ਼ਾਦੀਸ਼ੁਦਾ ਲੋਕਾਂ ਲਈ ਜੀਵਨਸਾਥੀ ਦਾ ਸਾਥ ਫਲ਼ਦਾਇਕ ਹੋਵੇਗਾ। ਵਿਵਾਹਿਕ ਜੀਵਨ ਦਾ ਪੂਰਾ ਆਨੰਦ ਲੈ ਸਕੋਗੇ।

- ਤੁਲਾ ਰਾਸ਼ੀ ਵਾਲਿਆਂ ਲਈ ਸੰਭਲ ਕੇ ਚੱਲਣ ਵਾਲਾ ਸਮਾਂ ਰਹੇਗਾ। ਪ੍ਰੇਮ ਪ੍ਰਸੰਗਾਂ ’ਚ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਬਾਣੀ ’ਤੇ ਸੰਯਮ ਨਾ ਰੱਖਣ ’ਤੇ ਸਬੰਧ ਵਿਗੜ ਸਕਦੇ ਹਨ। ਜੀਵਨਸਾਥੀ ਦੀ ਸਿਹਤ ਦਾ ਖ਼ਿਆਲ ਰੱਖੋ। ਚੰਗੀ ਗੱਲ ਹੈ ਕਿ ਆਮਦਨ ਦੇ ਨਵੇਂ ਸ੍ਰੋਤ ਪੈਦਾ ਹੋਣਗੇ।

- ਬਿ੍ਰਸ਼ਚਕ ਰਾਸ਼ੀ ਵਾਲੇ ਜਾਤਕਾਂ ਲਈ ਹਰ ਤਰ੍ਹਾਂ ਨਾਲ ਸਮਾਂ ਚੰਗਾ ਰਹੇਗਾ। ਨੌਕਰੀ ’ਚ ਤਰੱਕੀ ਮਿਲੇਗੀ। ਆਮਦਨ ’ਚ ਵਾਧਾ ਹੋਵੇਗਾ। ਪ੍ਰੇਮ-ਪ੍ਰਸੰਗ ’ਚ ਸਫ਼ਲਤਾ ਮਿਲੇਗੀ।

- ਧਨੁ ਰਾਸ਼ੀ ਵਾਲਿਆਂ ਲਈ ਮਿਲਿਆ-ਜੁਲਿਆ ਅਸਰ ਦਿਖਾਈ ਦੇਵੇਗਾ। ਕਾਰਜ ਸਥਾਨ ’ਤੇ ਪ੍ਰਭਾਵ ਵਧੇਗਾ, ਪਰ ਪਰਿਵਾਰ ’ਚ ਮਤਭੇਦ ਹੋ ਸਕਦੇ ਹਨ। ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਸੁੱਖ ਸੁਵਿਧਾਵਾਂ ਵਧਣਗੀਆਂ।

- ਮਕਰ ਰਾਸ਼ੀ ਵਾਲਿਆਂ ਲਈ ਚੰਗਾ ਸਮਾਂ ਹੈ। ਮਾਨ-ਸਨਮਾਨ ’ਚ ਵਾਧਾ ਹੋਵੇਗਾ। ਲਵ-ਲਾਈਫ ’ਚ ਸੁਧਾਰ ਹੋਵੇਗਾ। ਯਾਤਰਾ ’ਤੇ ਜਾਣਾ ਪੈ ਸਕਦਾ ਹੈ।

- ਕੁੰਭ ਰਾਸ਼ੀ ਵਾਲਿਆਂ ਦੀ ਆਰਥਿਕ ਸਥਿਤੀ ਸੁਧਰਨ ਜਾ ਰਹੀ ਹੈ। ਅਚਾਨਕ ਧਨ ਲਾਭ ਹੋ ਸਕਦਾ ਹੈ। ਘਰ ’ਚ ਮੰਗਲਮਈ ਕਾਰਜ ਹੋ ਸਕਦਾ ਹੈ। ਸਹੁਰੇ ਪੱਖ ’ਚ ਮਤਭੇਦ ਹੋ ਸਕਦਾ ਹੈ। ਇਸ ਲਈ ਬਾਣੀ ’ਤੇ ਸੰਯਮ ਰੱਖੋ। ਪਾਰਟਨਰ ਦੀ ਸਲਾਹ ਲਓ।

- ਮੀਨ ਰਾਸ਼ੀ ਵਾਲਿਆਂ ਲਈ ਇਹ ਸਮਾਂ ਆਪਣੇ ਵਿਅਕਤੀਤਵ ’ਚ ਨਿਖ਼ਾਰ ਲਿਆਉਣ ਲਈ ਚੰਗਾ ਹੈ। ਕਾਰਜ ਸਥਾਨ ’ਤੇ ਤੁਸੀਂ ਸ਼ਾਨਦਾਰ ਕੰਮ ਕਰ ਕੇ ਦਿਖਾਓਗੇ, ਉਥੇ ਹੀ ਪਰਿਵਾਰਿਕ ਜ਼ਿੰਮੇਵਾਰੀਆਂ ਵੀ ਨਿਭਾ ਸਕੋਗੇ।

Posted By: Ramanjit Kaur