ਅੱਜ ਦੀ ਗ੍ਰਹਿ ਸਥਿਤੀ : 16 ਜਨਵਰੀ, 2021 ਸ਼ਨਿਚਰਵਾਰ ਪੋਹ ਮਹੀਨਾ ਸ਼ੁਕਲ ਪੱਖ ਤੀਜੇ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 09.00 ਵਜੇ ਤੋਂ 10.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਪੁਰਬ ਤੇ ਤਿਉਹਾਰ : ਗਣੇਸ਼ ਚਤੁਰਥੀ ਵਰਤ।

ਵਿਸ਼ੇਸ਼ : ਪੰਚਕ।

ਅੱਜ ਦੀ ਭਦਰਾ : ਸ਼ਾਮ 07.58 ਵਜੇ ਤੋਂ 17 ਜਨਵਰੀ ਨੂੰ ਸਵੇਰੇ 08.09 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ।

ਕੱਲ੍ਹ ਦੀ ਭਦਰਾ : ਸਵੇਰੇ 08 ਵਜ ਕੇ 09 ਮਿੰਟ ਤਕ।

ਵਿਕਰਮ ਸੰਮਤ 2077 ਸ਼ਕੇ 1942 ਉਤਰਾਇਣ, ਦੱਖਣਗੋਲ, ਪਤਝੜ ਰੁੱਤ ਪੋਹ ਮਹੀਨਾ ਸ਼ੁਕਲ ਪੱਖ ਦੀ ਚਤੁਰਥੀ 08 ਘੰਟੇ 09 ਮਿੰਟ ਤਕ, ਉਸ ਤੋਂ ਬਾਅਦ ਪੰਚਮੀ ਪੂਰਵਭਾਦਰਪਦ ਨਛੱਤਰ ਵਰਿਆਣ ਯੋਗ ਉਸ ਤੋਂ ਬਾਅਦ ਪਰਿਘ ਯੋਗ ਕੁੰਭ ਵਿਚ ਚੰਦਰਮਾ ਉਸ ਤੋਂ ਬਾਅਦ ਮੀਨ ਵਿਚ।

ਮੇਖ : ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਚੱਲ ਰਹੀ ਕੋਸ਼ਿਸ਼ ਨੇਪਰੇ ਚੜ੍ਹੇਗੀ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਚਨਾਤਮਕ ਕਾਰਜਾਂ ਵਿਚ ਅਪਾਰ ਸਫਲਤਾ ਮਿਲੇਗੀ।

ਬ੍ਰਿਖ : ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਪਰਿਵਾਰਕ ਜਾਂ ਗੁਆਂਢੀ ਤੋਂ ਤਣਾਅ ਮਿਲ ਸਕਦਾ ਹੈ। ਫਜ਼ੂਲ ਦੀਆਂ ਉਲਝਣਾ ਰਹਿਣਗੀਆਂ। ਸਿਹਤ ਪ੍ਰਤੀ ਸੁਚੇਤ ਰਹੋ। ਆਰਥਿਕ ਸਥਿਤੀ 'ਚ ਸੁਧਾਰ ਹੋਵੇਗਾ।

ਮਿਥੁਨ : ਜੀਵਨਸਾਥੀ ਦਾ ਸਹਿਯੋਗ ਰਹੇਗਾ। ਸਿੱਖਿਆ ਮੁਕਾਬਲੇਬਾਜ਼ੀ ਦੇ ਖੇਤਰ 'ਚ ਚੱਲ ਰਹੀ ਕੋਸ਼ਿਸ਼ ਫਲਦਾਇਕ ਹੋਵੇਗੀ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ।

ਕਰਕ : ਰਚਨਾਤਮਕ ਕੋਸ਼ਿਸ਼ ਫਲਦਾਇਕ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ ਪਰ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ, ਫਜ਼ੂਲ ਖ਼ਰਚਾ ਵਧੇਗਾ।

ਸਿੰਘ : ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਕਾਰੋਬਾਰੀ ਕੋਸ਼ਿਸ਼ ਫਲਦਾਇਕ ਹੋਵੇਗੀ। ਆਰਥਿਕ ਸਥਿਤੀ 'ਚ ਸੁਧਾਰ ਹੋਵੇਗਾ।

ਕੰਨਿਆ : ਜੀਵਨ ਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਸਮਾਜਿਕ ਵੱਕਾਰ ਵਧੇਗਾ। ਮੰਗਲੀਕ 'ਚ ਹਿੱਸੇਦਾਰੀ ਰਹੇਗੀ।

ਤੁਲਾ : ਰਚਨਾਤਮਕ ਕੋਸ਼ਿਸ਼ ਫਲਦਾਇਕ ਹੋਵੇਗੀ। ਜੀਵਨ ਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ। ਕਾਰੋਬਾਰੀ ਵੱਕਾਰ ਵਧੇਗਾ।

ਬ੍ਰਿਸ਼ਚਕ : ਰੋਜ਼ੀ ਰੋਟੀ ਦੇ ਖੇਤਰ 'ਚ ਵਾਧਾ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਚੀਜ਼ਾਂ 'ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ।

ਧਨੁ : ਕਾਰੋਬਾਰੀ ਵੱਕਾਰ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਹੋਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਮਕਰ : ਆਰਥਿਕ ਸਥਿਤੀ 'ਚ ਸੁਧਾਰ ਹੋਵੇਗਾ। ਕਾਰੋਬਾਰੀ ਵੱਕਾਰ ਵਧੇਗਾ। ਧਨ, ਸਨਮਾਨ, ਯਸ਼, ਕੀਰਤੀ 'ਚ ਵਾਧਾ ਹੋਵੇਗਾ। ਰੋਜ਼ੀ ਰੋਟੀ ਦੇ ਖੇਤਰ 'ਚ ਵਾਧਾ ਹੋਵੇਗਾ।

ਕੁੰਭ : ਧਨ, ਅਹੁਦੇ, ਵੱਕਾਰ ਦੀ ਦਿਸ਼ਾ 'ਚ ਤਰੱਕੀ ਹੋਵੇਗੀ। ਜੀਵਨ ਸਾਥੀ ਦਾ ਸਹਿਯੋਗ ਰਹੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਮੀਨ : ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਰਤੋਂ ਦੀਆਂ ਚੀਜ਼ਾਂ ਵਿਚ ਵਾਧਾ ਹੋਵੇਗਾ। ਸਮਾਜਿਕ ਕਾਰਜਾਂ ਵਿਚ ਦਿਲਚਸਪੀ ਵਧੇਗੀ। ਰਚਨਾਤਮਕ ਕੋਸ਼ਿਸ਼ ਨੇਪਰੇ ਚੜ੍ਹੇਗੀ।

Posted By: Susheel Khanna