ਸ਼ਿਵਲਿੰਗ ਦੇ ਉੱਪਰ ਇਕ ਕਲਸ਼ ਰੱਖਿਆ ਹੁੰਦਾ ਹੈ ਤੇ ਇਸ ਕਲਸ਼ 'ਚੋਂ ਪਾਣੀ ਦੀ ਇਕ-ਇਕ ਬੂੰਦ ਸ਼ਿਵਲਿੰਗ ਦੇ ਉੱਪਰ ਡਿੱਗਦੀ ਹੈ। ਜਲ ਨਿਕਾਸੀ ਸ਼ਿਵਲਿੰਗ 'ਚੋਂ ਨਿਕਲੀ ਨਾਲੀ, ਨੂੰ ਜਲਾਧਾਰੀ ਕਿਹਾ ਜਾਂਦਾ ਹੈ, ਉਸ ਨੂੰ ਵੀ ਪਰਿਕਰਮਾ ਦੌਰਾਨ ਲੰਘਿਆ ਨਹੀਂ ਜਾਂਦਾ। ਇਹ ਦ੍ਰਿਸ਼ ਦੇਖ ਕੇ ਤੁਹਾਡੇ ਮਨ ਵਿਚ ਇਹ ਜਾਣਨ ਦੀ ਉਤਸੁਕਤਾ ਕਦੀ ਨਾ ਕਦੀ ਜ਼ਰੂਰ ਹੁੰਦੀ ਹੋਵੇਗੀ ਕਿ ਆਖਿਰ ਅਜਿਹਾ ਕਿਉਂ ਕਿਹਾ ਜਾਂਦਾ ਹੈ? 25 ਜੁਲਾਈ ਯਾਨੀ ਅੱਜ ਤੋਂ ਸਾਵਣ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ਿਵਲਿੰਗ 'ਤੇ 24 ਘੰਟੇ ਪਾਣੀ ਦੀ ਇਕ-ਇਕ ਬੂੰਦ ਡਿੱਗਣ ਦਾ ਰਹੱਸ ਕੀ ਹੈ ਤੇ ਜਲਾਧਾਰੀ ਨੂੰ ਲੰਘਣਾ ਕਿਉਂ ਵਰਜਿਤ ਮੰਨਿਆ ਜਾਂਦਾ ਹੈ?

ਸਮੁੰਦਰ ਮੰਥ ਨਾਲ ਜੁੜੀ ਹੈ ਵਜ੍ਹਾ

ਜੇਕਰ ਧਾਰਮਿਕ ਕਾਰਨਾਂ 'ਤੇ ਨਜ਼ਰ ਮਾਰੀਏ ਤਾਂ ਇਸ ਦਾ ਸੰਬੰਧ ਸਮੁੰਦਰ ਮੰਥਨ ਨਾਲ ਜੁੜਿਆ ਹੋਇਆ ਹੈ। ਸਮੁੰਦਰ ਮੰਥਨ ਦੌਰਾਨ ਨਿਕਲਿਆ ਹਲਾਹਲ ਵਿਸ਼ ਪੀਣ ਤੋਂ ਬਾਅਦ ਮਹਾਦੇਵ ਦਾ ਗਲ਼ਾ ਨੀਲਾ ਪੈ ਗਿਆ ਸੀ ਤੇ ਉਨ੍ਹਾਂ ਦਾ ਸਰੀਰ ਅੰਦਰੋਂ ਸੜ ਰਿਹਾ ਸੀ, ਮਸਤਕ ਗਰਮ ਹੋ ਗਿਆ ਸੀ, ਉਦੋਂ ਉਨ੍ਹਾਂ ਦੇ ਸਿਰ ਤੇ ਮੱਥੇ ਨੂੰ ਠੰਢਕ ਪਹੁੰਚਾਉਣ ਲਈ ਉਨ੍ਹਾਂ ਉੱਪਰ ਜਲ ਚੜ੍ਹਾਇਆ ਗਿਆ ਜਿਸ ਨਾਲ ਮਹਾਦੇਵ ਦੇ ਸਰੀਰ ਨੂੰ ਥੋੜ੍ਹੀ ਠੰਢਕ ਮਿਲੀ। ਉਦੋਂ ਤੋਂ ਮਹਾਦੇਵ ਨੂੰ ਜਲਾਭਿਸ਼ੇਕ ਬੇਹੱਦ ਪਿਆਰਾ ਹੋ ਗਿਆ। ਇਸ ਲਈ ਭੋਲੇ ਦੇ ਭਗਤ ਉਨ੍ਹਾਂ ਦੀ ਪੂਜਾ ਦੌਰਾਨ ਜਲਾਭਿਸ਼ੇਕ ਜ਼ਰੂਰ ਕਰਦੇ ਹਨ, ਉੱਥੇ ਹੀ ਮਹਾਦੇਵ ਨੂੰ ਠੰਢਕ ਪਹੁੰਚਾਉਣ ਦੇ ਭਾਵ ਨਾਲ ਸ਼ਿਵਲਿੰਗ 'ਤੇ ਕਲਸ਼ ਸਥਾਪਿਤ ਕੀਤਾ ਜਾਂਦਾ ਹੈ ਜਿਸ ਨਾਲ 24 ਘੰਟੇ ਬੂੰਦ-ਬੂੰਦ ਕਰ ਕੇ ਜਲ ਡਿੱਗਦਾ ਹੈ। ਖਾਸਤੌਰ 'ਤੇ ਇਹ ਕਲਸ਼ ਗਰਮੀਆਂ 'ਚ ਰੱਖਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜਿਹੜੇ ਵੀ ਭਗਤ ਸ਼ਿਵਲਿੰਗ 'ਤੇ ਪਾਣੀ ਦਾ ਕਲਾਸ਼ ਸਥਾਪਿਤ ਕਰਦੇ ਹਨ, ਇਕ-ਇਕ ਬੂੰਦ ਦੇ ਨਾਲ ਉਨ੍ਹਾਂ ਦੇ ਸੰਕਟ ਦੂਰ ਹੁੰਦੇ ਜਾਂਦੇ ਹਨ।

ਵਿਗਿਆਨੀ ਵਜ੍ਹਾ ਜਾਣ ਕੇ ਰਹਿ ਜਾਣਗੇ ਹੈਰਾਨ

ਸ਼ਿਵਲਿੰਗ ਨੂੰ ਜੇਕਰ ਵਿਗਿਆਨਕ ਨਜ਼ਰੀਏ ਤੋਂ ਦੇਖੀਏ ਤਾਂ ਇਹ ਬਹੁਤ ਹੀ ਸ਼ਕਤੀਸ਼ਾਲੀ ਸਿਰਜਣ ਹੈ। ਵਿਗਿਆਨਕ ਅਧਿਐਨਾਂ 'ਚ ਇਹ ਪਹਿਲਾਂ ਹੀ ਸਪੱਸ਼ਟ ਹੋ ਚੁੱਕਾ ਹੈ ਕਿ ਸ਼ਿਵਲਿੰਗ ਇਕ ਨਿਊਕਲੀਅਰ ਰਿਐਕਟਰ ਦੇ ਰੂਪ 'ਚ ਕੰਮ ਕਰਦਾ ਹੈ। ਜੇਕਰ ਤੁਸੀਂ ਭਾਰਤ ਦਾ ਰੇਡੀਓ ਐਕਟਿਵ ਮੈਪ ਚੁੱਕ ਕੇ ਦੇਖੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਭਾਰਤ ਸਰਕਾਰ ਦੇ ਨਿਊਕਲੀਅਰ ਰਿਐਕਟਰ ਤੋਂ ਇਲਾਵਾ ਸਾਰੇ ਜਿਓਤਿਰਲਿੰਗਾਂ ਦੇ ਸਥਾਨਾਂ 'ਤੇ ਸਭ ਤੋਂ ਜ਼ਿਆਦਾ ਰੇਡੀਏਸ਼ਨ ਪਾਈ ਜਾਂਦੀ ਹੈ। ਇਕ ਸ਼ਿਵਲਿੰਗ ਇਕ ਨਿਊਕਲੀਅਰ ਰਿਐਕਟਰ ਦੀ ਤਰ੍ਹਾਂ ਰੇਡੀਓ ਐਕਟਿਵ ਐਨਰਜੀ ਨਾਲ ਭਰਿਆ ਹੁੰਦਾ ਹੈ। ਇਸ ਪ੍ਰਲਯਕਾਰੀ ਊਰਜਾ ਨੂੰ ਸ਼ਾਂਤ ਰੱਖਣ ਲਈ ਹੀ ਹਰੇਕ ਸ਼ਿਵਲਿੰਗ 'ਤੇ ਜਲ ਚੜ੍ਹਾਇਆ ਜਾਂਦਾ ਹੈ, ਉੱਥੇ ਹੀ ਕੁਝ ਮੰਦਰਾਂ 'ਚ ਕਲਸ਼ 'ਚ ਜਲ ਭਰ ਕੇ ਹੀ ਸ਼ਿਵਲਿੰਗ ਦੇ ਉੱਪਰ ਰੱਖ ਦਿੱਤਾ ਜਾਂਦਾ ਹੈ। ਇਸ ਨਾਲ ਡਿੱਗਦੀ ਇਕ-ਇਕ ਬੂੰਦ ਸ਼ਿਵਲਿੰਗ ਨੂੰ ਸ਼ਾਂਤ ਰੱਖਣ ਦਾ ਕੰਮ ਕਰਦੀ ਹੈ।

ਇਸ ਲਈ ਨਹੀਂ ਲੰਘੀ ਜਾਂਦੀ ਜਲਾਧਾਰੀ

ਸਾਰੇ ਮੰਦਰਾਂ ਦੀ ਤੇ ਦੇਵਤਿਆਂ ਦੀ ਪੂਰੀ ਪਰਿਕਰਮਾ ਕੀਤੀ ਜਾਂਦੀ ਹੈ, ਪਰ ਸ਼ਿਵਲਿੰਗ ਦੀ ਚੰਦਰ ਆਕਾਰ ਪਰਿਕਰਮਾ ਕੀਤੀ ਜਾਂਦੀ ਹੈ ਯਾਨੀ ਸ਼ਿਵ ਦੇ ਭਗਤ ਉਨ੍ਹਾਂ ਦੇ ਜਲਾਧਾਰੀ ਨੂੰ ਲੰਘਦੇ ਨਹੀਂ, ਉੱਥੋਂ ਵਾਪਸ ਪਰਤ ਆਉਂਦੇ ਹਨ। ਇਸ ਦੇ ਪਿੱਛੇ ਵਿਗਿਆਨ ਇਹ ਹੈ ਕਿ ਸ਼ਿਵਲਿੰਗ 'ਤੇ ਚੜ੍ਹਿਆ ਪਾਣੀ ਵੀ ਰੇਡੀਓ ਐਕਟਿਵ ਐਨਰਜੀ ਨਾਲ ਭਰਪੂਰ ਹੋ ਜਾਂਦਾ ਹੈ। ਅਜਿਹੇ ਵਿਚ ਇਸ ਨੂੰ ਲੰਘਣ 'ਤੇ ਇਹ ਊਰਜਾ ਪੈਰਾਂ ਦੇ ਵਿਚਕਾਰ ਸਰੀਰ 'ਚ ਪ੍ਰਵੇਸ਼ ਕਰ ਜਾਂਦੀ ਹੈ। ਇਸ ਦੀ ਵਜ੍ਹਾ ਨਾਲ ਵਿਅਕਤੀ ਨੂੰ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸ਼ਾਤਰਾਂ 'ਚ ਜਲਾਧਾਰੀ ਨੂੰ ਲੰਘਣਾ ਘੋਰ ਪਾਪ ਮੰਨਿਆ ਗਿਆ ਹੈ।

Posted By: Seema Anand