ਜੇਐੱਨਐੱਨ, ਨਵੀਂ ਦਿੱਲੀ : Shubh Vivah Muhurat 2021 : ਨਵੇਂ ਸਾਲ 2021 ਦੀ ਸ਼ੁਰੂਆਤ ਹੋ ਗਈ ਹੈ। ਨਵਾਂ ਸਾਲ 2021 ’ਚ ਵਿਆਹ, ਸਗਾਈ ਤੇ ਲਗਨ ਦੇ ਘੱਟ ਮਹੂਰਤ ਦੇਖਣ ਨੂੰ ਮਿਲ ਰਹੇ ਹਨ। ਜੋਤਿਸ਼ ਗਣਨਾ ਅਨੁਸਾਰ, ਸਭ ਤੋਂ ਘੱਟ ਵਿਆਹ ਮਹੂਰਤ ਸਾਲ ਦੇ ਪਹਿਲੇ ਮਹੀਨੇ ਜਨਵਰੀ ’ਚ ਹੈ। ਇਸ ’ਚ ਸਿਰਫ਼ 18 ਜਨਵਰੀ ਨੂੰ ਹੀ ਵਿਆਹ ਦਾ ਮਹੂਰਤ ਹੈ। ਮਈ 2021 ’ਚ ਇਸ ਸਾਲ ਵਿਆਹ, ਸਗਾਈ ਤੇ ਲਗਨ ਦੇ ਸਭ ਤੋਂ ਵੱਧ 16 ਮਹੂਰਤ ਦੇਖਣ ਨੂੰ ਮਿਲ ਰਹੇ ਹਨ। ਸਾਲ ਦੇ ਸ਼ੁਰੂਆਤੀ ਮਹੀਨੇ ਫਰਵਰੀ ਤੇ ਮਾਰਚ ’ਚ ਵਿਆਹ ਲਈ ਕੋਈ ਵੀ ਸ਼ੁਭ ਮਹੂਰਤ ਨਹੀਂ ਹੈ। ਜੇਕਰ ਤੁਹਾਡੇ ਘਰ ’ਚ ਕਿਸੇ ਤਰ੍ਹਾਂ ਦਾ ਵਿਆਹ, ਸਗਾਈ ਹੋਣ ਵਾਲੀ ਹੈ ਤਾਂ ਤੁਹਾਨੂੰ ਨਵੇਂ ਸਾਲ 2021 ਦੇ ਮੁੱਖ ਵਿਆਹ ਮਹੂਰਤਾਂ ਨੂੰ ਦੇਖ ਕੇ ਆਪਣੇ ਲਈ ਸਹੀ ਤਰੀਕ ਅਤੇ ਸਮਾਂ ਤੈਅ ਕਰ ਲੈਣਾ ਚਾਹੀਦਾ ਹੈ।

ਜਨਵਰੀ 2021

ਜਨਵਰੀ ਮਹੀਨੇ ’ਚ ਸਿਰਫ਼ ਇਕ ਦਿਨ ਹੀ ਵਿਆਹ ਦਾ ਮਹੂਰਤ ਹੈ। 18 ਜਨਵਰੀ ਨੂੰ ਸ਼ੁੱਭ ਮਹੂਰਤ ਪ੍ਰਾਪਤ ਹੋ ਰਿਹਾ ਹੈ।

ਫਰਵਰੀ 2021

ਫਰਵਰੀ ’ਚ ਵਿਆਹ ਲਈ ਇਕ ਵੀ ਸ਼ੁੱਭ ਦਿਨ ਨਹੀਂ ਹੈ।

ਮਾਰਚ 2021

ਮਾਰਚ ’ਚ ਵੀ ਵਿਆਹ ਲਈ ਕੋਈ ਸ਼ੁੱਭ ਦਿਨ ਨਹੀਂ ਹੈ।

ਅਪ੍ਰੈਲ 2021

ਅਪ੍ਰੈਲ ਮਹੀਨੇ ’ਚ ਵਿਆਹ ਲਈ 8 ਸ਼ੁੱਭ ਦਿਨ ਹਨ। ਇਨ੍ਹਾਂ ਦਿਨਾਂ ’ਚ ਵਿਆਹ ਸੰਪਨ ਕਰਾ ਸਕਦੇ ਹੋ। ਅਪ੍ਰੈਲ ਮਹੀਨੇ ’ਚ ਸ਼ੁੱਭ ਤਰੀਕਾਂ 22, 24, 25, 26, 27, 28, 29, 30 ਹਨ।

ਮਈ 2021

ਮਈ ’ਚ ਸਭ ਤੋਂ ਵੱਧ ਵਿਆਹ ਦੀਆਂ ਤਰੀਕਾਂ ਹਨ। ਇਨ੍ਹਾਂ ’ਚ ਵਿਆਹ ਲਈ ਸ਼ੁੱਭ 16 ਦਿਨ ਹਨ। ਮਈ ’ਚ ਸ਼ੁੱਭ ਵਿਆਹ ਲਈ 1, 2, 7, 8, 9, 13, 14, 21, 22, 23, 24, 25, 26, 28, 29 ਤੇ 30 ਤਰੀਕ ਹੈ।

ਜੂਨ 2021

ਜੂਨ ’ਚ ਇਸ ਸਾਲ ਕੁੱਲ 8 ਸ਼ੁੱਭ ਦਿਨ ਹਨ, ਜਿਨ੍ਹਾਂ ’ਚ ਵਿਆਹ ਕੀਤਾ ਜਾ ਸਕਦਾ ਹੈ। ਜੂਨ ਮਹੀਨੇ ’ਚ 3, 4, 5, 16, 20, 22, 23 ਤੇ 24 ਤਰੀਕ ਨੂੰ ਸ਼ੁੱਭ ਵਿਆਹ ਹੋਣਗੇ।

ਜੁਲਾਈ 2021

ਜੁਲਾਈ ’ਚ ਵਿਆਹ ਲਈ ਸਿਰਫ 5 ਸ਼ੁੱਭ ਦਿਨ ਹਨ। ਜੁਲਾਈ ’ਚ 1, 2, 7, 13 ਅਤੇ 15 ਤਰੀਕ ਨੂੰ ਵਿਆਹ ਹੋ ਸਕਦੇ ਹਨ।

ਅਗਸਤ 2021

ਇਸ ਮਹੀਨੇ ਵਿਆਹ ਦੀ ਕੋਈ ਸ਼ੁੱਭ ਤਰੀਕ ਨਹੀਂ ਹੈ।

ਸਤੰਬਰ 2021

ਇਸ ਮਹੀਨੇ ਵੀ ਵਿਆਹ ਲਈ ਕੋਈ ਸ਼ੁੱਭ ਦਿਨ ਨਹੀਂ ਹੈ।

ਅਕਤੂਬਰ 2021

ਅਕਤੂਬਰ ’ਚ ਵੀ ਵਿਆਹ ਲਈ ਇਕ ਵੀ ਸ਼ੁੱਭ ਦਿਨ ਨਹੀਂ ਹੈ।

ਨਵੰਬਰ 2021

3 ਮਹੀਨਿਆਂ ਦੇ ਲੰਬੇ ਅੰਤਰਾਲ ਤੋਂ ਬਾਅਦ ਨਵੰਬਰ ਮਹੀਨੇ ’ਚ ਵਿਆਹ ਲਈ 7 ਸ਼ੁੱਭ ਦਿਨ ਹਨ। ਇਸ ਮਹੀਨੇ ਦੀ 15, 16, 20, 21, 28, 29 ਤੇ 30 ਤਰੀਕ ਨੂੰ ਵਿਆਹ ਹੋ ਸਕਦਾ ਹੈ।

ਦਸੰਬਰ 2021

ਸਾਲ 2021 ਦੇ ਆਖ਼ਰੀ ਮਹੀਨੇ ’ਚ ਵਿਆਹ ਲਈ ਸ਼ੁੱਭ 6 ਦਿਨ ਹਨ। ਦਸੰਬਰ ’ਚ 1, 2, 6, 7, 11 ਤੇ 13 ਤਰੀਕ ਨੂੰ ਸ਼ੁੱਭ ਵਿਆਹ ਹੋ ਸਕਦਾ ਹੈ।

Posted By: Ramanjit Kaur