Sawan 2019 : ਹਿੰਦੂ ਧਰਮ 'ਚ ਸਾਵਨ ਦੇ ਸੋਮਵਾਰ ਵਰਤ ਦਾ ਬਹੁਤ ਮੱਹਤਵ ਹੈ। ਇਸ ਦਿਨ ਭਗਵਾਨ ਸ਼ਿਵ ਨੂੰ ਵਿਧੀ ਵਿਧਾਨ ਨਾਲ ਪੂਜਾ ਕਰ ਕੇ ਖੁਸ਼ ਕਰਨ ਦਾ ਸ਼ੁੱਭ ਅਵਸਰ ਹੁੰਦਾ ਹੈ। ਸ਼ਾਰਵਨ ਮਹੀਨੇ ਦਾ ਪਹਿਲਾ ਸੋਮਵਾਰ 22 ਜੁਲਾਈ ਨੂੰ ਹੈ, ਇਸ ਦਿਨ ਵਰਤ ਰੱਖਣ ਨਾਲ ਸੁੱਖ,ਧਨ, ਨਿਰੋਗੀ ਕਾਇਆ ਤੇ ਮਨ ਚਾਹਿਆ ਜੀਵਨ ਸਾਥੀ ਪ੍ਰਾਪਤ ਹੁੰਦਾ ਹੈ, ਨਾਲ ਹੀ ਅਕਾਲ ਮੌਤ ਵਰਗੇ ਸੰਕਟ ਦੂਰ ਹੋ ਜਾਂਦੇ ਹਨ।

Sawan 2019 : 23 ਜੁਲਾਈ ਨੂੰ ਹੈ ਸਾਉਣ ਦਾ ਪਹਿਲਾ ਮੰਗਲਾ ਗੌਰੀ ਵਰਤ, ਜਾਣੋ ਪੂਜਾ ਵਿਧੀ ਤੇ ਮਹੱਤਵ

ਸਾਵਨ 'ਚ ਚਾਰ ਸੋਮਵਾਰ

ਇਸ ਵਾਰ ਸਾਵਨ 'ਚ ਚਾਰ ਸੋਮਵਾਰ ਪੈ ਰਹੇ ਹਨ, ਜਿਸ ਨੂੰ ਸ਼ੁੱਭ ਮੰਨਿਆ ਜਾ ਰਿਹਾ ਹੈ। ਯਾਨੀ ਕਿ ਦੂਜੇ ਸੋਮਵਾਰ ਦੇ ਅਗਲੇ ਦਿਨ ਮੰਗਲਵਾਰ ਨੂੰ। ਸਾਵਨ 'ਚ ਮੰਗਲਵਾਰ ਦਾ ਦਿਨ ਮਾਤਾ ਗੌਰੀ ਨੂੰ ਸਮਰਪਿਤ ਹੁੰਦਾ ਹੈ, ਇਸ ਲਈ ਇਸ ਦਿਨ ਮੰਗਲਾ ਗੌਰੀ ਵਰਤ ਕੀਤਾ ਜਾਂਦਾ ਹੈ। ਮੰਗਲਾ ਗੌਰੀ ਵਰਤ ਦੇ ਦਿਨ ਸ਼ਿਵਰਾਤਰੀ ਦਾ ਆਉਣਾ ਵੀ ਆਪਣੇ ਆਪ 'ਚ ਵਿਸ਼ੇਸ਼ ਹੈ।

22 ਜੁਲਾਈ : ਸਾਵਨ ਦਾ ਪਹਿਲਾਂ ਸੋਮਵਾਰ

29 ਜੁਲਾਈ : ਸਾਵਨ ਦਾ ਦੂਜਾ ਸੋਮਵਾਰ।

5 ਅਗਸਤ : ਸਾਵਨ ਦਾ ਤੀਜ਼ਾ ਸੋਮਵਾਰ।

12 ਅਗਸਤ : ਸਾਵਨ ਦਾ ਚੌਥਾ ਸੋਮਵਾਰ।

ਸਾਵਨ ਸੋਮਵਾਰ ਵਰਤ ਤੇ ਪੂਜਾ ਵਿਧੀ

ਸੋਮਵਾਰ ਵਰਤ ਰੱਖਣ ਵਾਲੇ ਵਿਅਕਤੀ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਰੋਜ਼ਾਨਾ ਕੰਮ ਨੂੰ ਛੱਡ ਕੇ ਨਹਾ ਕੇ ਸਾਫ਼ ਕੱਪੜੇ ਪਾ ਕੇ ਪੂਜਾ ਘਰ 'ਚ ਜਾਓ। ਉੱਥੇ ਭਗਵਾਨ ਸ਼ਿਵ ਦੀ ਮੂਰਤੀ, ਤਸਵੀਰ ਜਾਂ ਸ਼ਿਵਲਿੰਗ ਨੂੰ ਗੰਗਾ ਜਲ ਨਾਲ ਧੋ ਕੇ ਸਾਫ ਕਰ ਲਓ। ਫਿਰ ਤਾਂਬੇ ਦੇ ਲੋਟੇ ਜਾਂ ਹੋਰ ਪਾਤਰ 'ਚ ਪਾਣੀ ਭਰ ਕੇ ਉਸ 'ਚ ਗੰਗਾ ਜਲ ਮਿਲਾ ਲਓ। ਫਿਰ ਭੋਲੇਨਾਥ ਦਾ ਜਲਾਭਿਸ਼ੇਕ ਕਰੋ ਤੇ ਉਨ੍ਹਾਂ ਨੂੰ ਸਫੇਦ ਫੁੱਲ, ਅਕਸ਼ਤ, ਭੰਗ, ਧਤੂਰਾ, ਸਫੇਦ ਚੰਦਨ, ਦੁੱਧ, ਅਗਰਬੱਤੀ ਆਦਿ ਅਰਪਿਤ ਕਰੋ।

ਇਸ ਤੋਂ ਬਾਅਦ ओम नम: शिवाय ਮੰਤਰ ਦਾ ਜਾਪ ਕਰੋ। ਫਿਰ ਸ਼ਿਵ ਚਾਲੀਸਾ ਦਾ ਪਾਠ ਕਰੋ ਤੇ ਆਖੀਰ 'ਚ ਆਰਤੀ ਕਰੋ।

Posted By: Amita Verma