ਜੇਐੱਨਐੱਨ, ਗਵਾਲੀਅਰ : ਸ਼ਨੀ ਗ੍ਰਹਿ ਨੂੰ ਕਰੂਰ ਗ੍ਰਹਿ ਦੀ ਸੰਗਿਆ ਦਿੱਤੀ ਗਈ ਹੈ। ਧਰਮ ਗ੍ਰੰਥਾਂ 'ਚ ਵੀ ਸ਼ਨੀਦੇਵ ਦੇ ਕਰੂਰ ਹੋਣ ਦੇ ਕਈ ਪ੍ਰਮਾਣ ਹਨ, ਪਰ ਇਹ ਨਿਆਂ ਦੇ ਦੇਵਤਾ ਹਨ। ਸ਼ਨੀਦੇਵ ਮਨੁੱਖ ਦੇ ਕਰਮ ਦੇ ਆਧਾਰ 'ਤੇ ਉਸ ਨੂੰ ਫਲ਼ ਪ੍ਰਦਾਨ ਕਰਦੇ ਹਨ। ਫ਼ਿਲਹਾਲ ਸ਼ਨੀ ਧਨੂ ਰਾਸ਼ੀ 'ਚ ਵਿਚਰ ਰਹੇ ਹਨ ਪਰ 18 ਸਤੰਬਰ ਤੋਂ ਧਨੂ ਰਾਸ਼ੀ 'ਚ ਹੀ ਵੱਕਰੀ ਤੋਂ ਮਾਰਗੀ ਹੋ ਜਾਣਗੇ। ਇਨ੍ਹਾਂ ਦੇ ਮਾਰਗੀ ਹੋਣ ਨਾਲ ਸਾਰੀਆਂ ਰਾਸ਼ੀਆਂ 'ਤੇ ਇਸ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ।

ਜੋਤਿਸ਼ਾਚਾਰੀਆ ਸਤੀਸ਼ ਸੋਨੀ ਅਨੁਸਾਰ ਸ਼ਨੀ ਗ੍ਰਹਿ ਧਨੂ ਰਾਸ਼ੀ 'ਚ 30 ਅਪ੍ਰੈਲ 2019 ਨੂੰ ਵੱਕਰ ਗਤੀ ਨੂੰ ਪ੍ਰਾਪਤ ਹੋਏ ਸਨ। ਇਸ ਤੋਂ ਬਾਅਦ ਸ਼ਨੀਦੇਵ 18 ਸਤੰਬਰ ਨੂੰ ਦੁਪਹਿਰੇ 2 ਵਜ ਕੇ 18 ਮਿੰਟ 'ਤੇ ਸ਼ਾਮ ਨੂੰ ਧਨੂ ਰਾਸ਼ੀ 'ਚ ਹੀ ਵੱਕਰੀ ਤੋਂ ਮਾਰਗੀ ਹੋ ਰਹੇ ਹਨ। ਸ਼ਨੀ ਦੇ ਵੱਕਰੀ ਹੋਣ ਨਾਲ ਸਾਰੇ ਜਾਤਕਾਂ ਨੂੰ ਆਪਣੇ ਜੀਵਨ 'ਚ ਪਰੇਸ਼ਾਨੀਆਂ ਤੇ ਕਸ਼ਟ ਉਠਾਉਣੇ ਪੈ ਰਹੇ ਸਨ, ਪਰ ਉਨ੍ਹਾਂ ਦੇ ਮਾਰਗੀ ਹੋਣ ਨਾਲ ਹੁਣ ਇਹ ਬਦਲ ਜਾਵੇਗਾ। ਸ਼ਨੀ ਦੇ ਮਾਰਗੀ ਹੋਣ ਨਾਲ ਨੌਕਰੀ ਤੇ ਵਪਾਰਕ ਸੰਕਟ ਖ਼ਤਮ ਹੋ ਜਾਣਗੇ। ਨਾਲ ਹੀ ਭੂਮੀ ਸਬੰਧੀ ਵਪਾਰ ਪੈਟਰੋਲ ਪਦਾਰਥ ਆਦਿ ਚੀਜ਼ਾਂ 'ਤੇ ਵੀ ਅਸਰ ਪਵੇਗਾ। ਇਸ ਦੇ ਨਾਲ ਹੀ ਜਿਨ੍ਹਾਂ ਜਾਤਕਾਂ 'ਤੇ ਸ਼ਨੀ ਦੀ ਮਹਾਦਸ਼ਾ ਚੱਲ ਰਹੀ ਸੀ, ਉਨ੍ਹਾਂ ਲੋਕਾਂ 'ਚ ਵੀ ਬਦਲਾਅ ਦੇਖਣ ਨੂੰ ਮਿਲੇਗਾ।

ਪੰਡਤ ਗੌਰਵ ਉਪਾਧਿਆਏ ਅਨੁਸਾਰ 18 ਸਤੰਬਰ ਨੂੰ ਸ਼ਨੀ, ਧਨੂ ਰਾਸ਼ੀ 'ਚ ਮਾਰਗੀ ਹੋਣਗੇ। ਇੱਥੇ ਸ਼ਨੀਦੇਵ 24 ਜਨਵਰੀ 2020 ਤਕ ਰਹਿਣਗੇ। ਇਸ ਤੋਂ ਬਾਅਦ ਉਹ ਮਕਰ ਰਾਸ਼ੀ 'ਚ ਪ੍ਰਵੇਸ਼ ਕਰਨਗੇ। ਧਨੂ ਰਾਸ਼ੀ ਦਾ ਸਵਾਮੀ ਗੁਰੂ ਹੈ, ਧਨੂ ਰਾਸ਼ੀ 'ਚ ਸ਼ਨੀ ਨਾਲ ਕੇਤੂ ਵੀ ਰਹਿਣਗੇ। ਸ਼ਨੀ ਕਰਮ ਤੇ ਸੇਵਾ ਦਾ ਕਾਰਕ ਮੰਨਿਆ ਜਾਂਦਾ ਹੈ। ਸ਼ਨੀ, ਮਕਰ ਤੇ ਕੁੰਭ ਰਾਸ਼ੀ ਦਾ ਸਵਾਮੀ ਹੈ। ਸ਼ਨੀ, ਤੁਲਾ ਰਾਸ਼ੀ 'ਚ ਉੱਚ ਦਾ ਅਤੇ ਮੇਖ ਰਾਸ਼ੀ 'ਚ ਨੀਚ ਦਾ ਹੋ ਜਾਂਦਾ ਹੈ।

ਸ਼ਨੀ ਦੇ ਮਾਰਗੀ ਹੋਣ ਨਾਲ ਅਦਾਲਤਾਂ ਲੈਣਗੀਆਂ ਸਖ਼ਤ ਫੈ਼ਸਲੇ

ਸ਼ਨੀ ਦੇ ਮਾਰਗੀ ਹੋਣ ਨਾਲ ਕੁਦਰਤੀ ਆਫ਼ਤਾਂ ਦਾ ਕਹਿਰ ਘਟੇਗਾ। ਨਾਲ ਹੀ ਅਦਾਲਤਾਂ ਦੋਸ਼ੀਆਂ ਪ੍ਰਤੀ ਸਖ਼ਤ ਫੈਸਲੇ ਲੈਣਗੀਆਂ। ਸਿਆਸੀ ਲੋਕਾਂ ਦੀ ਨਿਸ਼ਠਾ ਬਦਲੇਗੀ। ਸੰਕ੍ਰਾਮਕ ਅਤੇ ਮੌਸਮੀ ਬਿਮਾਰੀਆਂ 'ਚ ਇਜ਼ਾਫਾ ਹੋਵੇਗਾ।

ਇਹ ਪਵੇਗਾ 12 ਰਾਸ਼ੀਆਂ 'ਤੇ ਪ੍ਰਭਾਵ

ਮੇਖ ਰਾਸ਼ੀ : ਸ਼ਨੀ ਤੁਹਾਡੀ ਰਾਸ਼ੀ ਦੇ ਨੌਵੇਂ ਭਾਵ 'ਚ ਮਾਰਗੀ ਹੋ ਰਹੇ ਹਨ। ਇਸ ਨਾਲ ਮੇਖ ਰਾਸ਼ੀ ਵਾਲਿਆਂ ਨੂੰ ਆਰਥਿਕ ਲਾਭ ਹੋਵੇਗਾ, ਧਾਰਮਿਕ ਕਾਰਜਾਂ 'ਚ ਹਿੱਸਾ ਲੈਣਗੇ, ਕਿਸਮਤ ਸਾਥ ਦੇਵੇਗੀ।

ਬ੍ਰਿਖ ਰਾਸ਼ੀ : ਜਾਤਕਾਂ ਲਈ ਸ਼ਨੀ ਅੱਠਵੇਂ ਭਾਵ 'ਚ ਮਾਰਗੀ ਹੋਣਗੇ। ਇਸ ਨਾਲ ਕਸ਼ਟਾਂ ਤੋਂ ਛੁਟਕਾਰਾ ਮਿਲੇਗਾ।

ਮਿਥੁਨ ਰਾਸ਼ੀ : ਸ਼ਨੀ, ਮਿਥੁਨ ਰਾਸ਼ੀ ਦੇ ਜਾਤਕਾਂ ਦੇ ਸੱਤਵੇਂ ਭਾਵ 'ਚ ਮਾਰਗੀ ਹੋਣਗੇ, ਇਸ ਨਾਲ ਪਾਰਟਨਰ ਨਾਲ ਸਬੰਧ ਵਧੀਆ ਰਹਿਣਗੇ, ਖ਼ਰਚ ਵਧ ਜਾਵੇਗਾ।

ਕਰਕ ਰਾਸ਼ੀ : ਸ਼ਨੀ ਛੇਵੇ ਭਾਵ 'ਚ ਮਾਰਗੀ ਹੋਣਗੇ। ਦੁਸ਼ਮਣਾਂ 'ਤੇ ਜਿੱਤ ਮਿਲੇਗੀ, ਕੋਰਟ-ਕਚਹਿਰੀ ਦੇ ਕੰਮਾਂ 'ਚ ਲਾਭ ਮਿਲੇਗਾ। ਵਿਦੇਸ਼ ਜਾਣ ਦੇ ਯੋਗ ਬਣਨਗੇ, ਸਿਹਤ ਠੀਕ ਰਹੇਗੀ।

ਸਿੰਘ ਰਾਸ਼ੀ : ਸਿੰਘ ਰਾਸ਼ੀ ਦੇ ਜਾਤਕਾਂ ਲਈ ਸ਼ਨੀ ਪੰਜਵੇਂ ਭਾਵ 'ਚ ਮਾਰਗੀ ਹੋਣਗੇ। ਇਸ ਨਾਲ ਉਨ੍ਹਾਂ ਨੂੰ ਸੰਤਾਨ ਸੁੱਖ ਮਿਲੇਗਾ। ਨੌਕਰੀ ਬਦਲਣ ਦੇ ਯੋਗ ਬਣ ਸਕਦੇ ਹਨ। ਵਪਾਰ ਨੂੰ ਗਤੀ ਮਿਲੇਗੀ, ਵਿਦਿਆਰਥੀਆਂ ਲਈ ਸਮਾਂ ਅਨੁਕੂਲ ਰਹੇਗਾ।

ਕੰਨਿਆ ਰਾਸ਼ੀ : ਸ਼ਨੀ ਚੌਥੇ ਭਾਵ 'ਚ ਮਾਰਗੀ ਹੋਣਗੇ। ਭੂਮੀ, ਭਵਨ, ਵਾਹਨ ਮਿਲਣ ਦੇ ਯੋਗ ਬਣਨਗੇ।

ਤੁਲਾ ਰਾਸ਼ੀ : ਸ਼ਨੀ ਤੀਸਰੇ ਭਾਵ 'ਚ ਮਾਰਗੀ ਰਹਿਣਗੇ, ਇਸ ਨਾਲ ਸਾਹਸ ਪਰਾਕਰਮ 'ਚ ਵਾਧਾ ਹੋਵੇਗਾ। ਮਿਹਤਨ ਦਾ ਫਲ਼ ਮਿਲੇਗਾ, ਯਾਤਰਾ ਦੇ ਯੋਗ ਬਣਨਗੇ।

ਬ੍ਰਿਸ਼ਚਕ ਰਾਸ਼ੀ : ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ 'ਤੇ ਸਾੜ੍ਹ ਸਤੀ ਦਾ ਅਸਰ ਹੈ। ਇਸ ਰਾਸ਼ੀ 'ਚ ਸ਼ਨੀ ਦੂਸਰੇ ਭਾਵ 'ਚਰ ਹਿਣਗੇ ਜਿਸ ਨਾਲ ਜੱਦੀ ਜਾਇਦਾਦ 'ਚ ਲਾਭ ਮਿਲੇਗਾ, ਮਾਨਸਿਕ ਤਣਾਅ ਘਟੇਗਾ, ਧਨ ਦੇ ਰਾਹ ਬਣਨਗੇ।

ਧਨੂ ਰਾਸ਼ੀ : ਧਨੂ ਰਾਸ਼ੀ ਦੇ ਜਾਤਕ ਵੀ ਸਾੜ੍ਹ ਸਤੀ ਦੇ ਅਸਰ 'ਚ ਹੈ। ਸ਼ਨੀਦੇਵ ਧਨੂ ਰਾਸ਼ੀ ਦੇ ਜਾਤਕਾਂ ਦੇ ਲਗਨ 'ਚ ਰਹਿਣਗੇ ਜਿਸ ਨਾਲ ਸਿਹਤ ਵਧੀਆ ਰਹੇਗੀ, ਮਿਹਨਤ ਦਾ ਫਲ਼ ਪ੍ਰਾਪਤ ਹੋਵੇਗਾ।

ਮਕਰ ਰਾਸ਼ੀ : ਇੱਥੇ ਸ਼ਨੀ 12ਵੇਂ ਭਾਵ 'ਚ ਮਾਰਗੀ ਰਹਿਣਗੇ। ਮਕਰ ਰਾਸ਼ੀ ਦੇ ਜਾਤਕਾਂ 'ਤੇ ਸਾੜ੍ਹ ਸਤੀ ਦਾ ਅਸਰ ਹੈ, ਇਸ ਨਾਲ ਸਮੱਸਿਆਵਾਂ ਵਧਣਗੀਆਂ, ਵਿਦੇਸ਼ ਜਾਣ ਦੇ ਯੋਗ ਬਣਨਗੇ, ਖ਼ਰਚ ਵਧੇਗਾ।

Posted By: Seema Anand