ਨਈ ਦੁਨੀਆ, ਉੱਜੈਨ : Shani in Makar Rashi : ਜੋਤਿਸ਼ ਸ਼ਾਸਤਰ 'ਚ ਊਰਜਾ ਦਾ ਕਾਰਕ ਮੰਨੇ ਜਾਣ ਵਾਲੇ ਸ਼ਨੀ ਕਰੀਬ 30 ਸਾਲ ਬਾਅਦ 24 ਜਨਵਰੀ ਨੂੰ ਆਪਣੀ ਰਾਸ਼ੀ ਮਕਰ 'ਚ ਪ੍ਰਵੇਸ਼ ਕਰਨਗੇ। ਆਪਣੀ ਰਾਸ਼ੀ 'ਚ ਸ਼ਨੀ 15 ਮਾਰਚ 2022 ਤਕ ਰਹਿਣਗੇ। ਇਹ ਢਾਈ ਸਾਲ ਵੱਖ-ਵੱਖ ਰਾਸ਼ੀਆਂ ਦੇ ਜਾਤਕਾਂ ਲਈ ਸੁੱਖ, ਸ਼ਾਂਤੀ ਤੇ ਖ਼ੁਸ਼ਹਾਲੀ ਭਰਪੂਰ ਹੋਣਗੇ। ਇਸ ਮਿਆਦ 'ਚ ਦੇਸ਼ 'ਚ ਨਵੀਆਂ ਤਕਨੀਕਾਂ ਸਮੇਤ ਸੰਚਾਰ ਕ੍ਰਾਂਤੀ ਦਾ ਨਵਾਂ ਆਗਾਜ਼ ਹੋਵੇਗਾ।

ਜੋਤਿਸ਼ ਆਚਾਰੀਆ ਪੰਡਤ ਅਮਰ ਡੱਬਾਵਾਲਾ ਅਨੁਸਾਰ ਮਾਘ ਮਹੀਨੇ ਦੀ ਮੌਨੀ ਮੱਸਿਆ 'ਤੇ 24 ਜਨਵਰੀ ਨੂੰ ਉੱਤਰ ਆਸ਼ਾੜਾ ਨਕਸ਼ੱਤਰ, ਵਜਰ ਯੋਗ ਤੇ ਮਕਰ ਰਾਸ਼ੀ ਦੇ ਚੰਦਰਮਾ ਦੀ ਮੌਜੂਦਗੀ 'ਚ 10 ਵਜੇ ਸ਼ਨੀ ਬ੍ਰਿਸ਼ਚਕ ਨੂੰ ਛੱਡ ਕੇ ਮਕਰ ਰਾਸ਼ੀ 'ਚ ਪ੍ਰਵੇਸ਼ ਕਰਨਗੇ। ਇਸ ਰਾਸ਼ੀ 'ਚ ਸ਼ਨੀ ਕਰੀਬ ਢਾਈ ਸਾਲ ਰਹਿਣਗੇ। ਇਸ ਦੌਰਾਨ ਇਨ੍ਹਾਂ ਦੀ ਰਫ਼ਤਾਰ ਵਕਰੀ ਤੇ ਮਾਰਗੀ ਹੁੰਦੀ ਰਹੇਗੀ। ਨਾਲ ਹੀ ਨਕਸ਼ੱਤਰਾਂ ਦਾ ਪਰਿਵਰਤਨ ਵੀ ਹੁੰਦਾ ਰਹੇਗਾ। ਮਕਰ ਸ਼ਨੀ ਦੀ ਆਪਣੀ ਰਾਸ਼ੀ ਹੈ। ਆਪਣੀ ਹੀ ਰਾਸ਼ੀ 'ਚ ਪਰਿਕਰਮਾ ਕਰਦੇ ਹੋਏ ਉਹ ਵੱਖ-ਵੱਖ ਰਾਸ਼ੀਆਂ ਦੇ ਜਾਤਕਾਂ ਨੂੰ ਰਾਹਤ ਤੇ ਸ਼ੁੱਭ ਫਲ਼ ਦੇਣਗੇ।

ਨੌਂ ਗ੍ਰਹਿਆਂ 'ਚ ਸਭ ਤੋਂ ਚਮਕੀਲੇ ਸ਼ਨੀ

ਨੌਂ ਗ੍ਰਹਿਣਾਂ 'ਚ ਸ਼ਨੀ ਸਭ ਤੋਂ ਸੁੰਦਰ ਤੇ ਚਮਕੀਲੇ ਹਨ। ਜੋਤਿਸ਼ ਸ਼ਾਸਤਰ 'ਚ ਉਨ੍ਹਾਂ ਨੂੰ ਊਰਜਾ ਦਾ ਕਾਰਕ ਤੇ ਛੇਤੀ ਖ਼ੁਸ਼ ਤੇ ਸਫ਼ਲਤਾ ਦੇਣ ਵਾਲਾ ਮੰਨਿਆ ਗਿਆ ਹੈ। ਸ਼ਨੀ ਸਾਧਨਾ ਤੋਂ ਪ੍ਰਸੰਨ ਹੋ ਕੇ ਸ਼ੁੱਭ ਫਲ਼ ਦਿੰਦੇ ਹਨ।

ਆਪਣੀ ਰਾਸ਼ੀ 'ਤੇ ਅਜਿਹਾ ਰਹੇਗਾ ਸ਼ਨੀ ਦਾ ਅਸਰ

  • ਕੁਦਰਤੀ, ਸਮਾਜਿਕ, ਸਿਆਸੀ ਤੇ ਅਧਿਆਤਮਕ ਨਜ਼ਰੀਏ ਤੋਂ ਸਕਾਰਾਤਮਕ ਨਤੀਜੇ ਦੇਖਣ ਨੂੰ ਮਿਲਣਗੇ।
  • ਕਾਨੂੰਨ 'ਚ ਨਵੇਂ ਸੋਧਾਂ ਦੇ ਹਾਲਾਤ ਬਣਨਗੇ।
  • ਭਾਰਤੀ ਰੇਲਵੇ 'ਚ ਨਵਾਂ ਪਰਿਵਰਤਨ ਤੇ ਡਾਕਟਰੀ ਉਪਕਰਨਾਂ 'ਚ ਐਡਵਾਂਸ ਟੈਕਨਾਲੋਜੀ ਵਿਕਸਤ ਹੋਵੇਗੀ।

ਇਨ੍ਹਾਂ ਰਾਸ਼ੀਆਂ 'ਤੇ ਅਜਿਹਾ ਰਹੇਗਾ ਪ੍ਰਭਾਵ

ਮੇਖ : ਸੂਬਾਈ ਕਾਰਜਾਂ 'ਚ ਪ੍ਰਾਪਤੀ ਤੇ ਤਰੱਕੀ ਮਿਲੇਗੀ।

ਬ੍ਰਿਖ : ਕਿਸਮਤ ਦਾ ਤਾਰਾ ਚਮਕੇਗਾ। ਵਿਗੜੇ ਕੰਮ ਬਣਨਗੇ।

ਮਿਥੁਨ : ਗੁਪਤ ਵਿੱਦਿਆ ਤੇ ਪੁਰਾਣੇ ਧਨ ਦੀ ਪ੍ਰਾਪਤੀ ਹੋਵੇਗੀ।

ਕਰਕ : ਪਰਿਵਾਰ 'ਚ ਵਾਧਾ ਤੇ ਅਧਿਆਤਮਕ ਯਾਤਰਾ ਦੇ ਯੋਗ।

ਸਿੰਘ : ਦੁਸ਼ਮਣਾਂ ਦਾ ਛੁਟਕਾਰਾ ਤੇ ਰੋਗ ਦੋਸ਼ਾਂ ਦਾ ਹੱਲ ਹੋਵੇਗਾ।

ਕੰਨਿਆ : ਸੰਤਾਨ ਵੱਲੋਂ ਚੰਗੀ ਖ਼ਬਰ ਤੇ ਕੰਮਕਾਜ 'ਚ ਸਫ਼ਲਤਾ ਮਿਲੇਗੀ।

ਤੁਲਾ : ਜ਼ਮੀਨ, ਭਵਨ ਤੇ ਜਾਇਦਾਦ ਪ੍ਰਾਪਤੀ ਸੁੱਖ 'ਚ ਵਾਧਾ ਹੋਵੇਗਾ।

ਬ੍ਰਿਸ਼ਚਕ : ਭਰਾ-ਭੈਣ ਦਾ ਸਹਿਯੋਗ ਤੇ ਵੱਕਾਰ 'ਚ ਵਾਧਾ ਹੋਵੇਗਾ।

ਧਨੂ : ਧਨ ਪ੍ਰਾਪਤੀ ਤੇ ਨਿਵੇਸ਼ ਦਾ ਲਾਭ ਮਿਲੇਗਾ।

ਮਕਰ : ਬੌਧਿਕ ਪਰਿਵਰਤਨ ਤੇ ਹਾਲਾਤ ਸੁਧਰਨਗੇ।

ਕੁੰਭ : ਧਾਰਮਿਕ ਕਾਰਜਾਂ 'ਤੇ ਖ਼ਰਚ ਤੇ ਅਧਿਆਤਮਕਤਾ ਦਾ ਅਹਿਸਾਸ ਹੋਵੇਗਾ।

ਮੀਨ : ਪਰਿਵਾਰ 'ਚ ਮੰਗਲ ਕਾਰਜ ਤੇ ਸਨਮਾਨ ਪ੍ਰਾਪਤੀ ਦੇ ਯੋਗ ਬਣਨਗੇ।

Posted By: Seema Anand