ਨਈ ਦੁਨੀਆ, ਨਵੀਂ ਦਿੱਲੀ : ਨੌਂ ਗ੍ਰਹਿਆਂ 'ਚ ਸ਼ਨੀ ਤੋਂ ਲੋਕ ਸਭ ਤੋਂ ਜ਼ਿਆਦਾ ਡਰਦੇ ਹਨ। ਜਦਕਿ ਹਕੀਕਤ ਇਹ ਹੈ ਕਿ ਸ਼ਨੀ ਮਨੁੱਖ ਨੂੰ ਉਸ ਦੇ ਕਰਮਾਂ ਦੇ ਹਿਸਾਬ ਨਾਲ ਸਜ਼ਾ ਦਿੰਦੇ ਹਨ। ਸ਼ਨੀ ਦੀ ਦਸ਼ਾ, ਮਹਾਦਸ਼ਾ, ਅੰਤਰਦਸ਼ਾ, ਸਾੜ੍ਹ ਸਤੀ ਤੇ ਢਈਆ 'ਚ ਮਨੁੱਖ ਨੂੰ ਉਸ ਦੇ ਕਰਮਾਂ ਦੇ ਹਿਸਾਬ ਨਾਲ ਸਜ਼ਾ ਮਿਲਦੀ ਹੈ। 24 ਜਨਵਰੀ ਨੂੰ ਸ਼ਨੀ ਦੇ ਮਕਰ ਰਾਸ਼ੀ 'ਚ ਗੋਚਰ ਹੋਣ ਦੇ ਨਾਲ ਕੁਝ ਰਾਸ਼ੀਆਂ ਨੂੰ ਰਾਹਤ ਮਿਲੇਗੀ ਤਾਂ ਕੁਝ ਦੀਆਂ ਪਰੇਸ਼ਾਨੀਆਂ ਵਧਣਗੀਆਂ।

ਇਨ੍ਹਾਂ ਰਾਸ਼ੀਆਂ 'ਤੇ ਰਹੇਗਾ ਸ਼ਨੀ ਦੇ ਢਈਏ ਦਾ ਅਸਰ

ਇਸ ਸਾਲ ਤੁਲਾ ਰਾਸ਼ੀ ਵਾਲੇ ਵਿਅਕਤੀ ਸ਼ਨੀ ਦੇ ਢਈਏ ਦੇ ਪ੍ਰਭਾਵ 'ਚ ਰਹਿਣਗੇ। ਤੁਲਾ ਰਾਸ਼ੀ ਵਾਲਿਆਂ 'ਤੇ ਇਸ ਸਾਲ ਸ਼ਨੀ ਦਾ ਚੌਥਾ ਢਈਆ ਸ਼ੁਰੂ ਹੋਵੇਗਾ। ਇਸ ਕਾਰਨ ਤੁਲਾ ਰਾਸ਼ੀ ਵਾਲੇ ਦੁਸ਼ਮਣਾਂ ਤੋਂ ਪਰੇਸ਼ਾਨ ਰਹਿਣਗੇ ਤੇ ਕੋਈ ਪੁਰਾਣਾ ਰੋਗ ਪਰੇਸ਼ਾਨ ਕਰ ਸਕਦਾ ਹੈ। ਇਸ ਸਾਲ ਇਸ ਰਾਸ਼ੀ ਵਾਲਿਆਂ ਦਾ ਮਾਨਸਿਕ ਤਣਾਅ ਵਧੇਗਾ। ਕੰਮ ਵਾਲੀ ਥਾਂ 'ਤੇ ਚਿੰਤਤ ਰਹੋਗੇ ਤੇ ਸਹਿਯੋਗੀ ਨਾਲ ਵਿਵਾਦ ਹੋਣ ਦੀ ਸੰਭਾਵਨਾ ਹੈ। ਉੱਚ ਅਧਿਕਾਰੀਆਂ ਨਾਲ ਸਬੰਧ ਵਿਗੜ ਸਕਦੇ ਹਨ ਤੇ ਸਹਿਯੋਗੀਆਂ ਨਾਲ ਵਿਵਾਦ ਹੋਣ ਦੀ ਸੰਭਾਵਨਾ ਹੈ। ਉੱਚ ਅਧਿਕਾਰੀਆਂ ਨਾਲ ਸਬੰਧ ਵਿਗੜ ਸਕਦੇ ਹਨ ਤੇ ਜਿਹੜੇ ਵਿਅਕਤੀ ਇਸ ਸਾਲ ਰੁਜ਼ਗਾਰ ਦੀ ਤਲਾਸ਼ 'ਚ ਹਨ, ਉਨ੍ਹਾਂ ਨੂੰ ਨੌਕਰੀ ਲਈ ਮੁਸ਼ੱਕਤ ਕਰਨੀ ਪਵੇਗੀ। ਵਿਦੇਸ਼ ਜਾ ਕੇ ਨੌਕਰੀ ਕਰਨ ਵਾਲਿਆਂ ਨੂੰ ਇਸ ਢਈਏ ਦਾ ਫਾਇਦਾ ਮਿਲ ਸਕਦਾ ਹੈ ਤੇ ਵਿਦੇਸ਼ 'ਚ ਨੌਕਰੀ ਮਿਲਣ ਦੇ ਆਸਾਰ ਹਨ।

ਕਾਰੋਬਾਰ 'ਚ ਸ਼ਨੀ ਦਾ ਇਹ ਢਈਆ ਚਿੰਤਾਵਾਂ ਵਧਾਉਣ ਵਾਲਾ ਹੈ। ਜਲਦਬਾਜ਼ੀ 'ਚ ਲਿਆ ਗਿਆ ਫ਼ੈਸਲਾ ਪਰੇਸ਼ਾਨੀ 'ਚ ਪਾ ਸਕਦਾ ਹੈ। ਵਪਾਰ ਵਿਸਤਾਰ ਦੀ ਯੋਜਨਾ ਨੂੰ ਫਿਲਹਾਲ ਟਾਲਣਾ ਬਿਹਤਰ ਰਹੇਗਾ। ਇਸ ਵਿਚ ਮੁਨਾਫ਼ੇ ਦੀ ਬਜਾਏ ਨੁਕਸਾਨ ਹੋਣ ਦੀ ਸੰਭਾਵਨਾ ਹੈ। ਉਧਰ ਦਿੱਤੇ ਗਏ ਧਨ ਦੀ ਵਾਪਸੀ 'ਚ ਦਿੱਕਤ ਆ ਸਕਦੀ ਹੈ ਪਰ ਹਿੱਸੇਦਾਰੀ ਨਾਲ ਕੀਤੇ ਗਏ ਕਾਰੋਬਾਰ 'ਚ ਫਾਇਦਾ ਹੋ ਸਕਦਾ ਹੈ।

ਮਿਥੁਨ ਰਾਸ਼ੀ ਵਾਲਿਆਂ 'ਤੇ ਰਹੇਗਾ ਅਜਿਹਾ ਅਸਰ

ਮਿਥੁਨ ਰਾਸ਼ੀ ਵਾਲਿਆਂ ਲਈ ਇਸ ਸਾਲ ਸ਼ਨੀ ਅੱਠਵੇਂ ਭਾਵ 'ਚ ਗੋਚਰ ਕਰ ਰਿਹਾ ਹੈ। ਇਸ ਨੂੰ ਅਸ਼ਟਮ ਢਈਆ ਜਾਂ ਮੌਤ ਭਾਵ ਵੀ ਕਿਹਾ ਜਾ ਸਕਦਾ ਹੈ। ਸ਼ਨੀ ਦੇ ਇਸ ਢਈਏ ਕਾਰਨ ਤੁਹਾਡਾ ਬਾਣੀ 'ਤੇ ਸੰਜਮ ਨਹੀਂ ਰਹੇਗਾ। ਬਣਦੇ ਕੰਮ ਵਿਗੜ ਜਾਣਗੇ ਤੇ ਛੋਟੇ ਜਿਹੇ ਕੰਮ ਕਾਫ਼ੀ ਮਿਹਨਤ ਤੋਂ ਬਾਅਦ ਸਫ਼ਲ ਹੋਣਗੇ। ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਵਿਚਾਰ ਕਰਨਾ ਜ਼ਰੂਰੀ ਹੈ। ਜੇਕਰ ਕੁੰਡਲੀ 'ਚ ਸ਼ਨੀ ਸ਼ੁੱਭ ਹੈ ਤਾਂ ਉਸ ਦੇ ਚੰਗੇ ਫਲ ਵੀ ਮਿਲ ਸਕਦੇ ਹਨ। ਇਸ ਵੇਲੇ ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਵਿਦੇਸ਼ ਯਾਤਰਾ ਦੇ ਯੋਗ ਬਣ ਸਕਦੇ ਹਨ। 30 ਮਾਰਚ ਤੋਂ ਬਾਅਦ ਪਿਤਾ ਦੀ ਸਿਹਤ 'ਚ ਦਿੱਕਤ ਹੋ ਸਕਦੀ ਹੈ ਤੇ ਧਨ ਦੀ ਸਥਿਤੀ 'ਚ ਸੁਧਾਰ ਹੋਣ ਦੀ ਸੰਭਾਵਨਾ ਹੈ। ਪੁਰਾਣੇ ਮਿੱਤਰਾਂ ਨਾਲ ਮੁਲਾਕਾਤ ਹੋਵੇਗੀ ਤੇ ਉਨ੍ਹਾਂ ਦੀ ਮਦਦ ਨਾਲ ਰੁਕਿਆ ਹੋਇਆ ਕੰਮ ਬਣੇਗਾ। ਖਰਚਿਆਂ 'ਚ ਵਾਧੇ ਦੀ ਸੰਭਾਵਨਾ ਹੈ।

ਨਿਵਾਰਨ ਲਈ ਕਰੋ ਇਹ ਉਪਾਅ

ਸ਼ਨੀ ਢਈਆ ਦਾ ਅਸਰ ਘਟਾਉਣ ਲਈ ਹਨੂਮਾਨ ਜੀ ਦੀ ਅਰਾਧਨਾ ਕਰਨਾ ਬਿਹਤਰ ਹੋਵੇਗਾ। ਇਸ ਦੇ ਲਈ ਹਨੂਮਾਨ ਚਾਲੀਸਾ, ਸੁੰਦਰਕਾਂਡ, ਹਨੂਮਾਨ ਅਸ਼ਟਕ ਤੇ ਬਜਰੰਗ ਬਾਣ ਦਾ ਪਾਠ ਕਰਨਾ ਬਿਹਤਰ ਰਹੇਗਾ। ਸ਼ਨੀ ਦੀ ਕਿਸੇ ਵੀ ਪੀੜਾ ਨੂੰ ਘਟਾਉਣ ਲਈ ਕਾਲੇ ਕੁੱਤੇ ਤੇ ਕਾਲੀ ਗਾਂ ਦੀ ਸੇਵਾ ਕਰਨਾ ਵੀ ਫਲ਼ਦਾਈ ਰਹਿੰਦਾ ਹੈ।ਸ਼ਨਿਚਰਵਾਰ ਦੀ ਸ਼ਾਮ ਪਿੱਪਲ ਦੇ ਦਰੱਖਤ ਹੇਠਾਂ ਸਰ੍ਹੋਂ ਦੇ ਤੇਲ ਦਾ ਦੀਪਕ ਜਗਾਉਣ ਸ਼ੁੱਭ ਫਲ਼ ਦਿੰਦਾ ਹੈ। ਸ਼ਨੀ ਮੰਤਰਾਂ ਦਾ ਜਾਪ ਸ਼ਾਮ ਵੇਲੇ ਕਰਨਾ ਸ਼ਨੀ ਦੇ ਅਸ਼ੁੱਭ ਪ੍ਰਭਾਵ ਘਟਾ ਸਕਦਾ ਹੈ।

Posted By: Seema Anand