Sharad Purnima 2020 : ਜੇਐੱਨਐੱਨ, ਨਵੀਂ ਦਿੱਲੀ : ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਿਮਾ ਨੂੰ ਸ਼ਰਦ ਪੂਰਨਿਮਾ ਕਿਹਾ ਜਾਂਦਾ ਹੈ। ਇਸ ਸਾਲ ਇਹ 30 ਅਕਤੂਬਰ ਨੂੰ ਹੈ। ਮਾਨਤਾ ਹੈ ਕਿ ਇਸ ਦਿਨ ਚੰਦਰਮਾ ਸੋਲ਼ਾ ਕਲਾਂ ਸੰਪੂਰਨ ਹੁੰਦਾ ਹੈ। ਕਹਿੰਦੇ ਹਨ ਕਿ ਇਸ ਦਿਨ ਚੰਦਰਮਾ ਦੀ ਰੋਸ਼ਨੀ 'ਚ ਰੱਖੀ ਹੋਈ ਖੀਰ ਖਾਣ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ। ਉੱਥੇ ਹੀ ਸਾਹ ਰੋਗੀਆਂ ਨੂੰ ਵੀ ਫਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਅੱਖਾਂ ਦੀ ਰੋਸ਼ਨੀ ਵੀ ਬਿਹਤਰ ਹੁੰਦੀ ਹੈ।

ਸ਼ਾਸਤਰਾਂ ਅਨੁਸਾਰ, ਇਸ ਪੂਰਨਿਮਾ ਦਾ ਕਾਫ਼ੀ ਜ਼ਿਆਦਾ ਮਹੱਤਵ ਹੁੰਦਾ ਹੈ। ਇਸ ਪੂਰਨਿਮਾ ਤੋਂ ਬਾਅਦ ਹੀ ਪਤਝੜ ਰੁੱਤ ਆਰੰਭ ਹੋ ਜਾਂਦੀ ਹੈ ਤੇ ਹੌਲੀ-ਹੌਲੀ ਠੰਢ ਦਾ ਮੌਸਮ ਸ਼ੁਰੂ ਹੋਣ ਲਗਦਾ ਹੈ। ਇਸ ਦਿਨ ਮਾਤਾ ਲਕਸ਼ਮੀ ਦੀ ਖ਼ਾਸ ਪੂਜਾ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਮਾਂ ਲਕਸ਼ਮੀ ਵਿਚਰਨ ਕਰਦੀ ਹੈ। ਸ਼ਰਦ ਪੂਰਨਿਮਾ ਨੂੰ ਕੋਜਾਗਰੀ ਪੂਰਨਿਮਾ ਤੇ ਰਾਸ ਪੂਰਨਿਮਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਆਓ ਜੋਤਿਸ਼ਆਚਾਰੀਆ ਪੰਡਤ ਦਯਾਨੰਦ ਸ਼ਾਸਤਰੀ ਤੋਂ ਜਾਣਦੇ ਹਾਂ ਸ਼ਰਦ ਪੂਰਨਿਮਾ ਦਾ ਸ਼ੁੱਭ ਮਹੂਰਤ ਤੇ ਪੂਜਾ ਵਿਧੀ।

ਸ਼ਰਦ ਪੂਰਨਿਮਾ ਦਾ ਸ਼ੁੱਭ ਮਹੂਰਤ :

ਪੂਰਨਿਮਾ ਆਰੰਭ : ਅਕਤੂਬਰ 30, 2020 ਨੂੰ 5:47:55 ਤੋਂ

ਪੂਰਨਿਮਾ ਸਮਾਪਤ : ਅਕਤੂਬਰ 31, 2020 ਨੂੰ 8:21:07 ਤਕ।

ਸ਼ਰਦ ਪੂਰਨਿਮਾ ਨੂੰ ਲਕਸ਼ਮੀ ਪੂਜਾ ਦਾ ਮਹੱਤਵ

ਸ਼ਰਦ ਪੁੰਨਿਆ ਸਬੰਧੀ ਜੋਤਿਸ਼ੀਆਂ ਦਾ ਮਤ ਇਹ ਹੈ ਕਿ ਜਿਹੜੇ ਵਿਅਕਤੀ ਇਸ ਰਾਤ ਮਾਤਾ ਲਕਸ਼ਮੀ ਦੀ ਵਿਧੀਪੂਰਵਕ ਪੂਜਾ ਕਰਦੇ ਹਨ, ਉਨ੍ਹਾਂ ਨੂੰ ਮਾਤਾ ਧਨ-ਜਾਇਦਾਦ ਨਾਲ ਮਾਲਾਮਾਲ ਕਰ ਦਿੰਦੀ ਹੈ, ਚਾਹੇ ਉਸ ਵਿਅਕਤੀ ਦੀ ਕੁੰਡਲੀ 'ਚ ਧਨ ਯੋਗ ਹੋਵੇ ਜਾਂ ਨਾ।

ਕੋਜਾਗਰੀ ਪੁੰਨਿਆ

ਸ਼ਰਦ ਪੁੰਨਿਆ ਨੂੰ ਕੋਜਾਗਰੀ ਪੁੰਨਿਆ ਵੀ ਕਿਹਾ ਜਾਂਦਾ ਹੈ। ਇਸ ਦਾ ਸ਼ਾਬਦਿਕ ਅਰਥ ਹੈ ਕਿ ਕਿਹੜਾ ਜਾਗ ਰਿਹਾ ਹੈ। ਜਿਹੜਾ ਰਾਤ ਨੂੰ ਜਾਗ ਕੇ ਮਾਤਾ ਲਕਸ਼ਮੀ ਦੀ ਪੂਜਾ ਕਰਦਾ ਹੈ, ਉਸੇ ਨੂੰ ਮਾਤਾ ਲਕਸ਼ਮੀ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ।

ਸ਼ਰਦ ਪੂਰਨਿਮਾ 'ਤੇ ਲਕਸ਼ਮੀ ਪੂਜਾ ਦੀ ਵਿਧੀ

ਸ਼ਰਦ ਪੁੰਨਿਆ ਵਾਲੇ ਦਿਨ ਰੂਟੀਨ ਦੇ ਕਾਰਜਾਂ ਤੋਂ ਵਿਹਲੇ ਹੋ ਕੇ ਸਾਫ਼-ਸੁਥਰੇ ਕੱਪੜੇ ਧਾਰਨ ਕਰੋ। ਇਸ ਤੋਂ ਬਾਅਦ ਮਾਂ ਲਕਸ਼ਮੀ ਦੇ ਵਰਤ ਦਾ ਸੰਕਲਪ ਕਰੋ। ਇਸ ਤੋਂ ਬਾਅਦ ਪੂਜਾ ਸਥਾਨ 'ਤੇ ਮਾਤਾ ਲਕਸ਼ਮੀ ਦੀ ਮੂਰਤੀ ਜਾਂ ਤਸਵੀਰ ਸਥਾਪਿਤ ਕਰੋ। ਫਿਰ ਉਨ੍ਹਾਂ ਦੀ ਵਿਧੀ-ਵਿਧਾਨ ਨਾਲ ਪੂਜਾ ਕਰੋ। ਮਾਤਾ ਲਕਸ਼ਮੀ ਨੂੰ ਅਕਸ਼ਤ, ਦੂਰਵਾ, ਲਾਲ ਧਾਗਾ, ਸੁਪਾਰੀ, ਚੰਦਨ, ਫੁੱਲਾਂ ਦੀ ਮਾਲਾ, ਨਾਰੀਅਲ, ਫਲ਼, ਮਠਿਆਈ ਆਦਿ ਭੇਟ ਕਰੋ।

ਇਸ ਤੋਂ ਬਾਅਦ ਘਿਉ ਦੇ ਦੀਵੇ ਜਾਂ ਕਪੂਰ ਨਾਲ ਮਾਤਾ ਲਕਸ਼ਮੀ ਦੀ ਆਰਤੀ ਕਰੋ। ਇਸ ਤੋਂ ਬਾਅਦ ਰਾਤ ਨੂੰ ਚੰਦ ਨਿਕਲਣ 'ਤੇ ਘਿਉ ਦੇ 100 ਦੀਵੇ ਜਗਾਓ। ਮਾਤਾ ਲਕਸ਼ਮੀ ਸ਼ਰਦ ਪੁੰਨਿਆ ਦੀ ਅੱਧੀ ਰਾਤ ਜਦੋਂ ਸੈਰ 'ਤੇ ਨਿਕਲੇਗੀ ਤਾਂ ਜ਼ਰੂਰ ਆਪਣੀ ਕਿਰਪਾ ਦਾ ਮੀਂਹ ਬਰਸਾਵੇਗੀ। ਕੋਜਾਗਰੀ ਵਰਤ ਨਾਲ ਮਾਤਾ ਲਕਸ਼ਮੀ ਸੰਤੁਸ਼ਟ ਹੁੰਦੀ ਹੈ ਤੇ ਇਸ ਤੋਂ ਖ਼ੁਸ਼ ਹੋ ਕੇ ਧਨ-ਖੁਸ਼ਹਾਲੀ ਦਿੰਦੀ ਹੈ। ਮੌਤ ਤੋਂ ਬਾਅਦ ਪਰਲੋਕ 'ਚ ਵੀ ਸਦਗਤੀ ਪ੍ਰਦਾਨ ਕਰਦੀ ਹੈ।

Posted By: Seema Anand