ਗੀਤਾ ਵਿਚ ਕਿਹਾ ਗਿਆ ਹੈ ਕਿ ਕਰਮ ਅਤੇ ਕਿਸਮਤ ਵਿਚੋਂ ਕਰਮ ਸਦਾ ਮਨੁੱਖ ਦੇ ਅਧੀਨ ਰਹਿੰਦਾ ਹੈ। ਇਸ ਲਈ ਮਨੁੱਖ ਆਪਣੇ ਬੁੱਧੀ ਕੌਸ਼ਲ ਅਤੇ ਸਵੈ-ਵਿਵੇਕ ਨਾਲ ਜਿਸ ਤਰ੍ਹਾਂ ਚਾਹੁੰਦਾ ਹੈ, ਆਪਣਾ ਕਰਮ ਆਪਣੇ ਮੁਤਾਬਕ ਨਿਰਧਾਰਤ ਕਰ ਕੇ ਕਿਸੇ ਨਾ ਕਿਸੇ ਰੂਪ ਵਿਚ ਆਪਣੇ ਜੀਵਨ ਵਿਚ ਸਫਲਤਾ ਦੇ ਰਸਤੇ 'ਤੇ ਚੱਲ ਪੈਂਦਾ ਹੈ। ਪਰ ਕਿਸਮਤ 'ਤੇ ਮਨੁੱਖ ਦਾ ਕੋਈ ਵੱਸ ਨਹੀਂ ਹੁੰਦਾ। ਉਹ ਚਾਹੇ ਜਿੰਨਾ ਵੀ ਯਤਨ ਕਰੇ, ਇਸ 'ਤੇ ਕਾਬੂ ਪਾਉਣਾ ਮਨੁੱਖ ਲਈ ਸਦਾ ਅਸੰਭਵ ਹੀ ਰਿਹਾ ਹੈ। ਇਹੀ ਕਾਰਨ ਹੈ ਕਿ ਕਿਸਮਤਵਾਦੀ ਜਦ ਕਦੇ ਵੀ ਕਿਸਮਤ ਦੇ ਬਲਵਾਨ ਹੋਣ ਦਾ ਜ਼ਿਕਰ ਕਰਦੇ ਹਨ ਤਾਂ ਉਹ ਇਸ ਦੇਸ਼ ਦੀ ਪ੍ਰੰਪਰਾ ਦੀਆਂ ਅਨੇਕਾਂ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਕਰਦੇ ਹਨ ਜਿਨ੍ਹਾਂ ਵਿਚ ਵਾਪਰੀਆਂ ਘਟਨਾਵਾਂ ਸੱਚੀਂ ਹੈਰਾਨ ਕਰਦੀਆਂ ਹੋਈਆਂ ਇਹ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ ਕਿ ਯਕੀਨਨ ਅਜਿਹੀਆਂ ਘਟਨਾਵਾਂ ਦਾ ਸੂਤਰਧਾਰ ਕੋਈ ਨਾ ਕੋਈ ਅਜਿਹਾ ਤਾਂ ਹੈ ਜਿਸ ਦੇ ਅੱਗੇ ਕਿਸੇ ਦਾ ਕਦੇ ਕੋਈ ਜ਼ੋਰ ਨਹੀਂ ਚੱਲਦਾ। ਇੱਥੋਂ ਤਕ ਕਿ ਨਰ ਰੂਪ ਵਿਚ ਆਇਆ ਹੋਇਆ ਪਰਮ ਪਰਸ਼ੋਤਮ ਵੀ ਕਦੇ-ਕਦੇ ਉਨ੍ਹਾਂ ਹਾਲਤਾਂ ਵਿਚ ਹਾਰਿਆ ਜਿਹਾ ਦਿਖਾਈ ਦਿੰਦਾ ਹੈ। ਸਰਬ ਸਮਰੱਥ ਪਰਮਾਤਮਾ ਨਰ ਰੂਪ ਵਿਚ ਆਉਣ ਲਈ ਵਸੂਦੇਵ ਅਤੇ ਦੇਵਕੀ ਨੂੰ ਚੁਣਦੇ ਹਨ ਜੋ ਕਿਸੇ ਲਈ ਵੀ ਪਰਮ ਸੌਭਾਗ ਦਾ ਵਿਸ਼ਾ ਹੋ ਸਕਦਾ ਹੈ ਪਰ ਇਨ੍ਹਾਂ ਦੋਵਾਂ ਦੀ ਬਦਕਿਸਮਤੀ ਦੇਖੋ ਕਿ ਦੇਵਕੀ ਆਪਣੇ ਹੀ ਭਰਾ ਦੁਆਰਾ ਪਤੀ ਸਹਿਤ ਜੇਲ੍ਹ ਵਿਚ ਸੁੱਟ ਦਿੱਤੀ ਜਾਂਦੀ ਹੈ ਅਤੇ ਕੰਸ ਦੁਆਰਾ ਮਾਰੇ ਜਾਣ ਵਾਲੇ ਆਪਣੇ ਦੂਜੇ ਛੇ ਬੇਟਿਆਂ ਦਾ ਕਤਲ ਹੁੰਦਾ ਦੇਖਣ ਲਈ ਮਜਬੂਰ ਹੋਈ। ਓਥੇ ਹੀ ਪੂਰਨ ਬ੍ਰਹਮਾ ਪਰਮਾਤਮਾ ਨੂੰ ਲੁਕ ਕੇ ਭੱਜਣਾ ਪੈਂਦਾ ਹੈ। ਇਸੇ ਤਰ੍ਹਾਂ ਸਮੁੰਦਰ ਮੰਥਨ ਵਿਚ ਦੇਵਤੇ ਅਤੇ ਦਾਨਵ ਸਾਰੇ ਹਾਜ਼ਰ ਸਨ ਪਰ ਵਿਧੀ ਦੀ ਖੇਡ ਦੇਖੋ ਕਿ ਲਕਸ਼ਮੀ ਨੂੰ ਭਗਵਾਨ ਵਿਸ਼ਣੂ ਲੈ ਗਏ ਅਤੇ ਵਿਸ਼ ਮਹਾਦੇਵ ਦੇ ਹਿੱਸੇ ਆਇਆ। ਦਸ਼ਰਥ ਨੰਦਨ ਸ੍ਰੀਰਾਮ ਲਈ ਤਾਂ ਇਹ ਕਿਹਾ ਜਾਂਦਾ ਹੈ ਕਿ ਉਹ ਮਰਿਆਦਾ ਦੀ ਪਾਲਣਾ ਕਰਦੇ ਸਨ ਪਰ ਕਿਸਮਤ ਦੀ ਖੇਡ ਦੇਖੋ ਕਿ ਉਨ੍ਹਾਂ ਨੂੰ ਬਨਵਾਸ ਭੋਗਣਾ ਪਿਆ। ਸੱਚ ਦੀ ਮਿਸਾਲ ਬਣੇ ਰਾਜਾ ਹਰੀਸ਼ਚੰਦਰ ਨਾ ਸਿਰਫ਼ ਗ਼ੁਲਾਮ ਬਣੇ ਸਗੋਂ ਉਨ੍ਹਾਂ ਨੂੰ ਤਾਂ ਆਪਣੇ ਪੁੱਤਰ ਦੀ ਮੌਤ 'ਤੇ ਉਸ ਵਾਸਤੇ ਕੱਫਣ ਦੇ ਰੂਪ ਵਿਚ ਪਤਨੀ ਦੀ ਅੱਧੀ ਸਾੜ੍ਹੀ ਲੈਣੀ ਪਈ। ਅਜਿਹੀਆਂ ਤਮਾਮ ਘਟਨਾਵਾਂ ਹੋਰ ਵੀ ਹਨ ਜਿਨ੍ਹਾਂ ਵਿਚ ਬਹੁਤ ਤਾਂ ਸਾਡੇ-ਤੁਹਾਡੇ ਜੀਵਨ ਵਿਚ ਵੀ ਵਾਪਰਦੀਆਂ ਰਹਿੰਦੀਆਂ ਹਨ ਜਿਨ੍ਹਾਂ 'ਤੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਇਸ ਲਈ ਸੰਤ ਅਤੇ ਸ਼ਾਸਤਰ ਕਹਿੰਦੇ ਹਨ ਕਿ ਅਸੀਂ ਉਸ ਪਰਮੇਸ਼ਵਰ ਨੂੰ ਕਦੇ ਨਾ ਭੁੱਲੀਏ ਜੋ ਵਿਧੀ ਤੇ ਕਿਸਮਤ ਦਾ ਸੰਚਾਲਕ ਹੈ।

-ਡਾ. ਗਦਾਧਰ ਤ੍ਰਿਪਾਠੀ।

Posted By: Sukhdev Singh