Sawan 2021 do's and don'ts : ਭਗਵਾਨ ਸ਼ਿਵਜੀ ਦੀ ਅਰਾਧਨਾ ਦਾ ਪਵਿੱਤਰ ਮਹੀਨਾ ਸਾਵਣ 25 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਮਾਨਤਾਵਾਂ ਅਨੁਸਾਰ ਸਾਵਣ ਦੇ ਇਸ ਮਹੀਨੇ ਸ਼ਿਵਜੀ ਤੇ ਮਾਤਾ ਪਾਰਬਤੀ ਦੋਵਾਂ ਦੀ ਅਰਾਧਨਾ ਕੀਤੀ ਜਾਂਦੀ ਹੈ। ਇਸ ਪਵਿੱਤਰ ਮਹੀਨੇ ਜਾਤਕ ਭੋਲੇਨਾਥ ਦਾ ਜਲਾਭਿਸ਼ੇਕ ਕਰਦੇ ਹਨ। ਸ਼ਿਵ ਅਤੇ ਭਗਤੀ ਦੀ ਪੂਜਾ ਅਰਚਨਾ ਕਰਨ ਨਾਲ ਭਗਤਾਂ ਦੇ ਸਾਰੇ ਕਸ਼ਟਾਂ ਤੋਂ ਮੁਕਤੀ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਸਾਵਣ 'ਚ ਕੀ-ਕੀ ਕੰਮ ਕਰਨੇ ਚਾਹੀਦੇ ਹਨ, ਇਸ ਬਾਰੇ ਦੱਸਣ ਜਾ ਰਹੇ ਹਾਂ...

ਮਹਾਮ੍ਰਿਤਿਉਨਜਯ ਮੰਤਰ ਦਾ ਕਰੋ ਜਾਪ

ਸਾਵਣ ਦੇ ਪੂਰੇ ਮਹੀਨੇ ਰੋਜ਼ਾਨਾ ਭਗਵਾਨ ਸ਼ੰਕਰ ਦੀ ਪੂਜਾ ਕਰਨੀ ਚਾਹੀਦੀ ਹੈ। ਜਾਤਕਾਂ ਨੂੰ ਮਹਾਮ੍ਰਿਤਿਉਨਜਯ ਮੰਤਰ ਦਾ 108 ਵਾਰ ਜਾਪ ਕਰਨਾ ਚਾਹੀਦਾ ਹੈ। ਭੋਲੇਨਾਥ ਦਾ ਓਮ ਨਮੋ ਸ਼ਿਵਾਯ ਮੰਤਰ ਦਾ ਜਾਪ ਕਰ ਕੇ ਜਲਾਭਿਸ਼ੇਕ ਕਰਨਾ ਚਾਹੀਦਾ ਹੈ। ਉੱਥੇ ਭਗਵਾਨ ਨੂੰ ਬੇਲਪੱਤਰ, ਫੁੱਲ ਤੇ ਧਤੂਰਾ ਚੜ੍ਹਾਉਣਾ ਚਾਹੀਦਾ ਹੈ।

ਸ਼ਿਵਜੀ ਦੀ ਕਥਾ ਸੁਣਾਓ

ਸਾਵਣ ਮਹੀਨੇ ਹਰ ਸੋਮਵਾਰ ਨੂੰ ਵਰਤ ਰੱਖਣਾ ਚਾਹੀਦਾ ਹੈ। ਭਗਵਾਨ ਸ਼ਿਵਰਜੀ ਨੂੰ ਦੁੱਧ, ਦਹੀਂ, ਘਿਉ, ਸ਼ਹਿਦ ਤੇ ਗੰਗਾਜਲ ਦਾ ਪੰਚ ਅੰਮ੍ਰਿਤ ਚੜ੍ਹਾਉਣਾ ਚਾਹੀਦਾ ਹੈ। ਹਿੰਦੂ ਧਰਮ 'ਚ ਰੁਦਰਾਕਸ਼ ਧਾਰਨ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ। ਸਾਵਣ ਦਾ ਮਹੀਨਾ ਇਸ ਦੇ ਲਈ ਸਭ ਤੋਂ ਚੰਗਾ ਹੁੰਦਾ ਹੈ, ਉੱਥੇ ਹੀ ਹਰ ਸੋਮਵਾਰ ਨੂੰ ਸ਼ਿਵਜੀ ਦੀ ਕਥਾ ਸੁਣੋ।

ਸ਼ਰਾਬ-ਮਾਸਾਹਾਰ ਦਾ ਨਾ ਕਰਿਓ ਸੇਵਨ

ਸਾਵਣ 'ਚ ਅਦਰਕ, ਲਸਣ ਤੇ ਪਿਆਜ਼ ਨਹੀਂ ਖਾਣਾ ਚਾਹੀਦਾ। ਪੁਰਾਣਾਂ ਅਨੁਸਾਰ ਇਸ ਮਹੀਨੇ ਬੈਂਗਣ ਤੇ ਮੂਲੀ ਖਾਣਾ ਵੀ ਅਸ਼ੁੱਭ ਮੰਨਿਆ ਜਾਂਦਾ ਹੈ। ਸਾਵਣ ਮਹੀਨੇ ਖਰਾਬ ਤੇ ਮਾਸਾਹਾਰ ਦਾ ਸੇਵਨ ਨਾ ਕਰਿਓ। ਜੇਕਰ ਹੋਸ ਕੇ ਤਾਂ ਬਾਲ਼ ਕੱਟਵਾਏ ਤੇ ਦਾੜ੍ਹੀ ਵੀ ਨਾ ਬਣਾਓ। ਸਾਵਣ ਮਹੀਨੇ ਝਗੜੇ ਤੇ ਵਿਵਾਦਾਂ ਤੋਂ ਦੂਰ ਰਹੋ।

Posted By: Seema Anand