ਨਈ ਦੁਨੀਆ, ਨਵੀਂ ਦਿੱਲੀ : Saturn Transit 2020 in Capricorn : ਸ਼ਨੀ ਦਾ ਬੁਰਾ ਪ੍ਰਭਾਵ ਜੇਕਰ ਵਿਅਕਤੀ 'ਤੇ ਪੈ ਜਾਵੇ ਤਾਂ ਉਸ ਨੂੰ ਇੰਨੀਆਂ ਤਕਲੀਫ਼ਾਂ ਦੇਖਣੀਆਂ ਪੈਂਦੀਆਂ ਹਨ ਜਿੰਨੀਆਂ ਉਸ ਨੇ ਆਪਣੀ ਜ਼ਿੰਦਗੀ 'ਚ ਕਦੀ ਨਹੀਂ ਦੇਖੀਆਂ ਹੋਣਗੀਆਂ। ਸ਼ਨੀ ਦੀ ਦਸ਼ਾ, ਅੰਤਰਦਸ਼ਾ, ਮਹਾਦਸ਼ਾ, ਸਾੜ੍ਹਸਤੀ, ਢਈਆ ਤੇ ਮੁਸੀਬਤਾਂ ਦੌਰਾਨ ਉਸ ਨੂੰ ਬੜੇ ਕਸ਼ਟਾਂ 'ਚੋਂ ਗੁਜ਼ਰਨਾ ਪੈਂਦਾ ਹੈ। ਕਾਰੋਬਾਰ, ਨੌਕਰੀ, ਘਰ, ਪਰਿਵਾਰ ਤੇ ਧਨ-ਦੌਲਤ ਤਕ 'ਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸ਼ੁੱਭ ਸ਼ਨੀ ਦੇ ਕੁਝ ਖਾਸ ਲੱਛਣ ਹੁੰਦੇ ਹਨ ਜਿਨ੍ਹਾਂ ਨੂੰ ਦੇਖ ਕੇ ਜਾਂ ਮਹਿਸੂਸ ਕਰ ਕੇ ਅਸੀਂ ਇਹ ਜਾਣ ਸਕਦੇ ਹਾਂ ਕਿ ਤੁਹਾਡੇ ਉੱਪਰ ਸ਼ਨੀ ਦਾ ਬੁਰਾ ਪ੍ਰਭਾਵ ਪੈ ਰਿਹਾ ਹੈ।

ਆਰਥਿਕ ਹਾਲਾਤ ਹੋ ਜਾਂਦੇ ਹਨ ਖ਼ਰਾਬ

ਸ਼ਨੀ ਦਾ ਅਸ਼ੁੱਭ ਹੋਣਾ ਮਨੁੱਖ ਦੀ ਜ਼ਿੰਦਗੀ 'ਚ ਅਨੇਕ ਦਿਕੱਤਾਂ ਲਿਆਉਂਦਾ ਹੈ। ਜੇਕਰ ਤੁਸੀਂ ਆਪਣਾ ਮਕਾਨ ਬਣਵਾ ਰਹੇ ਹੋ ਤੇ ਉਸ ਵਿਚ ਵਾਰ-ਵਾਰ ਦਿੱਕਤਾਂ ਆ ਰਹੀਆਂ ਹਨ ਤਾਂ ਤੁਹਾਡੀ ਸ਼ਨੀ ਅਸ਼ੁੱਭ ਹੈ। ਤੁਹਾਡਾ ਵਿਆਹ ਹੋ ਗਿਆ ਹੈ ਤੇ ਉਸ ਤੋਂ ਬਾਅਦ ਸਹੁਰਾ ਪੱਖ ਦੀ ਜਾਂ ਖ਼ੁਦ ਦੀ ਆਰਥਿਕ ਹਾਲਤ ਖ਼ਰਾਬ ਹੋ ਜਾਵੇ ਤਾਂ ਇਹ ਅਸ਼ੁੱਭ ਸ਼ਨੀ ਦੇ ਲੱਛਣ ਹਨ। ਸਰੀਰਕ ਦਿੱਕਤ ਜਿਵੇਂ ਕਮਰ ਦਰਦ, ਅੱਖਾਂ ਦੀ ਕਮਜ਼ੋਰੀ ਤਾਂ ਇਹ ਵੀ ਅਸ਼ੁੱਭ ਸ਼ਨੀ ਦੇ ਲੱਛਣ ਹਨ। ਸ਼ਨੀ ਦੇ ਖ਼ਰਾਬ ਹੋਣ ਨਾਲ ਵਿਦਿਆਰਥੀਆਂ ਦਾ ਪੜ੍ਹਾਈ 'ਚ ਮਨ ਨਹੀਂ ਲਗਦਾ ਤੇ ਇਸ ਦਾ ਅਸਰ ਉਨ੍ਹਾਂ ਦੇ ਪ੍ਰੀਖਿਆ ਦੇ ਨਤੀਜੇ 'ਤੇ ਪੈਂਦਾ ਹੈ।

ਨਸ਼ੇ ਦੀ ਲੱਗ ਜਾਂਦੀ ਹੈ ਲਤ

ਜੇਕਰ ਵਿਅਕਤੀ ਬੁਰੀ ਸੰਗਤ 'ਚ ਪੈ ਜਾਵੇ ਤੇ ਨਸ਼ੇ ਦੇ ਜਾਲ 'ਚ ਫਸ ਜਾਵੇ ਤਾਂ ਸਮਝ ਜਾਓ ਤੁਹਾਡਾ ਸ਼ਨੀ ਅਸ਼ੁੱਭ ਫਲ਼ ਦੇ ਰਿਹਾ ਹੈ। ਇਸ ਨਾਲ ਸਰੀਰ ਤੇ ਧਨ ਦੋਵਾਂ ਦਾ ਵਿਨਾਸ਼ ਹੁੰਦਾ ਹੈ। ਕਿਸੇ ਵੀ ਕੰਮ ਨੂੰ ਕਰਨ ਦੀ ਇੱਛਾ ਨਾ ਹੋਵੇ ਤੇ ਆਲਸ ਕਾਰਨ ਕਿਸੇ ਵੀ ਕੰਮ ਨੂੰ ਕਰਨ ਦਾ ਮਨ ਨਾ ਕਰੇ ਤਾਂ ਇਹ ਅਸ਼ੁੱਭ ਸ਼ਨੀ ਦੇ ਸੰਕੇਤ ਹਨ। ਤਣਾਅ ਬਣਿਆ ਰਹੇ ਤੇ ਜੋੜਾਂ 'ਚ ਦਰਦ ਦੀ ਸਮੱਸਿਆ ਹੋਵੇ ਤਾਂ ਇਹ ਸ਼ਨੀ ਦੀ ਵਕਰਦ੍ਰਿਸ਼ਟੀ ਦਾ ਅਸਰ ਹੈ। ਕਾਰੋਬਾਰ 'ਚ ਨੁਕਸਾਨ ਹੋਣ ਲੱਗੇ ਤੇ ਤੁਹਾਡੇ ਜੁੱਤੇ-ਚੱਪਲ ਵਾਰ-ਵਾਰ ਟੁੱਟਣ ਲੱਗਣ ਤਾਂ ਇਹ ਅਸ਼ੁੱਭ ਸ਼ਨੀ ਦੇ ਸੰਕੇਤ ਹਨ।

ਨੌਕਰੀ ਛੁੱਟਣੀ ਜਾਂ ਤਬਾਦਲਾ ਹੋਣਾ

ਸਿਰ ਦੇ ਵਾਲ਼ ਝੜਣ ਲੱਗਣ, ਤੁਹਾਡੇ ਪਾਲਤੂ ਜਾਨਵਰ ਦੀ ਮੌਤ ਹੋ ਜਾਵੇ, ਤੁਹਾਡੇ ਜੀਵਨ ਸਾਥੀ ਨਾਲ ਤੁਹਾਡੇ ਸਬੰਧ ਖ਼ਰਾਬ ਹੋ ਜਾਣ ਤਾਂ ਇਹ ਅਸ਼ੁੱਭ ਸ਼ਨੀ ਦੇ ਸੰਕੇਤ ਹਨ। ਅਦਾਲਤੀ ਮੁਕੱਦਮਿਆਂ 'ਚ ਤੁਸੀਂ ਉਲਝੇ ਹੋਏ ਹੋ ਅਚਾਨਕ ਨੌਕਰੀ ਖੁੱਸ ਜਾਵੇ ਜਾਂ ਤਬਾਦਲ ਹੋ ਜਾਵੇ, ਘਰ ਪਰਿਵਾਰ 'ਚ ਕਲੇਸ਼ ਰਹੇ, ਕੋਈ ਬਿਮਾਰੀ ਲੱਗ ਜਾਵੇ, ਕਰਜ਼ ਵਧਦਾ ਜਾਵੇ ਤੇ ਬਿਨਾਂ ਕਾਰਨ ਚੋਰੀ ਦਾ ਕਲੰਕ ਲੱਗ ਜਾਵੇ ਤਾਂ ਸਮਝ ਲਓ ਤੁਹਾਡਾ ਸ਼ਨੀ ਅਸ਼ੁੱਭ ਪ੍ਰਭਾਵ ਦੇ ਰਿਹਾ ਹੈ।

Posted By: Seema Anand