ਨਈ ਦੁਨੀਆ, ਜੋਗੇਂਦਰ ਸ਼ਰਮਾ : ਪਰਿਵਾਰ ਨਾਲ ਹੀ ਜੀਵਨ ਦੀਆਂ ਖ਼ੁਸ਼ੀਆਂ ਜੁੜੀਆਂ ਹੁੰਦੀਆਂ ਹਨ ਤੇ ਇਨਸਾਨ ਦਾ ਜੀਵਨ ਵੀ ਪਰਿਵਾਰ ਨਾਲ ਚੱਲਦਾ ਹੈ। ਇਸ ਲਈ ਮਨੁੱਖ ਆਪਣੇ ਘਰ-ਪਰਿਵਾਰ ਦੀਆਂ ਖ਼ੁਸ਼ੀਆਂ ਲਈ ਹਮੇਸ਼ਾ ਕੁਝ-ਨਾ-ਕੁਝ ਕਰਦਾ ਰਹਿੰਦਾ ਹੈ। ਇਨਸਾਨ ਦੀ ਜ਼ਿੰਦਗੀ ‘ਚ ਪਰਿਵਾਰ ਸ਼ਬਦ ਦੀ ਕਾਫ਼ੀ ਅਹਿਮੀਅਤ ਹੈ ਤੇ ਇਸੇ ਗੱਲ ਨੂੰ ਆਪਣੀ ਜ਼ਿੰਦਗੀ ‘ਚ ਉਤਾਰਦੇ ਹੋਏ ਉਹ ਆਪਣੇ ਭਵਿੱਖ ਦੇ ਸੁਪਨੇ ਬੁਣਦਾ ਹੈ। ਹੁਣ ਗੱਲ ਕਰਦੇ ਹਾਂ ਅਸੀਂ ਸਾਲ 2020 ਦੇ ਭਵਿੱਖਫਲ ਦੀ। ਭਵਿੱਖਫਲ ‘ਚ ਅਸੀਂ ਦੱਸਾਂਗੇ ਕਿ ਆਉਣ ਵਾਲਾ ਸਾਲ ਤੁਹਾਡੇ ਪਰਿਵਾਰ ਲਈ ਕਿਵੇਂ ਦਾ ਰਹੇਗਾ। ਖ਼ੁਸ਼ੀਆਂ ਦੀ ਕਿਹੜੀ ਸੌਗਾਤ ਮਿਲੇਗੀ ਤੇ ਕਿਸ ਗੱਲ ਸਾਵਧਾਨ ਰਹਿਣ ਦੀ ਜ਼ਰੂਰਤ ਹੈ।

ਮੇਖ

ਮੇਖ ਰਾਸ਼ੀ ਵਾਲਿਆਂ ਦਾ ਪਰਿਵਾਰਕ ਜੀਵਨ ਇਸ ਸਾਲ ਆਮ ਰਹਿਣ ਦੀ ਸੰਭਾਵਨਾ ਹੈ। ਕੁਝ ਸਮਾਂ ਉਤਰਾਅ-ਚੜ੍ਹਾਅ ਦੇਖਣ ਨੂੰ ਵੀ ਮਿਲਣਗੇ ਜਿਸ ਨਾਲ ਸਮੱਸਿਆ ਹੋ ਸਕਦੀ ਹੈ। ਆਪਣੇ ਪਰਿਵਾਰਕ ਮੈਂਬਰਾਂ ਨਾਲ ਬਹਿਸ ਨਾ ਕਰੋ ਤੇ ਮਤਭੇਦ ਵਧਣ ਨਾ ਦਿਉ। ਸਾਲ ਦੇ ਪਹਿਲੇ ਤਿੰਨ ਮਹੀਨੇ ਤੇ ਅਖੀਰਲੇ ਤਿੰਨ ਮਹੀਨੇ ਕਿਸੇ ਉਲਝਣ ‘ਚ ਫਸਾ ਸਕਦੇ ਹਨ। ਪਰਿਵਾਰ ਨਾਲ ਕਿਸੇ ਕੰਮ ‘ਚ ਦੇਰ ਹੋ ਸਕਦੀ ਹੈ, ਇਸ ਲਈ ਸੰਜਮ ਰੱਖਣ ‘ਚ ਹੀ ਭਲਾਈ ਹੈ, ਪਰ ਇਸ ਵੇਲੇ ਘਰ ਦੇ ਬਜ਼ੁਰਗਾਂ ਦਾ ਅਸ਼ੀਰਵਾਦ ਤੁਹਾਡੇ ਉੱਪਰ ਬਣਿਆ ਰਹੇਗਾ ਤੇ ਰਿਸ਼ਤੇਦਾਰਾਂ ਦੀ ਸਲਾਹ ਵੀ ਤੁਹਾਡੇ ਕੰਮ ਆਵੇਗੀ। ਘਰ ਦੀਆਂ ਸੁੱਖ ਸਹੂਲਤਾਂ ‘ਚ ਵਾਧਾ ਹੋਵੇਗਾ ਤੇ ਪਰਿਵਾਰ ਨਾਲ ਕਿਸੇ ਧਾਰਮਿਕ ਯਾਤਰਾ ‘ਤੇ ਜਾ ਸਕਦੇ ਹੋ। ਰਿਸ਼ਤਿਆਂ ਨੂੰ ਸੰਭਾਲ ਕੇ ਰੱਖਣ ਵਲ ਖਾਸ ਧਿਆਨ ਦੇਣਾ ਪਵੇਗਾ। ਕਿਸੇ ਵੀ ਪਰਿਵਾਰਕ ਬਹਿਸ ‘ਚ ਨਾ ਪਵੋ। ਲੋੜ ਪੈਣ ‘ਤੇ ਆਪਣਿਆਂ ਦੀ ਸਲਾਹ ਲੈਣ ਨਾਲ ਮਾਨਸਿਕ ਸਕੂਨ ਮਿਲੇਗਾ।

ਬ੍ਰਿਖ

ਇਹ ਸਾਲ ਪਰਿਵਾਰਕ ਜੀਵਨ ਲਈ ਬਿਹਤਰ ਹੈ। ਇਸ ਵੇਲੇ ਪਰਿਵਾਰ ਦਾ ਸਹਿਯੋਗ ਮਿਲੇਗਾ ਤੇ ਘਰ-ਪਰਿਵਾਰ ‘ਚ ਖ਼ੁਸ਼ੀਆਂ ਆਉਣਗੀਆਂ। ਸ਼ੁਰੂਆਤ ‘ਚ ਕੁਝ ਦਿੱਕਤਾਂ ਆ ਸਕਦੀਆਂ ਹਨ ਪਰ ਹੌਲੀ-ਹੌਲੀ ਸਭ ਕੁਝ ਠੀਕ ਹੁੰਦਾ ਚਲਾ ਜਾਵੇਗਾ। ਜੀਵਨਸਾਥੀ ਨਾਲ ਸਬੰਧ ਬਿਹਤਰ ਰਹਿਣਗੇ। ਕਿਸੇ ਵੀ ਤਰ੍ਹਾਂ ਦੇ ਵਾਦ-ਵਿਵਾਦ ਤੋਂ ਬਚ ਕੇ ਰਹਿਣ ‘ਚ ਹੀ ਭਲਾਈ ਹੈ। ਪਰਿਵਾਰ ਨਾਲ ਮੇਲਜੋਲ ਰੱਖਣ ‘ਚ ਫਾਇਦਾ ਹੋਵੇਗਾ। ਜੀਵਨਸਾਥੀ ਦੀ ਸਿਹਤ ਦਾ ਖ਼ਾਸ ਖ਼ਿਆਲ ਰੱਖਣ ਦੀ ਜ਼ਰੂਰਤ ਹੈ। ਪਰਿਵਾਰਕ ਸਹਿਯੋਗ ਨਾਲ ਸਮੱਸਿਆਵਾਂ ਹੱਲ ਹੋ ਜਾਣਗੀਆਂ। ਸਾਲ ਦਾ ਦੂਸਰਾ ਹਿੱਸਾ ਪਹਿਲੇ ਹਿੱਸੇ ਦੇ ਮੁਕਾਬਲੇ ਪਰਿਵਾਰਕ ਮਾਮਲੇ ‘ਚ ਜ਼ਿਆਦਾ ਬਿਹਤਰ ਹੈ। ਇਸ ਸਾਲ ਘਰ ਬਣਨ ਦੇ ਯੋਗ ਦਿਖਾਈ ਦੇ ਰਹੇ ਹਨ ਜਾਂ ਫਿਰ ਪੁਰਾਣੇ ਘਰ ਦਾ ਨਵੀਨੀਕਰਨ ਹੋ ਸਕਦਾ ਹੈ। ਸੁੱਖ-ਸਹੂਲਤਾਂ ‘ਚ ਵਾਧਾ ਹੋਵੇਗਾ। ਘਰ ਨਾਲ ਸਬੰਧਤ ਕੋਈ ਖਰੀਦਦਾਰੀ ਹੋਣ ਦੇ ਯੋਗ ਹਨ। ਇਸ ਸਾਲ ਕੁੱਲ ਮਿਲਾ ਕੇ ਪਰਿਵਾਰ ਦਾ ਸਹਿਯੋਗ ਮਿਲਦਾ ਦਿਖਾਈ ਦੇ ਰਿਹਾ ਹੈ।

ਮਿਥੁਨ

ਮਿਥੁਨ ਰਾਸ਼ੀ ਦੇ ਜਾਤਕਾਂ ਦੇ ਪਰਿਵਾਰਕ ਜੀਵਨ ਲਈ ਇਹ ਸਾਲ ਵਧੀਆ ਰਹੇਗਾ। ਘਰ-ਪਰਿਵਾਰ ‘ਚ ਮੰਗਲ ਕਾਰਜ ਹੋਣ ਦੇ ਯੋਗ ਬਣ ਰਹੇ ਹਨ। ਪਰਿਵਾਰ ਦਾ ਸਹਿਯੋਗ ਮਿਲੇਗਾ, ਖਾਸਕਰ ਮਾਂ ਦੇ ਸਹਿਯੋਗ ਨਾਲ ਕੰਮ ਬਣਨਗੇ। ਭਰਾਵਾਂ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਸਕਦਾ ਹੈ ਪਰ ਸੂਝਬੂਝ ਨਾਲ ਕੰਮ ਲੈਣ ‘ਤੇ ਸਮੱਸਿਆ ਦਾ ਹੱਲ ਹੋ ਜਾਵੇਗਾ। ਜੀਵਨਸਾਥੀ ਤੇ ਮਾਂ ਨੂੰ ਕੁਝ ਸਿਹਤ ਨਾਲ ਸਬੰਧਤ ਦਿੱਕਤਾਂ ਹੋ ਸਕਦੀਆਂ ਹਨ। ਔਲਾਦ ਨੂੰ ਇਸ ਸਾਲ ਸਫ਼ਲਤਾ ਮਿਲੇਗੀ। ਆਪਣੇ ਸੁਭਾਅ ‘ਤੇ ਕਾਬੂ ਰੱਖਣ ਦੀ ਜ਼ਰੂਰਤ ਹੈ। ਕਿਸੇ ਵਿਵਾਦ ਦੇ ਹੋਣ ‘ਤੇ ਸ਼ਾਂਤੀ ਨਾਲ ਕੰਮ ਲੈਣ ‘ਤੇ ਵਿਵਾਦ ਹੱਲ ਹੋ ਜਾਵੇਗਾ। ਪਰਿਵਾਰ ‘ਚ ਜਾਇਦਾਦ ਸਬੰਧੀ ਵਿਵਾਦ ਹੋ ਸਕਦਾ ਹੈ ਪਰ ਗੱਲਬਾਤ ਨਾਲ ਮਸਲਾ ਹੱਲ ਹੋ ਸਕਦਾ ਹੈ। ਇਸ ਸਾਲ ਪਰਿਵਾਰ ‘ਚ ਤਾਲਮੇਲ ਬਣਿਆ ਰਹੇਗਾ ਜਿਸ ਨਾਲ ਸਮਾਜਿਕ ਵੱਕਾਰ ‘ਚ ਵਾਧਾ ਹੋਵੇਗਾ ਤੇ ਸਨਮਾਨ ਮਿਲੇਗਾ। ਬਜ਼ੁਰਗਾਂ ਦੀ ਸਲਾਹ ਨਾਲ ਵਿਗੜੇ ਕੰਮ ਬਣਨਗੇ।

ਕਰਕ

ਕਰਕ ਰਾਸ਼ੀ ਵਾਲਿਆਂ ਨੂੰ ਇਸ ਸਾਲ ਪਰਿਵਾਰ ਦਾ ਵਧੀਆ ਸਹਿਯੋਗ ਮਿਲੇਗਾ। ਪਰਿਵਾਰ ‘ਚ ਕੁਝ ਅਣਬਣ ਹੋ ਸਕਦੀ ਹੈ ਪਰ ਇਸ ਦੇ ਬਾਵਜੂਦ ਸਹਿਯੋਗ ਦੀ ਭਾਵਨਾ ਪਰਿਵਾਰਕ ਮੈਂਬਰਾਂ ‘ਚ ਬਣੀ ਰਹੇਗੀ। ਛੋਟੇ ਭੈਣ-ਭਰਾਵਾਂ ਤੇ ਦੋਸਤਾਂ ਨਾਲ ਸਬੰਧ ਪਹਿਲਾਂ ਨਾਲੋਂ ਬਿਹਤਰ ਹੋਣਗੇ। ਸਾਲ ਦੇ ਸ਼ੁਰੂਆਤੀ ਸਮੇਂ ‘ਚ ਜੀਵਨ ਸਾਥੀ ਨਾਲ ਕੁਝ ਵਿਵਾਦ ਹੋ ਸਕਦਾ ਹੈ, ਪਰ ਆਉਣ ਵਾਲੇ ਸਮੇਂ ‘ਚ ਪਿਆਰ ਵਧਦਾ ਚਲਾ ਜਾਵੇਗਾ। ਬੱਚਿਆਂ ਦੇ ਉੱਪਰ ਇਸ ਸਾਲ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ। ਲਾਪਰਵਾਹੀ ਨਾਲ ਬੱਚੇ ਕਿਸੇ ਗ਼ਲਤ ਸੰਗਤ ‘ਚ ਪੈ ਸਕਦੇ ਹਨ। ਜ਼ਮੀਨ-ਜਾਇਦਾਦ ਸਬੰਧੀ ਕਿਸੇ ਨਾਲ ਵਿਵਾਦ ਹੋਣ ਦੀ ਸੰਭਾਵਨਾ ਹੈ। ਨਵਾਂ ਘਰ ਲੈਣ ਨੂੰ ਯੋਗ ਦਿਖਾਈ ਦੇ ਰਹੇ ਹਨ। ਪਿਆਰ ਤੇ ਵਿਆਹੁਤਾ ਜੀਵਨ ਲਈ ਸਾਲ ਚੰਗਾ ਰਹੇਗਾ। ਧਾਰਮਿਕ ਸਥਾਨਾਂ ਦੀ ਯਾਤਰਾ ਹੋ ਸਕਦੀ ਹੈ। ਇਸ ਸਾਲ ਭਰਾ-ਭੈਣਾਂ ਦਾ ਸਹਿਯੋਗ ਪ੍ਰਾਪਤ ਹੋਣ ਦੇ ਆਸਾਰ ਦਿਖਾਈ ਦੇ ਰਹੇ ਹਨ।

ਸਿੰਘ

ਸਿੰਘ ਰਾਸ਼ੀ ਵਾਲਿਆਂ ਨੂੰ ਇਸ ਸਾਲ ਰਿਸ਼ਤਿਆਂ ‘ਤੇ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ। ਹੰਕਾਰ ਦੀ ਵਜ੍ਹਾ ਨਾਲ ਰਿਸ਼ਤਿਆਂ ‘ਚ ਸਮੱਸਿਆ ਆ ਸਕਦੀ ਹੈ। ਆਪਣੀ ਬਾਣੀ ਤੇ ਵਿਵਹਾਰ ਦੋਵਾਂ ‘ਤੇ ਸੰਜਮ ਰੱਖਣ ਦੀ ਜ਼ਰੂਰਤ ਹੈ। ਪ੍ਰੇਮ ਸਬੰਧਾਂ ‘ਚ ਤਣਾਅ ਦੇ ਯੋਗ ਦਿਖਾਈ ਦੇ ਰਹੇ ਹਨ ਪਰ ਇਸ ਵੇਲੇ ਜੱਦੀ ਜਾਇਦਾਦ ਤੋਂ ਲਾਭ ਮਿਲਦਾ ਦਿਖਾਈ ਦੇ ਰਿਹਾ ਹੈ। ਵਿਆਹ ਯੋਗ ਸੰਤਾਨ ਦਾ ਰਿਸ਼ਤਾ ਤੈਅ ਹੋ ਸਕਦਾ ਹੈ। ਪਰਿਵਾਰ ‘ਚ ਕਿਸੇ ਨਵੇਂ ਮੈਂਬਰ ਦੇ ਆਗਮਨ ਦੇ ਸੰਕੇਤ ਦਿਖਾਈ ਦੇ ਰਹੇ ਹਨ। ਰਿਸ਼ਤਿਆਂ ‘ਚ ਚੰਗਾ ਵਿਵਹਾਰ ਰੱਖਣਗੇ ਤਾਂ ਕਈ ਸਮੱਸਿਆਵਾਂ ਪਰਿਵਾਰ ਦੇ ਸਹਿਯੋਗ ਨਾਲ ਹੱਲ ਹੋ ਜਾਣਗੀਆਂ। ਪਿਤਾ ਨਾਲ ਕਿਸੇ ਗੱਲ ‘ਤੇ ਮਤਭੇਦ ਹੋ ਸਕਦੇ ਹਨ ਪਰ ਮਾਤਾ ਦਾ ਇਸ ਸਾਲ ਪੂਰਾ ਸਹਿਯੋਗ ਮਿਲੇਗਾ। ਸ਼ੁਰੂਆਤੀ ਦਿੱਕਤਾਂ ਤੋਂ ਬਾਅਦ ਪਰਿਵਾਰਕ ਮੈਂਬਰਾਂ ਨਾਲ ਰਿਸ਼ਤੇ ਬਿਹਤਰ ਹੋ ਜਾਣਗੇ। ਘਰ-ਪਰਿਵਾਰ ਦੀਆਂ ਸੁੱਖ-ਸਹੂਲਤਾਂ ‘ਚ ਵਾਧੇ ਦੇ ਸੰਕੇਤ ਮਿਲ ਰਹੇ ਹਨ।

ਕੰਨਿਆ

ਇਹ ਸਾਲ ਪਰਿਵਾਰਕ ਜੀਵਨ ਲਈ ਬਿਹਤਰ ਹੈ। ਘਰ-ਪਰਿਵਾਰ ‘ਚ ਖੁਸ਼ਹਾਲੀ ਬਣੀ ਰਹੇਗੀ ਤੇ ਖ਼ੁਸ਼ੀਆਂ ਦਸਤਕ ਦੇਣਗੀਆਂ। ਪਰਿਵਾਰਕ ਮੈਂਬਰਾਂ ‘ਚ ਵਾਧੇ ਦੇ ਯੋਗ ਹਨ। ਔਲਾਦ ਪਾਸਿਓਂ ਸ਼ੁੱਭ ਖ਼ਬਰ ਦੀ ਪ੍ਰਾਪਤੀ ਹੋ ਸਕਦੀ ਹੈ। ਘਰ ‘ਚ ਮੰਗਲ ਕਾਰਜ ਹੋਣ ਦੀ ਸੰਭਾਵਨਾ ਹੈ। ਇਸ ਸਾਲ ਮਾਤਾ-ਪਿਤਾ ਦੇ ਸਿਹਤ ਦੀ ਚਿੰਤਾ ਹੋ ਸਕਦੀ ਹੈ। ਧਾਰਮਿਕ ਤੇ ਸਮਾਜਿਕ ਕਾਰਜਾਂ ਲਈ ਇਹ ਸਾਲ ਬਿਹਤਰ ਰਹੇਗਾ। ਸਮਾਜਿਕ ਰੂਪ ‘ਚ ਤੁਹਾਡੀ ਵੱਕਾਰ ਵਧੇਗਾ ਜਿਸ ਦੇ ਨਾਲ ਹੀ ਪਰਿਵਾਰ ਤੇ ਰਿਸ਼ਤੇਦਾਰਾਂ ‘ਚ ਵੀ ਮਾਣ-ਸਨਮਾਨ ਵਧੇਗਾ। ਛੋਟੇ ਭਰਾ-ਭੈਣਾ ਦਾ ਸਨੇਹ ਤੁਹਾਨੂੰ ਮਿਲੇਗਾ ਤੇ ਉਨ੍ਹਾਂ ਨਾਲ ਰਿਸ਼ਤੇ ਬਿਹਤਰ ਹੋਣਗੇ। ਜਾਇਦਾਦ ਨੂੰ ਲੈ ਕੇ ਵਿਵਾਦ ਹੋ ਸਕਦਾ ਹੈ ਤੇ ਪਰਿਵਾਰ ਦੇ ਸਹਿਯੋਗ ਨਾਲ ਇਸ ਸਮੱਸਿਆ ਦਾ ਹੱਲ ਨਿਕਲੇਗਾ। ਯਾਤਰਾ ਦੇ ਯੋਗ ਹਨ ਪਰ ਸਫ਼ਰ ਦੌਰਾਨ ਸਾਵਧਾਨੀ ਵਰਤੋ। ਨਵੇਂ ਘਰ ਦੇ ਵੀ ਯੋਗ ਬਣ ਰਹੇ ਹਨ। ਪਰਿਵਾਰ ‘ਚ ਕਿਸੇ ਨਵੇਂ ਮੈਂਬਰ ਦਾ ਆਗਮਨ ਹੋ ਸਕਦਾ ਹੈ।

ਤੁਲਾ

ਪਰਿਵਾਰਕ ਜੀਵਨ ‘ਚ ਤੁਲਾ ਰਾਸ਼ੀ ਵਾਲਿਆਂ ਨੂੰ ਇਸ ਸਾਲ ਕੁਝ ਖਾਸ ਸੰਕੇਤ ਮਿਲਣਗੇ। ਇਸ ਸਾਲ ਜੇਕਰ ਤੁਸੀਂ ਵਿਆਹ ਕਰਨਾ ਚਾਹੁੰਦੇ ਹੋ ਤਾਂ ਸਾਲ ਦੇ ਅੰਤ ਤਕ ਤੁਹਾਡਾ ਵਿਆਹ ਹੋਣ ਦੇ ਯੋਗ ਬਣ ਰਹੇ ਹਨ। ਦਫ਼ਤਰ ਤੇ ਪਰਿਵਾਰ ‘ਚ ਸੰਤੁਲਨ ਬਣਾ ਕੇ ਚੱਲਣਾ ਫਾਇਦੇਮੰਦ ਹੋਵੇਗਾ। ਲਾਪਰਵਾਹੀ ਵਰਤਣ ਨਾਲ ਇਸ ਦਾ ਅਸਰ ਤੁਹਾਡੇ ਪਰਿਵਾਰਕ ਜੀਵਨ ‘ਤੇ ਪਵੇਗਾ। ਛੋਟੇ ਭਰਾ ਭੈਣ ਨਾਲ ਰਿਸ਼ਤਿਆਂ ‘ਚ ਕੁਝ ਮਨ-ਮੁਟਾਵ ਹੋ ਸਕਦਾ ਹੈ। ਪਰਿਵਾਰ ‘ਚ ਧਨ ਦੇ ਲੈਣ-ਦੇਣ ਸਬੰਧੀ ਚੌਕਸੀ ਰਹਿਣ ਦੀ ਜ਼ਰੂਰਤ ਹੈ। ਸੰਤਾਨ ਦੇ ਭਵਿੱਖ ਸਬੰਧੀ ਚਿੰਤਾ ਬਣੀ ਰਹੇਗੀ। ਔਲਾਦ ਦੀ ਵਿਦੇਸ਼ ਯਾਤਰਾ ਦੀ ਵੀ ਸੰਭਾਵਨਾ ਹੈ। ਬੱਚਿਆਂ ਦੀ ਪੜ੍ਹਾਈ ਸਬੰਧੀ ਖ਼ਰਚ ਹੋ ਸਕਦਾ ਹੈ। ਸਮਾਜ ਤੇ ਪਰਿਵਾਰ ‘ਚ ਮਾਣ-ਸਨਮਾਨ ਪ੍ਰਾਪਤ ਹੋਵੇਗਾ। ਘਰ ‘ਚ ਸੁੱਖ-ਸਹੂਲਤਾਂ ‘ਚ ਵਾਧਾ ਹੋਣ ਨਾਲ ਪਰਿਵਾਰ ‘ਚ ਵੀ ਖ਼ੁਸ਼ੀਆਂ ਆਉਣਗੀਆਂ। ਪਰਿਵਾਰ ‘ਚ ਜਾਇਦਾਦ ਸਬੰਧੀ ਕੋਈ ਵਿਵਾਦ ਚੱਲ ਰਿਹਾ ਹੈ ਤਾਂ ਉਸ ਦੇ ਸ਼ਾਂਤ ਹੋਣ ਦੀ ਉਮੀਦ ਹੈ।

ਬ੍ਰਿਸ਼ਚਕ

ਬ੍ਰਿਸ਼ਚਕ ਰਾਸ਼ੀ ਵਾਲਿਆਂ ਲਈ ਪਰਿਵਾਰਕ ਜੀਵਨ ਇਸ ਸਾਲ ਚੰਗਾ ਕਿਹਾ ਜਾ ਸਕਦਾ ਹੈ। ਤੁਹਾਡਾ ਪਰਿਵਾਰਕ ਜੀਵਨ ਖੁਸ਼ਹਾਲ ਬਣੇ ਰਹਿਣ ਦੀ ਉਮੀਦ ਹੈ। ਇਸ ਸਾਲ ਤੁਹਾਡੀਆਂ ਮਨੋਕਾਮਨਾਵਾਂ ਦੇ ਪੂਰਨ ਹੋਣ ਦੇ ਯੋਗ ਹਨ। ਘਰ ਦੇ ਬਜ਼ੁਰਗਾਂ ਨਾਲ ਮਤਭੇਦ ਵਧਣ ਦੇ ਸੰਜੋਗ ਹਨ। ਇਸ ਸਾਲ ਛੋਟੇ ਭਰਾ-ਭੈਣਾਂ ਦੇ ਭਵਿੱਖ ਦੀ ਚਿੰਤਾ ਹੋ ਸਕਦੀ ਹੈ। ਪਰਿਵਾਰਕ ਮੈਂਬਰਾਂ ਨਾਲ ਰਿਸ਼ਤੇ ਬਿਹਤਰ ਬਣੇ ਰਹਿਣਗੇ। ਇਸ ਸਾਲ ਜੀਵਨਸਾਥੀ ਦਾ ਤੁਹਾਨੂੰ ਸਹਿਯੋਗ ਮਿਲੇਗਾ। ਜੋ ਅਣਵਿਆਹੇ ਜਾਤਕ ਕਿਸੇ ਦੇ ਨਾਲ ਰਿਲੇਸ਼ਨਸ਼ਿਪ ‘ਚ ਹਨ ਉਹ ਪਰਿਵਾਰ ‘ਚ ਆਪਣੇ ਰਿਸ਼ਤੇ ਦੀ ਗੱਲ ਅੱਗੇ ਵਧਾ ਸਕਦੇ ਹਨ। ਛੋਟੇ ਭਰਾ-ਭੈਣਾਂ ਤੋਂ ਵੀ ਕਿਸੇ ਸ਼ੁੱਭ ਸਮਾਚਾਰ ਦੇ ਮਿਲਣ ਦੀ ਸੰਭਾਵਨਾ ਹੈ। ਇਸ ਸਾਲ ਪਰਿਵਾਰਕ ਸਮੱਸਿਆਵਾਂ ਕੁਝ ਹੱਦ ਤਕ ਕਾਬੂ ‘ਚ ਆ ਸਕਦੀਆਂ ਹਨ।

ਧਨੂ

ਇਸ ਸਾਲ ਘਰ-ਪਰਿਵਾਰ ‘ਚ ਪ੍ਰਸੰਨਤਾ ਦਾ ਮਾਹੌਲ ਬਣਿਆ ਰਹੇਗਾ। ਪਰਿਵਾਰਕ ਮੈਂਬਰ ਇਕ-ਦੂਸਰੇ ਨੂੰ ਸਹਿਯੋਗ ਕਰਨਗੇ। ਪਰਿਵਾਰ ਨਾਲ ਕੋਈ ਧਾਰਮਿਕ ਯਾਤਰਾ ਹੋ ਸਕਦੀ ਹੈ। ਪਰਿਵਾਰ ‘ਚ ਕਿਸੇ ਮੰਗਲ ਕਾਰਜ ਤੇ ਧਾਰਮਿਕ ਪ੍ਰੋਗਰਾਮ ਹੋ ਸਕਦਾ ਹੈ। ਔਲਾਦ ਦੀ ਪ੍ਰਗਤੀ ਹੋਣ ਨਾਲ ਮਨ ਪ੍ਰਸੰਨ ਰਹੇਗਾ। ਘਰ ਦੀਆਂ ਸੁੱਖ-ਸਹੂਲਤਾਂ ‘ਚ ਵਾਧਾ ਹੋਵੇਗਾ। ਘਰ ਦੀ ਸਾਜ-ਸੱਜਾ ‘ਚ ਖ਼ਰਚ ਜ਼ਿਆਦਾ ਹੋ ਸਕਦਾ ਹੈ। ਛੋਟੇ ਭੈਣ-ਭਰਾ ਲਈ ਕੁਝ ਖਾਸ ਕੰਮ ਕਰਨਗੇ। ਉਨ੍ਹਾਂ ਨਾਲ ਰਿਸ਼ਤਿਆਂ ‘ਚ ਮਿਠਾਸ ਆਵੇਗੀ। ਮਾਤਾ-ਪਿਤਾ ਨਾਲ ਤੁਹਾਡਾ ਰਿਸ਼ਤਾ ਬਿਹਤਰ ਰਹੇਗਾ। ਮਾਤਾ-ਪਿਤਾ ਦਾ ਇਸ ਸਾਲ ਪੂਰਾ ਸਹਿਯੋਗ ਮਿਲੇਗਾ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ ਤੇ ਪ੍ਰੇਮ-ਪ੍ਰਸੰਗ ਦੇ ਮਾਮਲਿਆਂ ‘ਚ ਸਫ਼ਲਤਾ ਮਿਲੇਗੀ। ਆਪਣੇ ਸਾਥੀ ‘ਤੇ ਭਰੋਸਾ ਬਣਾਈ ਰੱਖਣਾ ਪਵੇਗਾ ਤੇ ਉਸ ਨੂੰ ਰਿਸ਼ਤੇ ਅੱਗੇ ਵਧਾਉਣ ਲਈ ਢੁਕਵਾਂ ਸਮਾਂ ਵੀ ਦੇਣਾ ਪਵੇਗਾ।

ਮਕਰ

ਮਕਰ ਰਾਸ਼ੀ ਵਾਲਿਆਂ ਦੇ ਪਰਿਵਾਰਕ ਮੈਂਬਰ ਜੀਵਨ ਲਈ ਇਹ ਸਾਲ ਆਮ ਹੈ। ਪਰਿਵਾਰਕ ਜੀਵਨ ‘ਚ ਕੁਝ ਦਿੱਕਤਾਂ ਆ ਸਕਦੀਆਂ ਹਨ। ਧਨ ਦੇ ਮਾਮਲੇ ਪਰੇਸ਼ਾਨ ਕਰ ਸਕਦੇ ਹਨ। ਭਰਾ-ਭੈਣ ਨਾਲ ਸਬੰਧ ਆਮ ਰਹਿਣਗੇ। ਭਰਾਵਾਂ ਤੇ ਮਿੱਤਰਾਂ ਕਾਰਨ ਧਨ ਖ਼ਰਚ ਹੋ ਸਕਦਾ ਹੈ। ਪਰਿਵਾਰ ‘ਚ ਕੋਈ ਮੰਗਲ ਕਾਰਜ ਤੇ ਧਾਰਮਿਕ ਪ੍ਰੋਗਰਾਮ ਹੋ ਸਕਦਾ ਹੈ। ਪਿਤਾ ਨਾਲ ਕੋਈ ਸਮੱਸਿਆ ਹੋ ਸਕਦੀ ਹੈ। ਇਸ ਸਾਲ ਸੰਤਾਨ ਧਿਰ ਤੋਂ ਕੋਈ ਚੰਗੀ ਖ਼ਬਰ ਪ੍ਰਾਪਤ ਹੋ ਸਕਦੀ ਹੈ ਜਿਸ ਨਾਲ ਤੁਹਾਡਾ ਮਨ ਖ਼ੁਸ਼ ਹੋਵੇਗਾ। ਘਰ ਦੀਆਂ ਸੁੱਖ-ਸਹੂਲਤਾਂ ਤੇ ਸਾਜ-ਸੱਜਾ ਦੇ ਉੱਪਰ ਜ਼ਿਆਦਾ ਖ਼ਰਚ ਹੋ ਸਕਦਾ ਹੈ। ਬਾਣੀ ਤੇ ਕੰਮਕਾਜ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਜੀਵਨਸਾਥੀ ਨਾਲ ਮਨ-ਮੁਟਾਵ ਹੋ ਸਕਦਾ ਹੈ। ਪਰਿਵਾਰ ਦਾ ਸਹਿਯੋਗ ਮਿਲਦਾ ਰਹੇਗਾ।

ਕੁੰਭ

ਕੁੰਭ ਰਾਸ਼ੀ ਵਾਲਿਆਂ ਨੂੰ ਇਸ ਸਾਲ ਪਰਿਵਾਰਕ ਸੁੱਖ ਮਿਲੇਗਾ ਤੇ ਪਰਿਵਾਰਕ ਜੀਵਨ ਦਾ ਭਰਪੂਰ ਆਨੰਦ ਲੈਣਗੇ। ਧਾਰਮਿਕ ਸਥਾਨਾਂ ਨਾਲ ਜੁੜੀਆਂ ਯਾਤਰਾਵਾਂ ਨਾਲ ਤੁਹਾਨੂੰ ਫਾਇਦਾ ਰਹੇਗਾ। ਘਰ ਦੇ ਸਹਿਯੋਗ ਨਾਲ ਕੋਈ ਪੁਰਾਣਾ ਵਿਵਾਦ ਸੁਲਝ ਸਕਦਾ ਹੈ। ਬਜ਼ੁਰਗਾਂ ਦੀ ਸਲਾਹ ਇਸ ਸਾਲ ਕੰਮ ਆਵੇਗੀ। ਕੁਝ ਗ਼ਲਤ ਫ਼ੈਸਲਾ ਲੈ ਕੇ ਪਰਿਵਾਰ ‘ਚ ਕਲੇਸ਼ ਦੀ ਵਜ੍ਹਾ ਬਣ ਸਕਦੇ ਹੋ। ਅਜਿਹੇ ਵਿਚ ਬਹੁਤ ਹੀ ਸੋਚ-ਵਿਚਾਰ ਕੇ ਪਰਿਵਾਰਕ ਫ਼ੈਸਲੇ ਲੈਣੇ ਪੈਣਗੇ। ਪਰਿਵਾਰ ਤੋਂ ਇਸ ਸਾਲ ਸੁੱਖ ਦੀ ਪ੍ਰਾਪਤੀ ਹੋਵੇਗੀ ਤੇ ਪਰਿਵਾਰਕ ਮੈਂਬਰਾਂ ‘ਚ ਸਬੰਧ ਚੰਗੇ ਹੋਣਗੇ। ਇਸ ਸਾਲ ਪਰਿਵਾਰਕ ਸਮੱਸਿਆਵਾਂ ਦਾ ਹੱਲ ਹੋਵੇਗਾ ਤੇ ਪਿਛਲੇ ਕੁਝ ਸਮੇਂ ਤੋਂ ਚਲੇ ਆ ਰਹੇ ਵਿਵਾਦਾਂ ਤੋਂ ਵੀ ਛੁਟਾਕਾਰਾ ਮਿਲੇਗਾ। ਕੁੱਲ ਮਿਲਾ ਕੇ ਇਹ ਸਾਲ ਪਰਿਵਾਰ ਦੇ ਲਿਹਾਜ਼ ਤੋਂ ਬਿਹਤਰ ਹੋਵੇਗਾ।

ਮੀਨ

ਇਹ ਸਾਲ ਪਰਿਵਾਰ ਲਈ ਬਿਹਤਰ ਹੈ। ਅਣਵਿਆਹੇ ਲੋਕਾਂ ਦੇ ਜੀਵਨ ‘ਚ ਬਹਾਰ ਆਵੇਗੀ। ਪਰਿਵਾਰ ‘ਚ ਕਿਸੇ ਨਵੇਂ ਮੈਂਬਰ ਦਾ ਆਗਮਨ ਹੋਵੇਗਾ ਤੇ ਪ੍ਰੇਮ-ਪ੍ਰਸੰਗ ਦੇ ਮਾਮਲਿਆਂ ‘ਚ ਸਫ਼ਲਤਾ ਮਿਲੇਗੀ। ਪਰਿਵਾਰਕ ਮੈਂਬਰਾਂ ਦੀ ਸਿਹਤ ਦਾ ਖ਼ਿਆਲ ਰੱਖੋ। ਛੋਟੇ-ਭੈਣ-ਭਰਾਵਾਂ ਨਾਲ ਜਾਇਦਾਦ ਨੂੰ ਲੈ ਕੇ ਵਿਵਾਦ ਹੋ ਸਕਦਾ ਹੈ। ਮਾਤਾ-ਪਿਤਾ ਦਾ ਸਹਿਯੋਗ ਪ੍ਰਾਪਤ ਹੋਵੇਗਾ। ਅਧਿਆਤਮ ‘ਚ ਰੁਚੀ ਰਹੇਗੀ ਤੇ ਧਾਰਮਿਕ ਯਾਤਰਾ ਦੇ ਯੋਗ ਬਣ ਰਹੇ ਹਨ। ਔਲਾਦ ਪੱਖੋਂ ਚੰਗੀ ਖ਼ਬਰ ਮਿਲ ਸਕਦੀ ਹੈ। ਇਸ ਨਾਲ ਮਨ ਪ੍ਰਸੰਨ ਰਹੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ ਤੇ ਉਸ ਦੀ ਮਦਦ ਨਾਲ ਵਿਗੜੇ ਕੰਮ ਬਣਨ ਦੇ ਯੋਗ ਬਣ ਰਹੇ ਹਨ।

Posted By: Seema Anand