ਇਸ ਵਾਰੀ ਮਕਰ ਸੰਕ੍ਰਾਂਤੀ (Makar Sankranti 2019) ਦਾ ਪੁਰਬ ਕਾਲ ਦੋ ਦਿਨ ਰਹੇਗਾ। 14 ਜਨਵਰੀ ਨੂੰ ਸੂਰਜ ਦੇਵਤਾ ਸ਼ਾਮ 7.51 ਵਜੇ ਧਨੁ ਨੂੰ ਛੱਡ ਕੇ ਮਕਰ ਰਾਸ਼ੀ ਵਿਚ ਪ੍ਰਵੇਸ਼ ਕਰਨਗੇ। ਜੋਤਸ਼ੀਆਂ ਦੇ ਮੁਤਾਬਕ, ਸੂਰਜ ਦਾ ਮਕਰ ਰਾਸ਼ੀ 'ਚ ਪ੍ਰਵੇਸ਼ ਜੇਕਰ ਸ਼ਾਮ ਨੂੰ ਹੁੰਦਾ ਹੈ ਤਾਂ ਪੁਰਬ ਕਾਲ ਅਗਲੇ ਦਿਨ ਮਨਾਇਆ ਜਾਣਾ ਚਾਹੀਦਾ ਹੈ। 14 ਜਨਵਰੀ ਨੂੰ ਪਤੰਗਬਾਜ਼ੀ ਦਾ ਤਿਉਹਾਰ ਮਨਾਇਆ ਜਾਵੇਗਾ ਅਤੇ ਸ਼ਿਪ੍ਰਾ ਇਸ਼ਨਾਨ ਅਤੇ ਦਾਨ ਪੁੰਨ 15 ਜਨਵਰੀ (Makar Sankranti on 15 January) ਨੂੰ ਅੰਮ੍ਰਿਤ ਸਿੱਧੀ ਯੋਗ 'ਚ ਕੀਤਾ ਜਾਵੇਗਾ।

ਜੋਤਿਸ਼ਾਚਾਰੀਆ ਪੰਡਤ ਅਮਰ ਡੱਬਾਵਾਲਾ ਨੇ ਕਿਹਾ ਕਿ ਇਸ ਦਿਨ ਤਾਂਬੇ ਦੇ ਕਲਸ਼ 'ਚ ਕਾਲੀ ਅਤੇ ਚਿੱਟੀ ਤਿੱਲੀ ਭਰ ਕੇ ਯੋਗ ਬ੍ਰਾਹਮਣ ਨੂੰ ਦਾਨ ਦਿਓ। ਚਿੱਟੇ ਚੌਲ, ਖਿਚੜੀ, ਗੁੜ, ਕਪੜੇ ਆਦਿ ਦਾ ਦਾਨ ਦੇਣਾ ਵੀ ਸ਼ੁੱਭ ਫਲ ਦਾਇਕ ਮੰਨਿਆ ਗਿਆ ਹੈ। ਸਾਲ 2019 ਵਿਚ ਮਕਰ ਸਕ੍ਰਾਂਤੀ ਇਸ ਸਾਲ ਦੋ ਦਿਨ ਮਨਾਈ ਜਾਵੇਗੀ। (Makar Sakranti celebrated on Monday and Tuesday) ਮਕਰ ਸਕ੍ਰਾਂਤੀ ਦਾ ਤਿਉਹਾਰ 14 ਤੇ 15 ਤਰੀਕ ਯਾਨੀ ਸੋਮਵਾਰ ਤੇ ਮੰਗਲਵਾਰ ਨੂੰ ਮਨਾਈ ਜਾ ਰਹੀ ਹੈ। (Makar Sakranti 2019 is celebrated on 14 and 15 January.)ਇਸ਼ਨਾਨ-ਦਾਨ ਲਈ ਖਾਸ ਦਿਨ

ਧਰਮ ਨਗਰੀ ਉਜੈਨੀ 'ਤੇ ਅੰਗਰੇਜ਼ੀ 'ਚ ਪਹਿਲਾ ਪੰਚਾਂਗ ਛਾਪਣ ਜਾ ਰਹੇ ਦੱਖਣੀ ਭਾਰਤ ਦੇ ਵਿਦਵਾਨ ਚਿੱਲਕਮਰਥੀ ਪ੍ਰਭਾਕਰ ਚੱਕਰਵਰਤੀ ਨੇ ਕਿਹਾ ਕਿ ਜੋਤਿਸ਼ ਗਣਨਾ ਨਾਲ ਮਕਰ ਸੰਕ੍ਰਾਂਤੀ (Makar Sakranti 2019) ਦਾ ਪੁਰਬ ਕਾਲ 15 ਜਨਵਰੀ ਨੂੰ ਮਨਾਉਣਾ ਸਹੀ ਰਹੇਗਾ। ਇਸ ਦਿਨ ਸੂਰਜ ਦੇ ਰਾਸ਼ੀ ਬਦਲਾਅ ਨੂੰ ਉਦੈਕਾਲ ਦੀ ਛੋਹ ਮਿਲੇਗੀ। ਤੀਰਥ ਇਸ਼ਨਾਨ ਅਤੇ ਦਾਨ ਪੁੰਨ 'ਚ ਉਦੈਕਾਲੀ ਤਿਥੀ ਅਤੇ ਅੰਮ੍ਰਿਤਸ ਸਿੱਧੀ ਵਰਗਾ ਮਹਾਯੋਗ ਖਾਸ ਮਹੱਤਵ ਰੱਖਦਾ ਹੈ। ਇਸ ਦਿਨ ਤਿਲ ਨਾਲ ਬਣਨ ਤਿਲ ਨਾਲ ਬਣੇ ਸਾਬੁਨ ਨਾਲ ਇਸ਼ਨਾਨ ਕਰਨ ਨਾਲ ਲੰਬੀ ਉਮਰ ਅਤੇ ਬਿਮਾਰੀ ਮੁਕਤੀ ਜੀਵਨ ਦੀ ਪ੍ਰਾਪਤੀ ਹੁੰਦੀ ਹੈ।

Posted By: Seema Anand