ਨਵੀਂ ਦਿੱਲੀ, Shani Gochar 2023 : ਜੋਤਿਸ਼ ਸ਼ਾਸਤਰ 'ਚ ਸ਼ਨੀ ਗ੍ਰਹਿ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ। ਸ਼ਨੀਦੇਵ ਨੂੰ ਕਰਮ ਫਲ਼ ਦਾਤਾ, ਕਲਯੁੱਗ ਦਾ ਦੰਡ ਅਧਿਕਾਰੀ ਕਿਹਾ ਜਾਂਦਾ ਹੈ। ਨੌਂ ਗ੍ਰਹਿਆਂ 'ਚ ਸ਼ਨੀ ਗ੍ਰਹਿ ਨੂੰ 'ਨਿਆਂ ਦਾ ਦੇਵਤਾ' ਦਰਜਾ ਮਿਲਿਆ ਹੋਇਆ ਹੈ। ਇਸ ਦੇ ਨਾਲ ਹੀ ਉਹ ਮਕਰ ਤੇ ਕੁੰਭ ਰਾਸ਼ੀ ਦਾ ਸਵਾਮੀ ਹੈ। ਜੋਤਿਸ਼ ਸ਼ਾਸਤਰ ਅਨੁਸਾਰ, ਸ਼ਨੀ ਗ੍ਰਹਿ ਵਿਅਕਤੀ ਨੂੰ ਕਰਮਾਂ ਦੇ ਹਿਸਾਬ ਨਾਲ ਸ਼ੁੱਭ ਤੇ ਅਸ਼ੁੱਭ ਫਲ਼ ਦਿੰਦੇ ਹਨ। ਸ਼ਨੀ ਗ੍ਰਹਿ ਜਦੋਂ ਰਾਸ਼ੀ ਪਰਿਵਰਤਨ ਕਰਦੇ ਹਨ ਤਾਂ ਉਸ ਦਾ ਅਸਰ ਹਰੇਕ ਰਾਸ਼ੀ ਦੇ ਜਾਤਕਾਂ ਦੇ ਜੀਵਨ 'ਤੇ ਪੈਂਦਾ ਹੈ। ਸਾਲ 2023 ਦੇ ਕੁਝ ਹੀ ਦਿਨ ਰਹਿ ਗਏ ਹਨ। ਇਸ ਸਾਲ 'ਚ ਸ਼ਨੀ ਦੇਵ ਆਪਣੀ ਸਵੈ ਰਾਸ਼ੀ ਕੁੰਭ ਰਾਸ਼ੀ 'ਚ ਪ੍ਰਵੇਸ਼ ਕਰਨ ਵਾਲਾ ਹੈ। ਅਜਿਹੇ ਵਿਚ ਕਈ ਰਾਸ਼ੀਆਂ ਨੂੰ ਸ਼ਨੀ ਦੀ ਸਾੜ੍ਹਸਤੀ ਤੇ ਢਈਏ ਤੋਂ ਛੁਟਕਾਰਾ ਮਿਲੇਗਾ ਤੇ ਕਈ ਰਾਸ਼ੀਆਂ ਇਸ ਤੋਂ ਪੀੜਤ ਹੋਣਗੀਆਂ। ਆਓ ਜਾਣਦੇ ਹਾਂ ਕਿ ਸਾਲ 2023 'ਚ ਕਿਹੜੀਆਂ ਰਾਸ਼ੀਆਂ ਦੇ ਉੱਪਰ ਰਹੇਗਾ ਸ਼ਨੀ ਦਾ ਪ੍ਰਕੋਪ।

ਸਾਲ 2023 'ਚ ਸ਼ਨੀ ਦਾ ਰਾਸ਼ੀ ਪਰਿਵਰਤਨ ਕਦੋਂ ?

ਜੋਤਿਸ਼ ਗਣਨਾ ਅਨੁਸਾਰ, ਸ਼ਨੀਦੇਵ ਮਕਰ ਰਾਸ਼ੀ 'ਚ ਮਾਰਗੀ ਹਨ। ਇਸ ਦੇ ਨਾਲ ਹੀ 17 ਜਨਵਰੀ 2023 ਨੂੰ ਰਾਤ 8 ਵੱਜ ਕੇ 2 ਮਿੰਟ 'ਤੇ ਮਕਰ ਰਾਸ਼ੀ ਤੋਂ ਕੱਢ ਕੇ ਕੁੰਭ ਰਾਸ਼ੀ 'ਚ ਪ੍ਰਵੇਸ਼ ਕਰ ਜਾਣਗੇ। ਸ਼ਨੀ ਦੇ ਇਸ ਰਾਸ਼ੀ ਪਰਿਵਰਤਨ ਦਾ ਅਸਰ ਹਰੇਕ ਰਾਸ਼ੀ ਦੇ ਜਾਤਕਾਂ ਦੇ ਜੀਵਨ 'ਤੇ ਪੈਣ ਵਾਲਾ ਹੈ।

ਸਾਲ 2022 'ਚ ਇਨ੍ਹਾਂ ਰਾਸ਼ੀਆਂ 'ਤੇ ਸ਼ਨੀ ਦੀ ਸਾੜ੍ਹਸਤੀ ਤੇ ਢਈਆ

ਜੋਤਿਸ਼ ਗਣਨਾ ਅਨੁਸਾਰ ਇਸ ਵੇਲੇ ਸ਼ਨੀ ਮਕਰ ਰਾਸ਼ੀ 'ਚ ਗੋਚਰ ਕਰ ਰਹੇ ਹਨ। ਅਜਿਹੇ ਵਿਚ ਮਿਥੁਨ ਤੇ ਤੁਲਾ ਰਾਸ਼ੀ ਦੇ ਯਾਤਕਾਂ ਦੀ ਕੁੰਡਲੀ 'ਚ ਸ਼ਨੀ ਦਾ ਢਈਆ ਚੱਲ ਰਿਹਾ ਹੈ। ਇਸ ਦੇ ਨਾਲ ਹੀ ਧਨੂ, ਮਕਰ ਤੇ ਕੁੰਭ ਰਾਸ਼ੀ 'ਚ ਸ਼ਨੀ ਦੀ ਸਾੜ੍ਹਸਤੀ ਤੇ ਢਈਏ ਤੋਂ ਮੁਕਤੀ ਮਿਲ ਜਾਵੇਗੀ, ਪਰ ਕੁੰਭ ਰਾਸ਼ੀ ਦੇ ਜਾਤਕਾਂ ਨੂੰ ਸ਼ਨੀ ਦੀ ਸਾੜ੍ਹਸਤੀ ਤੋਂ ਨਿਜਾਤ ਪਾਉਣ ਲਈ ਲੰਬਾ ਇੰਤਜ਼ਾਰ ਕਰਨਾ ਪਵੇਗਾ। ਜੋਤਿਸ਼ ਗਣਨਾ ਅਨੁਸਾਰ, ਕੁੰਭ ਰਾਸ਼ੀ 'ਚ ਸ਼ਨੀ ਦੀ ਸਾੜ੍ਹਸਤੀ 24 ਜਨਵਰੀ 2022 ਤੋਂ ਚੱਲ ਰਹੀ ਹੈ ਜੋ 3 ਜੂਨ 2027 ਨੂੰ ਖ਼ਤਮ ਹੋਵੇਗੀ।

ਸਾਲ 2023 'ਚ ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਸ਼ਨੀ ਦੀ ਸਾੜ੍ਹਸਤੀ ਤੇ ਢਈਆ

16 ਜਨਵਰੀ 2023 ਨੂੰ ਸ਼ਨੀ ਕੁੰਭ ਰਾਸ਼ੀ 'ਚ ਪ੍ਰਵੇਸ਼ ਕਰ ਰਹੇ ਹਨ। ਅਜਿਹੇ ਵਿਚ ਸ਼ਨੀ ਦੀ ਸਾੜ੍ਹਸਤੀ ਮਕਰ ਰਾਸ਼ੀ 'ਚ ਆਖਰੀ ਪੜਾਅ, ਕੁੰਭ ਰਾਸ਼ੀ ਤੇ ਮੀਨ ਰਾਸ਼ੀ 'ਚ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਕਰਕ ਤੇ ਬ੍ਰਿਸ਼ਚਕ ਰਾਸ਼ੀ ਵਿਚ ਸ਼ਨੀ ਦਾ ਢਈਆ ਆਰੰਭ ਹੋਵੇਗਾ।

ਡਿਸਕਲੇਮਰ : ਇਸ ਲੇਖ ਵਿਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾਵਾਂ ਦੀ ਸ਼ੁੱਧਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਇਹ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਕਾਂ/ਪ੍ਰਵਚਨਾਂ/ਵਿਸ਼ਵਾਸਾਂ/ਸ਼ਾਸਤਰਾਂ ਤੋਂ ਇਕੱਠੀ ਕਰਨ ਤੋਂ ਬਾਅਦ ਤੁਹਾਡੇ ਤੱਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਸਿਰਫ ਜਾਣਕਾਰੀ ਪ੍ਰਦਾਨ ਕਰਨਾ ਹੈ, ਇਸਦੇ ਉਪਭੋਗਤਾਵਾਂ ਨੂੰ ਇਸ ਨੂੰ ਸਿਰਫ ਜਾਣਕਾਰੀ ਵਜੋਂ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਇਸਦਾ ਕੋਈ ਵੀ ਉਪਯੋਗ ਉਪਭੋਗਤਾ ਦੀ ਪੂਰੀ ਜ਼ਿੰਮੇਵਾਰੀ 'ਤੇ ਹੋਵੇਗਾ।

Posted By: Seema Anand