ਜੇਐੱਨਐੱਨ, ਵਾਰਾਨਸੀ : ਧਰਮ ਸ਼ਾਸਤਰੀ ਵਿਧਾਨ ਸਨਾਤਨ ਧਰਮਾਵਲੰਭੀਆਂ ਲਈ ਸੰਸਕਾਰਾਂ ਦਾ ਸੰਵਿਧਾਨ ਹੈ। ਕਈ ਵਾਰ ਭਰਮਾਂ ਦੇ ਬੱਦਲ ਸਾਡੇ ਆਚਾਰ-ਵਿਹਾਰ 'ਤੇ ਹਾਵੀ ਹੋ ਜਾਂਦੇ ਹਨ। ਇਸੇ ਲੜੀ 'ਚ ਕੁਝ ਲੋਕ ਅਧਿਮਾਸ 'ਚ ਖ਼ਰੀਦਦਾਰੀ ਤੋਂ ਪਰਹੇਜ਼ ਕਰਨ ਲੱਗਦੇ ਹਨ ਜਦਕਿ ਜੋਤਿਸ਼ ਵਿਗਿਆਨ ਤੇ ਸ਼ਾਸਤਰਾਂ ਦੇ ਜਾਣਕਾਰ ਇਹ ਮੰਨਦੇ ਹਨ ਕਿ ਅਧਿਮਾਸ ਯਾਨੀ ਪੁਰਸ਼ੋਤਮ ਮਹੀਨੇ ਵਿਚ ਇਸ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ।

ਇਹ ਮਹੀਨਾ ਤਾਂ ਸ਼੍ਰੀਹਰਿ ਨੂੰ ਸਮਰਪਿਤ ਹੈ। ਇਸੇ ਤਰ੍ਹਾਂ ਜੋਤਿਸ਼ ਵਿਗਿਆਨ ਵਿਚ ਕਾਲ ਗਣਨਾ ਇਸ ਮਹੀਨੇ ਦੀ ਉਪਜ ਦਾ ਕਾਰਨ ਹੈ। ਵਿਦਵਾਨ ਕਹਿੰਦੇ ਹਨ ਕਿ ਅਧਿਮਾਸ ਵਿਚ ਤਮਾਮ ਹੋਰ ਮਨਾਹੀਆਂ ਤਾਂ ਹਨ ਪਰ ਸ਼ਾਸਤਰਾਂ 'ਚ ਖ਼ਰੀਦ ਤੇ ਵਿਕਰੀ ਨੂੰ ਲੈ ਕੇ ਕੋਈ ਰੋਕ ਨਹੀਂ ਹੈ। ਅਜਿਹੇ ਵਿਚ ਭਰਮਾਂ ਦੇ ਫੇਰ ਨੂੰ ਢੇਰ ਕਰੋ ਤੇ 18 ਸਤੰਬਰ ਤੋਂ 16 ਅਕਤੂਬਰ ਤਕ ਇਸ ਖ਼ਾਸ ਮਹੀਨੇ ਵਿਚ ਭਰਪੂਰ ਖ਼ਰੀਦਦਾਰੀ ਕਰੋ। ਨਾਲ ਹੀ 17 ਅਕਤੂਬਰ ਤੋਂ ਸ਼ੁਰੂ ਹੋ ਰਹੇ ਨਰਾਤਿਆਂ ਦੀ ਤਿਆਰੀ ਕਰੋ।

ਖ਼ਰੀਦਦਾਰੀ 'ਤੇ ਕੋਈ ਰੋਕ ਨਹੀਂ : ਕਾਸ਼ੀ ਹਿੰਦੂ ਯੂਨੀਵਰਸਿਟੀ ਵਿਚ ਜੋਤਿਸ਼ ਵਿਭਾਗ ਦੇ ਮੁਖੀ ਪ੍ਰੋ. ਵਿਨੇ ਪਾਂਡੇ ਅਨੁਸਾਰ ਅਧਿਮਾਸ ਵਿਚ ਫਲ ਪ੍ਰਾਪਤੀ ਕਾਮਨਾ ਨਾਲ ਕੀਤੇ ਜਾਣ ਵਾਲੇ ਸਾਰੇ ਕੰਮ ਵਰਜਿਤ ਹਨ। ਇਸ ਵਿਚ ਨਵੇਂ ਕੱਪੜੇ ਖ਼ਰੀਦਣਾ, ਧਾਰਨ ਕਰਨਾ, ਗਹਿਣੇ, ਫਲੈਟ, ਮਕਾਨ, ਟੀਵੀ, ਫਰਿਜ, ਕੂਲਰ, ਏਸੀ, ਨਵਾਂ ਵਾਹਨ ਤੇ ਨਿੱਤ ਵਰਤੋਂ ਦੀਆਂ ਵਸਤਾਂ ਨੂੰ ਖ਼ਰੀਦਣਾ ਤੇ ਪਹਿਲੀ ਵਾਰ ਵਰਤੋਂ ਕਰਨ 'ਤੇ ਕੋਈ ਰੋਕ ਨਹੀਂ ਹੈ।

ਕਈ ਮਹੂਰਤ ਵੀ :

ਬੀਐੱਚਯੂ ਦੇ ਸੰਸਕ੍ਰਿਤ ਵਿਦਿਆ ਧਰਮ ਵਿਗਿਆਨ ਸੰਕਾਯ ਵਿਚ ਐਸੋਸੀਏਟ ਪ੍ਰੋਫੈਸਰ ਤੇ ਸ਼੍ਰੀਕਾਸ਼ੀ ਵਿਦਵਤ ਪ੍ਰੀਸ਼ਦ ਦੇ ਮੰਤਰੀ ਡਾ. ਰਾਮਨਾਰਾਇਣ ਤ੍ਰਿਵੇਦੀ ਅਨੁਸਾਰ ਅਧਿਮਾਸ ਵਿਚ ਵਿਆਹ, ਮੁੰਡਨ, ਯਗਿਯੋਪਵੀਤ ਸਮੇਤ ਕਈ ਤਰ੍ਹਾਂ ਦੀਆਂ ਮਨਾਹੀਆਂ ਜ਼ਰੂਰ ਦੱਸੀਆਂ ਗਈਆਂ ਹਨ ਪਰ ਭੂਮੀ-ਭਵਨ, ਵਾਹਨ, ਵਸਤਰ-ਗਹਿਣਿਆਂ ਦੀ ਖ਼ਰੀਦਦਾਰੀ ਇਸ ਸੂਚੀ ਵਿਚ ਨਹੀਂ ਆਉਂਦੀ। ਇਸ ਮਹੀਨੇ ਵਿਚ ਖ਼ਰੀਦਦਾਰੀ ਦੇ ਕਈ ਮਹੂਰਤ ਤਕ ਵੀ ਆਉਂਦੇ ਹਨ।

ਦਾਨ ਤੇ ਅਨੁਸ਼ਠਾਨ ਕਰੋ :

ਸ਼੍ਰੀਕਾਸ਼ੀ ਵਿਸ਼ਵਨਾਥ ਮੰਦਰ ਕਾਰਜਪਾਲਕ ਕਮੇਟੀ ਦੇ ਸਾਬਕਾ ਮੈਂਬਰ ਜੋਤਿਸ਼ ਅਚਾਰੀਆ ਪੰਡਤ ਰਿਸ਼ੀ ਦਿਵੇਦੀ ਅਨੁਸਾਰ ਇਸ ਮਹੀਨੇ ਵਿਚ ਅਕਸ਼ੇ ਪੁੰਨ ਦੀ ਪ੍ਰਾਪਤੀ, ਪਾਪਾਂ ਦਾ ਖ਼ਾਤਮਾ ਤੇ ਆਖਰ ਵਿਸ਼ਣੂ ਲੋਕ ਦੀ ਪ੍ਰਾਪਤੀ ਲਈ ਸ਼੍ਰੀਹਰਿ ਦੇ ਨਮਿਤ ਸਮਸਤ ਪੂਜਨ ਵਿਧਾਨ ਦੇ ਨਾਲ ਅੰਨ, ਵਸਤਰ, ਸੋਨੇ-ਚਾਂਦੀ ਤੇ ਤਾਂਬੇ ਦੇ ਗਹਿਣਿਆਂ ਸਮੇਤ ਹੋਰ ਵਸਤਾਂ ਦਾ ਦਾਨ ਕੀਤਾ ਜਾਂਦਾ ਹੈ। ਅਜਿਹੇ ਵਿਚ ਖ਼ਰੀਦਦਾਰੀ ਨਹੀਂ ਕੀਤੀ ਜਾਵੇਗੀ ਤਾਂ ਭਲਾ ਅਨੁਸ਼ਠਾਨ ਦੀ ਪੂਰਤੀ ਕਿਸ ਤਰ੍ਹਾਂ ਹੋ ਸਕੇਗੀ। ਪੰਡਤ ਰਿਸ਼ੀ ਦਿਵੇਦੀ ਅਨੁਸਾਰ ਤਿਥੀਆਂ ਦੇ ਵਾਧੇ-ਘਾਟੇ ਨੂੰ ਸੰਤੁਲਿਤ ਕਰਨ ਲਈ 32 ਮਹੀਨੇ, 16 ਦਿਨ ਤੇ ਚਾਰ ਘੜੀਆਂ 'ਤੇ ਆਉਣ ਵਾਲੇ ਅਧਿਮਾਸ ਦੇ ਅਧਿਸ਼ਠਾਤਾ ਸ਼੍ਰੀਹਰਿ ਹਨ।


ਦਿਲ ਖੋਲ੍ਹ ਕੇ ਖ਼ਰੀਦੋ ਨਵਾਂ :

ਸਰਬ ਭਾਰਤੀ ਵਿਦਵਤ ਪ੍ਰੀਸ਼ਦ ਦੇ ਜਨਰਲ ਸਕੱਤਰ ਪ੍ਰਸਿੱਧ ਜੋਤਸ਼ੀ ਅਚਾਰੀਆ ਡਾ. ਕਾਮੇਸ਼ਵਰ ਉਪਾਧਿਆਏ ਅਨੁਸਾਰ ਅਧਿਮਾਸ ਦੌਰਾਨ ਮਹੂਰਤ ਚਿੰਤਾਮਣੀ ਵਿਚ 21 ਚੀਜ਼ਾਂ ਨੂੰ ਵਰਜਿਤ ਕੀਤਾ ਗਿਆ ਹੈ ਪਰ ਨਿਤ ਦਿਨ ਦੇ ਕਾਰਜ ਤੇ ਜ਼ਰੂਰੀ ਵਸਤਾਂ ਦੀ ਖ਼ਰੀਦਦਾਰੀ ਕੀਤੀ ਜਾ ਸਕਦੀ ਹੈ। ਕਈ ਤਰ੍ਹਾਂ ਦੀਆਂ ਆਫਰਾਂ ਨਾਲ ਵੀ ਇਸ ਵੇਲੇ ਬਾਜ਼ਾਰ ਭਰਿਆ ਪਿਆ ਹੈ, ਇਸ ਲਈ ਦਿਲ ਖੋਲ੍ਹ ਕੇ ਖ਼ਰੀਦਦਾਰੀ ਕਰੋ।

Posted By: Amita Verma