Shukra Margi 2020 : ਨਈ ਦੁਨੀਆ, ਨਵੀਂ ਦਿੱਲੀ : ਸ਼ੁੱਕਰ ਗ੍ਰਹਿ 25 ਜੂਨ ਨੂੰ ਮਾਰਗੀ ਹੋਇਆ ਹੈ ਤੇ ਹੁਣ 1 ਅਗਸਤ ਤਕ ਇਸੇ ਅਵਸਥਾ 'ਚ ਰਹੇਗਾ। ਸ਼ੁੱਕਰ ਗ੍ਰਹਿ ਨੂੰ ਧਨ-ਦੌਲਤ ਤੇ ਸੁੱਖ ਦੇਣ ਵਾਲਾ ਗ੍ਰਹਿ ਮੰਨਿਆ ਜਾਂਦਾ ਹੈ। ਕੁੰਡਲੀ 'ਚ ਜੇਕਰ ਸ਼ੁੱਕਰ ਗ੍ਰਹਿ ਸ਼ੁੱਭ ਸਥਿਤੀ 'ਚ ਹੈ ਤਾਂ ਮਨੁੱਖ ਦਾ ਜੀਵਨ ਸੁਖਮਈ ਹੋ ਜਾਂਦਾ ਹੈ। ਇਸ ਦੀ ਸਥਿਤੀ ਕੁੰਡਲੀ 'ਚ ਉਲਟ ਹੋਣ 'ਤੇ ਜੀਵਨ 'ਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮੇਖ ਰਾਸ਼ੀ : ਇਸ ਰਾਸ਼ੀ ਵਾਲਿਆਂ ਲਈ ਸ਼ੁੱਕਰ ਦਾ ਮਾਰਗੀ ਹੋਣਾ ਧਨ ਤੇ ਸੁੱਖ ਦੇਣ ਵਾਲਾ ਹੋਵੇਗਾ। ਆਮਦਨੀ ਦੇ ਮਾਮਲੇ 'ਚ ਸਥਿਤੀ ਉੱਤਮ ਰਹੇਗੀ। ਸਿਹਤ ਵਧੀਆ ਰਹੇਗੀ ਤੇ ਰਿਸ਼ਤੇਦਾਰਾਂ ਨਾਲ ਸਬੰਧ ਬਿਹਤਰ ਹੋਣਗੇ। ਸੋਸ਼ਲ ਸਟੇਟਸ ਵਧੀਆ ਰਹੇਗਾ ਤੇ ਤੁਹਾਡੀ ਬੋਲ-ਬਾਣੀ ਤੋਂ ਲੋਕ ਪ੍ਰਭਾਵਿਤ ਹੋਣਗੇ।

ਬ੍ਰਿਖ ਰਾਸ਼ੀ : ਤੁਹਾਡੀ ਰਾਸ਼ੀ 'ਚ ਸਿੱਧੀ ਚਾਲ ਨਾਲ ਸ਼ੁੱਕਰ ਪ੍ਰੇਮ ਸਬੰਧਾਂ ਤੇ ਵਿਆਹੁਤਾ ਜੀਵਨ 'ਚ ਸੁੱਖ ਵਧਾਉਣ ਵਾਲਾ ਹੈ, ਪਰ ਸਿਹਤ ਸਬੰਧੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਅੱਜਕਲ੍ਹ ਪਾਰਟਨਰ ਤੇ ਰਿਸ਼ਤੇਦਾਰਾਂ ਨਾਲ ਕਲੇਸ਼ ਤਕਲੀਫ ਦੇਣ ਵਾਲਾ ਹੋ ਸਕਦਾ ਹੈ।

ਮਿਥੁਨ ਰਾਸ਼ੀ : ਇਸ ਵੇਲੇ ਸਿਹਤ ਦਾ ਖ਼ਾਸ ਖ਼ਿਆਲ ਰੱਖਣਾ ਪਵੇਗਾ। ਯਾਤਰਾ ਦੇ ਯੋਗ ਬਣ ਰਹੇ ਹਨ। ਖ਼ਰਚ ਜ਼ਿਆਦਾ ਹੋਵੇਗਾ ਪਰ ਆਮਦਨੀ ਜਾਰੀ ਰਹਿਣ ਨਾਲ ਸਥਿਤੀ ਕਾਬੂ 'ਚ ਰਹੇਗੀ।

ਕਰਕ ਰਾਸ਼ੀ : ਇਸ ਰਾਸ਼ੀ ਵਾਲਿਆਂ ਨੂੰ ਕਾਫੀ ਖੁਸ਼ੀਆਂ ਮਿਲਣਗੀਆਂ। ਅੱਜਕਲ੍ਹ ਤੁਹਾਨੂੰ ਨੌਕਰੀ ਤੇ ਕਾਰੋਬਾਰ 'ਚ ਲਾਭ ਦੇ ਉੱਤਮ ਅਵਸਰ ਮਿਲਣਗੇ। ਸਹਿਯੋਗੀਆਂ ਨਾਲ ਸੰਪਰਕ ਵਧੇਗਾ, ਅਧਿਕਾਰੀਆਂ ਤੋਂ ਸਹਿਯੋਗ ਤੇ ਹੱਲਾਸ਼ੇਰੀ ਮਿਲੇਗੀ।

ਸਿੰਘ ਰਾਸ਼ੀ : ਸ਼ੁੱਕਰ ਦਾ ਇਹ ਗੋਚਰ ਤੁਹਾਡੇ ਲਈ ਕਾਫ਼ੀ ਚੰਗਾ ਹੋਵੇਗਾ। ਭੈਣਾਂ ਤੋਂ ਸਹਿਯੋਗੀ ਮਿਲੇਗਾ ਤੇ ਉਨ੍ਹਾਂ ਨਾਲ ਤਾਲਮੇਲ ਬਿਹਤਰ ਹੋਵੇਗਾ। ਇਸ ਦੌਰਾਨ ਘਰ ਪਰਿਵਾਰ 'ਚ ਕੋਈ ਸ਼ੁੱਭ ਸਮਾਗਮ ਹੋ ਸਕਦਾ ਹੈ।

ਕੰਨਿਆ ਰਾਸ਼ੀ : ਸ਼ੁੱਕਰ ਦਾ ਮਾਰਗੀ ਹੋਣਾ ਤੁਹਾਡੇ ਲਈ ਸੁਖਦ ਸਮਾਂ ਲਿਆਇਆ ਹੈ। ਕਿਸਮਤ ਦਾ ਪੂਰਾ ਸਾਥ ਮਿਲਣ ਨਾਲ ਤੁਹਾਡੇ ਸਾਰੇ ਕੰਮ ਬਣ ਜਾਣਗੇ। ਰੁਕੇ ਹੋਏ ਧਨ ਦੀ ਵੀ ਪ੍ਰਾਪਤੀ ਹੋਵੇਗੀ। ਅਧਿਕਾਰੀਆਂ ਨਾਲ ਅਨੁਕੂਲ ਸਬੰਧਤ ਬਣੇ ਰਹਿਣਗੇ।

ਤੁਲਾ ਰਾਸ਼ੀ : ਸ਼ੁੱਕਰ ਦਾ ਮਾਰਗੀ ਹੋਣਾ ਤੁਹਾਡੇ ਲਈ ਕੁੱਲ ਮਿਲਾ ਕੇ ਸ਼ੁੱਭ ਰਹਿਣ ਵਾਲਾ ਹੈ। ਕਿਤਿਓਂ ਅਚਾਨਕ ਧਨ ਲਾਭ ਹੋ ਸਕਦਾ ਹੈ। ਕੰਮ ਵਾਲੀ ਥਾਂ ਯੋਗਤਾ ਸਾਬਿਤ ਕਰਨ ਦਾ ਮੌਕਾ ਮਿਲੇਗਾ ਤੇ ਸਨਮਾਨ 'ਚ ਵਾਧਾ ਹੋਵੇਗਾ।

ਬ੍ਰਿਸ਼ਚਕ ਰਾਸ਼ੀ : ਬ੍ਰਿਸ਼ਚਕ ਰਾਸ਼ੀ 'ਚ ਸ਼ੁੱਕਰ ਦਾ ਮਾਰਗੀ ਹੋਣਾ ਤੁਹਾਡੇ ਵਿਆਹੁਤਾ ਜੀਵਨ 'ਚ ਸੁਖਦ ਸਥਿਤੀਆਂ ਲਿਆ ਰਿਹਾ ਹੈ। ਪ੍ਰੇਮ ਸਬੰਧਾਂ 'ਚ ਤਣਾਅ ਸਮਾਪਤ ਹੋਵੇਗਾ। ਖੁਸ਼ੀਆਂ ਦੀ ਸੌਗਾਤ ਮਿਲ ਸਕਦੀ ਹੈ। ਸਾਂਝੇਦਾਰੀ ਦੇ ਕੰਮ 'ਚ ਵਾਧਾ ਹੋਵੇਗਾ, ਸਿਹਯੋਗੀਆਂ ਤੋਂ ਸਹਿਯੋਗ ਮਿਲੇਗਾ।

ਧਨੂ ਰਾਸ਼ੀ : ਸ਼ੁੱਕਰ ਦੇ ਇਸ ਗੋਚਰ ਦੌਰਾਨ ਕਾਫੀ ਸੰਜਮ ਨਾਲ ਕੰਮ ਲੈਣਾ ਪਵੇਗਾ। ਪ੍ਰੇਮ ਸਬੰਧਾਂ 'ਚ ਤਣਾਅ ਹੋ ਸਕਦਾ ਹੈ। ਇਨ੍ਹੀਂ ਦਿਨੀਂ ਖ਼ਰਚਿਆਂ ਵੱਲ ਧਿਆਨ ਦੇਣਾ ਪਵੇਗਾ। ਸਿਹਤ ਦਾ ਖ਼ਿਆਲ ਰੱਖੋ। ਸਿਹਤ 'ਚ ਉਤਰਾਅ-ਚੜ੍ਹਾਅ ਦਾ ਖਦਸ਼ਾ ਹੈ।

ਮਕਰ ਰਾਸ਼ੀ : ਸ਼ੁੱਕਰ ਦਾ ਮਾਰਗੀ ਹੋਣਾ ਕਾਫੀ ਚੰਗਾ ਰਹਿਣ ਵਾਲਾ ਹੈ। ਪ੍ਰੇਮ ਸਬੰਧ ਮਧੁਰ ਹੋਣਗੇ। ਵਿਆਹੁਤਾ ਜੀਵਨ ਵੀ ਤਾਲਮੇਲ ਕਾਫੀ ਚੰਗਾ ਰਹੇਗਾ। ਕੁਝ ਸਕੂਨ ਦੇਣ ਵਾਲੀਆਂ ਖ਼ਬਰਾਂ ਵੀ ਤੁਹਾਨੂੰ ਮਿਲ ਸਕਦੀਆਂ ਹਨ।

ਕੁੰਭ ਰਾਸ਼ੀ : ਸ਼ੁੱਕਰ ਦਾ ਮਾਰਗੀ ਹੋਣਾ ਤੁਹਾਡਾ ਖ਼ਰਚ ਵਧਾਉਣ ਵਾਲਾ ਹੈ ਪਰ ਇਹ ਖ਼ਰਚ ਸ਼ੁੱਭ ਕੰਮ ਹੋਵੇਗਾ ਜੋ ਸ਼ੁੱਭ ਫਲਦਾਈ ਹੋਵੇਗਾ। ਘਰ ਨੂੰ ਸਜਾਉਣ 'ਤੇ ਵੀ ਖ਼ਰਚ ਹੋਣ ਦੀ ਸੰਭਾਵਨਾ ਹੈ। ਤਰੱਕੀ ਹੋਵੇਗੀ ਤੇ ਇਸ ਦੌਰਾਨ ਅਧਿਕਾਰੀਆਂ ਤੋਂ ਸਹਿਯੋਗੀ ਮਿਲੇਗਾ।

ਮੀਨ ਰਾਸ਼ੀ : ਇਸ ਦੌਰਾਨ ਤੁਹਾਨੂੰ ਸਿਹਤ ਦਾ ਖ਼ਿਆਲ ਰੱਖਣਾ ਪਵੇਗਾ। ਮਾਨਸਿਕ ਪਰੇਸ਼ਾਨੀ ਰਹੇਗੀ ਤੇ ਯਾਤਰਾ ਦੇ ਯੋਗ ਬਣ ਰਹੇ ਹਨ। ਦਫ਼ਤਰ 'ਚ ਸਹਿ-ਕਰਮੀਆਂ ਤੋਂ ਪੂਰਾ ਸਹਿਯੋਗ ਮਿਲੇਗਾ। ਖ਼ਰਚ ਵਿਚ ਇਜ਼ਾਫ਼ਾ ਹੋਵੇਗਾ ਪਰ ਆਮਦਨੀ ਦੇ ਸ੍ਰੋਤ ਬਣੇ ਰਹਿਣ ਨਾਲ ਸਥਿਤੀ ਕਾਬੂ ਹੇਠ ਰਹੇਗੀ।

Posted By: Seema Anand