ਜੇਐੱਨਐੱਨ, ਨਵੀਂ ਦਿੱਲੀ : ਸਾਉਣ ਮਹੀਨਾ ਭਗਵਾਨ ਸ਼ਿਵ ਨੂੰ ਸਮਰਪਿਤ ਹੁੰਦਾ ਹੈ। ਇਸ ਮਹੀਨੇ ਹਰ ਦਿਨ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦੀ ਪੂਜਾ ਤੇ ਉਪਾਸਨਾ ਕੀਤੀ ਜਾਂਦੀ ਹੈ। ਭਗਤਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀ ਹੁੰਦੀਆਂ ਹਨ। ਧਾਰਮਿਕ ਮਾਨਤਾ ਹੈ ਕਿ ਇਸ ਮਹੀਨੇ ਭਗਵਾਨ ਸ਼ਿਵ ਦੀ ਪੂਜਾ-ਉਪਾਸਨਾ ਨਾਲ ਕੁਆਰੇ ਮੁੰਡੇ-ਕੁੜੀਆਂ ਦੀ ਵਿਆਹ ਜਲਦੀ ਹੋ ਜਾਂਦਾ ਹੈ। ਖਾਸਕਰ ਸਾਉਣ ਦੇ ਸੋਮਵਾਰ ਵਰਤ ਦਾ ਵਿਸ਼ੇਸ਼ ਮਹੱਤਵ ਹੈ। ਆਓ ਜਾਣਦੇ ਹਾਂ ਕਿ ਸਾਉਣ ਮਹੀਨਾ ਕਦੋਂ ਤੋਂ ਸ਼ੁਰੂ ਹੋ ਰਿਹਾ ਹੈ ਤੇ ਭਗਵਾਨ ਸ਼ਿਵ ਨੂੰ ਕਿਵੇਂ ਖ਼ੁਸ਼ ਕੀਤਾ ਜਾਵੇ।

ਕਦੋਂ ਤੋਂ ਸ਼ੁਰੂ ਹੋ ਰਿਹਾ ਸਾਉਣ

ਹਿੰਦੀ ਪੰਚਾਂਗ ਮੁਤਾਬਿਕ ਐਤਵਾਰ 5 ਜੁਲਾਈ ਨੂੰ ਗੁਰੂ ਪੁੰਨਿਆ ਹੈ। ਇਸ ਤੋਂ ਅਗਲੇ ਦਿਨ ਸਾਉਣ ਸ਼ੁਰੂ ਹੋ ਰਿਹਾ ਹੈ। ਇਸ ਵਾਰ ਸਾਉਣ ਸੋਮਵਾਰ 6 ਜੁਲਾਈ ਨੂੰ ਸ਼ੁਰੂ ਹੋ ਰਿਹਾ ਹੈ ਤੇ ਮਹੀਨੇ ਦਾ ਅੰਤ ਵੀ ਸੋਮਵਾਰ 3 ਅਗਸਤ ਦੇ ਦਿਨ ਹੋ ਰਿਹਾ ਹੈ। ਇਸ ਤਰ੍ਹਾਂ ਇਸ ਵਾਰ ਸਾਵਨ ਦੇ ਮਹੀਨੇ 'ਚ 5 ਸੋਮਵਾਰ ਵਰਤ ਹਨ।

ਕਿਵੇਂ ਕਰੀਏ ਭਗਵਾਨ ਸ਼ਿਵ ਨੂੰ ਖੁਸ਼

ਭਗਵਾਨ ਸ਼ਿਵ ਦੀ ਪੂਜਾ ਸ਼ਿਵਲਿੰਗ ਰੂਪ 'ਚ ਕੀਤੀ ਜਾਂਦੀ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਇਸ ਰੂਪ 'ਚ ਪੂਜਾ ਕਰਨ ਨਾਲ ਭਗਵਾਨ ਸ਼ਿਵ ਜਲਦ ਖੁਸ਼ ਹੁੰਦੇ ਹਨ। ਇਸ ਲਈ ਸਾਉਣ ਮਹੀਨੇ ਸ਼ਿਵਲਿੰਗ 'ਤੇ ਜਲਾਭਿਸ਼ੇਕ ਕਰੋ, ਪੰਚਾਮ੍ਰਿਤ ਨਾਲ ਰੁਦਰਾਭਿਸ਼ੇਕ ਕਰੋ, ਬੇਲ ਪੱਤਰ ਆਦਿ ਚੜ੍ਹਾਓ। ਇਸ ਤੋਂ ਬਾਅਦ ਭੰਗ, ਧਤੂਰਾ, ਅੱਕ ਦਾ ਫੁੱਲ ਆਦਿ ਜ਼ਰੂਰ ਚੜ੍ਹਾਓ। ਉਸ ਸਮੇਂ ਓਮ ਨਮੋ ਸ਼ਿਵਾਏ ਮੰਤਰ ਦਾ ਜਾਪ ਕਰੋ। ਇਸ ਨਾਲ ਭਗਵਾਨ ਖੁਸ਼ ਹੁੰਦੇ ਹਨ ਤੇ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।

ਖਾਸਕਰ ਕੁਆਰੇ ਮੁੰਡੇ-ਕੁੜੀਆਂ ਲਈ ਇਹ ਮਹੀਨਾ ਫਲਦਾਈ ਹੁੰਦਾ ਹੈ ਜਦਕਿ ਵਿਆਹੁਤਾ ਜ਼ਿੰਦਗੀ 'ਚ ਮਿਠਾਸ ਲਿਆਉਣ ਲਈ ਸਾਉਣ ਮਹੀਨੇ ਪੰਚਾਮ੍ਰਿਤ ਨਾਲ ਭਗਵਾਨ ਸ਼ਿਵ ਦਾ ਅਭਿਸ਼ੇਕ ਕਰੋ।

Posted By: Amita Verma