ਨਵੀਂ ਦਿੱਲੀ, ਹਿੰਦੂ ਧਰਮ ਦਾ ਮਹਾ ਤਿਉਹਾਰ ਅੱਸੂ ਦੇ ਨਰਾਤੇ 26 ਅਕਤੂਬਰ ਤੋਂ ਸ਼ੁਰੂ ਹੋ ਰਹੇ ਹਨ। ਨਰਾਤੇ ਦੇ ਨੌਂ ਦਿਨਾਂ ਦੌਰਾਨ ਮਾਂ ਆਦਿ ਸ਼ਕਤੀ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਨਰਾਤਿਆਂ ਦੀ ਸ਼ੁਰੂਆਤ ਤੋਂ ਲੈ ਕੇ ਆਖਰੀ ਦਿਨ ਤੱਕ ਅਖੰਡ ਜੋਤ ਜਗਾਉਣ ਨਾਲ ਦੇਵੀ ਦੁਰਗਾ ਪ੍ਰਸੰਨ ਹੁੰਦੀ ਹੈ ਅਤੇ ਸ਼ਰਧਾਲੂਆਂ ਦੇ ਸਾਰੇ ਦੁੱਖ ਦੂਰ ਕਰਦੀ ਹੈ। ਜੇਕਰ ਤੁਸੀਂ ਵੀ ਇਸ ਸਾਲ ਨਰਾਤਿਆਂ 'ਚ ਅਖੰਡ ਜੋਤੀ ਦੀ ਸਥਾਪਨਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਕੁਝ ਨਿਯਮਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

ਸਹੀ ਦਿਸ਼ਾ, ਸਥਾਨ ਅਤੇ ਹੋਰ ਕਈ ਵਿਸ਼ਿਆਂ ਨੂੰ ਸਮਝ ਕੇ ਹੀ ਅਖੰਡ ਜੋਤੀ ਦੀ ਸਥਾਪਨਾ ਕਰਨੀ ਚਾਹੀਦੀ ਹੈ। ਅਜਿਹਾ ਇਸ ਲਈ ਕਿਉਂਕਿ ਇੱਕ ਛੋਟੀ ਜਿਹੀ ਗਲਤੀ ਤੁਹਾਡੇ ਲਈ ਵੱਡੀ ਮੁਸੀਬਤ ਦਾ ਕਾਰਨ ਬਣ ਸਕਦੀ ਹੈ। ਆਓ ਜਾਣਦੇ ਹਾਂ ਅਖੰਡ ਜੋਤੀ ਦੀ ਸਥਾਪਨਾ ਦੇ ਮਹੱਤਵਪੂਰਨ ਨਿਯਮ।

ਅਖੰਡ ਜੋਤੀ ਦੀ ਸਥਾਪਨਾ ਲਈ ਜ਼ਰੂਰੀ ਨਿਯਮ

ਸਭ ਤੋਂ ਪਹਿਲਾਂ ਇਹ ਜਾਣ ਲਓ ਕਿ ਨਰਾਤਿਆਂ ਦੇ ਪੂਰੇ ਨੌਂ ਦਿਨ ਅਖੰਡ ਜੋਤੀ ਜਗਦੀ ਰਹਿੰਦੀ ਹੈ।

ਇਨ੍ਹਾਂ ਨੌਂ ਦਿਨਾਂ ਦੌਰਾਨ ਘਰ ਵਿੱਚ ਕੋਈ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਅਸ਼ੁੱਧਤਾ ਹੋ ਸਕਦੀ ਹੈ।

ਹਿੰਦੂ ਧਰਮ ਵਿਚ ਅਖੰਡ ਜੋਤੀ ਨੂੰ ਆਸਥਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਨਰਾਤਿਆਂ ਦੌਰਾਨ ਇਸ ਨੂੰ ਸ਼ਰਧਾਪੂਰਵਕ ਜਲਾਇਆ ਜਾਂਦਾ ਹੈ।

ਅਖੰਡ ਜੋਤੀ ਜਗਾਉਣ ਤੋਂ ਬਾਅਦ ਭੁੱਲ ਕੇ ਵੀ ਘਰ ਨੂੰ ਤਾਲਾ ਨਾ ਲਾਓ। ਘਰ ਵਿਚ ਹਮੇਸ਼ਾ ਇਕ ਵਿਅਕਤੀ ਜ਼ਰੂਰ ਮੌਜੂਦ ਰਹੇ।

ਅਖੰਡ ਜੋਤੀ ਸਥਾਪਤ ਕਰਨ ਲਈ ਕਿਸੇ ਚੌਕੀ ਦੀ ਵਰਤੋਂ ਕਰੋ ਜਾਂ ਫਿਰ ਪੂਜਾ ਘਰ ਵਿਚ ਸਹੀ ਥਾਂ ’ਤੇ ਰਖੋ। ਇਸ ਨੂੰ ਜ਼ਮੀਨ ’ਤੇ ਕਦੇ ਵੀ ਨਾ ਰਖੋ।

ਘਰ ਵਿਚ ਜੇ ਤੁਸੀਂ ਅਖੰਡ ਜੋਤੀ ਸਥਾਪਤ ਕਰਨ ਜਾ ਰਹੇ ਹੋ ਤਾਂ ਘਰ ਵਿਚ ਹਰ ਦਿਨ ਸ਼ੁੱਧਤਾ ਕਾਇਮ ਰਖੋ। ਇਸ ਦੌਰਾਨ ਪਿਆਜ਼, ਲੱਸਣ, ਮਾਸ, ਸ਼ਰਾਬ ਆਦਿ ਦਾ ਇਸਤੇਮਾਲ ਨਾ ਕਰੋ।

ਅਖੰਡ ਜੋਤੀ ਸਥਾਪਤ ਕਰਦੇ ਸਮੇਂ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਘਰ ਦਾ ਇਕ ਮੈਂਬਰ ਜ਼ਰੂਰ ਜੋਤੀ ਦੀ ਦੇਖਭਾਲ ਕਰਨ ਲਈ ਤਿਆਰ ਰਹੇ। ਕਿਉਂਕਿ ਰਾਤ ਸਮੇਂ ਜੋਤੀ ਬੁਝਣ ਦਾ ਡਰ ਰਹਿੰਦਾ ਹੈ।

ਇਸ ਮੰਤਰ ਦਾ ਜ਼ਰੂਰ ਕਰੋ ਜਾਪ

ਜਯੰਤੀ ਮੰਗਲਾ ਕਾਲੀ ਭੱਦਰਕਾਲ ਕ੍ਰਿਪਾਲਿਨੀ। ਦੁਰਗਾ ਸ਼ਮਾ ਸ਼ਿਵਾ ਧਾਤ੍ਰੀ ਸਵਾਹਾ ਸਵਧਾ ਨਮੋਸਤੁਤੇ॥

Disclaimer

ਇਸ ਲੇਖ ਵਿੱਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾ ਦੀ ਸ਼ੁੱਧਤਾ ਜਾਂ ਭਰੋਸੇਯੋਗਤਾ ਦੀ ਗਰੰਟੀ ਨਹੀਂ ਹੈ। ਇਹ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਕਾਂ/ਪ੍ਰਵਚਨਾਂ/ਵਿਸ਼ਵਾਸਾਂ/ਗ੍ਰੰਥਾਂ ਤੋਂ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਈ ਗਈ ਹੈ। ਸਾਡਾ ਮਕਸਦ ਸਿਰਫ ਜਾਣਕਾਰੀ ਦਾ ਸੰਚਾਰ ਕਰਨਾ ਹੈ, ਇਸਦੇ ਉਪਭੋਗਤਾਵਾਂ ਨੂੰ ਇਸ ਨੂੰ ਸਿਰਫ਼ ਜਾਣਕਾਰੀ ਵਜੋਂ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਉਪਭੋਗਤਾ ਖੁਦ ਇਸਦੀ ਵਰਤੋਂ ਲਈ ਜ਼ਿੰਮੇਵਾਰ ਹੋਵੇਗਾ।

Posted By: Tejinder Thind